ਮਰੇ ਹੋਏ ਲੋਕ

Yaar Punjabi

Prime VIP
ਅਸਲ ਸਮੱਸਿਆ ਇਹ ਨਹੀਂ ਕਿ ਪੰਜਾਬ ਵਿੱਚ ਲੋਕ ਨਸ਼ਿਆਂ ਵਿੱਚ ਗਲਤਾਨ ਨੇ ਨਾ ਹੀ ਅਸਲ ਸਮੱਸਿਆ ਇਹ ਹੈ ਕਿ ਲੋਕ ਬਾਬਿਆਂ ਮੜੀਆ ਮਸਾਣਾ ਅੰਧ ਵਿਸ਼ਵਾਸ ਵਿੱਚ ਪੂਰੀ ਤਰ੍ਹਾਂ ਫਸੇ ਹੋਏ ਨੇ ਅਤੇ ਨਾ ਹੀ ਇਹ ਸਮੱਸਿਆ ਕਿ ਲੋਕ ਵਿਦੇਸ਼ ਅਾਉਣ ਲੲੀ ਨੈਤਿਕ ਤੋਰ ਤੇ ਗਿਰ ਚੁੱਕੇ ਹਨ । ਜਦੋਂ ਅਾਪਣੇ ਇਸ਼ਟ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਨਕਲੀ ਫੇਰੇ ਹੋ ਗੲੇ ਫਿਰ ਰਿਸ਼ਤਿਆਂ ਦੀ ਅਹਿਮੀਅਤ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ । ਪਿੱਛੇ ਜਿਹੇ ਇੱਕ ਤਸਵੀਰ ਵੀ ਕਾਫੀ ਚਰਚਾ ਵਿੱਚ ਰਹੀ ਅਖਬਾਰਾਂ ਵਿੱਚ ਇਹ ਕੋਈ ਸਮੱਸਿਆਵਾਂ ਨਹੀਂ ਸਿਰਫ ਪਰਤੀਕਰਮ ਹੈ । ਅਤੇ ਨਾਂ ਹੀ ਇਹ ਕੋਈ ਵੱਡੀ ਸਮੱਸਿਆ ਹੈ ਕਿ ਲੋਕ ਜਿਉਂਦੇ ਜੀ ਅਾਵਦੇ ਅੰਗਾਂ ਨੂੰ ਵੇਚ ਰਹੇ ਤੇ ਨਾ ਹੀ ਇਹ ਖੁਦਕੁਸ਼ੀਆ ਕਰ ਰਹੇ ਨੇ ਇਹ ਵੀ ਕੋਈ ਵੱਡੀ ਸਮੱਸਿਆ ਨਹੀਂ ਰੋਟੀ ਦੀ ਭਾਲ ਵਿੱਚ ਬੇਗਾਨੇ ਮੁਲਕਾਂ ਦੀਆਂ ਸਰਹੱਦਾ ਤੇ ਮੌਤ ਦਾ ਸ਼ਿਕਾਰ ਹੋ ਜਾਂਦੇ । ਇਸ ਤਰ੍ਹਾਂ ਦੀਆਂ ਬਹੁਤ ਸਮੱਸਿਆਵਾਂ ਨੇ ਜੋ ਲਿਖੀਆਂ ਨਹੀਂ ਜਾ ਸਕਦੀਆਂ ਪਰ ਫਿਰ ਵੀ ਇਹ ਮੁੱਖ ਨਹੀ ।
ਸਾਇੰਸ ਦਾ ਇੱਕ ਲਾਅ ਹੈ ਕਿ ਹਰੇਕ ਕਰਮ ਦਾ ਪ੍ਰਤੀਕਰਮ ਹੁੰਦਾ ਇਹ ਸਿਰਫ ਪ੍ਰਤੀਕਰਮ ਹੈ । ਸਮੱਸਿਆ ਤਾਂ ਇਹ ਹੈ ਕਿ ਬਹੁਤੇ ਲੋਕ ਟੁੱਟ ਚੁੱਕੇ ਹਨ ਮਾਨਸਿਕ ਤੌਰ ਤੇ ਜਾਂ ਕਹਿ ਲੋ ਉਹਨਾਂ ਦੇ ਸੁਪਨੇ ਮਰ ਚੁੱਕੇ ਹਨ । ਬੱਸ ਇਹ ਮਰੇ ਹੋਏ ਲੋਕ ਤੁਹਾਨੂੰ ਅਾਸ ਪਾਸ ਕੰਮਾਂ ਵਿੱਚ ਰੁੱਝੇ ਹੋਏ ਮਿਲਦੇ ਹੋਣਗੇ ਜੋ ਬਚਪਨ ਤੋਂ ਸਿੱਧਾ ਬੁਢਾਪੇ ਵੱਲ ਪਰਵੇਸ਼ ਕਰ ਰਹੇ ਹਨ । ਇਹਨਾਂ ਦੇ ਜਨਮ ਲੈਂਦਿਆਂ ਜਾੲਿਦਾਦ ਵਿੱਚ ਬਾਪ ਵੱਲੋਂ ਚੁਕਿਆ ਕਰਜ਼ਾ ਲਾਹੁਣ ਲੲੀ ਮਿਲ ਜਾਂਦਾ ਜੋ ਇਹ ਅਗਲੀ ਪੀਡ਼੍ਹੀ ਲੲੀ ਮਰਦੇ ਹੋਏ ਛੱਡ ਜਾਂਦੇ । ਪੁੱਤ ਭਾਵੇਂ ਕਿਸਾਨ ਦਾ ਹੋਵੇ ਜਾਂ ਸੀਰੀ ਦਾ ਫਰਕ ਕੋਈ ਨਹੀਂ ਦਿਲ ਦੀਆਂ ਸਧਰਾ ਦਿਲ ਵਿੱਚ ਹੀ ਜਾਂਦੀਆਂ । ਕਹਿੰਦੇ ਹੁੰਦੇ ਜਿਡੀ ਵੱਡੀ ਭੂਤ ਉੁਨਾ ਹੀ ਵੱਡਾ ਢਾਲਾ ਲਾਹੁਣਾ ਪੈਂਦਾ । ਬੱਸ ਇਹੀ ਫਰਕ ਅਾ ਇਹਨਾਂ ਮਰ ਚੁੱਕੇ ਲੋਕਾਂ ਵਿੱਚ । ਦੁੱਖ ਤੋਂ ਖਹਿਡ਼ਾ ਛੁਡਾਉਣ ਲੲੀ ਇਹ ਨਸ਼ਿਆਂ ਦਾ ਸਹਾਰੇ ਭਾਲਦੇ ਜਾਂ ਪਖੰਡੀ ਸਾਧਾਂ ਦਾ ਜਾਂ ਕਬਰਾਂ ਨੂੰ ਪੂਜਦੇ ਕੋਈ ਜਾਇਜ਼ ਨਜਾਇਜ ਢੰਗ ਵਰਤਦੇ ਵਿਦੇਸ਼ਾਂ ਵਿੱਚ ਜਾਣ ਲੲੀ ਬੱਸ ਗੱਲ ਕੀ ਕੁੱਝ ਵੀ ਕਰਨ ਨੂੰ ਤਿਆਰ ਨੇ ਦੁਬਾਰਾ ਜਿੰਦਾ ਹੋਣ ਦੀ ਚਾਹ ਵਿੱਚ ਇਸ ਲੲੀ ਮੁੱਖ ਸਮੱਸਿਆਵਾਂ ਤਾਂ ਕੁੱਝ ਹੋਰ ਨੇ ਇਹ ਤਾਂ ਸਭ ਪ੍ਰਤੀਕਰਮ ਹੋ ਰਿਹਾ ਮਰ ਚੁੱਕੇ ਲੋਕਾਂ ਵੱਲੋਂ । ।
 
Top