ਖਾਲਸਈ ਨਿਸ਼ਾਨ ਸਾਹਿਬ ਦਾ ਰੰਗ ਕਿਵੇਂ ਬਦਲਿਆ-ਨੀਲ&#263

ਖਾਲਸਈ ਨਿਸ਼ਾਨ ਸਾਹਿਬ ਦਾ ਰੰਗ ਕਿਵੇਂ ਬਦਲਿਆ-ਨੀਲੇ, ਬਸੰਤੀ ਤੋਂ ਕੇਸਰੀ ਭਗਵਾ


ਨਿਤਾਪ੍ਰਤੀ ਅਸੀ ਜਦੋਂ ਨਿਤਨੇਮ ਉਪਰੰਤ,ਗੁਰਬਾਣੀ ਪੜ੍ਹਨ ਉਪਰੰਤ ਜਾਂ ਕਿਸੇ ਕਾਰਜ ਦੀ ਨਿਰਵਿਘਨ ਸਫਲਤਾ ਵਾਸਤੇ ਅਰਦਾਸ ਕਰਦੇ ਹੋਏ 'ਗੁਰੂ ਕੇ ਝੰਡੇ ਬੁੰਗੇ ਜੁਗੋ ਜੁੱਗ ਅਟੱਲ ਉਚਾਰਦੇ ਹਾਂ ਤਾਂ ਖਾਲਸਈ ਸ਼ਾਨ ਦੇ ਪ੍ਰਤੀਕ ਨਿਸ਼ਾਨ ਸਾਹਿਬ ਦੇ ਸਾਹਮਣੇ ਸਤਿਕਾਰ ਨਾਲ ਸਿਰ ਝੁੱਕ ਜਾਂਦਾ ਹੈ ਅਤੇ ਨਾਲ ਹੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਦੇ ਮੁਖਾਰਬਿੰਦ ਵਿੱਚੋਂ ਉਚਾਰੇ ਹੋਏ ਸ਼ਬਦ ਕੰਨਾਂ ਵਿੱਚ ਗੂੰਜਦੇ ਹਨ,"ਇਹ ਖਾਲਸਈ ਨਿਸ਼ਾਨ ਕਦੀ ਟੁੱਟੇਗਾ ਜਾਂ ਝੁਕੇਗਾ ਨਹੀਂ ।"
ਜਿਸ ਵੇਲੇ ਕਹਿਲੂਰ ਦੇ ਰਾਜੇ ਅਜਮੇਰ ਚੰਦ ਨੇ ਗੁਰੁ ਨਗਰੀ ਅਨੰਦਪੁਰ ਸਾਹਿਬ'ਤੇ ਹਮਲਾ ਕੀਤਾ ਤਾਂ ਗੁਰੁ ਗੋਬਿੰਦ ਜੀ ਮਹਾਰਾਜ ਨੇ ਭਾਈ ਮਾਨ ਸਿੰਘ 'ਨਿਸ਼ਾਨਚੀ' ਦੀ ਕਮਾਨ ਹੇਠ ਸਿੰਘਾਂ ਦਾ ਇਕ ਜਥਾ ਮੈਦਾਨ-ਏ-ਜੰਗ ਵਿੱਚ ਭੇਜਿਆ। ਕਾਫੀ ਚਿਰ ਘਮਸਾਣ ਦਾ ਯੁੱਧ ਮੱੱਚਿਆ ਰਿਹਾ। ਮੈਦਾਨ-ਏ-ਜੰਗ ਵਿੱਚ ਜੂਝਦਿਆਂ ਹੋਇਆ ਭਾਈ ਮਾਨ ਸਿੰਘ ਜੀ ਜ਼ਖਮੀ ਹੋ ਗਏ,ਦੁਸ਼ਮਣ ਦੁਆਰਾ ਕੀਤੇ ਵਾਰ ਨਾਲ ਭਾਈ ਸਾਹਿਬ ਦੇ ਹੱਥ ਵਿੱਚ ਫੜਿਆ ਹੋਇਆ ਨਿਸ਼ਾਨ ਸਾਹਿਬ ਟੁੱਟ ਗਿਆ । ਦਸਮ ਪਾਤਸ਼ਾਹ ਉਸ ਸਮੇ ਕੇਸਗੜ੍ਹ ਸਨ। ਜਦੋਂ ਆਪ ਜੀ ਨੂੰ ਨਿਸ਼ਾਨ ਸਾਹਿਬ ਟੁੱਟਣ ਦਾ ਪਤਾ ਲੱਗਿਆ ਤਾਂ ਗੁਰੁ ਜੀ ਨੇ ਉਸ ਸਮੇਂ ਆਪਣੀ ਦਸਤਾਰ ਉਪਰੋਂ ਸੁਰਮਈ ਰੰਗੀ ਕੇਸਕੀ ਖੋਹਲ ਕੇ ਭਾਈ ਆਲਮ ਸਿੰਘ ਦੀ ਦਸਤਾਰ ਉਪਰ ਸਜਾ ਦਿੱਤੀ ਅਤੇ ਕਿਹਾ ਕਿ ਇਸ ਫਰਰੇ ਦਾ ਸਤਿਕਾਰ ਵੀ ਨਿਸ਼ਾਨ ਸਾਹਿਬ ਦੇ ਬਰਾਬਰ ਕਰਨਾ ਤਾਂ ਕਿਤੇ ਫ਼ਾਲਸਈ ਨਿਸ਼ਾਨ ਝੁਕ ਨਾ ਜਾਵੇ।
ਇਸ ਘਟਨਾ ਤੋਂ ਕੁਝ ਸਮਾਂ ਬਾਆਦ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਸਮੇਂ ਭਾਈ ਆਲਮ ਸਿੰਘ ਝੰਡਾ ਬਰਦਾਰ ਸਨ। ਮੈਦਾਨ-ਏ-ਜੰਗ ਵਿੱਚ ਜੂਝਦਿਆਂ ਹੋਇਆ ਕਾਫੀ ਦੂਰ ਤੱਕ ਦੁਸ਼ਮਣਾਂ ਦੀਆਂ ਸਫਾਂ ਅੰਦਰ ਚਲੇ ਗਏ। ਆਪ ਨੂੰ ਮੁਗਲ ਸਿਪਾਹ-ਸਲਾਰਾਂ ਨੇ ਘੇਰ ਲਿਆ ਤੇ ਫੌਜ਼ਦਾਰ ਨੇ ਆਪ ਨੂੰ ਕਿਹਾ, "ਇਹ ਝੰਡਾ ਸੁੱਟ ਦੇਹ।"ਭਾਈ ਸਾਹਿਬ ਨੇ ਨਿਡਰਤਾ ਨਾਲ ਜਵਾਬ ਦਿਤਾ, "ਇਹ ਮੇਰੇ ਗੁਰੁ ਦੀ ਬਖਸ਼ਿਸ਼ ਹੈ,ਮੇਰੀ ਇਜ਼ਤ ਤੇ ਖ਼ਾਲਸਈ ਸ਼ਾਨ ਦਾ ਪ੍ਰਤੀਕ ਹੈ,ਜਦੋਂ ਤਕ ਸਰੀਰ ਵਿੱਚ ਸਵਾਸ ਹਨ ਮੈਂ ਇਸ ਨੁੰ ਉਚਾ ਝੁਲਾ ਕੇ ਰੱਖਣਾ ਹੈ।"ਫੌਜਦਾਰ ਨੇ ਫਿਰ ਮੋੜਵਾ ਸਵਾਲ ਕੀਤਾ ਕਿ ਜੇਕਰ ਤੈਨੂੰ ਕਤਲ ਕਰ ਦਿੱਤਾ ਜਾਵੇ ਤਾਂ ਤੇਰੇ ਝੰਡੇ ਦੀ ਰੱਖਿਆ ਕੌਣ ਕਰੇਗਾ? ਭਾਈ ਆਲਮ ਸਿੰਘ ਨੇ ਬੜੀ ਦ੍ਰਿੜਤਾ ਨਾਲ ਜਵਾਬ ਦਿੱਤ, "ਜੇਕਰ ਮੈਂ ਖਤਮ ਹੋ ਗਿਆ ਤਾਂ ਜਿਸ ਦਾ ਇਹ ਨਿਸ਼ਾਨ ਹੈ ਉਹ ਖੁਦ ਹੀ ਇਸ ਦੀ ਰੱਖਿਆ ਕਰੇਗਾ।"ਭਾਈ ਸਾਹਿਬ ਦਾ ਅਜਿਹੀ ਦਲੇਰੀ ਭਰਿਆ ਉਤਰ ਸੁਣਕੇ ਫੌਜਦਾਰ ਤਿਲਮਿਲਾ ਗਿਆ ਅਤੇ ਪੁਰਾਤਨ ਫੌਜਾਂ ਦੇ ਰਵਾਇਤੀ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਭਾਈ ਆਲਮ ਸਿੰਘ ਨੂੰ ਘੇਰ ਕੇ ਸ਼ਹੀਦ ਕਰ ਦਿੱਤਾ ਪਰ ਐਨ ਉਸੇ ਮੌਕੇ ਉਪਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਘੇਰਾ ਤੋੜ ਕੇ ਉਸ ਅਸਥਾਨ ਉੱਪਰ ਪਹੁੰਚ ਗਏ,ਫੌਜ਼ਦਾਰ ਦਾ ਸਿਰ ਕਲਮ ਕਰ ਕੇ,ਬਾਬਾ ਅਜੀਤ ਸਿੰਘ ਜੀ ਨੇ ਨਿਸ਼ਾਨ ਸਾਹਿਬ ਆਪ ਸੰਭਾਲ ਲਿਆ।
ਸੰਸਾਰ ਦੇ ਅੰਦਰ ਵਿਚਰਦਿਆਂ ਅਸੀ ਹਰ ਕੌਮ,ਹਰ ਦੇਸ਼,ਅਤੇ ਧਰਮ ਦੇ ਝੰਡੇ ਵੇਖਦੇ ਹਾਂ ਜੋ ਕਿ ਹਰ ਕੌਮ ਦੀ ਭਿੰਨਤਾ ਅਤੇ ਫਿਲਾਸਫੀ ਦੇ ਪ੍ਰਤੀਕ ਹਨ। ਜਿਹੜਆਂ ਕੌਮਾਂ ਆਪਣੇ ਨਿਸ਼ਾਨਾਂ ਨੂੰ ਖੂਨ ਵਿੱਚ ਰੰਗ ਕੇ ਲਹਿਰਾਉਣਾ ਜਾਣਦੀਆਂ ਹਨ ਸੰਸਾਰ ਉਪਰ ਉਨਾਂ ਦੇ ਝੰਡੇ(ਪ੍ਰਚਮ) ਝੂਲਦੇ ਹਨ । ਹਾਲਾਤ ਨਾਲ ਸਮਝੋਤਾ ਕਰਕੇ ਆਪਣੀ ਹਸਤੀ ਨੂੰਖਤਮ ਕਰਨਵਾਲੀਆਂ ਕੌਮਾਂ ਦੇ ਝੰਡੇ ਕਦੀ ਸੰਸਾਰ ਤੇ ਝੂਲਦੇ ਨਜ਼ਰ ਨਹੀਂ ਆਉਂਦੇ। ਜਿਥੋਂ ਤਕ ਧਾਰਮਿਕ ਭਿੰਨਤਾ ਨਾਲ ਸੰਬੰਧਿਤ ਝੰਡਿਆਂ ਦਾ ਸਵਾਲ ਹੈ ਨਿਤਾਪ੍ਰਤੀ ਜੀਵਨ ਵਿੱਚ ਕਈ ਮੜੀ੍ਹਆਂ,ਮਜ਼ਾਰਾਂ,ਸਮਾਧਾਂ ਅਤੇ ਮੱਠਾ ਉਪਰ ਰੰਗ-ਬਿਰੰਗੇ ਲਹਿਰਾ ਰਹੇ ਝੰਡੇ ਵੇਖਦੇ ਹਾਂ ਜਿੰਨ੍ਹਾਂ ਦਾ ਮਤਲਬ ਸਿਰਫ ਸਥਾਨ ਦੀ ਸ਼ਨਾਖਤ ਕਰਨਾ ਹੈ ਪ੍ਰੰਤੂ ਜਦੋਂ ਕਿਸੇ ਗੁਰ-ਅਸਥਾਨ 'ਤੇ ਸਰਬ ਸਾਂਝੀ ਮਾਨਵਤਾ ਨੂੰ ਰੱਛਿਆ ਰਿਆਇਤ ਦੇ ਰਹੇ ਤੇ ਲਹਿਰਾ ਰਹੇ ਨਿਸ਼ਾਨ ਸਾਹਿਬ ਨੂੰ ਵੇਖਦੇ ਹਾਂ ਤਾਂ ਸੁਭਾਵਿਕ ਹੀ ਮੁੱਖ'ਚੋਂ ਨਿਕਲਦਾ ਹੈ-
ਝੂਲਦੇ ਨਿਸ਼ਾਨ ਰਹੇਂ
ਪੰਥ ਮਹਾਰਾਜ ਕੇ
ਸਿੱਖ ਧਰਮ ਵਿੱਚ ਨਿਸ਼ਾਨ ਸਾਹਿਬ ਦੀ ਪੁਰਾਤਨਤਾ ਬਾਰੇ ਪ੍ਰਚਲਿਤ ਗਾਥਾਵਾਂ, ਪੁਰਾਤਨ ਸਰੋਤਾਂ ਅਤੇ ਇਤਿਹਾਸਕ ਦਸਤਾਵੇਜਾਂ ਨੂੰ ਘੋਖੀਏ ਤਾਂ ਗੁਰ-ਧਾਮਾਂ ਤੋਂ ਪਹਿਲਾ ਹੋਂਦ ਵਿੱਚ ਆਈਆ ੱਿਸਖ ਧਰਮ ਦੀਆਂ ਧਰਮਸ਼ਾਲਾਵਾਂ ਵਿਖੇ ਨਿਸ਼ਾਨ ਸਾਹਿਬ ਦੇ ਸਥਾਪਿਤ ਹੋਣ ਦਾ ਕੋਈ ਜ਼ਿਕਰ ਨਹੀਂ ਮਿਲਦਾ ਪਰ ਰਬਾਬ ਨਾਲ ਰੱਬੀ ਦੁਣਾ ਦੀ ਸਿਫਤ ਸਲਾਹ ਅਤੇ ਤੇ ਉਪਦੇਸ਼ਾਂ ਸਦਕਾ ਗੁਰੁ ਜੀ ਨੇ ਜਗ੍ਹਾ-ਜਗ੍ਹਾ ਜਾ ਕੇ ਤੀਸਰੇ ਪੰਥ ਨੂੰ ਹਿੰਦੂ ਮੁਸਲਮਾਨ ਤੋਂ ਨਿਆਰਾ ਤੇ ਸਰਵਉਚ ਗੁਣਾ ਦਾ ਮੁਜੱਸਮਾ ਬਣਾ ਦਿੱਤਾ।
ਸਿੱਖ ਸੰਗਤਾਂ ਵਿੱਚ ਇਹ ਵਿਚਾਰ ਆਮ ਪ੍ਰਚਲਿਤ ਹੈ ਕਿ ਨਿਸ਼ਾਨ ਸਾਹਿਬ ਸਿਰਫ ਸਾਡੀ ਜੁਝਾਰੂ ਅਤੇ ਰਾਜਨੀਤਿਕ ਤਾਕਤ ਦਾ ਪ੍ਰਤੀਕ ਹੈ,ਕਿਉਂ ਕਿ ਗੁਰ ਅਸਥਾਨਾਂ ਉਪਰ ਮੀਰੀ ਤੇ ਪੀਰੀ ਦੇ ਸਿਧਾਂਤ ਦੇ ਪ੍ਰਤੀਕ ਨਿਸ਼ਾਨ ਸਾਹਿਬ ਦੀ ਸਥਾਪਨਾ ਗੁਰੁ ਹਰਗੋਬਿੰਦ ਸਾਹਿਬ ਸਮੇਂ ਹੋਈ,ਪਰ ਗੁਰਬਾਣੀ ਵਿਚ ਆਏ ਭੱਟ ਬਾਣੀ ਦੇ ਪਰਮਾਣਾ ਵੱਲ ਝਾਤੀ ਮਾਰੀਏ ਤਾਂ ਇਸ ਤਰ੍ਹਾ ਪ੍ਰਤੀਤ ਹੁੰਦਾ ਹੈ ਕਿ ਗੁਰੂ ਅਮਰਦਾਸ ਜੀ ਦਾ ਸਮੇਂ ਗੋਇੰਦਵਾਲ ਵਿਖੇ ਸਫੇਦ ਰੰਗ ਦਾ ਨਿਸ਼ਾਨ ਸਾਹਿਬ ਝੂਲਿਆ ਕਰਦਾ ਸੀ ਜੋ ਪ੍ਰਤੀਕਾਮਤਕ ਤੌਰ ਤੇ ਭਾਵੇਂ ਗੁਰੂ ਸਾਹਿਬ ਦੇ ਗੁਣਾਂ ਅਨੁਸਾਰ ਨਿਮਰਤਾ,ਕੋਮਲਤਾ,ਸੇਵਾ,ਸਹਿਨਸ਼ੀਲਤਾ ਅਤੇ ਭਗਤੀ ਨੂੰ ਉਜਾਗਰ ਕਰਦਾ ਲੱਗਦਾ ਲੱਗਦਾ ਪਰ ਇਹ ਆਜਾਦ ਸੱਤਾ ਦੀ ਤਰਜਮਾਨੀ ਜਰੂਰ ਕਰਦਾ ਹੈ, ਭੱਟ ਕਲਸਹਾਰ ਇਸ ਦੀ ਗਵਾਹੀ ਭਰਦਾ ਹੈ-
ਜਿਸੁ ਧੀਰਜੁ ਧੁਰਿ ਧਵਲੁ ਧੁਜਾ
ਸੇਤੀ ਬੈਕੁੰਠ ਬੀਣਾ॥(ਪੰਨਾ੧੩੯੬)
ਕੁਝ ਵਿਦਵਾਨਾਂ ਅਨੁਸਾਰ ਇਸ ਝੰਡੇ ਉਪਰ å ਉਕਰਿਆ ਹੁੰਦਾ ਸੀ ਜੋ ਗੁਰੂ ਨਾਨਕ ਸਾਹਿਬ ਦੇ ਦਿੱਤੇ ਇਕ ਈਸ਼ਵਰਵਾਦ ਦੇ ਸੰਦੇਸ਼ ਅਤੇ ਤੀਸਰੇ ਪੰਥ ਦੇ ਹਲੇਮੀ ਰਾਜ ਦਾ ਪ੍ਰਤੀਕ ਸੀ । ਗੁਰੁ ਰਾਮਦਾਸ ਜੀ ਦੇ ਸਮੇਂ ਵੀ ਇਸ ਭਗਤੀ ਦਰ ਪ੍ਰਤੀਕ ਨਿਸ਼ਾਨ ਸਾਹਿਬ ਦੇ ਰੰਗ ਦਾ ਭਾਵੇਂ ਕੋਈ ਖਾਸ ਜਿਕਰ ਨਹੀਂ ਮਿਲਦਾ ਪਰ ਗੁਰੁ ਅਰਜਨ ਦੇਵ ਜੀ ਦੇ ਸਮੇਂ ਤੱਕ ਗੁਰੁ ਨਾਨਕ ਦੇ ਨਿਰਮਲ ਪੰਥ ਦੇ ਪਾਂਧੀਆਂ ਦਾ ਧਰਮ ਧੁਜਾ ਵੱਖਰੀ ਕੌਮੀਅਤ ਅਤੇ ਆਜਾਦ ਹਸਤੀ ਦੀ ਤਰਜਮਾਨੀ ਜਰੂਰ ਕਰਦਾ ਰਿਹਾ ਹੈ ਅਤੇ ਇੰਝ ਵੀ ਲੱਗਾ ਹੈ ਕਿ ਜਿਵੇਂ ਕੁੱਝ ਵਿਦਵਾਨਾਂ ਦਾ ਖਿaਾਲ ਹੈ ਕਿ ਇਸ ਦਾ ਰੰਗ ਵੀ ਚਿੱਟਾ ਹੀ ਹੋਵੇਗਾ। ਭੱਟ ਮਥਰਾ ਦੇ ਕਥਨ ਅਨੁਸਾਰ,
ਫੁਨਿ ਧ੍ਰੰਮ ਧੁਜਾ ਫਹਰੰਤਿ ਸਦਾ
ਅਘ ਪੁੰਜ ਤਰੰਗ ਨਿਵਾਰਨ ਕਉ॥
ਸਵਈਏ ਮ.੪ ਕੇ ਪੰਨਾ ੧੪੦੪)
ਕਲ ਭੱਟ ਅਨੁਸਾਰ
ਕੁਲਿ ਸੋਢੀ ਗੁਰ ਰਾਮਦਾਸ ਤਨੁ,
ਧਰਮ ਧੁਜਾ ਅਰਜੁਨ ਹਰਿ ਭਗਤਾ।
(ਪੰਨਾ ੧੪੦੭)
ਚਲਦਾ:-





ਗੁਰੁ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਜਿਥੇ ਤੀਸਰੇ ਪੰਥ ਵਿੱਚ ਭਗਤੀ ਦੇ ਨਾਲ ਸ਼ਕਤੀ ਦੇ ਜਜ਼ਬਾਤ ਪੈਦਾ ਕੀਤੇ,ਛੇਵੇਂ ਗੁਰੁ ਸਾਹਿਬ ਨੇ ਵਕਤ ਦੀ ਨਜ਼ਾਕਤ ਪਛਾਣਦਿਆ ਮੀਰੀ ਅਤੇ ਪੀਰੀ ਦੀਆਂ ਤਲਵਾਰਾਂ ਧਾਰਨ ਕੀਤੀਆਂ । ਮੁਗਲ ਸ਼ਾਹ ਜਹਾਗੀਰ ਦੇ ਹੁਕਮ ਅਨੁਸਾਰ ਮੁਗਲ ਰਾਜ ਵਿੱਚ ਰਾਜੇ ਤੋਂ ਛੁੱਟ ਕੋਈ ਤਖਤ ਨਹੀਂ ਬੈਠ ਸਕਦਾ ਸੀ । ਕੋਈ ਨਗਾਰਾ ਨਹੀਂ ਵਜਾ ਸਕਦਾ ਸੀ ਅਤੇ ਨਾ ਹੀ ਕੋਈ ਵੱਖਰਾ ਨਿਸ਼ਾਨ ਸਾਹਿਬ ਝੁਲਾ ਸਕਦਾ ਸੀ। ਗੁਰੁ ਹਰਗੋਬਿੰਦ ਸਾਹਿਬ ਨੇ ਗੁਰਗੱਦੀ ਉੱਪਰ ਬੈਠਦਿਆਂ ਹੀ ਸਭ ਤੋਂ ਪਹਿਲਾ ਭਗਤੀ ਦੇ ਕੇਂਦਰ ਹਰਿਮੰਦਰ ਸਾਹਿਬ ਦੇ ਸਨਮੁੱਖ ਸ਼ਕਤੀ ਦੇ ਸੋਮੇ ਅਤੇ ਦੁਨਿਆਵੀ ਤਖ਼ਤਾਂ ਤੋਂ ਉਚਤਮ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ। ਨਗਾਰਾ ਤਿਆਰ ਕਰਵਾ ਕੇ ਦੋ ਵਕਤ ਵਜਾਉਣਾ ਸ਼ੁਰੂ ਕੀਤਾ,523 (ਕੁਝ ਵਿਦਵਾਨਾਂ ਅਹੁਨਸਾਰ 552) ਸਿਰਲੱਥ ਯੋਧਿਆਂ ਦੀ ਨਿੱਜੀ ਗਾਰਦ ਤਿਆਰ ਕੀਤੀ ਅਤੇ ਸੰਮਤ 1665 (1609 ਈਸਵੀ ਵਿੱਚ)ਵਿੱਚ ਅਕਾਲ ਤਖ਼ਤ ਸਾਹਿਬ ਉੱਪਰ ਬਸੰਤੀ ਨਿਸ਼ਾਨ ਸਾਹਿਬ ਝੁਲਾ ਦਿੱਤਾ ਜੋ ਜਿਥੇ ਜ਼ੁਲਮੀ ਮੁਗਲ ਹਕੂਮਤ ਵਿਰੁੱਧ ਹਲੇਮੀ ਰਾਜ ਦੀ ਸਥਾਪਨਾ ਦਾ ਪ੍ਰਤੀਕ ਸੀ ਉਥੇ ਤੀਸਰੇ ਮਜ਼ਹਬ ਦੀ ਵਿਲੱਖਣਤਾ ਅਤੇ ਜ਼ਾਲਮ ਵਿਰੁੱਧ ਬਗਾਵਤ ਦਾ ਸੰਕੇਤ ਵੀ ਸੀ। ਗੁਰੁ ਹਰਿਗੋਬਿੰਦ ਸਾਹਿਬ ਸਮੇਂ ਨਿਸ਼ਾਨ ਸਾਹਿਬ ਦੇ ਫਰਹਰੇ ਉਪਰ ਮੀਰੀ ਪੀਰੀ ਦੀਆਂ ਦੋ ਕਿਰਪਾਨਾ ਉਲੀਕੀਆਂ ਹੋਈਆਂ ਸਨ। ਸਿੱਖ ਧਰਮ ਦੀ ਵੱਖਰੀ ਹਸਤੀ ਦੇ ਅਲੰਬਰਦਾਰ ਨਿਸ਼ਾਨ ਸਾਹਿਬ ਦੇ ਹੋਂਦ ਵਿੱਚ ਆਉਣ ਦਾ ਬੁਨਿਆਦੀ ਫਰਕ ਇਹ ਸੀ ਕਿ ਬਾਕੀ ਰਿਆਸਤਾਂ ਅਤੇ ਕੌਮਾਂ ਦੇ ਨਿਸ਼ਾਨ ਲੋਕਾਂ ਦੇ ਘਾਣ ਸਦਕਾ ਝੁਲਦੇ ਸਨ ਪਰ ਗੁਰੂ ਅਸਥਾਨਾਂ ਉੱਪਰ ਝੁਲਦਾ ਬਸੰਤੀ ਝੰਡਾ ਨਿਮਾਣਿਆਂ ਨਿਤਾਣਿਆਂ,ਗਰੀਬਾਂ ਦੀ ਰੱਖਿਆਂ ਤੇ ਪਰਉਪਕਾਰ ਦੀ ਭਾਵਨਾ ਦਾ ਪ੍ਰਤੀਕ ਹੈ ਜੋ ਸ਼ਕਤੀ ਮਜ਼ਲੂਮ ਦੀ ਰੱਖਿਆਂ ਵਾਸਤੇ ਵਰਤੀ ਜਾਂਦੀ ਹੈ ਨਾ ਕਿ ਜ਼ੁਲਮ ਕਰਨ ਵਾਸਤੇ।

ਨਿਸ਼ਾਨ ਸਾਹਿਬ ਜਿਥੇ ਪੰਥ ਦੀ ਆਤਮਿਕ ਅਡੋਲਤਾ ਦਾ ਪ੍ਰਤੀਕ ਹੈ ਉਥੇ ਇਸ ਦੇ ਰੰਗ ਵਿੱਚ ਸਾਡੇ ਕੁਰਬਾਨੀਆਂ ਭਰੇ ਇਤਿਹਾਸ ਦੀ ਸੁਗੰਧ ਵੀ ਮੌਜੂਦ ਹੈ।1694 ਈ:ਨੂੰਮੁਗਲ ਸਮਰਾਟ ਔਰੰਗਜ਼ੇਬ ਨੇ ਇਕ ਸ਼ਾਹੀ ਫੁਰਮਾਨ ਜਾਰੀ ਕੀਤਾ ਕਿ ਕੋਈ ਵੀ ਗੈਰ ਮੁਸਲਿਮ ਘੋੜਾ ਨਹੀ ਰੱਖ ਸਕਦਾ,ਨਿਸ਼ਾਨ ਸਾਹਿਬ (ਝੰਡਾ)ਨਹੀਂ ਲਹਿਰਾ ਸਕਦਾ ,ਤੇ ਨਗਾਰਾ ਨਹੀਂ ਵਜਾ ਸਕਦਾ ਸੀ। ਸਾਰੇ ਹੀ ਹਿੰਦੂ ਅਤੇ ਰਾਜਪੂਤ ਰਾਜਿਆਂ ਨੇ ਔਰੰਗਜੇਬ ਦਾ ਇਹ ਹੁਕਮ ਸਤਿ ਕਰ ਕੇ ਮੰਨ ਲਿਆ ਅਤੇ ਆਪਣੇ ਨਿਸ਼ਾਨ ਉਤਰਵਾ ਦੇ ਸਾੜ ਸੁਟੇ ਕੋਈ ਬਾਗੀ ਬਣ ਨਾ ਨਿਤਰਿਆ।
ਬਾਦਸ਼ਾਹ ਦਰਵੇਸ਼ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਜਿਥੇ ਪਿਤਾ ਗੁਰੁ ਵੱਲੋਂ ਮਜ਼ਲੂਮ( ਹਿੰਦੂ ਧਰਮ) ਦੀ ਰੱਖਿਆਂ ਵਾਸਤੇ ਦਿੱਤੀ ਗਈ ਬੇਮਿਸਾਲ ਕੁਰਬਾਨੀ ਨੂੰ ਭਾਣਾ ਸਮਝ ਕੇ ਮੰਨਿਆਂ ਉਥੇ ਨਾਲ ਹੀ ਇਕ ਤਕੜੀ ਖਾਲਸਈ ਫੌਜ ਤਿਆਰ ਕੀਤੀ। ਸਭ ਤੋਂ ਪਹਿਲਾਂ ਲੋਹਗੜ੍ਹ ਨਾਮਕ ਕਿਲ੍ਹਾ ਤਿਆਰ ਕਰਵਾਇਆ ਅਤੇ ਉਸ ਉਪਰ ਖਾਲਸਈ ਨਿਸ਼ਾਨ ਸਾਹਿਬ ਲਹਿਰਾਇਆ ਅਤੇ ਭਾਈ ਰਾਮ ਸਿੰਘ ਜੀ (ਸਿਕਲੀਗਰ) ਦੀ ਕਾਮਨ ਹੇਠ ਉਸ ਕਿਲੇ ਵਿੱਚ ਹੀ ਸ਼ਸਤ੍ਰ ਬਣਾਉਣੇ ਆਰੰਭ ਕੀਤੇ। ਗੁਰੁ ਸਾਹਿਬ ਵਲੋਂ ਮੁਗਲ ਹਕੂਮਤ ਖਿਲਾਫ ਬਾਗੀਆਨਾ ਐਲਾਨ ਲਈ ਤਿਆਰ ਕਰਵਾਏ ਗਏ ਰਣਜੀਤ ਨਗਾਰੇ ਦੀ ਗੂੰਜ ਨੇ ਦੁਸ਼ਮਣਾਂ ਦੇ ਦਿਲ ਕੰਬਾ ਦਿੱਤੇ। ਗੁਰੁ ਜੀ ਨੇ ਯੁੱਧ ਵਿਦਿਆ ਦੇ ਅਭਿਆਸ ਵਾਸਤੇ ਖਾਸ ਤੌਰ 'ਤੇ ਹੋਲਾ ਮਹੱਲਾ ਮਨਾਉਣਾ ਅਰੰਭ ਕੀਤਾ। ਮਸਨੂਈ ਜੰਗੀ ਅਭਿਆਸ ਵਿੱਚ ਇਕ ਸਿੰਘ ਨਿਸ਼ਾਨ ਸਾਹਿਬ ਲੈ ਕਿ ਫੌਜ ਦੀ ਅਗਵਾਈ ਕਰਿਆ ਕਰਦਾ ਸੀ। ਮੈਦਾਨ-ਏ-ਜੰਗ ਵਿੱਚ ਜੂਝਦੇ ਹੋਏ ਸਿੰਘ ਵੀ ਇਸ ਮਹਾਨਤਾ ਦਾ ਪੂਰਨ ਸਤਿਕਾਰ ਕਰਦੇ ਸਨ।
ਵਿਦਵਾਨਾਂ ਅਨੁਸਾਰ ਗੁਰੁ ਗੋਬਿੰਦ ਸਿੰਘ ਜੀ ਦੇ ਸਮੇਂ ਨਿਸ਼ਾਨ ਦੇ ਬਸੰਤੀ ਅਤੇ ਸੁਰਮਈ ਦੋ ਰੰਗ ਪ੍ਰਚਲਿਤ ਸਨ,ਜੋ ਕਿ ਮਸਨੂਈ (ਨਕਲੀ) ਜੰਗੀ ਅਭਿਆਸ ਦੌਰਾਨ ਦੋ ਜਥਿਆਂ ਦੀ ਤਰਜਮਾਨੀ ਕਰਦੇ ਸਨ। ਭਾਈ ਨੰਦ ਲਾਲ ਜੀ ਅਨੁਸਾਰ ਉਸ ਸਮੇਂ ਨਿਸ਼ਾਨ ਸਾਹਿਬ ਦੇ ਫਰਹਰੇ ਉੱਪਰ 'ਵਾਹਿਗੁਰੂ ਜੀ ਕੀ ਫਤਹਿ' ਉਕਰੀ ਹੁੰਦੀ ਸੀ।
ਚਮਕੌਰ ਦੀ ਗੜ੍ਹੀ ਦੇ ਮਹਾਨ ਸਾਕੇ ਦਾ ਜ਼ਿਕਰ ਕਰਦਾ ਹੋਇਆ ਕਵੀ 'ਅਲ੍ਹਾ ਯਾਰ ਖਾਂ ਜੋਗੀ' ਲਿਖਦਾ ਹੈ ਕਿ ਗੁਰੁ ਦੇ ਲਾਲ ਜਿਸ ਪਾਸੇ ਹੱਲਾ ਬੋਲਦੇ ਸਨ ਆਪਣੇ ਜਿੱਤ ਦੇ ਨਿਸ਼ਾਨ ਗੱਡ ਦਿੰਦੇ ਸਨ,ਕਵੀ ਦੇ ਸ਼ਬਦਾਂ ਵਿੱਚ
ਏਕ-ਏਕ ਲਾਖ ਲਾਖ ਸੇ ਮੈਦਾਂ ਮੇ ਲੜਾ
ਜਿਸ ਜਾ ਪੈ ਸਿੰਘ ਅੜ ਗਏ,ਝੰਡਾ ਵਹੀ ਗੜਾ (ਗੰਜਿ ਸ਼ਹੀਦਾਂ)
ਸਿੱਖ ਇਤਿਹਾਸ ਵਿੱਚ ਭਾਵੇਂ ਕੋਈ ਸ਼ਾਤਮਈ ਅੰਦੋਲਨ ਹੋਵੇ,ਯੁੱਧ ਦਾ ਮੈਦਾਨ ਹੋਏ,ਕੋਈ ਪਰਉਪਕਾਰੀ ਕਾਰਜ ਹੋਵੇ ਜਾਂ ਧਾਰਮਿਕ ਸਮਾਗਮ ਹੋਏ ,ਨਿਸ਼ਾਨ ਸਾਹਿਬ ਦੀ ਮਹਾਨਤਾ ਨੂੰ ਬਰਕਰਾਰ ਰੱਖਿਆ ਜਾਂਦਾ ਹੈ ਕਿਉਂਕਿ ਸਿੱਖ ਹਰ ਸੰਘਰਸ਼ ਦੀ ਅਗਵਾਈ ਨਿਸ਼ਾਨ ਸਾਹਿਬ ਨਾਲ ਕਰਦੇ ਹਨ।




ਡਾ.ਸੁਖਪ੍ਰੀਤ ਸਿੰਘ ਉਦੋਕੇ
 
Top