UNP

ਜਦੋਂ ਗੱਜ਼ਣਾ ਸਿੰਘ ਨੇ ਗਿਦੜਾਂ ਨੇ ਭੱਜਣਾਂ

X
Quick Register
User Name:
Email:
Human Verification


Go Back   UNP > Contributions > Religion and Politics

UNP Register

 

 
Old 22-Oct-2010
khalistaniboy
 
Post ਜਦੋਂ ਗੱਜ਼ਣਾ ਸਿੰਘ ਨੇ ਗਿਦੜਾਂ ਨੇ ਭੱਜਣਾਂ

ਕਿਦਾਂ ਲਿੱਖ ਦਾਂ ਕਲਮ ਨਾਲ ਦਿੱਲੀਏ,
ਕਹਿਰ ਸਿੰਘਾਂ ਦੇ ਉੱਤੇ ਤੂੰ ਜਹਿੜੇ ਢਾਹੇ,
ਲਿੱਖ ਮੇਰਿਆਂ ਹੱਥਾਂ ਤੋਂ ਇਹ ਹੋਣਾ ਨਹੀ,
ਕਿੰਝ ਦਾਸਤਾਨ ਜ਼ੂਬਾਨ ਇਹ ਸੁਣਾ ਏ,
ਕਿਦਾਂ ਲਿੱਖ ਦਾਂ ਕਲਮ ਨਾਲ ਦਿੱਲੀਏ,
ਕਹਿਰ ਸਿੰਘਾਂ ਦੇ ਉੱਤੇ ਤੂੰ ਜਿਹੜੇ ਢਾਹੇ,
ਪਾਕੇ ਟਾਇਰ ਤੂੰ ਗਲਾਂ ਵਿਚ ਸਿੰਘ ਸਾੜਤੇ,
ਚੰਗੇ ਵਸਦੇ ਭਲੇ ਸੀ ਤੂੰ ਉਜਾੜਤੇ,
ਦਿਤਾ ਮੌਕਾ ਤੂੰ ਹਾਏ ਸਾਨੂੰ ਨਾ ਖਲੋਣ ਦਾ,
ਚੁਪ-ਚਾਪ ਸੀ ਜ਼ੁਲਮ ਇਨੇ ਢਾਹੇ,
ਕਿਦਾਂ ਲਿੱਖ ਦਾਂ ਕਲਮ ਨਾਲ ਦਿੱਲੀਏ,
ਕਹਿਰ ਸਿੰਘਾਂ ਦੇ ਉੱਤੇ ਤੂੰ ਜਿਹੜੇ ਢਾਹੇ,
ਹੋਏ ਕਹਿਰ ਨੂੰ ਸੀ ਸਭੇ ਅੱਖੀਂ ਤੱਕਿਆ,
ਰਹੇ ਤੱਕਦੇ ਨਾ ਕੋਈ ਮੂਹੋਂ ਬੋਲ ਸਕਿਆ,
ਕੋਹ-ਕੋਹ ਕੇ ਮਾਂਵਾਂ ਦੇ ਸ਼ੇਰ ਮਾਰ ਤੇ,
ਜਦੋਂ ਗਿਦੜਾਂ ਨੇ ਰਲ ਘੇਰੇ ਪਾਏ,
ਕਿਦਾਂ ਲਿੱਖ ਦਾਂ ਕਲਮ ਨਾਲ ਦਿੱਲੀਏ,
ਕਹਿਰ ਸਿੰਘਾਂ ਦੇ ਉੱਤੇ ਤੂੰ ਜਿਹੜੇ ਢਾਹੇ,
ਅੱਜ ਅੱਣਖ ਹੈ ਸਾਡੀ ਪਈ ਵੰਗਾਰਦੀ,
ਸਾਡੀ ਗੈਰਤ ਵੀ ਲੱਖ ਮੇਹਣੇ ਮਾਰਦੀ,
ਖੁਲੇ ਅੱਜ ਵੀ ਕੁਤੇ ਉਹ ਫਿਰਦੇ,
ਬੇਠੇ ਸ਼ੇਰ ਕਿਉਂ ਨੇ ਪਿਠ ਨੂੰ ਘੁਮਾਏ,
ਕਿਦਾਂ ਲਿੱਖ ਦਾਂ ਕਲਮ ਨਾਲ ਦਿੱਲੀਏ,
ਕਹਿਰ ਸਿੰਘਾਂ ਦੇ ਉੱਤੇ ਤੂੰ ਜਿਹੜੇ ਢਾਹੇ,
ਸਿੰਘ ਸਰਦਾਰਾ ਨੇ ਵੇਖੀਂ ਜਦੋਂ ਗੱਜ਼ਣਾ,
ਚੁੱਕ ਗਿਦੜਾਂ ਨੇ ਸਿਰੀਂ ਪੈਰ ਭੱਜਣਾਂ,
ਜਦੋਂ ਟੰਗਿਆ ਸਿਰਾਂ ਨੂੰ ਉੱਤੇ ਨੇਜ਼ਿਆਂ,
ਮੌਤ ਵੀ ਹਾਏ ਵੇਖ ਥਰ-ਥਰ ਕੰਬ ਜਾਏ,
ਕਿਦਾਂ ਲਿੱਖ ਦਾਂ ਕਲਮ ਨਾਲ ਦਿੱਲੀਏ,
ਕਹਿਰ ਸਿੰਘਾਂ ਦੇ ਉੱਤੇ ਤੂੰ ਜਿਹੜੇ ਢਾਹੇ


 
Old 22-Oct-2010
singh-a-lion
 
Re: ਜਦੋਂ ਗੱਜ਼ਣਾ ਸਿੰਘ ਨੇ ਗਿਦੜਾਂ ਨੇ ਭੱਜਣਾਂ

nyccccccccc

 
Old 07-Nov-2010
Saini Sa'aB
 
Re: ਜਦੋਂ ਗੱਜ਼ਣਾ ਸਿੰਘ ਨੇ ਗਿਦੜਾਂ ਨੇ ਭੱਜਣਾਂ

kya baat hai bahut khoob

Post New Thread  Reply

« ਸਾਡਾ ਬਾਗੀ ਸੀ ਭਿੰਡਰਾਂਵਾਲਾ ਸਰਦਾਰ ਲੋਕੋ | ਜਾਗ ਸਿੰਘਾ ਜਾਗ ਬਈ ਹੁਣ ਜਾਗੋ ਆਈਆ »
UNP