ਸੁਣੀ ਸੁਣਾਈ ਗੱਲ ਹਾਂ ਦਸਦਾ, ਜੋ ਸੱਚੀ ਤਾਂ ਨਹੀਂ ਲੱ&#

ਸੁਣੀ ਸੁਣਾਈ ਗੱਲ ਹਾਂ ਦਸਦਾ, ਜੋ ਸੱਚੀ ਤਾਂ ਨਹੀਂ ਲੱਗਦੀ।
ਪਰ, ਮਜਬੂਰ ਹਾਂ ਦੱਸਣ ਲਈ, ਇਹ ਦਿਲ ਨੂੰ ਬੜੀ ਹੈ ਜਚਦੀ।
2009 ਦੀ, ਫਰਵਰੀ ਦਾ ਦਿਨ, ਵਾੲ੍ਹੀਟ ਹਾਊਸ ਦੇ ਅੱਗੇ,
ਇੱਕ ਪਹਿਰੇਦਾਰ ਜੁਆਨ ਖੜਾ ਸੀ, ਵਰਦੀ ਵਿੱਚ ਪੂਰਾ ਫੱਬੇ।
ਉਸਦੇ ਕੋਲ ਇੱਕ ਬਾਬਾ ਆਇਆ, ਤੇ ਬੋਲਿਆ ਕਰ ਦਲੇਰੀ,
''ਮੈਂ ਬੁਸ਼ ਨੂੰ ਮਿਲਣਾ ਚਾਹੁੰਨਾ, ਜੇ ਹੋਏ ਇਜਾਜ਼ਤ ਤੇਰੀ।''
ਗਾਰਡ ਕਹਿੰਦਾ, ਬੁਸ਼ ਰਿਹਾ ਨਹੀਂ, ਅਮਰੀਕਾ ਦਾ ਪ੍ਰਧਾਨ,
ਉਹ ਹੁਣ ਇਥੇ, ਰਹਿ ਨਹੀਂ ਸਕਦਾ, ਛੱਡਣਾ ਪਿਆ ਮਕਾਨ।
ਥੈਂਕ ਯੂ ਕਹਿ ਤੁਰ ਗਿਆ ਬਾਬਾ, ਪਰ ਫਿਰ ਅਗਲੇ ਦਿਨ ਆਇਆ,
ਉਸੇ ਗਾਰਡ ਨੂੰ, ਫਿਰ ਬਾਬੇ, ਫਿਰ ਉਹੀ ਸੁਆਲ ਦੁਹਰਾਇਆ।
ਗਾਰਡ ਨੇ ਫਿਰ ਉਹੀਓ ਦੱਸਿਆ, ਕਿ ਬੁਸ਼ ਪ੍ਰਧਾਨ ਰਿਹਾ ਨਹੀਂ,
ਉਸਦੀ ਥਾਂ ਆ ਗਿਆ ਓਬਾਮਾ, ਪਰ ਉਹ, ਬੁਸ਼ ਜਿਹਾ ਨਹੀਂ।
ਅੱਛਾ! ਕਹਿ ਕੇ ਬਾਬਾ ਮੁੜ ਗਿਆ, ਪਰ ਫਿਰ ਤੀਜੇ ਦਿਨ ਆਇਆ,
ਉਹੀ ਗਾਰਡ ਤੇ ਸਵਾਲ ਵੀ ਉਹੀ, ਪਰ ਕਹਿਣੋਂ ਨਾ ਘਬਰਾਇਆ।
ਖਿੱਝ ਕੇ ਗਾਰਡ ਕਹਿੰਦਾ, ਬਾਬਾ, ਤੇਰੇ ਪੱਲੇ ਕਿਉਂ ਨਹੀਂ ਪੈਂਦਾ,
ਨਾ ਹੀ ਬੁਸ਼ ਪ੍ਰਧਾਨ ਰਿਹੈ, ਨਾ ਉਹ, ਹੁਣ ਇਥੇ ਰਹਿੰਦਾ।
ਬਾਬਾ ਕਹਿੰਦਾ, ਪਤਾ ਹੈ, ਮੇਰੀ ਸਮਝ ਵੀ ਸਭ ਕੁਝ ਆਉਂਦੈ,
ਪਰ ਜਿਹੜੀ ਗੱਲ ਤੂੰ ਦੱਸਦੈਂ, ਦਿਲ ਮੁੜ-ਮੁੜ ਸੁਣਨਾ ਚਾਹੁੰਦੈ।
ਖ਼ੁਸ਼ ਹੋ ਗਾਰਡ, ਸਲੂਟ ਮਾਰਿਆ, ਤੇ ਖੁੱਲ੍ਹ ਕੇ ਅੱਜ ਮੁਸਕਰਾਇਆ,
ਕਹਿੰਦਾ, ਕਲ੍ਹ ਵੀ ਆਈਂ, ਬਾਬਾ-ਜੇ ਫਿਰ ਇਹ ਸੁਣਨਾ ਚਾਹਿਆ।
 
Top