ਡੇਰਾ ਸਿਰਸਾ ਅਤੇ ਸਿੱਖ ਜਥੇਬੰਦੀਆਂ

ਡੇਰਾ ਸਿਰਸਾ ਅਤੇ ਸਿੱਖ ਜਥੇਬੰਦੀਆਂ ਵਿਚਕਾਰ ਹਿੰਸਕ ਦੌਰ ਦੇ ਚਲਦਿਆਂ ਪੰਥਕ ਜਥੇਬੰਦੀਆਂ ਨੂੰ ਕੋਈ ਠੋਸ ਪ੍ਰਾਪਤੀ ਨਹੀਂ ਹੋਈ । ਜਦਕਿ ਕਈ ਵਾਰ ਹਿੰਸਕ ਟਕਰਾਅ ਦੇ ਚਲਦੇ ਪੰਥਕ ਕਾਰਕੁੰਨਾਂ ਦੀਆਂ ਜਾਨਾਂ ਚਲੀਆਂ ਗਈਆਂ । ਪੰਥਕ ਜਥੇਬੰਦੀਆਂ ਦੀ ਹਮਾਇਤ ‘ਚ ਨਿੱਤਰੇ ਕਈ ਨੌਜਵਾਨ ਰੱਬ ਨੂੰ ਪਿਆਰੇ ਹੋ ਗਏ ਹਨ । ਪ੍ਰੰਤੂ ਇਸਦਾ ਨਾ ਡੇਰਾ ਮੁਖੀ ਨੂੰ ਕੋਈ ਨੁਕਸਾਨ ਹੋਇਆ ਨਾ ਪੰਥਕ ਜਥੇਬੰਦੀਆਂ ਨੂੰ ‘ ਨਾ ਪੂਰਾ ਹੋਣ ਵਾਲਾ ਘਾਟਾ ’ ਪਿਆ । ਪਰ ਕਈ ਮਾਵਾਂ ਕੋਲੋਂ ਉਨ੍ਹਾਂ ਦੇ ਪੁੱਤ ਅਤੇ ਪਤਨੀਆਂ ਤੋਂ ਉਹਨਾਂ ਦੇ ਸੁਭਾਗ ਜਰੂਰ ਸਦਾ ਲਈ ਵਿਛੜਗੇ , ਪੀੜਤ ਪਰਿਵਾਰਾਂ ਕੋਲ ਫੋਟੋਆਂ ਅਤੇ ਪੰਥਕ ਆਗੂਆਂ ਵੱਲੋਂ ਦਿੱਤੇ ਸਿਰੋਪੇ ਹੀ ਬਾਕੀ ਬਚੇ ਹਨ ।
ਬੀਤੇ ਦਿਨੀ ਫਿਰ ਡੇਰਾ ਸਿਰਸਾ ਦੇ ਮੁਖੀ ਸਬੰਧੀ ਇਹ ਗੱਲ ਸਾਹਮਣੇ ਆਈ ਸੀ ਕਿ ਉਹ ਸਲਾਬਤਪੁਰਾ ਵਿਖੇ 15 ਨਵੰਬਰ ਨੂੰ ਨਾਮ ਚਰਚਾ ਕਰਨ ਆ ਰਿਹਾ ਹੈ। ਇਸ ਸਬੰਧੀ ਪੰਜਾਬ ਦੀ ‘ਪੰਥਕ’ ਸਰਕਾਰ ਨਾਲ ਗੰਢਤੁੱਪ ਹੋਣ ਦੀ ਚਰਚਾ ਵੀ ਮੀਡੀਆ ਰਾਹੀਂ ਆਮ ਚੱਲੀ । ਇਸ ਖ਼ਬਰ ਨੂੰ ਅਸੀਂ ਮੁੱਖ ਪੰਨੇ ਤੇ ਨਸ਼ਰ ਵੀ ਕੀਤਾ ਸੀ । ਇਸ ਖਬ਼ਰ ਨਾਲ ਫਿਰ ਕੁਝ ਪੰਥਕ ਜਥੇਬੰਦੀਆਂ ਨੇ ਬਿਆਨਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ ਪੰਜਾਬ ਵਿੱਚ ਡੇਰਾ ਮੁਖੀ ਦੀ ਨਾਮ ਚਰਚਾ ਨਹੀਂ ਹੋਣ ਦਿੱਤੀ ਜਾਵੇਗੀ । ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਨੂੰ ਇਸ ਵਾਰ ਕਿਸੇ ਹਿੰਸਕ ਘਟਨਾ ਹੋਣ ਦਾ ਡਰ ਸੀ । ਬਠਿੰਡਾ ਜਿ਼ਲ੍ਹਾ ਪ੍ਰਸ਼ਾਸਨ ਇਸ ਪੱਖੋ ਪੂਰੀ ਤਰ੍ਹਾਂ ਮੁਸ਼ਤੈਦ ਸੀ ।
13 ਨਵੰਬਰ ਨੂੰ ਡੇਰਾ ਸਿਰਸਾ ਨਾਲ ਸਬੰਧਤ ਪੰਜਾਬ ਦੀ ਕਮੇਟੀ ਦੇ ਆਗੂ ਰਾਮ ਸਿੰਘ ਇੰਸਾ ਦੇ ਵੱਲੋਂ ਜਾਰੀ ਕੀਤੇ ਪ੍ਰੈਸ ਨੋਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਡੇਰਾ ਮੁਖੀ ਸਿਰਸਾ ਤੋਂ ਹੀ ਆਪਣੀ ਸਤਿਸੰਗ ਕਰਨਗੇ ।
ਖਬ਼ਰ ਇਹ ਵੀ ਹੈ ਕਿ ਸਿਰਸਾ ਤੋਂ ਚਲ ਰਿਹਾ ਸਤਿਸੰਗ ਵੀਡਿਓ ਕਾਨਫਰੰਸਿੰਗ ਦੇ ਜ਼ਰੀਏ ਡੇਰਾ ਸਲਾਬਤਪੁਰੇ ਵਿੱਚ ਬੈਠੇ ਪ੍ਰੇਮੀਆਂ ਨੂੰ ਦਿਖਾਇਆ ਜਾਣਾ ਹੈ ।
ਡੇਰਾ ਮੁਖੀ ਦੁਆਰਾ 15 ਨਵੰਬਰ ਨੂੰ ਸਲਾਬਤਪੁਰਾ ਵਿੱਚ ਨਾ ਆਉਣ ਦਾ ਅਰਥ ਇਹ ਹੈ ਕਿ ਜਾਂ ਤਾਂ ਉਹ ਖੁਦ ਕਿਸੇ ਹਿੰਸਕ ਘਟਨਾ ਦਾ ਸੂਤਰਧਾਰ ਨਹੀਂ ਬਣਨਾ ਚਾਹੁੰਦੇ ਜਾਂ ਫਿਰ ਸੁਰੱਖਿਆ ਏਜੰਸੀਆਂ ਅਤੇ ਪਰੇਮੀਆਂ ਦੀ ਸਲਾਹ ਨਾਲ ਪੰਜਾਬ ਆਉਣ ਦਾ ਵਿਚਾਰ ਤਿਆਗ ਦਿੱਤਾ ਹੈ । ਮਾਮਲਾ ਜੋ ਵੀ ਹੋਵੇ ਇੱਕ ਵਾਰ ਪੰਜਾਬ ਅਤੇ ਖਾਸ ਕਰਕੇ ਮਾਲਵਾ ਇਸ ਹਿੰਸਕ ਦੌਰ ਵਿੱਚੋਂ ਹਾਲ ਘੜੀ ਨਿਕਲ ਗਿਆ ਹੈ , ਨਹੀ ਸਰਕਾਰ ਨੂੰ ਇੱਥੇ ਅਮਨ ਅਮਾਨ ਬਣਾਈ ਰੱਖਣ ਲਈ ਕਿੰਨਾ ਪੈਸਾ ਅਤੇ ਸ਼ਕਤੀ ਲਾਉਣੀ ਸੀ ਜਿਸ ਨਾਲ ਆਮ ਨਾਗਰਿਕ ਦਾ ਪਰੇਸ਼ਾਨ ਹੋਣਾ ਸੁਭਾਵਿਕ ਸੀ ।
ਪ੍ਰੰਤੂ ਹੁਣ ਕੁਝ ਗਰਮ ਦਲੀਏ ਆਗੂ ਇਹ ਬਿਆਨਬਾਜ਼ੀ ਕਰ ਰਹੇ ਹਨ ਕਿ ਡੇਰਾ ਮੁਖੀ ਪੰਜਾਬ ਵਿੱਚ ਆ ਦਿਖਾਵੇ । ਉਨ੍ਹਾਂ ਦੀ ਇਸ ਗੱਲ ਇਹ ਨਹੀ ਲੱਗਦਾ ਕਿ ਇਹਨਾਂ ਆਗੂਆਂ ਦੀ ਬਿਆਨਬਾਜ਼ੀ ਡੇਰਾ ਮੁਖੀ ਨੂੰ ਪੰਜਾਬ ਵੜਨ ਤੋਂ ਰੋਕਣ ਲਈ ਘੱਟ ਅਤੇ ਪੰਜਾਬ ਵਿੱਚ ਆਉਣ ਲਈ ਉਕਸਾਉਣ ਵਾਸਤੇ ਵਧੇਰੇ ਕੀਤੀ ਜਾ ਰਹੀ ਹੈ ।
ਗੱਲ ਸਪੱਸ਼ਟ ਹੈ ਕਿ ਜਦੋਂ ਡੇਰਾ ਮੁਖੀ ਪੰਜਾਬ ਆ ਹੀ ਨਹੀਂ ਰਿਹਾ ਤਾਂ ਫਿਰ ਬਿਆਨਬਾਜ਼ੀ ਕਿਉਂ ?
ਇੱਥੇ ਇਹ ਵੀ ਸਪੱਸ਼ਟ ਹੈ ਪੰਜਾਬ ਸਰਕਾਰ ਡੇਰਾ ਮੁਖੀ (ਵੋਟ ਬੈਂਕ ) ਦੇ ਦਬਾਅ ਅਤੇ ਹਾਈਕੋਰਟ ਹੁਕਮਾਂ ਅੱਗੇ ਅਕਸਰ ਝੁੱਕਦੀ ਹੈ ਇਸ ਹਾਲਤ ਵਿੱਚ ਜੇ ਡੇਰਾ ਮੁਖੀ ਪੰਜਾਬ ਆਉਣਾ ਚਾਹੇ ਤਾਂ ਪੰਜਾਬ ਸਰਕਾਰ ਨੂੰ ਉਸਦੀ ਹਿਫ਼ਾਜਤ ਕਰਨ ਪੈਂਣੀ ਹੈ।
ਰਹੀ ਗੱਲ ਪੰਥਕ ਜਥੇਬੰਦੀਆਂ ਦੀ ਇਹ ਐਕਸ਼ਨ ਕਮੇਟੀ ਬਣਾ ਕੇ ਨੇ ਬਿਨਾ ਕੋਈ ਐਕਸ਼ਨ ਲਏ ਦੋਫਾੜ ਹੋ ਗਈਆਂ ਹਨ ।
ਇੱਕ ਪੰਥਕ ਜਥੇਬੰਦੀ ਹਰ ਐਤਵਾਰ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸਲਾਬਤਪੁਰਾ ਡੇਰਾ ਬੰਦ ਕਰਵਾਉਣ ਲਈ ਸ਼ਹੀਦੀ ਜਥੇ ਭੇਜਦੀ ਹੈ ਜਿਹੜੇ ਗੁਰਦੁਆਰਾ ਸਾਹਿਬ ਦਾ ਗੇਟ ਨਿਕਲਣ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾਂਦੇ ਹਨ। ਇਸ ਤਰ੍ਹਾਂ ਕਰਕੇ ਇਸ ਜਥੇਬੰਦੀ ਨੂੰ ਪਬਲੀਸਿਟੀ ਮਿਲਦੀ ਰਹੀ ਹੈ ਹੁਣ ਉਹ ਵੀ ਮਿਲਣੋ ਹਟ ਗਈ ਹੈ।
ਨਾਲੇ ਪੰਜਾਬ ਵਿੱਚ ਡੇਰੇ ਬੰਦ ਕਰਵਾਉਣ ਦਾ ਹੁਕਮਨਾਮਾ ਸਿੰਘ ਸਾਹਿਬਾਨ ਦੁਆਰਾ ਜਾਰੀ ਕੀਤਾ ਸੀ ਪੰਰਤੂ ਇਸ ਵਿੱਚੋਂ ਕੋਈ ਹੁਕਮ ਹਾਲੇ ਤੱਕ ਲਾਗੂ ਨਹੀਂ ਹੋਇਆ ।
ਜੇਕਰ ਡੇਰਾ ਮੁਖੀ ਨਰਮੀ ਵਰਤਦਾ ਪੰਜਾਬ ਵਿੱਚ ਨਹੀ ਆ ਰਿਹਾ ਅਤੇ ਸਿੱਖ ਭਾਵਨਾਵਾਂ ਨਹੀ ਭੜਕਾਉਣ ਵਾਲੀ ਕੋਈ ਕਾਰਵਾਈ ਨਹੀ ਕਰਦਾ ਤਾਂ ਪੰਥਕ ਆਗੂ ਵਿੱਚ ਇਸ ਮਾਮਲੇ ਬਾਰੇ ਠੰਡੇ ਦਿਮਾਗ ਨਾਲ ਸੋਚਣ
 

pps309

Prime VIP
Panthic aagu jad tak 5-7 bande marwa ke ohna di chitta di agg te rotiya sek nahi kha lainde, ohna nu dakkar nahi aaunda.

Ohi panthic aagu aa, jad sarre Singh Jathedar Saheed ho rahe si ta eh kalla hi jeyonda kidda reh gaya??
Fer hun jail kat ke jad sab kuch peaceful ho gaya ta hun dobare rotiya sekan aa gaya.
 
Top