ਸਰਦਾਰਾਂ ਦੀਆਂ ਕੁਰਬਾਨੀਆਂ ਦੀ ਤੁਸੀਂ ਕਿਉਂ ਨਈਂ &#261

khalistaniboy

babbar khalsa internation
ਭਗਤ ਸਿੰਘ ਜਿਹਾ ਸੂਰਮਾ ਕਿਉਂ ਆਉਦਾਂ ਨਈ ਦੁਬਾਰਾ,
ਅੱਜ ਫੇਰ ਦੇਸ਼ ਨੂੰ ਲੋੜ ਹੈ ਤੇਰੀ ਸੂਰਮਿਆ ਸਰਦਾਰਾ,
ਫਾਂਸੀ ਦਾ ਰੱਸਾ ਚੁੰਮ ਕੇ ਤੂੰ ਲਾੜੀ ਮੌਤ ਵਿਆਹੀ,
ਚੁਣ-ਚੁਣ ਵੈਰੀ ਮਾਰੇ ਭਾਜੜ ਗੋਰਿਆਂ ਨੂੰ ਸੀ ਪਾਈ,
ਗੋਰਿਆਂ ਦੀ ਚੁੰਗਲ ਚੋਂ ਸਾਨੂੰ ਵਾਰ ਕੇ ਜਾਨ ਛੁਡਾਇਆ,
ਮਾਂ ਦੇ ਦੁੱਧ ਦਾ ਕਰਜ ਮੋੜਿਆ ਤੂੰ ਸੀ ਅਸਲੀ ਜਾਇਆ,
ਸਰਦਾਰ ਕਰੇ ਸਲਾਮਾਂ ਤੂੰ ਏਂ ਦੇਸ਼ ਮੇਰੇ ਦਾ ਹੀਰਾ,
ਜਾਨ ਵਾਰ ਕੇ ਦੇਸ਼ ਬਚਾਇਆ ਕੁਰਬਾਨ ਤੇਰੇ ਤੋਂ ਵੀਰਾ,
ਪਰ ਤੇਰੀ ਏਸ ਕੁਰਬਾਨੀ ਨੂੰ ਅੱਜ ਲੀਡਰ ਭੁੱਲੀ ਜਾਂਦੇ,
ਦੇਸ਼ ਕੌਮ ਨੂੰ ਭੁੱਲ ਕੇ ਇਹ ਪੈਸੇ ਤੇ ਡੁੱਲੀ ਜਾਂਦੇ,
ਰਿਸ਼ਵਤਖੋਰੀ ਤੇ ਖੂਨ ਖਰਾਬੇ ਮੇਰੇ ਦੇਸ਼ ਨੂੰ ਛਲਨੀ ਕੀਤਾ,
ਇਹਨਾ ਲੀਡਰਾਂ ਤੇਰਾ ਸੌਦਾ ਸੰਸਦ ਵਿੱਚ ਵੀ ਕੀਤਾ,
ਵੋਟਾਂ ਖਾਤਰ ਇਹ ਲੀਡਰ ਜਾਂਦੇ ਨੇ ਦਾਵੇ ਠੋਕੀਂ,
ਕੋਈ ਕਹਿੰਦਾ ਤੇਰੇ ਪੱਗ ਚਾਹੀਦੀ ਕੋਈ ਕਹਿੰਦਾ ਏ ਟੋਪੀ,
ਓਸ ਵਕਤ ਇਹ ਕਿੱਥੇ ਸੀ ਜਦ ਤੈਨੂੰ ਫਾਂਸੀ ਹੋਈ,
ਇੱਕ ਪੁੱਤ ਮੇਰਾ ਹੋਰ ਚੱਲਿਆ ਧਰਤੀ ਮਾਂ ਵੀ ਰੋਈ,
ਓਹ ਬੇਈਮਾਨੋ ਸ਼ਰਮ ਕਰੋ ਤੁਸੀ ਕਿਉਂ ਮਤਲਬ ਲਈ ਲੜਦੇ,
ਸਰਦਾਰਾਂ ਦੀਆਂ ਕੁਰਬਾਨੀਆਂ ਦੀ ਤੁਸੀਂ ਕਿਉਂ ਨਈਂ ਹਾਮੀ ਭਰਦੇ......
ਤੁਸੀਂ ਕਿਉਂ ਨਈਂ ਹਾਮੀ ਭਰਦੇ.
 

Saini Sa'aB

K00l$@!n!
Re: ਸਰਦਾਰਾਂ ਦੀਆਂ ਕੁਰਬਾਨੀਆਂ ਦੀ ਤੁਸੀਂ ਕਿਉਂ ਨਈਂ &

very ncie :wah
 
Top