ਸਿੱਖ ਸੁੱਤੇ ਨਹੀਂ ਮਚਲੇ ਹੋਏ ਹਨ।

[PraBh]

Member
ਅਸੀਂ ਆਮ ਕਹਿੰਦੇ ਹਾਂ ਕਿ ਸਿੱਖ ਸੁੱਤੇ ਪਏ ਹਨ ਇਹਨਾਂ ਨੂੰ ਜਗਾਉ। ਸਾਡਾ ਇਹ ਕਹਿਣਾ ਗਲਤ ਹੈ ਕਿ ਸਿੱਖ ਸੁੱਤੇ ਪਏ ਹਨ। ਸਿੱਖ ਸੁੱਤੇ ਨਹੀਂ ਮਚਲੇ ਹੋਏ ਹਨ। ਸੁੱਤੇ ਹੋਏ ਨੂੰ ਤੁਸੀਂ ਅਵਾਜ਼ ਮਾਰੋਗੇ ਜੇ ਉਹ ਪਹਿਲੀ ਅਵਾਜ਼ ਵਿੱਚ ਨਹੀਂ ਉਠੇਗਾ ਤਾਂ ਦੂਜੀ ਵਿੱਚ ਉਠ ਖੜੇਗਾ ਜੇ ਦੂਜੀ ਵਿੱਚ ਵੀ ਨਹੀਂ ਉਠੇਗਾ ਜਦੋਂ ਤੀਜੀ ਅਵਾਜ਼ ਮਾਰੋਗੇ ਤਾਂ ਹੜਬੜਾ ਕੇ ਇੱਕ ਦਮ ਉਠੇਗਾ। ਮਚਲੇ ਹੋਏ ਬੰਦੇ ਨੂੰ ਜਗਾਉਣਾ ਕਿਸੇ ਦੇ ਵੱਸ ਨਹੀਂ ਹੁੰਦਾ । ਮਚਲਿਆ ਬੰਦਾ ਉਦੋਂ ਉੱਠਦਾ ਹੈ ਜਦੋਂ ਉਸਦੇ ਘਰ ਨੂੰ ਹੀ ਅੱਗ ਲੱਗ ਜਾਂਦੀ ਹੈ। ਸਾਡੀ ਬੇਨਤੀ ਹੈ ਮਚਲੇ ਹੋਏ ਸਿੱਖਾਂ ਨੂੰ ਮਚਲ-ਪੁਣਾ ਛੱਡ ਦੇਵੋ ਆਪਣੇ ਫ਼ਰਜ਼ਾਂ ਨੂੰ ਪਹਿਚਾਣੋ ਜਦੋਂ ਤੁਸੀਂ ਆਪਣੇ ਘਰ ਨੂੰ ਅੱਗ ਲੱਗੀ ਤੋਂ ਉਠੋਗੇ ਬਹੁਤ ਦੇਰ ਹੋ ਚੁੱਕੀ ਹੋਵੇਗੀ।
 
Top