ਰੱਖ ਲੈ ਸਿੱਖੀ ਦੀ ਲਾਜ

ਸੁਣ ਅਂਮਾ ਦੇ ਜਾਇਆ ,ਅੱਜ ਰੂਪ ਕਿਊਂ ਵਟਾਇਆ
ਆਪਣਾ ਧਰਮ ਤੂਂ ਗਵਾਇਆ,ਹੋ ਕੇ ਗੈਰਾਂ ਦੇ ਮੁਥਾਜ,
ਆਖੇ ਲੱਗ ਜਾ ਸਿੱਖਾਂ ਤੂਂ ,ਰੱਖ ਲੈ ਸਿੱਖੀ ਦੀ ਲਾਜ।

ਸੁੱਟ ਟੋਪੀ ਸਿਰੋਂ ਲਾ ਕੇ,ਦਸਤਾਰ ਤੂਂ ਸਜਾ ਕੇ,
ਅਂਮਰਿਤ ਵੇਲੇ ਆ ਕੇ,ਗੁਰੂ ਘਰ 'ਚ ਵਿਰਾਜ਼,
ਆਖੇ ਲੱਗ ਜਾ ਸਿੱਖਾਂ ਤੂਂ ,ਰੱਖ ਲੈ ਸਿੱਖੀ ਦੀ ਲਾਜ।

ਤਾਰੂ ਸਿਂਘ ਜਿਹੇ ਆ ਗਏ ,ਜਿਂਦ ਪਂਥ ਲੇਖੈ ਲਾ ਗਏ,
ਜਿਉਂਦੇ ਖੋਪਰ ਲਹਾ ਗਏ,ਕੀਤੀ ਜ਼ਰਾ ਨਾ ਮੂਲਾਜ਼,
ਆਖੇ ਲੱਗ ਜਾ ਸਿੱਖਾਂ ,ਤੂਂ ਰੱਖ ਲੈ ਸਿੱਖੀ ਦੀ ਲਾਜ।

ਤੂਂ ਤਾਂ ਯੋਧਾ ਬਲਬਾਨ,ਆਜਾ ਵਿੱਚ ਤੂਂ ਮੈਦਾਨ,
ਮੂਲ ਆਪਣਾ ਪਹਿਚਾਣ,ਤੇਰਾ ਦੁਨੀਆਂ ਤੇ ਰਾਜ,
ਆਖੇ ਲੱਗ ਜਾ ਸਿੱਖਾਂ ਤੂਂ ,ਰੱਖ ਲੈ ਸਿੱਖੀ ਦੀ ਲਾਜ।

ਗੁਰਾਂ ਪਂਥ ਸੀ ਸਜਾਇਆ,ਤੈਨੂਂ ਖਾਲਸਾ ਬਣਾਇਆ,
ਜੇ ਨਾ ਤੋੜ ਤੂਂ ਚੜਾਇਆ,ਸਤਿਗੁਰੂ ਹੋਣਗੇ ਨਾਰਾਜ਼,
ਆਖੇ ਲੱਗ ਜਾ ਸਿੱਖਾਂ, ਤੂਂ ਰੱਖ ਲੈ ਸਿੱਖੀ ਦੀ ਲਾਜ।

"ਰਿਪੂਦਮਨ ਸਿਂਘ" ਸ਼ੇਰਾ ,ਕਹਿਣਾ ਮਂਨ ਲੈ ਤੂਂ ਮੇਰਾ,
ਛੱਡ ਦੁਨੀਆਂ ਦਾ ਝੇੜਾ,ਆਜਾਂ ਫੈਸ਼ਨਾ ਤੋਂ ਬਾਜ਼,
ਆਖੇ ਲੱਗ ਜਾ ਸਿੱਖਾਂ ,ਤੂਂ ਰੱਖ ਲੈ ਸਿੱਖੀ ਦੀ ਲਾਜ।
 
Top