ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜੇਲ ਵਿੱਚ ਅਮ੍ਰਿ&#259




ਸਿੱਖ ਕੋਮ ਦੀ ਵੱਡੀ ਜਿੱਤ,ਬੁਚੜ ਬੇਅੰਤ ਸਿੰਘ ਨੂੰ ਸੋਧਣ ਵਾਲੇ ਜਾਬਾਜ਼ ਸਿੱਖ ਜੂਝਾਰੂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜੇਲ ਵਿੱਚ ਅਮ੍ਰਿਤ ਛਕਾਇਆ ਜਾਵੇਗਾ :----
ਸਾਬਕਾ ਬੁਚੜ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਕਾਂਡ ਵਿਚ ਫਾਂਸੀ ਦੀ ਸਜ਼ਾ ਪ੍ਰਾਪਤ ਬਲਵੰਤ ਸਿੰਘ ਰਾਜੋਆਣਾ ਨੂੰ ਅੰਮ੍ਰਤਪਾਨ ਕਰਾਉਣ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਪਟਿਆਲਾ ਜੇਲ੍ਹ ਜਾਣਗੇ। ਇਸ ਦੀ ਆਗਿਆ ਲੈਣ ਦੇ ਲਈ ਐਸਜੀਪੀਸੀ ਪ੍ਰਧਾਨ ਅਵਤਾਰ ਸਿੰਘ ਮੱਕੜ ਛੇਤੀ ਹੀ ਜੇਲ੍ਹ ਮੰਤਰੀ ਹੀਰਾ ਸਿੰਘ ਗਾਬੜੀਆ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਇਹ ਫੈਸਲਾ ਬੀਤੇ ਦਿਨ ਜੱਥੇਦਾਰ ਗੁਰਬਚਨ ਸਿੰਘ ਅਤੇ ਮੱਕੜ ਦੇ ਵਿਚ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਚ ਹੋਈ ਗੁਪਤ ਮੀਟਿੰਗ ਵਿਚ ਲਿਆ ਗਿਆ।ਗੱਲਬਾਤ ਦੌਰਾਨ ਮੱਕੜ ਨੇ ਕਿਹਾ ਕਿ ਅੰਮ੍ਰਤਪਾਨ ਕਰਨਾ ਰਾਜੋਆਣਾ ਦਾ ਬੁਨਿਆਦੀ ਹੱਕ ਹੈ । ਉਸ ਨੂੰ ਇਸ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ। ਇਸ ਸਬੰਧ ਵਿਚ ਛੇਤੀ ਹੀ ਕਾਨੂੰਨੀ ਪ੍ਰਕ੍ਰਿਆ ਪੂਰੀ ਕਰ ਲਈ ਜਾਵੇਗੀ। ਜੱਥੇਦਾਰ ਖੁਦ ਰਾਜੋਆਣਾ ਨੂੰ ਅੰਮ੍ਰਤਪਾਨ ਕਰਾਉਣ ਜੇਲ੍ਹ ਜਾਣਗੇ।
 
Top