ਮੇਰੀ ਸੋਚ ਵੱਖ ਹੈ ਉਹਨਾਂ ਸਭਤੋਂ

Yaar Punjabi

Prime VIP
ਅੱਜ ਦੀ ਰਾਤ ਮੈਂ ਬਿਸਤਰ ਤੋਂ ਬਾਹਰ ਗੁਜਾਰਨ ਦੀ ਕੋਸ਼ਿਸ ਕੀਤੀ| ਬੱਸ ਇਹ ਦੇਖਣਾ ਚਾਹੁੰਦਾ ਸੀ ਕੀ ਆਪਣੈ ਆਪ ਨੂੰ ਸਿੱਖ ਕਹਾਉਣ ਵਾਲਾ ਇਹ ਸਰੀਰਕ ਪੁਤਲਾ ਵਾਕਈ ਸਿੱਖ ਹੈ|
ਅੰਮਿ੍ਤਵੇਲੇ ਤੱਖ ਹਲਕੇ ਜੇਹੇ ਟਰੈਕ ਸੂਟ ਵਿੱਚ ਠੰਡ ਨੇ ਹੱਡੀਆਂ ਜੋੜ ਦਿੱਤੀਆਂ|ਹੱਥ ਪੈਰ ਹੁਣ ਵੀ ਸੁੰਨ੍ਹ ਨੇ|
ਕਈ ਮੇਰੀ ਇਸ ਹਰਕਤ ਨੂੰ ਪਾਗਲਪਨ ਕਹਿਣਗੇ|ਕਿਉਂਕਿ ਉੁਹ ਸਭ ਵੀਰ ਭੈਣਾਂ ਵਿਸ਼ਵਾਸ ਕਰਦੇ ਨੇ ਦਿਲ ਸਾਫ ਹੋਣਾ ਚਾਹੀਦਾ ਹੈ ਕੇਸ ਰੱਖਣ ਨਾਲ ਅੰਮਿ੍ਤਪਾਨ ਕਰਨ ਨਾਲ ਕੁੱਝ ਨਹੀਂ ਹੁੰਦਾ|
ਪਰ ਮੇਰੀ ਸੋਚ ਵੱਖ ਹੈ ਉਹਨਾਂ ਸਭਤੋਂ|
ਜੇ ਦਿਲ ਸਾਫ ਰੱਖਣ ਸਭ ਸਿੱਖ ਹੁੰਦੇ ਨੇ ਤਾਂ ਕੀ ਸਾਡੇ ਸ਼ਹੀਦਾਂ ਦੇ ਦਿਲ ਸਾਫ ਨਹੀਂ ਸਨ ਜਿਨਾਂ ਇਸ ਬਾਣੇ ਨੂੰ ਜਿੰਦਗੀ ਤੋਂ ਵੱਧ ਤਰਜੀਹ ਦਿੱਤੀ ਸੀ|
ਜੇ ਦਿਲ ਵਿੱਚ ਹੀ ਸਿੱਖੀ ਰੱਖੀ ਜਾਂਦੀ ਤਾਂ ਫੇਰ ਰਬਿੰਦਰ ਨਾਥ ਟੈਗੋਰ ਤੇ ਹੋਰ ਹਿੰਦੂ ਲੇਖਕ ਜੋ ਗੁਰੂ ਗੋਬਿੰਦ ਸਿੰਘ ਜੀ ਨੂੰ ਦਿਸ਼ਾਹੀਣ ਸਿਰਫਿਰਾ ਅੱਤਵਾਦੀ ਕਹਿੰਦੇ ਨੇ ਸਹੀ ਹਨ|
ਫਿਰ ਗੁਰੂ ਸਾਹਿਬ ਨੇ ਬੇਵਜਾ ਪੁੱਤ ਮਰਵਾ ਲਏ|
ਬਚਪਨ ਵਿੱਚ ਇੱਕ ਕਹਾਣੀ ਪੜੀ ਸੀ ਏਸ ਧਰਤੀ ਉੱਪਰ ਏਨੇ ਜੀਵ ਜੰਤੂ ਨੇ ਇਨੇ ਪਹਾੜ ਪਰਬਤ ਦਰਿਆ ਨਦੀਆਂ ਨਾਲੇ ਰਗਿਸਤਾਨ ਨੇ ਪਰ ਧਰਤੀ ਨੂੰ ਕਿਸੇ ਦਾ ਭਾਰ ਨਹੀਂ ਲੱਗਦਾ|
ਜੇ ਧਰਤੀ ਨੂੰ ਕਿਸੇ ਦਾ ਭਾਰ ਮਹਿਸੂਸ ਹੁੰਦਾ ਹੈ ਤਾਂ ਸਿਰਫ ਅਕਿਰਤਘਣ ਇੰਸਾਨ ਦਾ|
ਅਕਿ੍ਤਘਣ ਉਹ ਇੰਸਾਨ ਹੁੰਦਾ ਹੈ ਜੋ ਕਿਸੇ ਦੀ ਕੀਤੀ ਨਹੀਂ ਜਾਣਦਾ|
ਸੋ ਵਿਚਾਰ ਕਰਨਾ ਅਕਿ੍ਤਘਣ ਕੌਣ ਸੀ ਗੁਰੂ ਸਾਹਿਬ ਉਹਨਾਂ ਦੇ ੫-੭ ਸਾਲ ਦੇ ਬੱਚੇ ਜੋ ਏਨੀ ਠੰਡ ਵਿੱਵ ਵੀ ਸਿਦਕ ਨਾ ਹਾਰੇ ਜਾਂ ਅਸੀਂ ਜੋ ਕਹਿੰਦੇ ਹਾਂ ਸਿੱਖੀ ਦਿਲ ਤੋਂ ਹੁੰਦੀ ਏ ਕੇਸ ਰੱਖਣ ਨਾਲ ਕੁੱਝ ਨਹੀਂ ਹੁੰਦਾ|
ਬਾਕੀ ਆਪਣੇ ਵਿਚਾਰ ਜਰੂਰ ਦੇਣਾ|
ਭੁੱਲ ਚੁੱਕ ਦੀ ਮਾਫੀ



 
Last edited by a moderator:

Yaar Punjabi

Prime VIP
Jehde Punjab dian sadka te aaj ruk-ruk k chaa te bread pakodian da langar chakk rahe o eh na sochyo k Chritmas manaya ja reha... Aaj Shaheedi Jod Mela bai Sirhind... Hum Huma k pahuncho
 
Top