ਧੰਨ ਗੁਰੂ ਧੰਨ ਗੁਰੂ ਪਿਆਰੇ

ਧੰਨ ਗੁਰੂ ਧੰਨ ਗੁਰੂ ਪਿਆਰੇ




ਸਾਹਿਬ-ਏ-ਕਮਾਲ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਇਕ ਵਾਰ ਇਕ ਬਿਰਧ ਮਾਈ ਨੇ ਆਈ। ਮਾਈ ਬਹੁਤ ਦੁਖੀ ਅਤੇ ਪਰੇਸ਼ਾਨ ਲੱਗ ਰਹੀ ਸੀ ਉਸ ਦੀ ਇਸ ਅਵਸਥਾ ਨੂੰ ਵੇਖ ਕੇ ਸੇਵਾਦਾਰਾਂ ਨੂੰ ਹੁਕੁਮ ਦਿੱਤਾ ਕਿ ਮਾਈ ਨੂੰ ਬੋਲੋ ਕਿ ਗੁਰੂ ਸਾਹਿਬ ਜੀ ਬੁਲਾ ਰਹੇ ਹਨ।

ਮਾਈ ਨੇ ਗੁਰੂ ਸਾਹਿਬ ਜੀ ਦਾ ਹੁਕਮ ਮੰਨਦੇ ਹੋਏ ਸਤਿਗੁਰੂ ਜੀ ਦੇ ਕੋਲ ਆ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਅਤੇ ਗੁਰੂ ਸਾਹਿਬ ਜੀ ਦੇ ਚਰਣਾਂ ਤੇ ਮੱਥਾ ਟੇਕਿਆ। ਮੱਥਾ ਟੇਕ ਕੇ ਮਾਈ ਨੇ ਗੁਰੂ ਸਾਹਿਬ ਜੀ ਨੂੰ ਰੋਂਦੇ ਹੋਏ ਬੇਨਤੀ ਕੀਤੀ ਗੁਰੂ ਸਾਹਿਬ ਜੀ ਮੈਂ ਬਹੁਤ ਦੁਖੀ ਹਾਂ ਕਿਰਪਾ ਕਰਕੇ ਮੇਰਾ ਦੁੱਖ ਦੂਰ ਕਰੋ।

ਗੁਰੂ ਸਾਹਿਬ ਜੀ ਨੇ ਕਿਹਾ ਦੱਸੋਂ ਮਾਈ ਤੁਹਾਨੂੰ ਕਿ ਦੁੱਖ ਹੈ। ਮਾਈ ਬੋਲੀ ਗੁਰੂ ਸਾਹਿਬ ਜੀ ਮੇਰਾ ਪਤੀ ਅਤੇ ਤਿੰਨ ਬੱਚੇ ਸੀ। ਮੇਰਾ ਪਤੀ ਆਪ ਜੀ ਦੀ ਸੇਵਾ ਵਿੱਚ ਸੀ ਉਹ ਧਰਮ ਯੁੱਧ ਵਿੱਚ ਸ਼ਹਿਦ ਹੋ ਗਏ। ਉਹਨਾਂ ਦੇ ਬਾਅਦ ਮੇਰਾ ਵੱਡਾ ਬੇਟਾ ਵੀ ਧਰਮ ਯੁੱਧ ਵਿੱਚ ਸ਼ਹਿਦ ਹੋ ਗਿਆ। ਮੈਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਹੋਇਆ ਕਿ ਉਹ ਸ਼ਹਿਦ ਹੋ ਗਏ ਜਦਕਿ ਖੁਸ਼ੀ ਹੋਈ ਕਿ ਉਹਨਾਂ ਦਾ ਜੀਵਨ ਧਰਮ ਦੇ ਲੇਖੇ ਲੱਗ ਗਿਆ।

ਕੁੱਝ ਸਮੇਂ ਬਾਅਦ ਮੇਰਾ ਦੂਜਾ ਬੇਟਾ ਵੀ ਧਰਮ ਯੁੱਧ ਵਿੱਚ ਸ਼ਹਿਦ ਹੋ ਗਿਆ। ਮੈਂ ਬਹੁਤ ਖੁਸ਼ ਨਸੀਬ ਹਾਂ ਕਿ ਮੇਰਾ ਸਾਰਾ ਪਰਿਵਾਰ ਗੁਰੂ ਘਰ ਦੀ ਸੇਵਾ ਕਰ ਰਿਹਾ ਹੈ। ਪਰ ਗੁਰੂ ਸਾਹਿਬ ਜੀ ਹੁਣ ਮੇਰਾ ਸਭ ਤੋਂ ਛੋਟਾ ਬੇਟਾ ਕੁੱਝ ਦਿਨਾਂ ਤੋਂ ਬਹੁਤ ਬੀਮਾਰ ਹੈ ਉਸ ਦਾ ਤਾਪ ਉੱਤਰ ਨਹੀਂ ਰਿਹਾ ਮੇਰੀ ਬਹੁਤ ਇੱਛਾ ਹੈ ਕਿ ਉਸ ਦਾ ਜੀਵਨ ਵੀ ਧਰਮ ਦੇ ਲੇਖੇ ਲੱਗ ਜਾਵੇਂ ਅਤੇ ਉਸ ਦੀ ਵੀ ਇਹੀ ਇੱਛਾ ਹੈ।

ਉਹ ਵੀ ਗੁਰੂ ਘਰ ਦੀ ਸੇਵਾ ਕਰਨਾ ਚਾਹੁੰਦਾ ਹੈ ਅਤੇ ਧਰਮ ਯੁੱਧ ਵਿੱਚ ਸ਼ਹਿਦ ਹੋਣਾ ਚਾਹੁੰਦਾ ਹੈ, ਪਰ ਉਸ ਦੀ ਅਵਸਥਾ ਤਾਪ ਦੇ ਕਾਰਣ ਬਿਗੜਦੀ ਜਾ ਰਹੀ ਹੈ ਕਿਰਪਾ ਕਰੋ ਦਾਤਾ ਜੀ ਮੇਰੇ ਬੇਟੇ ਨੂੰ ਅਰੋਗ ਕਰ ਦਿਉਂ। ਗੁਰੂ ਸਾਹਿਬ ਜੀ ਮਾਈ ਦੀ ਗੱਲ ਸੁਣ ਕੇ ਕੁੱਝ ਸਮੇਂ ਲਈ ਅੰਤਰ ਧਿਆਨ ਹੋ ਗਏ ਅਤੇ ਕੁੱਝ ਦੇਰ ਬਾਅਦ ਮਾਈ ਨੂੰ ਕਿਹਾ ਜਾਓ ਮਾਈ ਤੁਹਾਡੀ ਅਰਦਾਸ ਗੁਰੂ ਨਾਨਕ ਦੇ ਘਰ ਪਰਵਾਣ ਹੋਈ ਹੈ ਘਰ ਜਾਓ ਤੁਹਾਡਾ ਪੁੱਤਰ ਤੁਹਾਡਾ ਰਾਹ ਵੇਖ ਰਿਹਾ ਹੈ।

ਮਾਈ ਰਾਜੀ ਖੁਸ਼ੀ ਆਪਣੇ ਘਰ ਗਈ ਅਤੇ ਉਸ ਨੇ ਵੇਖਿਆ ਕਿ ਉਸ ਦਾ ਬੇਟਾ ਭਲਾ ਚੰਗਾ ਹੈ ਉਹ ਸਵਸਥ ਹੋ ਗਿਆ ਸੀ। ਉਸ ਨੇ ਆਪਣੀ ਮਾਂ ਨੂੰ ਪੁਛਿਆ ਮਾਂ ਤੂੰ ਕਿਥੇ ਗਈ ਸੀ? ਆਪਣੇ ਘਰ ਗੁਰੂ ਸਾਹਿਬ ਜੀ ਆਏ ਸਨ ਉਹਨਾਂ ਨੇ ਮੈਨੂੰ ਅਸ਼ੀਰਵਾਦ ਦਿੱਤਾ ਅਤੇ ਮੈਂ ਇੱਕ ਦਮ ਠੀਕ ਹੋ ਗਿਆ। ਉਸ ਨੇ ਅਤੇ ਉਸ ਦੀ ਮਾਂ ਨੇ ਗੁਰੂ ਸਾਹਿਬ ਜੀ ਦਾ ਬਹੁਤ ਸ਼ੁਕਰ ਕੀਤਾ।
 
Top