UNP

ਪੰਥ ਵਸੇ ਮੈਂ ਉਜੜਾ ਮੇਰੇ ਮਨ ਚਾਓ ਘਨੇਰਾ

X
Quick Register
User Name:
Email:
Human Verification


Go Back   UNP > Contributions > Religion and Politics

UNP Register

 

 
Old 15-Mar-2010
Und3rgr0und J4tt1
 
ਪੰਥ ਵਸੇ ਮੈਂ ਉਜੜਾ ਮੇਰੇ ਮਨ ਚਾਓ ਘਨੇਰਾ

ਪੰਥ ਵਸੇ ਮੈਂ ਉਜੜਾ ਮੇਰੇ ਮਨ ਚਾਓ ਘਨੇਰਾ
ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਾਰੇ ਕੁੱਝ ਲਿਖਣਾ ਮੇਰੇ ਲਈ ਬਹੁਤ ਹੀ ਮੁਸ਼ਕਿਲ ਗੱਲ ਹੈ, ਕਿਉਂਕਿ ਸਾਹਿਬ-ਏ-ਕਮਾਲ, ਬਾਦਸ਼ਾਹ ਦਰਵੇਸ਼ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਨਾ ਤਾਂ ਕੋਈ ਹੋਇਆ ਤੇ ਨਾ ਹੀ ਕਦੀ ਕੋਈ ਹੋਵੇਗਾ। "ਜੇਸਾ ਤੂ ਤੈਸਾ ਤੁਹੀ ਕਿਆ ਉਪਮਾ ਦੀਜੈ" ਗੁਰੂ ਸਾਹਿਬ ਜੀ ਵਾਰੇ ਇਕ ਲੇਖਕ ਨੇ ਵੀ ਕਿਹਾ ਹੈ ਕਿ ਦਸ਼ਮੇਸ਼ ਪਿਤਾ ਜੀ ਮੈਂ ਸੋਚਦਾ ਹਾਂ ਆਪ ਜੀ ਦੀ ਜੀਵਨੀ ਲਿਖਾ ਪਰ ਮੇਰੀ ਸੋਚਣ ਸ਼ਕਤੀ ਸਮਾਪਤ ਹੋ ਜਾਂਦੀ ਹੈ ਜਦ ਮੈਂ ਸੋਚਦਾ ਹਾਂ ਕਿ ਆਪ ਜੀ ਦਾ ਜੀਵਨ ਕੇੜੇ ਪੱਖ ਵਿੱਚ ਲਿਖਾ। ਕਿਸੇ ਰਾਜਾ, ਲਿਖਾਰੀ, ਸੁਰਮਾ ਜਾਂ ਕਿਸੇ ਫਕੀਰ ਦੇ ਪੱਖ ਵਿੱਚ।

ਇਹੀ ਖਿਆਲ ਮੇਰੇ ਮਨ ਵਿੱਚ ਵੀ ਆਉਂਦਾ ਹੈ ਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਾਰੇ ਇੱਕ ਲੇਖ ਵਿੱਚ ਮੈਂ ਕਿ ਕਿ ਲਿਖਾ। ਜੇ ਗੁਰੂ ਸਾਹਿਬ ਜੀ ਨੂੰ ਇੱਕ ਪੁੱਤਰ ਦੇ ਰੂਪ ਵਿੱਚ ਵੇਖਾ ਤਾਂ ਲਗਦਾ ਹੈ ਕਿ ਧੰਨ ਨੇ ਗੁਰੂ ਸਾਹਿਬ ਜੀ ਜਿਨ੍ਹਾਂ ਨੇ ਆਪਣੇ ਪਿਤਾ ਜੀ ਨੂੰ ਹਿੰਦੂ ਧਰਮ ਦੀ ਰੱਖਿਆ ਕਰਨ ਲਈ ਕੁਰਬਾਣ ਹੋਣ ਦੀ ਬੇਨਤੀ ਕੀਤੀ। ਆਪ ਜੀ ਨੂੰ ਇਹ ਗੱਲ ਮੰਜੂਰ ਸੀ ਕਿ ਆਪ ਦੇ ਸਿਰ ਤੋਂ ਪਿਤਾ ਦਾ ਸਾਇਆ ਹਟ ਜਾਵੇ, ਜੇ ਉਹਨਾਂ ਦੀ ਸ਼ਹਿਦੀ ਲੱਖਾਂ ਲੋਕਾਂ ਦੇ ਧਰਮ ਨੂੰ ਅਤੇ ਉਹਨਾਂ ਦੀ ਜਾਨ ਨੂੰ ਬਚਾ ਲਵੇ।

ਜੇ ਆਪ ਜੀ ਨੂੰ ਇਕ ਪਿਤਾ ਦੇ ਰੂਪ ਵਿੱਚ ਵੇਖਾ ਤਾਂ ਸੋਚਦੀ ਹਾਂ ਧੰਨ ਧੰਨ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਜੀ ਨੇ ਆਪਣੇ ਚਾਰ ਪੁੱਤਰ ਵਾਰ ਦਿੱਤੇ ਉਹ ਵੀ ਖੁਸ਼ੀ ਨਾਲ ਇਹ ਕਹਿ ਕੇ "ਇਨ ਪੁਤਰਣ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਮੁਏ ਤੋਂ ਕਿਆ ਹੁਆ ਜੇ ਜੀਵਤ ਕਈ ਹਜਾਰ"। ਕਿਸੇ ਦਾ ਇੱਕ ਮਰ ਜਾਏ ਤਾਂ ਉਮਰਾਂ ਦੇ ਰੋਨੇ ਨਹੀਂ ਮੁਕਦੇ ਕਲਗੀਧਰ ਮਹਾਰਾਜ ਜੀ ਨੇ ਤਾਂ ਚਾਰ ਚਾਰ ਪੁੱਤਰ ਹੱਸ ਕੇ ਸ਼ਹੀਦ ਕਰਵਾਏ। ਉਹ ਵੀ ਕਿਸੀ ਨਿਜੀ ਲੜਾਈ ਦੇ ਲਈ ਨਹੀਂ। ਉਹਨਾਂ ਦਾ ਤਾਂ ਕਿਸੇ ਨਾਲ ਕੋਈ ਵੈਰ ਹੀ ਨਹੀਂ ਸੀ। "ਕੌਣ ਬੰਨਦਾ ਹੈ ਮੌਤ ਦੇ ਸਿਹਰੇ ਹੱਥੀ ਸਿਰ ਪੁੱਤਰਾਂ ਦੇ"

ਜੇ ਗੁਰੂ ਸਾਹਿਬ ਜੀ ਨੂੰ ਇੱਕ ਰਾਜਾ ਦੇ ਰੂਪ ਵਿੱਚ ਵੇਖਦੀ ਹਾਂ ਤਾਂ ਸੋਚਦੀ ਹਾਂ ਆਪ ਜੀ ਤਾਂ ਰਾਜਿਆ ਦੇ ਵੀ ਰਾਜਾ ਹੋ। ਆਪ ਜੀ ਦਾ ਨੀਲਾ, ਆਪ ਜੀ ਦੀ ਕਲਗੀ, ਆਪ ਜੀ ਦਾ ਬਾਣਾਂ, ਆਪ ਜੀ ਦਾ ਰਣਜੀਤ ਨਗਾਰਾ, ਆਪ ਜੀ ਫੌਜ। ਇਕ ਅਜਿਹੇ ਰਾਜਾ ਜੋ ਆਪਣੇ ਦੇਸ਼ ਦੇ ਲਈ ਆਪਣਾ ਸਭ ਕੁੱਝ ਕੁਰਬਾਣ ਕਰ ਕੇ ਵੀ ਅਕਾਲ ਪੁਰਖ ਦਾ ਸ਼ੁਕਰ ਮਨਾਉਂਦੇ ਸੀ।

ਜੇ ਆਪ ਜੀ ਨੂੰ ਇਕ ਲਿਖਾਰੀ ਦੇ ਰੂਪ ਵਿੱਚ ਵੇਖਾ ਤਾਂ ਆਪ ਜੀ ਦੀ ਬਾਣੀ, ਦਸਮ ਗ੍ਰੰਥ ਅਤੇ ਜਫਰਨਾਮਾ ਵੇਖ ਕੇ ਆਪ ਜੀ ਤੇ ਵਾਰੀ ਜਾਵਾਂ। ਸੱਚੇ ਪਾਤਸ਼ਾਹ ਜੀ ਨੂੰ ਤਾ ਤਲਵਾਰ ਦੀ ਲੋੜ ਹੀ ਨਹੀਂ ਸੀ ਇੱਕ ਕਲਮ ਨਾਲ ਹੀ ਆਪ ਦੁਸ਼ਮਨਾਂ ਦਾ ਨਾਸ਼ ਕਰ ਸਕਦੇ ਸੀ।

ਜੇ ਬਾਜਾਂ ਵਾਲੇ ਗੁਰੂ ਜੀ ਨੂੰ ਇੱਕ ਸੂਰਮੇ ਦੇ ਰੂਪ ਵਿੱਚ ਵੇਖਾ ਤਾਂ " ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ" ਆਪ ਜੀ ਨੇ ਦੀਨ ਦੁਖੀਆਂ ਦੀ ਮਦਦ ਲਈ ਹੀ ਹਰ ਜੰਗ ਲੜੀ ਆਪ ਜੀ ਦੀ ਕੋਈ ਨਿਜੀ ਦੁਸ਼ਮਣੀ ਕਿਸੇ ਨਾਲ ਨਹੀਂ ਸੀ। ਮੈਂ ਕੁਰਬਾਣ ਜਾਂਦੀ ਹਾਂ ਆਪਣੇ ਗੁਰੂ ਕਲਗੀਧਰ ਮਹਾਰਾਜ ਤੇ। ਗੁਰੂ ਸਾਹਿਬ ਜੀ ਆਪਣੇ ਤੀਰਾਂ ਤੇ ਇਕ ਤੋਲਾ ਸੋਣਾਂ ਲਗਵਾਉਂਦੇ ਸੀ ਤਾਂ ਕਿ ਜਦ ਉਹਨਾਂ ਦੇ ਤੀਰ ਨਾਲ ਕੋਈ ਜਖਮੀ ਹੋ ਜਾਵੇ ਤਾਂ ਉਹ ਉਸ ਸੋਣੇ ਨਾਲ ਆਪਣਾ ਇਲਾਜ ਕਰਵਾ ਪਾਏ ਅਤੇ ਭੁੱਲਾਂ ਨੂੰ ਸੁਧਾਰ ਕੇ ਨਵਾਂ ਜੀਵਨ ਸ਼ੁਰੂ ਕਰੇ ਤੇ ਜੇ ਕਦੀ ਓਹ ਮਰ ਜਾਵੇ ਤਾਂ ਉਸ ਦਾ ਅੰਤਿਮ ਸੰਸਕਾਰ ਦੀ ਵਿਵਸਥਾ ਉਸ ਸੋਣੇ ਦੇ ਨਾਲ ਹੋ ਜਾਂਦੀ। ਇਹਨੀ ਪਵਿੱਤਰ ਅਤੇ ਉੱਚੀ ਸੋਚ ਹੈ ਮੇਰੇ ਮਾਲਿਕ ਦੀ ਤੇ ਕੇਵਲ ਦਸ਼ਮੇਸ਼ ਪਿਤਾ ਦੀ ਹੀ ਹੋ ਸਕਦੀ ਹੈ।

ਕਿਸੇ ਨੇ ਬਹੁਤ ਸੁੰਦਰ ਲਿਖਿਆ ਹੈ " ਅਨੰਦਪੁਰ ਵਰਗਾ ਜਿਸ ਦਾ ਤਖ਼ਤ ਹੋਵੇ ਉਸ ਦਾ ਗੁਰੂ ਕਿੱਡਾ ਮਹਾਨ ਹੋਸੀ। ਜਿਦੇ ਸਿਸ ਤੇ ਕਲਗੀ ਮਾਰੇ ਚਮਕਾ ਉਸ ਗੁਰੂ ਦੀ ਕਿੱਡੀ ਸ਼ਾਨ ਹੋਸੀ। ਸਿਰ ਕੱਟਣ ਤੋਂ ਬਾਅਦ ਵੀ ਰਹੇ ਲੜਦਾ ਸਿੱਖ ਜਿਸਦਾ ਉਸ ਦਾ ਗੁਰੂ ਕਿੱਡਾ ਬਲਵਾਨ ਹੋਸੀ"। ਆਪ ਜੀ ਆਪਣੇ ਸਿੱਖਾਂ ਨੂੰ ਇਹੀ ਸਿਖਿਆ ਦਿੰਦੇ ਸਨ ਕਿ ਜੁਲਮ ਕਰਨਾ ਵੀ ਨਹੀਂ ਤੇ ਕਦੀ ਜੁਲਮ ਸਹਿਣਾ ਵੀ ਨਹੀਂ। ਸਦਾ ਦੀਨ, ਦੁਖੀਂ, ਕਿਸੀ ਮੁਸੀਬਤ ਵਿੱਚ ਫਸੇ ਹੋਏ ਦੀ ਮਦਦ ਕਰਨ ਲਈ ਜਾਨ ਵੀ ਦੇਨੀ ਪੈ ਜਾਵੇਂ ਤਾਂ ਜਾਨ ਦੇ ਕੇ ਉਸ ਦੀ ਰੱਖਿਆ ਕਰੋ। ਆਪ ਜੀ ਵਰਗਾ ਜਰਨੈਲ ਕੋਈ ਹੋ ਹੀ ਨਹੀਂ ਸਕਦਾ।

ਜੇ ਮੈਂ ਗੁਰੂ ਸਾਹਿਬ ਜੀ ਨੂੰ ਇੱਕ ਤਿਆਗੀ ਦੇ ਰੂਪ ਵਿੱਚ ਵੇਖਾ ਤਾਂ ਆਪ ਜੀ ਵਰਗਾ ਕੋਈ ਤਿਆਗੀ ਨਹੀਂ। ਆਪ ਜੀ ਨੇ ਆਪਣੇ ਸੁੱਖ, ਚੈਨ, ਆਰਾਮ, ਕਿਸੀ ਚੀਜ ਦੀ ਪਰਵਾਹ ਨਹੀਂ ਕੀਤੀ। ਸਦਾ ਹਿੰਦੂ ਧਰਮ ਦੀ ਰੱਖਿਆ ਅਤੇ ਦੁਖੀਆਂ ਦੇ ਦੁੱਖ ਦੂਰ ਕਰਨ ਵਿੱਚ ਹੀ ਆਪਣਾ ਅਤੇ ਆਪਣੇ ਪਰਿਵਾਰ ਦਾ ਜੀਵਨ ਲੰਘਾ ਦਿੱਤਾ। ਅਨੰਦਪੁਰ ਸਾਹਿਬ ਦੇ ਸੁੱਖ, ਮਹਿਲ, ਬੱਚੇ ਸਭ ਕੁੱਝ ਹਿੰਦੁਸਤਾਨ ਦੀ ਅਜਾਦੀ ਦੇ ਲਈ ਵਾਰ ਦਿੱਤਾ।


ਜੇ ਮੈਂ ਗੁਰੂ ਸਾਹਿਬ ਜੀ ਨੂੰ ਗੁਰੂ ਦੇ ਰੂਪ ਵਿੱਚ ਵੇਖਦੀ ਹਾਂ ਤਾਂ ਲੱਗਦਾ ਹੈ ਆਪ ਜੀ ਵਰਗਾ ਕੋਈ ਹੋਈ ਨਹੀਂ ਸਕਦਾ। ਕਰਨ ਕਰਾਵਨ ਸਭ ਕਿਛੁ ਤੁਮ ਹੀ ਤੁਮ ਸਮਰਥ ਨਾਹੀ ਅਨ ਹੋਰੀ"। ਕਦੀ ਕਿਸੀ ਗੁਰੂ ਨੇ ਇਹ ਗੱਲ ਆਪਣੇ ਸਿੱਖਾਂ ਨੂੰ ਨਹੀਂ ਆਖੀ ਕਿ ਮੈਂ ਆਪ ਜੀ ਦਾ ਸੇਵਕ ਹਾਂ। "ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ"।

ਜਦੋ ਅੰਮ੍ਰਿਤ ਦੇ ਦਾਤੇ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਦਾ ਨਿਰਮਾਣ ਕੀਤਾ ਉਸ ਸਮੇਂ ਆਪਣੇ ਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਅਤੇ ਫਿਰ ਉਹਨਾਂ ਪੰਜਾ ਪਿਆਰੀਆਂ ਅੱਗੇ ਆਪ ਬੇਨਤੀ ਕੀਤੀ ਕਿ ਹੁਣ ਇਹ ਅੰਮ੍ਰਿਤ ਦੀ ਦਾਤ ਮੈਨੂੰ ਵੀ ਬਖਸ਼ੋ " ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ ਨਹੀਂ ਮੋ ਸੇ ਗਰੀਬ ਕਰੋਰ ਪਰੇ" ਅਤੇ ਬਚਨ ਕੀਤੇ ਕਿ ਅੱਜ ਤੋਂ ਮੇਰਾ ਪੰਥ ਖਾਲਸਾ ਮੈਨੂੰ ਜੋ ਹੁਕਮ ਦੇਵੇਗਾ ਮੈਂ ਉਹ ਹੁਕੁਮ ਮੇਰੇ ਸਿਰ ਮੱਥੇ ਪਰਵਾਣ ਹੋਵੇਗਾ। ਗੁਰੂ ਸਾਹਿਬ ਜੀ ਨੇ ਆਪਣੇ ਪੰਥ ਖਾਲਸੇ ਨੂੰ ਆਪਣੀ ਜਾਨ ਤੋਂ ਵੀ ਵੱਧ ਪਿਆਰ ਕੀਤਾ। "ਖ਼ਾਲਸਾ ਮੇਰੀ ਜਾਨ ਕਿ ਜਾਨ"

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਕਹਿਣ ਲਈ ਮੇਰੀ ਮਤ ਬਹੁਤ ਛੋਟੀ ਅਤੇ ਮੇਰੇ ਕੋਲ ਉਹਨਾਂ ਦੀ ਉਸਤਤ ਕਰਨ ਲਈ ਕੋਈ ਸ਼ਬਦ ਵੀ ਨਹੀਂ ਹੈ। ਉਹ ਤਾਂ ਸਰਬ ਕਲਾ ਸਮਰਥ ਮਹਾਨ ਯੋਧੇ, ਸਰਬੰਸ ਦਾਨੀ, ਆਤਮਰਸੀਏ, ਸਾਹਿਬ-ਏ- ਕਮਾਲ ਗੁਰੂ ਜੀ ਹਨ। ਕਿਸੇ ਨੇ ਬਹੁਤ ਹੀ ਸੁੰਦਰ ਲਿਖਿਆ ਹੈ

"ਕਲਗੀਆ ਵਾਲਿਆ ਤੇਰੀਆਂ ਕੁਰਬਾਣੀਆਂ ਦਾ
ਇਹ ਜਗ ਨਹੀਂ ਕਰਜਾ ਉਤਾਰ ਸਕਦਾ
ਆਂਦਰ ਵਾਰਨੀ ਜਿਗਰ ਦੀ ਇੱਕ ਔਖੀ
ਆਂਦਰਾ ਚਾਰ ਨਹੀਂ ਤੇਰੀ ਤਰ੍ਹਾਂ ਵਾਰ ਸਕਦਾ
ਕਲਗੀਆ ਵਾਲਿਆ ਕਰਾ ਕੀ ਸਿਫਤ ਤੇਰੀ
ਕੀ ਕੀ ਕੌਤਕ ਰਚਾ ਗਿਆ ਤੂੰ
ਲਾਲ ਵਾਰਣੇ ਦੀ ਐਸੀ ਤਰਤੀਬ ਸੋਚੀ
ਜੋੜਾ ਜੋੜਾ ਇੱਕ ਬਣਾ ਗਿਆ ਤੂੰ
ਇਕ ਜੋੜਾ ਚਮਕੌਰ ਵਿੱਚ ਵਾਰਨੇ ਲਈ
ਇਕ ਜੋੜਾ ਸਰਹੰਦ ਚਿਣਾ ਗਿਆ ਤੂੰ
ਰੋਸ਼ਨ ਕਰਨ ਲਈ ਭਾਰਤ ਦੇ ਚਾਰ ਕੋਣੇ
ਆਪਣਾ ਚੌਤਰਫਾ ਦੀਵਾਂ ਬੁਝਾ ਗਿਆ ਤੂੰ
ਬਾਜਾਂ ਵਾਲੇ ਨੂੰ ਐਵੇ ਨਹੀਂ ਲੋਕੀ ਯਾਦ ਕਰਦੇ
ਬਾਜਾਂ ਵਾਲੇ ਰੱਬ ਅੱਗੇ ਫਰਿਯਾਦ ਕਰਦੇ
ਮੇਰਾ ਪਿਤਾ ਲੈ ਲੈ ਮੇਰੀ ਮਾਂ ਲੈ ਲੈ
ਭਾਵੇ ਮੇਰੇ ਪੁੱਤ ਲੈ ਲੈ ਭਾਵੇਂ ਮੇਰੀ ਜਾਨ ਲੈ ਲੈ
ਮੇਰੇ ਦੇਸ਼ ਨੂੰ ਤੂੰ ਆਜਾਦ ਕਰਦੇ
ਪੰਥ ਵਸੇ ਮੈਂ ਉਜੜਾ ਮੇਰੇ ਮਨ ਚਾਉ ਘਨੇਰਾ ਜੀ।

ਬਾਦਸ਼ਾਹ ਦਰਵੇਸ਼ ਕਲਗੀਆਂ ਵਾਲੇ ਗੁਰੂ ਸਾਹਿਬ ਜੀ ਲਈ ਇਹੀ ਕਿਹਾ ਜਾ ਸਕਦਾ ਹੈ " ਬੇਅੰਤ ਗੁਣ ਅਨੇਕ ਮਹਿਮਾ ਕੀਮਿਤ ਕਛੁ ਨਾ ਜਾਇ ਕਹੀ"


Post New Thread  Reply

« ਸ਼ਬਦ:ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹ&# | ਧੰਨ ਗੁਰੂ ਧੰਨ ਗੁਰੂ ਪਿਆਰੇ »
UNP