ਤੀਰ ਵਾਲਾ ਬਾਬਾ

ਕਿਹੰਦੇ ਤੀਰ ਵਾਲਾ ਬਾਬਾ ਆਊਗਾ,
ਸੁੱਤੀ ਹੋਈ ਕੌਮ ਨੂੰ ਜਗਾਊਗਾ,
ਿਸੱਖ ਕੌਮ ਨਾਲ ਹੋ ਰਹੇ ਧੱਕੇ ਨੂੰ ਹਟਾਊਗਾ,
ਨੋਜਵਾਨਾਂ ਦੀ ਸੁੱਤੀ ਹੋਈ ਜਮੀਰ ਨੂੰ ਜਗਾਊਗਾ,
ਨਸ਼ੀਆਂ ਚ ਗਲ ਚੁੱਕੀ ਜਵਾਨੀ ਨੂੰ ਬਚਾਊਗਾ,
ਸੱਭੀਆਚਾਰ ਤੇ ਹੋ ਰਹੇ ਹਮਲੀਆਂ ਨੂੰ ਹਟਾਊਗਾ,
ਭੈਣਾਂ ਦੀ ਲੱਥ ਚੁੱਕੀ ਸ਼ਰਮ ਯਾਦ ਕਰਾਊਗਾ,
ਚੁੰਨੀ ਿਸਰ ਤੇ ਲੈਣੀ ਹੈ ਇਹ ਗੱਲ ਸਮਝਾਊਗਾ,
ਗੁਰੂ ਕੀ ਬਾਣੀ ਤੇ ਹੋ ਰਹੇਹਮਲੇ ਨੂੰ ਹਟਾਊਗਾ,
ਿਸੱਖ ਿਵਦਵਾਨਾਂ ਵਲ਼ੋ ਹੋ ਰਹੇ ਿਸੱਖੀ ਦੇ ਘਾਣ ਨੂੰ ਨੱਥ ਪਾਊਗਾ,
ਸਾਰੀ ਕੋਮ ਨੇ ਇਕੱਠੇ ਰਿਹਣਾ ਇਹ ਅਿਹਸਾਸ ਕਰਾਊਗਾ,
ਆਪਣੇ ਬਣਦੇ ਹੱਕ ਲੈਣੇ ਇਹ ਨਾਅਰਾ ਲਵਾਊਗਾ,
ਿਸੱਖ ਇੱਕ ਵੱਖਰੀ ਕੋਮ ਹੈ ਇਹ ਮਤਾ ਪਕਾਊਗਾ,
ਪਰ ਮੈਂ ਇਹ ਸੋਚਦਾਂ ਿਕ ਤੀਰ ਵਾਲਾ ਬਾਬਾ ਸੱਚੀ ਆਊਗਾ.......???

ਿਵਸਾਖਾ ਿਸੰਘ
 
Top