ਸਿਖੀ ਦਾ ਹੈ ਇਹ ਸਭਿਆਚਾਰ

ਸੀਸ ਉਤੇ ਸੋਹੇ ਦਸਤਾਰ , ਸਿਖੀ ਦਾ ਹੈ ਇਹ ਸਭਿਆਚਾਰ |
ਇਸ ਦੀ ਲਾਜ ਬਚਾਉਣ ਲਈ , ਜਾਨ ਵੀ ਦੇਈਏ ਇਸ ਤੋ ਵਾਰ |
ਇਹ ਹੈ ਸਚੀ ਸੁਚੀ ਕਾਰ , ਪਗੜੀ ਤੋਂ ਜਾਈਏ ਬਲਿਹਾਰ |
 
Attachments

  • dastar.jpg
    dastar.jpg
    12.5 KB · Views: 175
ਇਹ ਦਸਤਾਰ ਨਹੀ ਗੁਰੂ ਦਾ ਪਿਆਰ ਜਾਣੀਂ, ਤੋਹਫ਼ਾ ਗੁਰੂ ਦਾ ਨਾਲੇ ਇਕਰਾਰ ਜਾਣੀਂ |
ਇਸਨੂੰ ਸਿਖੀ ਦੀ ਡੂਘੀ ਖਾਣ ਜਾਣੀਂ ,ਇਹਨੂੰ ਸਿਖੀ ਦਾ ਸਾਰਾ ਸੰਸਾਰ ਜਾਣੀਂ |
ਇਹਨੂੰ ਆਪਣੀ ਆਨ ਤੇ ਸ਼ਾਨ ਜਾਣੀਂ , ਗੁੰਬਦ ਗੁਰੂ ਦਾ , ਉਚਾ ਸਤਿਕਾਰ ਜਾਣੀਂ |
ਇਹ ਦੀਨ ਦੁਨੀ ਦਾ ਤਾਜ ਜਾਣੀਂ , ਮੋਹਰ ਗੁਰੂ ਦੀ , ਸਿਖੀ ਦਾ ਸਾਰ ਜਾਣੀਂ |
ਇਹ ਸਿਖਾਂ ਦੀ ਰੂਹ ਤੇ ਆਤਮਾ ਹੈ , ਇਹਦੇ ਬਿਨ ਨਹੀ ਸਿਖ ਸਦਾਅ ਸਕਦਾ |
ਇਹ ਸਿਖ ਦਾ ਪ੍ਰਤਖ ਸਰੂਪ ਹੈ ਵੇ , ਇਹਦੇ ਬਿਨਾਂ ਨਹੀ ਸਿਖ ਕਹਾ ਸਕਦਾ |
 
ਸਾਡਾ ਸਾਰਾ ਇਤਿਹਾਸ ਦਸਤਾਰ ਦਾ ਏ , ਵੈਰੀ ਸਦਾ ਹੀ ਸਾਨੂੰ ਵੰਗਾਰਦੇ ਰਹੇ |
ਰਹਿਣ ਦੇਣਾ ਨਹੀ ਅਸੀਂ ਕੋਈ ਪੱਗ ਵਾਲਾ , ਉਹ ਹੁਕਮ ਤੇ ਹੁਕਮ ਹੀ ਚਾੜਦੇ ਰਹੇ |
ਸਾਡੇ ਸਿਰਾਂ ਦਾ ਸਦਾ ਮੁਲ ਪਾ ਕੇ , ਝਾੜੀ ਝਾੜੀ ਵਿਚ ਸਾਨੂੰ ਭਾਲਦੇ ਰਹੇ |
ਰਹੇ ਘਰ ਸਾਡੇ ਘੋੜੇ -ਕਾਠੀਆ 'ਤੇ , ਅਸੀਂ ਔਖੇ ਤੋ ਔਖਾ ਕਾਜ ਕੀਤਾ |
ਪਿਸ਼ੋਰ , ਬਨੂੰ , ਕੁਹਾਟ, ਕਸ਼ਮੀਰ ਤਾਈਂ , ਸਾਡੀ ਏਸ ਦਸਤਾਰ ਨੈ ਰਾਜ ਕੀਤਾ |
 
att aa
 
Top