ਸਾਡੀ ਅਣਖ

ਸਾਡੀ ਅਣਖ

ਗੁਰੂ ਰੂਪ ਖ਼ਾਲਸਾ ਜੀ
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫ਼ਤਿਹ ॥
:pr
ਇੱਕ ਵਾਰ ਫਿਰ ਗੁਰੂ ਪੰਥ ਤੇ ਹਮਲਾ !
ਪਹਿਲਾਂ ਪਿਆਰਾ ਭਨਿਆਰਾ !
ਜਿਸਨੇ ਪਾਲਕੀ ਵਿਚ ਬੈਠ ਕੇ ਇੱਕ ਕਿਤਾਬ ਵਿਚ ਗੰਦੇ ਗੀਤ ਲਿਖ ਕੇ ਇਹ ਕਿਹਾ
ਇਹ ਮੇਰਾ ਗ੍ਰੰਥ ਹੈ
ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਹਾਂ
ਅਤੇ ਬਾਅਦ ਵਿਚ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਅਗਨ ਭੇਂਟ ਕਰਵਾਏ
ਫਿਰ ਬਿਹਾਰੀ ਭਈਆ ਆਸ਼ੂਤੋਸ਼ !
ਜਿਸਨੇ ਗੁਰਬਾਣੀ ਨੂੰ ਆਪਣੇ ਮੁਤਾਬਿਕ ਵਰਤਣ ਦੀ ਜੁਅਰਤ ਕੀਤੀ
ਅਤੇ ਫਿਰ ਸਿੱਖਾਂ ਵਲੋਂ ਉਸਨੂੰ ਬਿਹਾਰੀ ਭਈਆ ਕਹਿਣ ਤੇ ਇਥੋਂ ਤੱਕ ਕਹਿ ਦਿੱਤਾ
ਕਿ ਗੁਰੂ ਗੋਬਿੰਦ ਸਿੰਘ ਜੀ ਵੀ ਭਈਆ ਸਨ
ਅਤੇ ਮੈਨੂੰ ਉਹਨਾਂ ਹੀ ਭੇਜਿਆ ਹੈ
ਹੁਣ ਝੂੱਠ ਦੀ ਦੁਕਾਨ ਚਲਾ ਰਿਹਾ ਗੁਰਮੀਤ ਰਾਮ ਰਹੀਮ !
ਜਿਸਨੇ ਦਸਮ ਪਾਤਸ਼ਾਹ ਵਾਂਗ ਚੋਲਾ ਪਾ ਕੇ
ਸਿਰ ਤੇ ਕਲਗ਼ੀ ਲਗਾ ਕੇ
ਇੱਕ ਕੜਾਹੇ ਵਿਚ ਮਿੱਠਾ ਪਾਣੀ ਬਣਾ ਕੇ
ਇਹ ਦਿਖਾਉਣ ਦੀ ਹਿੰਮਤ ਕੀਤੀ
ਕਿ ਮੈਂ ਵੀ ਗੁਰੂ ਸਾਹਿਬ ਵਾਂਗ ਅੰਮ੍ਰਿਤਪਾਨ ਕਰਾਉਂਦਾ ਹਾਂ
ਅਖੀਰ ਕਦੋਂ ਤੱਕ ?
ਕਦੋਂ ਅਸੀਂ ਨੀਂਦ ਤੋਂ ਜਾਗਾਂਗੇ ?
ਕਦੋਂ ਸਾਡੀ ਅਣਖ ਸਾਨੂੰ ਪੁਕਾਰੇਗੀ ?:so
ਕਦੋਂ ਸਾਡੇ ਧਾਰਮਿਕ ਮੋਢੀ ਕੌਮ ਦੇ ਭਲੇ ਲਈ ਕਦਮ ਚੁਕਣਗੇ ?
ਕਦੋਂ ਸੰਗਤ ਇਹਨਾਂ ਨੂੰ ਮਜਬੂਰ ਕਰੇਗੀ ?
ਕਿ ਬੱਸ
ਸਾਡੇ ਸਬਰ ਦਾ ਪਿਆਲਾ ਹੁਣ ਭਰ ਚੁੱਕਿਆ ਹੈ:y
ਅਸੀਂ ਮਰੇ ਨਹੀਂ
ਅਸੀਂ ਜਿਊਂਦੇ ਹਾਂ
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫ਼ਤਿਹ
:pr
 
Top