ਸ਼ਲੋਕ ਭਗਤ ਕਬੀਰ ਜੀ

Mandeep Kaur Guraya

MAIN JATTI PUNJAB DI ..
ਕਬੀਰ ਸਭੁ ਜਗੁ ਹਉ ਫਿਰਿਓ ਮਾਂਦਲੁ ਕੰਧ ਚਢਾਇ£
ਕੋਈ ਕਾਹੂ ਕੋ ਨਹੀ ਸਭ ਦੇਕੀ ਠੋਕਿ ਬਜਾਇ£ 11*£
ਅੰਗ 1*70

ਕਬੀਰ ਸਾਹਿਬ ਜੀ ਇਸ ਸਲੋਕ ਵਿਚ ਦੱਸਦੇ ਹਨ ਕਿ ਹੇ ਦੁਨੀਆ ਦੇ ਲੋਕੋ ਮੈਂ ਮੋਢਿਆਂ ‘ਤੇ ਰੱਖ ਕੇ ਉੱਚੀ-ਉੱਚੀ ਵਜਾ-ਵਜਾ ਕੇ ਸਾਰਿਆਂ ਨੂੰ ਪੁੱਛਦਾ ਫਿਰਦਾ ਹਾਂ ਕਿ ਹੇ ਦੁਨੀਆ ਦੇ ਲੋਕੋ ਮੈਨੂੰ ਦੱਸੋ ਕੋਈ ਸੰਸਾਰੀ ਰਿਸ਼ਤਿਆਂ ਵਿਚੋਂ ਕੋਈ ਸੱਚਾ ਰਿਸ਼ਤਾ ਹੈ ਜਿਹੜਾ ਨਾਲ ਨਿਭ ਸਕੇ ਪਰ ਮੈਨੂੰ ਇਹੋ ਜਿਹਾ ਕੋਈ ਵੀ ਰਿਸ਼ਤਾ ਨਹੀਂ ਮਿਲਿਆ, ਜੋ ਇਸ ਲੋਕ ਤੇ ਪ੍ਰਲੋਕ ਵਿਚ ਵੀ ਸਾਥ ਨਿਭਾ ਸਕੇ ਪਰ ਨਹੀਂ, ਸਿਰਫ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਸਭ ਝੂਠੇ ਹਨ।
ਮਾਰਗਿ ਮੋਤੀ ਬੀਥਰੇ ਅੰਧਾ ਨਿਕਸਿਓ ਆਇ£
ਜੋਤਿ ਬਿਨਾ ਜਗਦੀਸ ਕੀ ਜਗਤ ਉਲੰਘੇ ਜਾਇ£ 114।।
ਅੰਗ 1*70

ਇਸ ਪਵਿੱਤਰ ਸਲੋਕ ਵਿਚ ਕਬੀਰ ਸਾਹਿਬ ਜੀ ਸਾਨੂੰ ਸਮਝਾ ਰਹੇ ਹਨ ਕਿ ਪ੍ਰਮਾਤਮਾ ਦੇ ਸ਼ੁਭ ਗੁਣ ਉਸ ਦੀ ਸਿਫਤਿ ਸਲਾਹਿ ਇਸ ਸੰਸਾਰ ਦੇ ਮਾਰਗ ‘ਚ ਖਿੱਲਰੇ ਪਏ ਹਨ ਪਰ ਕਰਮਹੀਣ ਗੁਣਹੀਣ ਮਨੁੱਖ ਅਗਿਆਨਤਾ ਦੇ ਅੰਨ੍ਹੇਪਣ ਕਰਕੇ ਪ੍ਰਭੂ ਦੇ ਸ਼ੁਭ ਗੁਣਾਂ ਰੂਪੀ ਮੋਤੀਆਂ ਨੂੰ ਨਾ ਪਛਾਣਦਾ ਹੋਇਆ ਉਪਰ ਦੀ ਲੰਘ ਜਾਂਦਾ ਹੈ, ਭਾਵ ਗ੍ਰਹਿਣ ਨਹੀਂ ਕਰ ਸਕਦਾ ਕਿਉਂਕਿ ਬਿਨਾਂ ਗੁਰੂ ਦੀ ਕਿਰਪਾ ਤੋਂ ਇਹ ਸੰਸਾਰੀ ਲੋਕ ਪ੍ਰਭੂ ਸਿਫਤਿ ਸਲਾਹਿ ਦੇ ਮੋਤੀਆਂ ਨੂੰ ਲਤਾੜ ਕੇ ਲੰਘੀ ਜਾ ਰਿਹਾ ਹੈ। ਪ੍ਰਭੂ ਬਖਸ਼ਿਸ਼ ਤੋਂ ਬਿਨਾਂ ਕੋਈ ਉਸ ਦੇ ਗੁਣ ਵੀ ਨਹੀਂ ਗਾ ਸਕਦਾ।
 
Top