UNP

ਜਨਰਲ ਬਰਾੜ ਨੂੰ ਲੋਕ ਅਹਿਮਦ ਸ਼ਾਹ ਅਬਦਾਲੀ ਵਾਂਗ ਯ

X
Quick Register
User Name:
Email:
Human Verification


Go Back   UNP > Contributions > Religion and Politics

UNP Register

 

 
Old 18-Oct-2012
preet_singh
 
Angry ਜਨਰਲ ਬਰਾੜ ਨੂੰ ਲੋਕ ਅਹਿਮਦ ਸ਼ਾਹ ਅਬਦਾਲੀ ਵਾਂਗ ਯ

ਜਨਰਲ ਬਰਾੜ ਨੂੰ ਲੋਕ ਅਹਿਮਦ ਸ਼ਾਹ
ਅਬਦਾਲੀ ਵਾਂਗ ਯਾਦ ਰਖਣਗੇ : ਭਾਈ ਭਾਉ ਅਤੇ
ਭਿਉਰਾ
ਭਾਈ ਭਿਉਰਾ ਵਲੋਂ ਅਪਣੇ ਭਰਾਤਾ ਭਾਈ
ਅਵਤਾਰ ਸਿੰਘ ਭਿਉਰਾ ਰਾਹੀਂ ਤਿਹਾੜ ਜੇਲ੍ਹ
ਤੋਂ ਭੇਜੇ ਪ੍ਰੈਸ ਨੋਟ ਵਿਚ ਭਾਈ ਭਾਉ ਅਤੇ ਭਾਈ
ਭਿਉਰਾ ਨੇ ਲਿਖਿਆ ਕਿ ਪਿਛਲੇ ਦਿਨੀ ਇੰਗਲੈਂਡ
ਵਿਖੇ ਜੂਨ 1984 ਸਾਕਾ ਨੀਲਾ ਤਾਰਾ ਦੇ ਮੁੱਖ
ਦੋਸ਼ੀ ਲੇਫਟੀਨੇਂਟ (ਸੇਵਾਮੁਕਤ) ਕੁਲਦੀਪ ਬਰਾੜ ਤੇ
ਜੋ ਹਮਲਾ ਹੋਇਆ ਹੈ, ਉਹ ਜੂਨ 1984 ਵਿੱਚ
ਪਾਵਨ ਸ਼੍ਰੀ ਹਰਮੰਦਿਰ ਸਾਹਿਬ ਜੀ ਤੇ ਹੋਏ
ਹਮਲੇ ਅਤ ਸੈਕੜੇ ਸਿੰਘਾਂ-ਸਿੰਘਣੀਆਂ, ਬਜੁਰਗਾਂ,
ਬਚਿਆਂ ਦੇ ਹੋਏ ਕਤਲੇਆਮ ਦਾ ਪ੍ਰਤੀਕਰਮ ਸੀ ।
ਇਸ ਹਮਲੇ ਤੋਂ ਇਹ ਸਿੱਧ ਹੁੰਦਾ ਹੇ ਕਿ 28
ਸਾਲਾਂ ਬਾਅਦ ਵੀ ਬੁਰੀ ਤਰ੍ਹਾਂ ਜ਼ਖਮੀ ਹੋਈ
ਸਿੱਖ ਮਾਨਸਿਕਤਾ ਤੇ ਉਕਰੇ ਜ਼ਖਮ ਜਿਉਂ ਦੇ ਤਿਉਂ
ਕਾਇਮ ਹਨ । ਕਿਉਕਿ ਉਸ ਤੋਂ ਬਾਅਦ ਕਿਸੇ
ਵੀ ਦਿੱਲੀ ਤਖਤ ਤੇ ਬੈਠੀ ਅਤੇ ਰਾਜ ਕਰ
ਰਹੀ ਧਿਰ ਨੇ ਸਿੱਖਾਂ ਦੇ ਜ਼ਖਮਾਂ ਤੇ ਮਲ੍ਹਮ
ਨਹੀਂ ਲਾਇਆ, ਸਗੋਂ ਅਜਿਹੇ ਜ਼ਾਲਮ ਕਾਰਨਾਮਿਆਂ
ਦੀ ਆੜ ਵਿਚ ਸਿੱਖਾਂ ਨੂੰ ਗਾਹੇ-ਬਗਾਹੇ ਡਰਾਉਣ
ਧਮਕਾਉਣ ਅਤੇ ਗੁਲਾਮੀ ਦਾ ਅਹਿਸਾਸ ਜਰੂਰ
ਕਰਵਾਇਆ ਗਿਆ ਹੈ ।
ਸ਼੍ਰੀ ਹਰਮੰਦਿਰ ਸਾਹਿਬ ਵਿਖੇ ਧਰਮਯੁੱਧ ਮੋਰਚੇ
ਦੀ ਅਗਵਾਈ ਕਰ ਰਹੇ ਸੰਤ ਜਰਨੈਲ ਸਿੰਘ
'ਭਿੰਡਰਾਂਵਾਲੇ' ਅਤੇ ਉਨ੍ਹਾਂ ਦੇ ਸਾਥੀ ਸਿੰਘ
ਅੱਤਵਾਦੀ ਨਹੀਂ ਸਨ, ਸਗੋਂ ਉਦੋ ਭਾਰਤ ਸਰਕਾਰ
ਅਤੇ ਭਾਰਤੀ ਫੌਜ ਵਲੋਂ ਅੱਤਵਾਦ ਦਾ ਰੂਪ
ਅਖਤਿਆਰ ਕਰਕੇ ਟੈਕਾਂ,ਤੋਪਾਂ,
ਹੈਲੀਕਾਪਟਰਾਂ ਦਾ ਇਸਤੇਮਾਲ ਕਰਕੇ
ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ
ਦਿੱਤਾ ਗਿਆ ।ਇਸ ਹਮਲੇ ਵਿਰੁਧ ਜਿਸਦੇ
ਖਿਲਾਫ ਅਨੇਕਾਂ ਮੁਲਕਾਂ ਨੇ ਮੱਤੇ ਪਾਸ ਕੀਤੇ ਅਤੇ
ਇਸ ਦੀ ਪੁਰਜੋਰ ਨਿੰਦਾ ਕੀਤੀ ।
ਅਸੀ ਜਨਰਲ ਬਰਾੜ ਨੂੰ ਪੁਛਣਾਂ ਚਾਹੁੰਦੇ
ਹਾਂ ਕਿ ਜਦੋਂ ਕਈ ਗੈਰ ਸਿੱਖ ਫੌਜੀ ਕਮਾਂਡਰਾਂ ਨੇ
ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾਗਾਂਧੀ ਨੂੰ
ਆਪਣੇ ਹੀ ਲੋਕਾਂ ਖਿਲਾਫ ਫੌਜੀ ਕਾਰਵਾਈ ਕਰਨ
ਤੋਂ ਪਿਛੇ ਹਟ ਗਏ ਸਨ ਤਾਂ ਕਿ ਕਾਰਨ ਸੀ,
ਕਿ ਸਿੱਖ ਪਰਿਵਾਰ ਵਿੱਚ ਪੈਦਾ ਹੋ ਕੇ ਤੁਸੀ ਅਤੇ
ਜਨਰਲ ਦਿਆਲ ਇਸ ਸ਼ਰਮਨਾਕ ਕਾਰਵਾਈ ਲਈ
ਤਿਆਰ ਹੋ ਗਏ..?? ਪੰਜਵੇਂ ਪਾਤਸ਼ਾਹ ਸ਼੍ਰੀ ਗੁਰੁ
ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਵਾਲੇ
ਦਿਨਾਂ ਵਿੱਚ ਹਮਲਾ ਕਰਨ ਦੀ ਸਲਾਹ ਕਿਸ ਨੇ
ਦਿੱਤੀ ਤਾਂ ਕਿ ਵੱਧ ਤੋਂ ਵੱਧ ਸਿੱਖਾ ਨੂੰ ਮਾਰ
ਮੁਕਾਇਆ ਜਾ ਸੱਕੇ..?? ਅਜਿਹੇ ਖੂੰਖਾਰ ਕਾਰਨਾਮੇ
ਵਿਉਤਣ ਵਾਲੇ
ਤੁਸੀਂ ਅੱਤਵਾਦੀ ਨਹੀ ਤਾ ਕਿ ਹੋ..??
ਸਿੱਖ ਵਿਰਸੇ ਨੂੰ ਖਤਮ ਕਰਨ ਵਾਲੇ, ਸਿੱਖ ਰੈਫਰੇਂਸ
ਲਾਇਬਰੇਰੀ ਨੂੰ ਸਾੜਨ ਵਾਲੇ ਸ਼੍ਰੀ ਅਕਾਲ ਤਖਤ
ਸਾਹਿਬ ਨੂੰ ਢਹਿ ਢੇਰੀ ਕਰਨ ਵਾਲੇ
ਅੱਤਵਾਦੀ ਹੁੰਦੇ ਨਾਂ ਕਿ ਅਪਣੇ ਹੱਕ ਮੰਗਣ ਵਾਲੇ ।
ਜਨਰਲ ਬਰਾੜ ਤੁਹਾਨੂੰ ਉਦੋ ਸ਼ਰਮ ਨਾ ਆਈ ਜਦੋਂ
ਤੁਹਾਡੇ ਭੂਤਰੇ ਹੋਏ ਫੌਜੀ ਸਾਡੀਆਂ ਪਾਵਨ
ਪਵਿਤਰ ਪਰਿਕਰਮਾ ਵਿਚ ਧੀਆਂ ਭੈਣਾਂ ਨਾਲ
ਜ਼ਬਰ-ਜਿਨਾਹ ਕਰ ਰਹੇ ਸਨ ਅਤੇ ਸਿਗਰੇਟਾਂ,
ਬੀੜੀਆਂ ਪੀ ਰਹੇ ਸਨ ਕਹਿਰ
ਵਰਪਾਂਦੀ ਗਰਮੀ ਵਿੱਚ ਪਾਣੀ ਮੰਗਣ ਵਾਲੇ ਨੂੰ
ਗੋਲੀ ਮਾਰੀ ਜਾ ਰਹੀ ਸੀ। ਧਰਮ ਦੀ ਰਖਿਆ
ਲਈ ਸ਼ਹੀਦ ਹੋਣ ਵਾਲੇ ਸੰਤ ਜਰਨੈਲ ਸਿੰਘ
ਜੀ 'ਭਿੰਡਰਾਂਵਾਲੇ' ਅਤੇ ਹਰ ਸਿੱਖ
ਸਾਡਾ ਨਾਇਕ ਹੈ, ਉਥੇ ਸਿੱਖ ਕੌਮ ਤੇ ਕਹਿਰ
ਵਰਪਾਉਣ ਲਈ ਸਾਕਾ ਨੀਲਾ ਤਾਰਾ ਵਿਚ
ਤੁਹਾਡੇ ਸਮੇਤ ਹਰ ਸਾਥੀ ਨੂੰ ਲੋਕ ਅਹਿਮਦ ਸ਼ਾਹ
ਅਬਦਾਲੀ ਵਾਂਗ ਯਾਦ ਰਖਣਗੇ ।
ਅਸੀਂ ਕੇਂਦਰੀ ਮੰਤਰੀ ਸ਼ੁਸ਼ੀਲ ਕੁਮਾਰ ਸ਼ਿੰਦੇ ਨੂੰ
ਦਸਣਾ ਚਾਹੁੰਦੇ ਹਾਂ ਕਿ ਪੰਜਾਬ ਵਿਚ ਅਤਵਾਦ
ਨਾ ਕਦੇ ਪਹਿਲਾਂ ਸੀ ਤੇ ਨਾ ਅਜ ਹੈ ।ਅਤਵਾਦ
ਤਾਂ ਪਹਿਲਾਂ ਵੀ ਸਿੱਖ ਵਿਰੋਧੀ ਲਾੱਬੀ ਨੂੰ
ਸ਼ਹਿ ਦੇ ਕੇ ਭਾਰਤੀ ਹਕੂਮਤ ਨੇ ਫੈਲਾਇਆ ਸੀ ਅਤੇ
ਅੱਜ ਵੀ ਤੁਹਾਡੀ ਸਰਕਾਰ ਹੀ ਸਿੱਖ
ਵਿਰੋਧੀ ਡੇਰਿਆਂ ਦੇ ਅੱਤਵਾਦੀਆਂ ਨੂੰ ਸ਼ਹਿ ਦੇ
ਰਹੀ ਹੈ । ਸਮੇਂ ਦੀ ਮੰਗ ਹੈ ਕਿ ਸਿੱਖ
ਵਿਰੋਧੀ ਮਾਨਸਿਕਤਾ ਨੂੰ ਖਤਮ ਕਰਨ ਵਿੱਚ
ਹੀ ਸਭ ਦਾ ਭਲਾ ਹੈ ।
ਸਰਕਾਰੀ ਸ਼ਹਿ ਤੇ ਬਾਂਦਰ ਟਪੁਸੀਆਂ ਮਾਰਨ
ਵਾਲੇ ਪਟਿਆਲੇ ਦੇ ਪਵਨ ਗੁਪਤਾ ਨੂੰ ਸਲਾਹ ਹੈ
ਕਿ ਉਹ ਸਿੱਖ ਧਰਮ ਦੇ ਅੰਦਰੂਨੀ ਮਸਲਿਆਂ ਵਿਚ
ਦਖਲਅੰਦਾਜੀ ਨਾ ਕਰੇ, ਕਿੱਥੇ ਉਸ ਨਾਲ
ਵੀ ਬਰਾੜ ਵਾਲਾ ਇਤਿਹਾਸ ਨਾ ਦੁਹੁਰਾਹਅ
ਜਾਏ । ਅਖੀਰ ਵਿਚ ਸਾਡੀ ਲੰਡਨ ਦੇ ਧਰਤੀ ਤੇ
ਸ. ਉਧਮ ਸਿੰਘ ਵਾਂਗ ਇਤਿਹਾਸ ਦੁਹਰਾਉਣ ਵਾਲੇ
ਸਿੰਘਾਂ ਦੀ ਬਹਾਦਰੀ ਨੂੰ ਸੈਲਯੂਟ ।
ਗੁਰੁ ਪੰਥ ਦੇ ਦਾਸ
1. ਪਰਮਜੀਤ ਸਿੰਘ "ਭਿਉਰਾ"
2. ਬਲਜੀਤ ਸਿੰਘ "ਭਾਉ"
ਸੈਂਟਰਲ ਜੇਲ੍ਹ ਨੰ.੩
ਤਿਹਾੜ, ਨਵੀਂ ਦਿੱਲੀ -64
ਮਿਤੀ: 12.10.2012 
Old 18-Oct-2012
-=.DilJani.=-
 
Re: ਜਨਰਲ ਬਰਾੜ ਨੂੰ ਲੋਕ ਅਹਿਮਦ ਸ਼ਾਹ ਅਬਦਾਲੀ ਵਾਂਗ ਯ

Sare Maran Gey .....shiv sena v agge louni eh jehdi tapusiya mardi firdi hein

 
Old 18-Oct-2012
Jus
 
Re: ਜਨਰਲ ਬਰਾੜ ਨੂੰ ਲੋਕ ਅਹਿਮਦ ਸ਼ਾਹ ਅਬਦਾਲੀ ਵਾਂਗ ਯ

Much respect!

Post New Thread  Reply

« [P84] EH SACH HAI [DHARAM YUDH MORCH - Tath Bolde Ne] | ਸੰਤ ਭਿੰਡਰਾਂਵਾਲਿਆਂ ਪ੍ਰਤੀ ਇਕ ਪਾਕਿਸਤਾਨੀ ਮੁਸ »
UNP