ਡਿਜੀਟਲ ਇੰਡੀਆਂ

ਜੇ ਕਿਤੇ ਬਰਨਾਲੇ ਅਰਗੇ ਨਿੱਕੇ ਨਿੱਕੇ ਹਰੇਕ ਸ਼ਹਿਰ ਚ ਟਰਾਈਡੈਂਟ ਅਰਗੀ ਇੱਕ ਅੱਧੀ ਫੈਕਟਰੀ ਹੋਵੇ ਤੇ ਵੱਡੇ ਸ਼ਹਿਰਾਂ ਚ ਵਾਧੂ ਹੋਣ,
ਪਿੰਡਾਂ ਚੋਂ ਗੱਭਰੂ ਤਿਆਰ ਬਿਆਰ ਹੋਕੇ ਜਾਇਆ ਕਰਨ ਸਦੇਹੀਂ ਤੇ ਆਥਣੇ ਨੇਹਰੇ ਹੋਏ ਮੁੜਿਆ ਕਰਨ ਅੱਠ ਨੌਂ ਘੰਟੇ ਕੰਮ ਕਰਕੇ,
ਫੇਰ ਏਹਨਾਂ ਨੂੰ ਪੁੱਛੇ ਬੀ ਹਾਂ ਵੀ ਸਾਧ ਨੂੰ ਮਾਫੀ ਦੇਤੀ ਤੇਰਾ ਕੀ ਵਿਚਾਰ ਆ, ਮੂਹਰੋਂ ਆਖੂ ਰੋਟੀ ਖਾਕੇ ਸੌਣ ਦੇ ਬਾਈ ਤੜਕੇ ਫੇਰ ਜਾਣਾ,
ਜੰਤਾ ਸਾਲੀ ਵੇਹਲੀ ਆ, ਪੜਨਾ ਲਿਖਣਾ ਹੈਣੀ, ਕੰਮ ਕਾਰ ਕੋਈ ਕਰਨਾ ਨੀ, ਪਾਕੇ ਗਿੱਟੇਆਂ ਤੋਂ ਉੱਚੀਆਂ ਜੀਆਂ ਪੈਂਟਾਂ ਲਾਕੇ ਗਲ ਆਲਾ ਬਟਨ ਸ਼ਲਟ ਦਾ ਅੱਠ ਦਸ lakh ਲਾਕੇ ਸਿੰਗਲ ਟਰੈਕ ਕੱਢ ਦਿੰਦੇ ਆ, ਫੇਰ ਕਹਿੰਦੇ ਪੰਜਾਬ ਚ ਜੰਤਾ ਭੂੱਖੀ ਮਰਦੀ ਆ ਡਿਜੀਟਲ ਇੰਡੀਆ ਕੀ ਕਰੂ, ਪੰਜਾਬ ਚ ਪਰਵਾਸੀ ਜਿਹੜੇ ਆਏ ਹੋਏ ਨੇ ਐਨੇ ਸਲਾਂ ਤੋਂ ਰੇਹੜੀਆਂ ਲਾਉੰਦੇ ਆ ਕੰਮ ਧੰਦਾ ਕਰਦੇ ਆ ਓਹ ਤਾਂ ਭੁੱਖੇ ਨੀ ਮਰਦੇ, ਓਹ ਤਾਂ ਨਿੱਤ ਗੋਭੀ ਜਾਂ ਭਿੰਡੀਆਂ ਦੀ ਸਬਜੀ ਖਾਂਦੇ ਆ, ਕੱਲੇ ਰੇਹੜੀਆਂ ਆਲੇ ਈ ਨੀ ਕਿਸੇ ਕਾਲ ਸੈਂਟਰ ਚ ਵਗਜਾ, ਕਿਸੇ ਕੌੰਪਨੀ ਦੇ ਦਫਤਰ ਬਜਗਾ ਪੰਜਾਬ ਆਲੀ ਮਢੀਰ ਤਾਂ ਘੱਟ ਈ ਦਿਖੂ, ਸਾਰੇ ਬਾਹਰਲੇ ਈ ਹੁੰਦੇ ਆ, ਫੇਰ ਮੇਰੇ ਅਰਗੇ ਕੰਨੀ ਆਂਏਂ ਝਾਕਣ ਗੇ ਬੀ ਤੂੰ ਪਰਧਾਨ ਕਨੇਡਾ ਜਾਕੇ ਟਰੱਕ ਟੈਕਸੀ ਚਲਾ ਏਥੇ ਕੀ ਕਰਦਾ ਫਿਰਦਾਂ,
ਜਦੋਂ ਪੱਚੀ ਸਾਲਾਂ ਚ ਆਪਣੇ ਆਵਦੇ ਚੁਣੇ ਵੇ ਬਾਦਲ ਅਰਗੇਆਂ ਨੇ ਨੀ ਛੁਣਛੁਣਾ ਦਿੱਤਾ ਕਿਰਸਾਨੀ ਨੂੰ ਮੋਦੀ ਤੋਂ ਥਣ ਭਾਲਦੇਓਂ,
ਨਾਲੇ ਹੁਣ ਮੋਦੀ ਨੂੰ ਭੰਡੀ ਜਾਂਦੇ ਆ, ਜਦੋਂ ਮਨਮੋਹਨ ਸਿੰਘ ਸੀ ਓਦੋਂ ੋਹਨੂੰ ਭੰਡੀ ਜਾਂਦੇ ਸੀ, ਮੈਨੂੰ ਦੀਂਹਦੀ ਆ ਕੋਈ ਜਥੇਦਾਰ ਨੂੰ ਭਰਧਾਨ ਮੰਤਰੀ ਬਨਾਉਣਾ ਚਾਹੀਦਾ ਫੇਰ ਖਣੀ ਪੰਥ ਦੀ ਸੇਵਾ ਹੋ ਈ ਜਾਵੇ ਪੰਜਾਬ ਦਾ ਭਲਾ ਹੋ ਜੇ,
ਕੌਮ ਦੀ ਤਰੱਕੀ ਤਾਂ ਹੁੰਦੀ ਆ ਜੇ ਓਹਦੇ ਬਸ਼ਿੰਦੇ ਪੜੇ ਲਿਖੇ ਤੇ ਕੰਮਾਂ ਕਿੱਤੇਆਂ ਤੇ ਲੱਗੇ ਹੋਣਗੇ,
ਐਤਕੀਂ ਮੁਆਵਜਾ ਦੇਦੂ ਸਰਕਾਰ ਨਰਮੇ ਤੇ ਅਗਲੇ ਸਾਲ ਕੀ ਕਰਾਂਗੇ, ਓਹੀ ਬਾਂਹਾਂ ਤੇ ਓਹੀ ਕੁਹਾੜੀ,
ਅਖੇ ਗਰੀਬ ਤਾਂ ਭੁੱਕੇ ਮਰੀ ਜਾਂਦੇ ਆ ਡਿਜੀਟਲ ਇੰਡੀਆਂ ਕੀ ਕਰੂ, ਬੂਹਝੜ ਮੁਲਖ ਸਾਲਾ ਬਿਨਾਂ ਫੇਸਬੁੱਕ ਤੋਂ ਜਿੰਨਾ ਨੂੰ ਮੱਤ ਨੀ ਬੀ ਇੰਟਰਨੈਟ ਹੁੰਦਾ ਕੀ ਆ, ਹੁਣ ਗਰੀਬ ਤਾਂ ਇੰਗਲੈਂਡ ਮਰੀਕਾ ਚ ਵੀ ਹੈਘੇ, ਮੈਂ ਆਪ ਗਰੀਬ ਆਂ, ਪਰ ਜੇ ਕੰਮ ਕਰੋਂਗੇ ਭੁੱਖੇ ਕਿਮੇ ਮਰੋਂਗੇ, ਬੇਸ਼ੱਕ ਮੋਦੀ ਆ ਚਾਹੇ ਬਾਦਲ ਆ ਚਾਹੇ ਆਮ ਆਦਮੀ ਆਲੇ ਆ, ਥੋਨੂੰ ਘਰੇ ਬੈਠੇਆਂ ਨੂੰ ਡੀ ਸੀ ਕੋਈ ਨੀ ਲਾਕੇ ਜਾਂਦਾ, ਊਲਾ ਤਾਂ ਆਪ ਈ ਫੱਕਣਾ ਪੈਂਦਾ ਪੁੱਤ,
ਮੈਂ ਤੇ ਮਾਨਸਾ ਆਲਾ ਬਰਾੜ ਡਿਗਰੀ ਕਰਕੇ ਲੁੱਦੇਆਣੇ ਤਿੰਨ ਹਜਾਰ ਮੀਹਨਾ ਤੇ ਲੱਗੇ ਸੀ ਨਾਲੇ ਰਾਤ ਨੂੰ ਪਰਵਾਸੀ ਭਾਈਆਂ ਨਾਲ ਗੱਤੇਆਂ ਤੇ ਸਾਉੰਦੇ ਸੀ,
ਭੈਣਨੇ ਕੱਚੇ ਜੇ ਛੋਹਰ ਬੀਏ ਪਾਰਟ ਟੂ ਚੋਂ ਹਟ ਜਾਂਦੇ ਆ ਫੇਰ ਏਥੇ ਨਸੀਹਤਾਂ ਦੇਣਗੇ ਫੇਸਬੁੱਕ ਤੇ ਸਾਲੇ ਨੰਬਰਦਾਰੀ ਦੇ ਮੈਂ ਆਂਹਦਾ ਸੀ ਕਾਹਨੂੰ ਕਾਹਨੂੰ ....- ਨੈਣੇਵਾਲੀਆ......
 
Top