ਨਨਕਾਣਾ ਸਾਹਿਬ ਦੇ ਗੁਰਦੁਆਰੇ

'MANISH'

yaara naal bahara
ਗੁਰਦੁਆਰਾ ਜਨਮ ਅਸਥਾਨ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਜਿਸ ਪਵਿੱਤਰ ਸਥਾਨ ਤੇ ਹੋਇਆ, ਉਸਨੂੰ ਅੱਜ ‘ਜਨਮ ਅਸਥਾਨ’ ਕਿਹਾ ਜਾਂਦਾ ਹੈ। ਇਸ ਪਿੰਡ ਦਾ ਨਾਂ ਪਹਿਲਾਂ ‘ਤਲਵੰਡੀ ਰਾਇ ਭੋਇ ਭੱਟੀ’ ਸੀ, ਜੋ ਪਿਛੋਂ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਤੇ ‘ਨਨਕਾਣਾ ਸਾਹਿਬ’ ਕਰਕੇ ਪ੍ਰਸਿੱਧ ਹੋਇਆ। ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਗੁਰੂ ਸਾਹਿਬ ਦਾ ਜਨਮ ਉਨ੍ਹਾਂ ਦੇ ਨਾਨਕੇ ਪਿੰਡ ਕਾਨਾਂ ਕੱਚਾ (ਜੋ ਲਾਹੌਰ ਤੋਂ ਫਿਰੋਜ਼ਪੁਰ ਵਾਲੀ ਸੜਕ ਉਤੇ ੧੫ ਮੀਲ ਦੀ ਦੂਰੀ ਤੇ ਸਥਿੱਤ ਹੈ) ਵਿਖੇ ਹੋੲਆ ਅਤੇ ਨਾਨਕੇ ਪਿੰਡ ਪੈਦਾ ਹੋਣ ਕਰਕੇ ਹੀ ਉਨ੍ਹਾਂ ਦਾ ਨਾਂ ‘ਨਾਨਕ’ ਰੱਖਿਆ ਗਿਆ। ਪਰ ਇਸ ਵਿਚਾਰ ਵਿਚ ਬਹੁਤੀ ਸਚਾਈ ਨਜ਼ਰ ਨਹੀਂ ਆਉਂਦੀ ਅਤੇ ਆਮ ਵਿਦਵਾਨਾਂ ਅਤੇ ਰੀਸਰਚ ਸਕਾਲਰਾਂ ਨੇ ਸ੍ਰੀ ਨਨਕਾਣਾ ਸਾਹਿਬ ਨੂੰ ਇਹ ਪਵਿੱਤਰ ਜਨਮ ਅਸਥਾਨ ਮੰਨਿਆ ਹੈ।
ਸ੍ਰੀ ਜਨਮ ਅਸਥਾਨ ਵਿਖੇ ਬਹੁਤ ਸੋਹਣਾ ਗੁਰਦੁਆਰਾ ਸ਼ੁਸ਼ੋਭਿਤ ਹੈ। ਗੁਰੂ ਸਾਹਿਬ ਦੇ ੫੦੦ ਸਾਲਾ ਪ੍ਰਕਾਸ਼ ਉਤਸਵ ਸਮੇਂ ਪਾਕਿਸਤਾਨ ਸਰਕਾਰ ਨੇ ਇਸ ਗੁਰਦੁਆਰੇ ਦੇ ਤਿੰਨ ਪਾਸੇ ਬਾਰਾਦਰੀ (ਬਰਾਮਦੇ) ਬਣਾ ਦਿੱਤੇ ਸਨ, ਜਿਸ ਨਾਲ ਇਸ ਦੀ ਸੁੰਦਰਤਾ ਵੱਧ ਗਈ ਹੈ। ਇਸ ਗੁਰਦੁਆਰੇ ਵਿਚ ਗੁਰੂ ਸਾਹਿਬ ਦੀਆਂ ਕਈ ਪਵਿੱਤਰ ਯਾਦਗਾਰਾਂ ਸਾਂਭ ਕੇ ਰੱਖੀਆਂ ਗਈਆਂ ਹਨ ਜਿਨ੍ਹਾਂ ਵਿਚ ਉਹ ‘ਚੋਲਾ ਸਾਹਿਬ’ ਵੀ ਹੈ ਜਿਸ ਉਤੇ ਕੁਰਾਨ ਦੀਆਂ ਆਇਤਾਂ ਉਕਰੀਆਂ ਹਨ ਅਤੇ ਗੁਰੂ ਸਾਹਿਬ ਦੀ ਬਗਦਾਦ ਫੇਰੀ ਸਮੇਂ ਉਥੇ ਦੇ ਹੁਕਮਰਾਨ ਵਲੋਂ ਭੇਂਟ ਕੀਤਾ ਗਿਆ ਸੀ।
ਇਸ ਪਵਿੱਤਰ ਅਸਥਾਨ ਦੇ ਬਿਲਕੁਲ ਲਾਗੇ ਹੀ ਜੰਡ ਦਾ ਉਹ ਦਰੱਖਤ ਵੀ ਕਾਇਮ ਹੈ, ਜਿਸ ਨਾਲ ਬੰਨ ਕੇ ਮਹੰਤ ਨਰੈਣੂ ਨੇ ਭਾਈ ਲਛਮਣ ਸਿੰਘ ਜੀ ਨੂੰ ਸਾੜ ਕੇ ਸ਼ਹੀਦ ਕਰ ਦਿੱਤਾ ਸੀ। ਜਿਸ ਥਾਂ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦਾ ਸਸਕਾਰ ਕੀਤਾ ਗਿਆ ਉਹ ਵੀ ਥੋੜੇ ਗਜ਼ਾਂ ਦੀ ਵਿੱਥ ਤੇ ਹੈ ਆਪੀਂ ਨਰੈਣੂ ਦਾ ਉਜੜਿਆ ਘਰ “ਸ੍ਰੀ ਜਨਮ ਅਸਥਾਨ” ਦੇ ਪਿਛਲੇ ਪਾਸੇ ਸੁੰਨਸਾਨ ਦਿਖਾਈ ਦੇ ਰਿਹਾ ਹੈ। ਭਾਈ ਦਲੀਪ ਸਿੰਘ ਜੀ ਸ਼ਹੀਦ ਦੀ ਯਾਦਗਾਰ ਦਰਸ਼ਨੀ ਦਿਓਡੀ ਦੇ ਪੂਰਬ ਵਾਲੇ ਪਾਸੇ ਹੈ।
ਇਸ ਜਨਮ ਅਸਥਾਨ ਵਿਖੇ ਬਹੁਤ ਵੱਡੀ ‘ਸਰਾਂ’ ਵੀ ਹੈ। ਗੁਰੂ ਸਾਹਿਬ ਦੇ ਪ੍ਰਕਾਸ਼ ਉਤਸਵ ਜਾਂ ਅੱਗੋਂ ਪਿਛੋਂ ਭਾਰਤ ਤੋਂ ਜੋ ਸਿੱਖ ਯਾਤਰੀ ਜਾਂਦੇ ਹਨ, ਇਥੇ ਹੀ ਠਹਿਰਦੇ ਹਨ। ਦਰਸ਼ਨੀ ਡਿਓਡੀ ਦੇ ਬਾਹਰ ਬਹੁਤ ਖੁੱਲ੍ਹਾ ਵਿਹੜਾ ਹੈ। ਜਿਸਦੇ ਇਕ ਕੋਨੇ ਵਿੱਚ ਪਵਿੱਤਰ ਸਰੋਵਰ ਹੈ। ਲਾਗੇ ਹੀ ਅਜਾਇਬ ਘਰ ਅਤੇ ਲਾਇਬ੍ਰੇਰੀ ਹੈ।
ਗੁਰਦੁਆਰਾ ਬਾਲ ਲੀਲਾ ਸਾਹਿਬ
ਆਪਣੇ ਬਚਪਨ ਵਿੱਚ ਗੁਰੂ ਨਾਨਕ ਦੇਵ ਜੀ ਆਪਣੇ ਹਾਣੀਆਂ ਬੱਚਿਆ ਨਾਲ ਖੇਡਦੇ ਹੋਏ “ਸਤਿ ਕਰਤਾਰ” ਦਾ ਜਾਪ ਕਰਦੇ ਅਤੇ ਅਨੇਕ ਪ੍ਰਕਾਰ ਦੀਆਂ ਲੀਲਾ ਕਰਦੇ ਰਹੇ ਹਨ। ਇਸ ਥਾਂ ਜਿਥੇ ਗੁਰੂ ਸਾਹਿਬ ਨੇ ਸਿਮਰਨ ਵਿਚ ਕਈ ਰਾਤਾਂ ਗੁਜ਼ਾਰੀਆਂ। ਰਾਏ ਬੁਲਾਰ ਨੇ ਗੁਰੂ ਸਾਹਿਬ ਦੀ ਮਸ਼ਹੂਰੀ ਉਪਰੰਤ ਉਨ੍ਹਾਂ ਦੇ ਬਚਪਨ ਦੀ ਯਾਦ ਵਿੱਚ ਇਕ ਸਰੋਵਰ ਬਣਵਾਇਆ ਜੋ ਪਿਛੋਂ ਦੀਵਾਨ ਕੌੜਾ ਮੱਲ ਨੇ ਅਠਾਰ੍ਹਵੀਂ ਸਦੀ ਦੇ ਮੱਧ ਵਿਚ ਵੱਡਾ ਕਰਵਾ ਦਿੱਤਾ। ਇਸ ਥਾਂ ਪਿਛੋਂ ਬਹੁਤ ਸ਼ਾਨਦਾਰ ਗੁਰਦੁਆਰਾ ਉਸਾਰਿਆ ਗਿਆ।
ਗੁਰਦੁਆਰਾ ਪੱਟੀ ਸਾਹਿਬ
ਇਸ ਥਾਂ ਗੁਰੂ ਸਾਹਿਬ ਬਚਪਨ ਗੋਪਾਲ ਪਾਂਧੇ ਪਾਸੋਂ ਪੜ੍ਹਦੇ ਰਹੇ ਸਨ, ਸਥਾਨਕ ਲੋਕਾਂ ਅਨੁਸਾਰ ਗੁਰੂ ਜੀ ਮੌਲਵੀ ਕੁਤਬਦੀਨ ਪਾਸ ਪੜ੍ਹਦੇ ਸਨ, ਤਾਂ ਜੋ ਉਹ ਰਾਜ ਭਾਸ਼ਾ ਪੜ੍ਹਦੇ ਸਨ, ਤਾਂ ਜੋ ਉਹ ਰਾਜ ਭਾਸ਼ਾ ਫਾਰਸੀ ਸਿਖ ਕੇ ਨੌਕਰੀ ਕਰ ਸਕਣ। ਇਥੇ ਗੁਰੂ ਸਾਹਿਬ ਨੇ ਆਪਣੇ ਉਸਤਾਦਾਂ ਦੇ ਉਸਤਾਦ ਬਣ ਕੇ ਅਤੇ ਉਲਟਾ ਉਨ੍ਹਾਂ ਨੂੰ ਹੀ ਪੜ੍ਹ ਕੇ ਹੈਰਾਨ ਕਰ ਦਿੱਤਾ ਸੀ। ਇਹ ਗੁਰਦੁਆਰਾ ਬਾਲ ਲੀਲਾ ਦੇ ਬਿਲਕੁਲ ਹੀ ਲਾਗੇ ਹੈ।
ਗੁਰਦੁਆਰਾ ਮਾਲ ਜੀ ਸਾਹਿਬ
ਗੁਰੂ ਸਾਹਿਬ ਜਦੋਂ ਗਾਈਆਂ ਮੱਝਾਂ ਚਾਰਿਆਂ ਕਰਦੇ ਸਨ ਤਾਂ ਇਕ ਦਰੱਖਤ ਦੀ ਛਾਂ ਹੇਠ ਆਰਾਮ ਕਰਿਆ ਕਰਦੇ ਸਨ। ਇਕ ਵਾਰੀ ਰਾਏ ਬੁਲਾਰ ਜਦੋਂ ਇਧਰੋਂ ਲੰਘ ਰਿਹਾ ਸੀ ਤਾਂ ਉਸ ਵੇਖਿਆ ਕਿ ਦਰੱਖਤ ਜਿਸਨੂੰ ਮਾਲ ਮਾਲ, ਪੀਰੂ ਜਾਂ ਵਣ ਕਿਹਾ ਜਾਂਦਾ ਹੈ ਦੀ ਛਾਂ ਗੁਰੂ ਸਾਹਿਬ ਉਤੇ ਇਕੋ ਥਾਂ ਅਡੋਲ ਸੀ ਅਤੇ ਸੂਰਜ ਦੇ ਢੱਲਣ ਨਾਲ ਬਾਕੀ ਦਰੱਖਤਾਂ ਵਾਂਗ ਢਲੀ ਨਹੀਂ ਸੀ। ਇਕ ਹੋਰ ਮੌਕੇ ਤੇ ਰਾਏ ਬੁਲਾਰ ਨੇ ਵੇਖਿਆ ਕਿ ਇਕ ਫਨੀਅਰ ਸੱਪ ਫੰਨ ਫੈਲਾ ਕੇ ਉਨ੍ਹਾਂ ਦੀ ਰੱਖਿਆ ਕਰ ਰਿਹਾ ਹੈ। ਸੋ ਮਾਲ (ਪਸ਼ੂਆਂ) ਚਾਰਨ ਕਰਕੇ ਅਤੇ ਇਸ ਦਰੱਖਤ ਦਾ ਨਾਂ ‘ਮਲ’ ਹੋਣ ਕਰਕੇ ਇਸ ਸਥਾਨ ਦਾ ਨਾਂ ਗੁਰਦੁਆਰਾ ਮਾਲ ਜੀ ਕਰਕੇ ਪ੍ਰਸਿੱਧ ਹੈ। ਇਹ ਪਵਿੱਤਰ ਦਰੱਖਤ ਹਾਲੇ ਵੀ ਸ਼ੁਸ਼ੋਭਿਤ ਹੈ। ਸ਼ਰਧਾਲੂ ਇਸ ਦੇ ਪੱਤੇ ਲੈ ਕੇ ਆਉਂਦੇ ਹਨ।
ਗੁਰਦੁਆਰਾ ਕਿਆਰਾ ਸਾਹਿਬ
ਇਥੇ ਮਹਿਤਾ ਕਾਲੂ ਨੇ ਗੁਰੂ ਸਾਹਿਬ ਨੂੰ ਪਸ਼ੂ ਚਾਰਨ ਭੇਜਿਆ। ਇਕ ਦਿਨ ਜਦੋਂ ਉਹ ਸੁੱਤੇ ਪਏ ਸਨ, ਪਸ਼ੂ ਲਾਗਲੇ ਖੇਤਾਂ ਵਿੱਚ ਸੁੱਤੇ ਪਏ ਸਨ, ਪਸ਼ੂ ਲਾਗਲੇ ਖੇਤਾਂ ਵਿੱਚ ਦਲੇ ਗਏ ਅਤੇ ਖੜੀ ਫਸਲ ਨੂੰ ਨੁਕਸਾਨ ਪਹੁੰਚਾਇਆ। ਖੇਤ ਦੇ ਮਾਲਕ ਨੇ ਰਾਇ ਬੁਲਾਰ ਪਾਸ ਸ਼ਿਕਾਇਤ ਕੀਤੀ। ਜਦੋਂ ਉਨ੍ਹਾਂ ਜਾ ਕੇ ਵੇਖਿਆ ਤਾਂ ਖੇਤ ਪਹਿਲਾਂ ਵਾਂਗ ਹਰਿਆ ਭਰਿਆ ਸੀ।
ਗੁਰਦੁਆਰਾ ਤੰਬੂ ਸਾਹਿਬ
ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਚੂੜਕਾਣਾ ਮੰਡੀ ਵਿਖੇ ‘ਸੱਚਾ ਸੌਦਾ’ ਕਰਨ ਉਪਰੰਤ ਵਾਪਿਸ ਆਏ ਤਾਂ ਤੰਬੂ ਦੀ ਸ਼ਕਲ ਵਿਚ ਦੂਰ ਤੱਕ ਫੈਲੇ ਹੋਏ ਇਕ ਦਰੱਖਤ ਹੇਠ ਇਸ ਲਈ ਲੁੱਕ ਗਏ ਸਨ, ਤਾਂ ਜੋ ਆਪਣੇ ਪਿਤਾ ਮਹਿਤਾ ਕਾਲੂ ਜੀ ਦੀ ਨਾਰਾਜ਼ਗੀ ਤੋਂ ਕਿਸੇ ਤਰ੍ਹਾਂ ਉਨ੍ਹਾਂ ਦਾ ਬਚਾਅ ਹੋ ਸਕੇ। ਪਿਛੋਂ ਮਹਿਤਾ ਕਾਲੂ ਜੀ ਨੇ ਉਨ੍ਹਾਂ ਨੂੰ ਇਸ ਥਾਂ ਤੋਂ ਲੱਭ ਲਿਆ ਅਤੇ ਸਾਧੂ-ਸੰਤਾਂ ਦੇ ਭੋਜਨ ਉਤੇ ੨੦ ਰੁਪਏ ਖਰਚ ਕਰਕੇ ਆਉਣ ਲਈ ਨਾਰਾਜ਼ ਹੋਏ।
ਗੁਰਦੁਆਰਾ ਛੇਵੀਂ ਪਾਤਸ਼ਾਹੀ
ਮੀਰੀ ਪੀਰੀ ਦੇ ਮਾਲਕ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜਿਸ ਥਾਂ ਠਹਿਰੇ ਸਨ, ਉਥੇ ਬਣਾਏ ਗਏ ਗੁਰਦੁਆਰੇ ਸਾਹਿਬ ਨੂੰ ਗੁਰਦੁਆਰਾ ਛੇਵੀਂ ਪਾਤਸ਼ਾਹੀ ਕਿਹਾ ਜਾਂਦਾ ਹੈ। ਉਸ ਸਮੇਂ ਦੀ ਤਲਵੰਡੀ ਦੇ ਹੁਕਮਰਾਨ ਰਾਏ ਬੁਲਾਰ ਦੀ ਕਬਰ ਸ੍ਰੀ ਨਨਕਾਣਾ ਸਾਹਿਬ ਵਿਖੇ ਹੀ ਹੈ। ਰਾਏ ਬੁਲਾਰ ਦੇ ਖਾਨਦਾਨ ਦੇ ਕਈ ਮੈਂਬਰ ਸ੍ਰੀ ਨਨਕਾਣਾ ਸਾਹਿਬ ਹੀ ਰਹਿੰਦੇ ਹਨ ਅਤੇ ਪ੍ਰਕਾਸ਼ ਉਤਸਵ ਵਿੱਚ ਸ਼ਾਮਲ ਹੁੰਦੇ ਹਨ।
ਗੁਰਦੁਆਰਾ ਭਾਈ ਲਾਲੋ ਏਮਨਾਬਾਦ
ਗੁਰੂ ਸਾਹਿਬ ਜਦੋਂ ਭਾਈ ਲਾਲੋ ਦੇ ਘਰ ਬਿਰਾਜੇ ਸਨ, ਤਾਂ ਉਸ ਦੇ ਘਰ ਜਿਸ ਖੂਹੀ ਦੇ ਪਾਣੀ ਨਾਲ ਇਸ਼ਨਾਨ ਆਦਿ ਕਰਿਆ ਕਰਦੇ ਸਨ, ਖੂਹੀ ਭਾਈ ਲਾਲੋ ਦੇ ਨਾਂ ਨਾਲ ਪ੍ਰਸਿੱਧ ਹੋਈ। ਇਹ ਖੂਹੀ ਵੀ ਸਿੱਖਾਂ ਲਈ ਇਕ ਪਵਿੱਤਰ ਅਸਥਾਨ ਹੈ।
ਗੁਰਦੁਆਰਾ ਚੱਕੀ ਸਾਹਿਬ ਏਮਨਾਬਾਦ
ਏਮਨਾਬਾਦ ਦਾ ਪਹਿਲਾਂ ਨਾਂ ਸੈਦਪੁਰ ਸੀ। ਲੋਧੀ ਖਾਨਦਾਨ ਦੇ ਰਾਜ ਸਮੇਂ ਬਾਬਰ ਨੇ ਸੈਦਪੁਰ ਉਤੇ ਹਮਲਾ ਕੀਤਾ। ਹਜ਼ਾਰਾਂ ਹੀ ਬੇ-ਗੁਨਾਹ ਲੋਕ ਮਾਰੇ ਗਏ। ਬਾਬਰ ਨੇ ਸਾਰੇ ਸਾਧੂ ਸੰਤਾਂ ਅਤੇ ਦਰਵੇਸ਼ਾਂ ਨੂੰ ਵੀ ਪਕੜ ਕੇ ਕੈਦ ਕਰ ਲਿਆ ਅਤੇ ਜੇਲ੍ਹ ਵਿੱਚ ਚੱਕੀਆਂ ਪੀਹਣ ਲਗਾ ਦਿੱਤਾ। ਗੁਰੂ ਨਾਨਕ ਸਾਹਿਬ ਜੀ ਉਸ ਸਮੇ ਹੋਰ ਸਾਧੂ ਸੰਤਾਂ ਨਾਲ ਗ੍ਰਿਫਤਾਰ ਕੀਤੇ ਗਏ ਅਤੇ ਜੇਲ੍ਹ ਵਿਚ ਉਨ੍ਹਾਂ ਨੂੰ ਵੀ ਚੱਕੀ ਪੀਹਣ ਲਈ ਕਿਹਾ ਗਿਆ। ਕਿਹਾ ਜਾਂਦਾ ਹੈ ਕਿ ਇਹ ਚੱਕੀ ਆਪਣੇ ਆਪ ਚੱਲਣ ਲੱਗੀ। ਬਾਬਰ ਨੂੰ ਜਦੋਂ ਪਤਾ ਲੱਗਾ ਤਾਂ ਉਹ ਆਪ ਖੁਦ ਚਲੇ ਜੇਲ੍ਹ ਆਇਆ ਅਤੇ ਗੁਰੂ ਸਾਹਿਬ ਦੇ ਬਚਨ ਸੁਣ ਕੇ ਸਭ ਨੂੰ ਰਿਹਾ ਕਰ ਦਿੱਤਾ। ਇਸ ਪਵਿੱਤਰ ਅਸਥਾਨ ਦੀ ਯਾਦਗਾਰ ਵਿਖੇ ਗੁਰਦੁਆਰਾ ਚੱਕੀ ਸਾਹਿਬ ਸ਼ੁਸ਼ੋਭਿਤ ਹੈ।
 
Top