ਮਾਮਲਾ ਅਮਰੀਕਾ ਵੱਲੋਂ ਪਾਕਿ ਨੂੰ ਅਧੁਨਿਕ ਹਥਿਆਰ

ਇਕ ਕਹਾਣੀ ਹੈ ਕਿ ਇਕ ਰੋਟੀ ਦੇ ਟੁਕੜੇ ਪਿੱਛੇ ਦੋ ਬਿੱਲੀਆਂ ਲੜ ਰਹੀਆਂ ਸਨ। ਉੱਥੇ ਮੌਕੇ ਤੇ ਬਾਂਦਰ ਆ ਗਿਆ। ਉਸਨੇ ਉਨਾ ਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਇਸ ਤਰਾਂ ਨਹੀਂ ਲੜੀਦਾ ਲਿਆਉ ਤੁਹਾਡੀ ਰੋਟੀ ਮੈਂ ਵੰਡ ਦਿੰਦਾ ਹਾਂ। ਬਿੱਲੀਆਂ ਨੂੰ ਬਾਂਦਰ ਦੀ ਸਲਾਹ ਠੀਕ ਲੱਗੀ ਤੇ ਉਹ ਇਸ ਗੱਲ ਤੇ ਸਹਿਮਤ ਹੋ ਗਈਆਂ। ਉਨਾ ਨੂੰ ਬਾਂਦਰ ਕੋਈ ਦੇਵਤਾ ਪੁਰਸ਼ ਲੱਗਿਆ ਜਿਸਨੇ ਉਨਾ ਦੇ ਭਲੇ ਦੀ ਗੱਲ ਸੋਚੀ। ਬਾਂਦਰ ਨੇ ਤੱਕੜੀ ਹੱਥ ਫੜ ਲਈ ਅਤੇ ਰੋਟੀ ਦੇ ਟੁਕੜੇ ਦੋਹਾਂ ਪਲੜਿਆਂ ਵਿੱਚ ਪਾ ਦਿੱਤੇ। ਇਕ ਪਾਸੇ ਦਾ ਪਲੜਾ ਝੁਕਿਆ ਤਾਂ ਉਸਨੇ ਤੋੜਕੇ ਬੁਰਕੀ ਆਪਣੇ ਮੂੰਹ ਵਿਚ ਪਾ ਲਈ। ਫੇਰ ਤੋਲਿਆ ਤਾਂ ਦੂਜਾ ਪਲੜਾ ਝੁਕ ਗਿਆ। ਬਾਂਦਰ ਨੇ ਉਧਰੋਂ ਵੀ ਬੁਰਕੀ ਦੇ ਦੰਦੀ ਵੱਢ ਲਈ। ਗੱਲ ਕੀ ਕਿ ਇਹ ਸਿਲਸਿਲਾ ਜਾਰੀ ਰਿਹਾ ਤੇ ਬਾਂਦਰ ਹੀ ਸਾਰੀ ਰੋਟੀ ਖਾ ਗਿਆ,ਬਿੱਲੀਆਂ ਮੂੰਹ ਤੱਕਦੀਆਂ ਰਹਿ ਗਈਆਂ। ਹੁਣ ਪਾਕਿਸਤਾਨ ਤੇ ਹਿੰਦੁਸਤਾਨ ਦੀ ਸਥਿੱਤੀ ਵੀ ਬਿੱਲੀਆਂ ਵਾਲੀ ਹੈ। ਉਹ ਕਸ਼ਮੀਰ ਦੀ ਬੁਰਕੀ ਪਿੱਛੇ ਪਿਛਲੇ 63 ਸਾਲਾਂ ਤੋਂ ਆਪਸ ਵਿਚ ਖਹਿਬੜਦੇ ਆ ਰਹੇ ਹਨ। ਅਮਰੀਕਾ ਇਸ ਬੁਰਕੀ ਨੂੰ ਪਾਕਿ ਬਿੱਲੀ ਦੇ ਹੱਕ ਚ ਕਰਨ ਲਈ ਅਤੇ ਕਦੇ ਹਿੰਦੁਸਤਾਨ ਦੀ ਬਿੱਲੀ ਦੇ ਹੱਕ ਵਿਚ ਕਰਨ ਲਈ ਬਾਂਦਰ ਵਾਲਾ ਰੋਲ ਨਿਭਾ ਰਿਹਾ ਹੈ ਅਤੇ ਦੋਹਾਂ ਦੇਸ਼ਾਂ ਦੀ (ਬੁਰਕੀ) ਕਮਾਈ ਨੂੰ ਹਥਿਆਰ ਵੇਚਕੇ ਖਾ ਰਿਹਾ ਹੈ,ਕਿਉਂ ਕਿ ਅਮਰੀਕਾ ਹਥਿਆਰਾਂ ਦਾ ਸਭ ਤੋਂ ਵੱਡਾ ਵਪਾਰੀ ਹੈ। ਦੁਕਾਨਦਾਰ ਨੇ ਆਪਣਾ ਸੌਦਾ ਵੇਚਣਾ ਹੈ। ਇਕ ਵਾਰ ਉਹ ਭਾਰਤ ਨੂੰ ਅਧੁਨਿਕ ਹਥਿਆਰ ਦੇ ਦਿੰਦਾ ਹੈ ਤੇ ਮੁਕਾਬਲੇ ਚ ਆਉਣ ਲਈ ਪਾਕਿਸਤਾਨ ਉਸਤੋਂ ਚੰਗੇ ਦੀ ਮੰਗ ਕਰਦਾ ਹੈ ਤਾਂ ਉਹ ਪਾਕਿਸਤਾਨ ਦਾ ਪਲੜਾ ਭਾਰੀ ਕਰ ਦਿੰਦਾ ਹੈ। ਇਹ ਸਿਲਸਿਲਾ ਇੰਜ ਹੀ ਚੱਲਦਾ ਆ ਰਿਹਾ ਹੈ। ਇਸ ਤਰਾਂ ਕਰਕੇ ਅਮਰੀਕਾ ਨਾਲੇ ਤਾਂ ਮੁਫਤ ਦੀ ਸਰਪੰਚੀ ਕਰ ਰਿਹਾ ਨਾਲੇ ਆਪਣੇ ਸੌਦਾ ਵੇਚ ਰਿਹਾ ਹੈ। ਅਮਰੀਕਾ ਨੇ ਹਾਲ ਹੀ ਵਿਚ ਪਾਕਿ ਨੂੰ ਅਧੁਨਿਕ ਹਥਿਆਰ ਦਿੱਤੇ ਹਨ,ਜਿਸਤੇ ਭਾਰਤ ਦੇ ਰੱਖਿਆ ਮੰਤਰੀ ਏ ਕੇ ਐਂਟਨੀ ਨੇ ਉਸਤੇ ਇਤਰਾਜ਼ ਜਿਤਾਇਆ ਹੈ ਅਤੇ ਕਿਹਾ ਹੈ ਕਿ ਅਮਰੀਕਾ ਇਹ ਯਕੀਨੀ ਬਣਾਏ ਕਿ ਪਾਕਿ ਇਨਾ ਹਥਿਆਰਾਂ ਦੀ ਭਾਰਤ ਵਿਰੁੱਧ ਵਰਤੋਂ ਨਹੀਂ ਕਰੇਗਾ। ਵਾਹ ਮੰਤਰੀ ਜੀ,ਕੀ ਪਾਕਿਸਤਾਨ ਨੇ ਇਹ ਹਥਿਆਰ ਸ਼ੋਅ ਕੇਸ ਚ ਸਜਾਕੇ ਰੱਖਣ ਲਈ ਲਏ ਨੇ। ਪੁੱਤ ਥਾਣੇਦਾਰ ਲੱਗਕੇ ਪਹਿਲਾਂ ਮਾਂ ਦੀ ਢੂਈ ਕੁੱਟੂ। ਇਹ ਗੱਲ ਸੱਚ ਹੈ ਕਿ ਉਸਨੇ ਇਹ ਹਥਿਆਰ ਕਸ਼ਮੀਰ ਦੀ ਸਰਹੱਦ ਤੇ ਬੀੜ ਦਿੱਤੇ ਹਨ। ਪਹਿਲਾਂ ਵੀ ਜਿੰਨਾ ਅਸਲਾ ਅਮਰੀਕਾ ਨੇ ਪਾਕਿਸਤਾਨ ਨੂੰ ਸਪਲਾਈ ਕੀਤਾ ,ਉਹ 1965 ਅਤੇ 1971 ਦੀਆਂ ਜੰਗਾਂ ਵਿਚ ਭਾਰਤ ਦੇ ਵਿਰੁੱਧ ਹੀ ਵਰਤਿਆ ਗਿਆ ਹੈ। ਚਾਹੀਦਾ ਤਾਂ ਇਹ ਹੈ ਕਿ ਭਾਰਤ -ਪਾਕਿ ਖੁਦ ਸਿਆਣੇ ਹੋਣ। ਜੰਗਾਂ ਨਾਲ ਕਦੇ ਮਸਲੇ ਹੱਲ ਨਹੀਂ ਹੁੰਦੇ। ਆਪੋ ਆਪਣੀ ਹੈਂਕੜੀ ਛੱਡਕੇ ਕਸ਼ਮੀਰ ਦੇ ਮਸਲੇ ਨੂੰ ਪੱਕੇ ਤੌਰ ਤੇ ਨਜਿੱਠ ਲੈਣ। ਹੁਣ ਦੋਹਾਂ ਦੇਸ਼ਾਂ ਦੇ ਲੋਕ ਤਾਂ ਭੁੱਖਮਰੀ ਅਤੇ ਬੀਮਾਰੀਆਂ ਨਾਲ ਅਣਆਈ ਮੌਤ ਮਰ ਰਹੇ ਹਨ। ਦੋਵੇਂ ਦੇਸ਼ ਆਪਣੀ ਆਮਦਨ ਦਾ ਵੱਡਾ ਹਿੱਸਾ ਇਕ ਦੂਜੇ ਦੇ ਭੈਅ ਤੋਂ ਸੁਰੱਖਿਆ ਤੇ ਹੀ ਖਰਚ ਕਰ ਰਹੇ ਹਨ। ਜੇਕਰ ਦੋਹਾਂ ਦੇਸ਼ਾਂ ਵਿਚ ਝਗੜੇ ਝੇੜੇ ਖਤਮ ਹੋ ਜਾਣ ਤਾ ਦੋਵੇਂ ਦੇਸ਼ ਹੀ ਸਵਰਗ ਬਣ ਜਾਣ। ਜਿਹੜਾ ਧਨ ਬਰੂਦ ਦੇ ਢੇਰ ਖਰੀਦਣ ਤੇ ਲਾਇਆ ਜਾ ਰਿਹਾ ਹੈ,ਉਹ ਪਰਜਾ ਦੀ ਭਲਾਈ ਤੇ ਲੱਗੇ। ਲੋਕ ਸੁਖੀ ਵੱਸਣ ਇਕ ਦੂਜੇ ਨਾਲ ਮਿਲਵਰਤਣ ਬਣੇ ਬਿਨਾ ਪਾਸਪੋਰਟ ਆਵਾਜਾਈ ਖੁੱਲ•ੇ। ਰਾਜਨੀਤਕ ਲੋਕ ਆਪਦੇ ਸਵਾਰਥ ਛੱਡਣ ਅਤੇ ਦੋਹਾਂ ਦੇਸ਼ਾਂ ਦੇ ਲੋਕ ਦੋਹਾਂ ਸਰਕਾਰਾਂ ਨੂੰ ਆਪਸੀ ਮਿਲਵਰਤਣ ਕਰਨ ਲਈ ਮਜ਼ਬੂਰ ਕਰ ਦੇਣ। ਬੱਸ ਇਸੇ ਵਿਚ ਹੀ ਭਲਾਈ ਹੈ। ਫਿਰ ਨਾ ਰਹੇਗਾ ਬਾਂਸ ਅਤੇ ਨਾ ਬਜੇਗੀ ਬੰਸਰੀ।
 
sidhi jehi gall hai g je tusi koi samaan vechna taan oho jehe halat v peda karne pende ne.america v ihi chaunda hai.
nale america te europe country nahi chaunde ke asia unite ho jave unp wang.
kyunki dono asia to sala to profit kama rahe ne
 
Top