ਪੰਜਾਬ ਦਾ ਪੁਲਿਸ ਮੁਖੀ

Yaar Punjabi

Prime VIP
ਬਾਦਲ ਨੇ ਸੁਮੇਧ ਸੈਣੀ ਨੂੰ ਪੰਜਾਬ ਦਾ ਪੁਲਿਸ ਮੁਖੀ ਲਗਾਇਆ
ਬਾਦਲ ਸਰਕਾਰ ਦੇ ਸਿੱਖਾਂ ਨੂੰ ਪਹਿਲੇ ਤੋਹਫੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇ ਹੁਕਮ ਦੀ ਅਜੇ ਸਿਆਹੀ ਵੀ ਨਹੀਂ ਸੀ ਸੁੱਕੀ, ਕਿ ਹੁਣ ਦੂਜਾ ਤੋਹਫਾ ਇਹ ਦਿਤਾ ਗਿਆ ਹੈ ਕਿ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਕਾਤਲ ਸੁਮੇਧ ਸੈਣੀ ਨੂੰ ਪੰਜਾਬ ਪੁਲਿਸ ਦਾ ਮੁੱਖੀ ਬਣਾ ਦਿਤਾ ਗਿਆ ਹੈ। ਵਾਹ ਨੀ ਬਾਦਲ ਸਰਕਾਰੇ…!!!!!!!!
sumedh20saini-1.jpg
ਚੰਡੀਗੜ, 14 ਮਾਰਚ (ਗੁਰਪ੍ਰੀਤ ਮਹਿਕ): ਪੰਜਾਬ ਸਰਕਾਰ ਨੇ 1978 ਬੈਚ ਦੇ ਪੰਜਾਬ ਕੇਡਰ ਦੇ ਆਈ ਏ ਐਸ ਅਧਿਕਾਰੀ ਰਾਕੇਸ਼ ਸਿੰਘ ਨੂੰ ਨਵਾਂ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸਰਕਾਰ ਅਨੁਸਾਰ ਰਾਕੇਸ਼ ਸਿੰਘ ਇਕ ਈਮਾਨਦਾਰ ਅਫਸਰ ਹਨ ਜੋ ਕਿ ਸਰਕਾਰ ਦੀਆਂ ਲੋਕ ਪੱਖੀ ਯੋਜਨਾਵਾਂ ਕੁਸ਼ਲ ਢੰਗ ਨਾਲ ਲਾਗੂ ਕਰਨਗੇ। ਰਾਕੇਸ਼ ਸਿੰਘ ਡਿਪਟੀ ਕਮਿਸ਼ਨਰ ਫਿਰੋਜਪੁਰ, ਐਮ ਡੀ ਸਿਟਕੋ, ਯੂਟੀ ਚੰਡੀਗੜ ਅਤੇ ਵਿੱਤ ਅਤੇ ਗ੍ਰਹਿ ਸਕੱਤਰ, ਸਕੱਤਰ ਹਾਊਸਿੰਗ, ਪੰਜਾਬ, ਪ੍ਰਮੁੱਖ ਸਕੱਤਰ ਮੈਡੀਕਲ ਐਜੂਕੇਸ਼ਨ ਦੇ ਅਹੁਦੇ ਤੇ ਕੰਮ ਕੀਤਾ। ਮੌਜੂਦਾ ਸਮੇ ਉਹ ਕੇਂਦਰੀ ਵਿੱਤ ਵਿਭਾਗ ਵਿਚ ਐਡੀਸ਼ਨਲ ਸਕੱਤਰ ਹਨ। ਪੰਜਾਬ ਦੇ ਮੋਜੂਦਾ ਮੁੱਖ ਸਕੱਤਰ ਐਸ ਸੀ ਅਗਰਵਾਲ ਜੋਕਿ ਆਪਣੇ ਅਹੁਦੇ ਤੋ ਸੇਵਾਮੁਕਤ ਹੋਣ ਵਾਲੇ ਹਨ, ਨੂੰ ਸਰਕਾਰ ਨੇ ਪਹਿਲਾਂ ਹੀ ਰਾਇਟ ਟੂ ਸਰਵਿਸ ਕਮਿਸ਼ਨ ਦਾ ਚੀਫ ਕਮਿਸ਼ਨਰ ਨਿਯੁਕਤ ਕੀਤਾ ਹੋਇਆ ਹੈ।

ਪੰਜਾਬ ਸਰਕਾਰ ਨੇ 1982 ਬੈਚ ਦੇ ਆਈ.ਪੀ.ਐਸ ਅਧਿਕਾਰੀ ਸੁਮੇਧ ਸਿੰਘ ਸੈਣੀ ਨੂੰ ਅਨਿਲ ਕੋਸ਼ਿਕ ਦੀ ਜਗਾ ਅਗਲਾ ਪੁਲਿਸ ਮੁੱਖੀ ਲਗਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਅਨੁਸਾਰ ਸੈਣੀ ਇਕ ਇਮਾਨਦਾਰ, ਅਨੁਸ਼ਾਸ਼ਨੀ ਅਧਿਕਾਰੀ ਹਨ ਜਿਨਾ ਨੇ ਬਠਿੰਡਾ, ਹੁਸ਼ਿਆਰਪੁਰ, ਲੁਧਿਆਣਾ ਅਤੇ ਚੰਡੀਗੜ ਵਿਖੇ ਐਸ ਐਸ ਪੀ ਦੇ ਅਹੁਦੇ ਤੇ ਕੰਮ ਕੀਤਾ ਹੈ। ਸੈਣੀ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੇ ਨੇੜੇ ਸਮਝੇ ਜਾਂਦੇ ਹਨ। ਪੰਜਾਬ ਸਰਕਾਰ ਅਨੁਸਾਰ ਸੈਣੀ ਦੀ ਨਿਯੁਕਤੀ ਜੁਰਮ ਤੇ ਕਾਬੂ ਪਾਉਣ ਲਈ ਅਤੇ ਨਜਾਇਜ ਨਸ਼ਿਆਂ ਦੇ ਵਪਾਰ ਨੂੰ ਰੋਕਣ ਲਈ ਕੀਤੀ ਗਈ ਹੈ। ਜਿਕਰਯੋਗ ਹੈ, ਕਿ ਅਨਿਲ ਕੋਸ਼ਿਕ ਅਤੇ ਜੇਲ ਦੇ ਡੀ ਜੀ ਪੀ ਸ਼ਸ਼ੀਕਾਂਤ ਦੇ ਸੰਬੰਧਾ ਵਿਚ ਕੁੜਤਨ ਖੁਲ ਕੇ ਸਾਮਣੇ ਆਈ ਸੀ। ਸ਼ਸ਼ੀਕਾਤ ਨੇ ਕਿਹਾ ਸੀ ਕਿ ਪੰਜਾਬ ਦੀਆਂ ਜੇਲਾਂ ਵਿਚ ਨਸ਼ਿਆ ਦਾ ਵਪਾਰ ਹੋ ਰਿਹਾ ਹੈ। ਭਾਵੇਂ ਕਿ ਸਰਕਾਰ ਨੇ ਸੈਣੀ ਨੂੰ ਇਕ ਕਾਬਲ ਅਤੇ ਈਮਾਨਦਾਰ ਅਫਸਰ ਦੱਸਿਆ ਹੈ ਪਰ ਕਈ ਸਿੱਖ ਜਥੇਬੰਦੀਆਂ ਉਨਾਂ ਦਾ ਵਿਰੋਧ ਕਰਦੀਆਂ ਆ ਰਹੀਆਂ ਹਨ।
 
Top