ਗੁਰੂ ਨਾਨਕ ਜੀ

Saini Sa'aB

K00l$@!n!
ਵੈਦ ਗੁਰੂ ਨਾਨਕ ਦੇ ਦਰ ਤੇ
ਰੋਗੀ ਜਗਤ ਪੁਕਾਰ ਰਿਹਾ
ਸਤਿਗੁਰ ਆਵੀਂ ਰੋਗ ਮਿਟਾਵੀਂ
ਹੱਥ-ਬੰਨ ਅਰਜ਼ ਗੁਜ਼ਾਰ ਰਿਹਾ

ਦੇਸ਼ ਰਟਨ ਦੀ ਲੋੜ ਨਹੀਂ ਹੁਣ
ਬੈਠਾ ਦਈਂ ਦੀਦਾਰੇ ਤੂੰ
ਟੈਲੀਵਿਜ਼ਨਾਂ ਤੇ ਨਿੱਤ-ਨਿੱਤ ਲਾਵੀਂ
ਸਤਿ ਕਰਤਾਰ ਦੇ ਨਾਅਰੇ ਤੂੰ

ਇੱਕ ਠੱਗ ਸੱਜਣ ਤਾਰਿਆ ਸੀ ਤੁਸੀਂ
ਦੁਨੀਆ ਗਾਉਂਦੀ ਸੋਹਲੇ ਅੱਜ
ਕਿਸ-ਕਿਸ ਨੂੰ ਹੁਣ ਤਾਰੋਗੇ
ਫਿਰਨ ਠੱਗਾਂ ਦੇ ਟੋਲੇ ਅੱਜ

ਵੱਡੇ ਸਾਡੇ ਗੁਰਦੁਆਰੇ
ਦਿਲ ਪਰ ਵਡੇਰਾ ਨਹੀਂ
ਮੇਰਾ-ਮੇਰਾ ਆਖਣ ਸਾਰੇ
ਕਹਿੰਦੇ ਤੇਰਾ-ਤੇਰਾ ਨਹੀਂ

ਵਲੀ ਕੰਧਾਰੀ ਵੀ ਕਈ ਲੱਭਦੇ
ਗਲ ਭੂਰੇ ਹੱਥ ਕਾਸੇ ਨੇ
ਕਈ ਮਰਦਾਨੇ ਦਰ ਉਨ੍ਹਾਂ ਦੇ
ਮਰਦੇ ਪਏ ਪਿਆਸੇ ਨੇ

ਸੱਚ ਤੇਰੀ ਬਾਣੀ ਵਿੱਚ ਰਮਿਆ
ਪਰ ਅਮਲ ਕਿਸੇ ਕਮਾਇਆ ਨਾ
ਤਾਹਿਉਂ ਫਿਰਦਾ ਮਾਰਾ ਮਾਰਾ
ਭੇਦ ਤੇਰਾ ਕਿਛ ਪਾਇਆ ਨਹੀਂ. .
 
Top