ਗੁਰਸਿੱਖ ਬੱਚੇ ਤੇ ਨੌਜੁਆਨ ਵਿਚਾਲੇ ਵਾਰਤਾਲਾਪ

ਗੁਰਸਿੱਖ ਬੱਚੇ ਤੇ ਨੌਜੁਆਨ ਵਿਚਾਲੇ ਵਾਰਤਾਲਾਪ
ਇੱਕ ਸੱਥਾਨਕ ਗੁਰਦੁਆਰੇ ਵਿੱਚ ਇੱਕ ਨੌਂ ਕੁ ਸਾਲ ਦਾ ਬੱਚਾ,ਦੀਦਾਰ ਸਿੰਘ ਰੋਜ਼ ਸਵੇਰੇ ਕੀਰਤਨ ਦੀ ਹਾਜ਼ਰੀ ਭਰਦਾ ਸੀ |ਬੱਚਾ ’ਪੰਜ ਕਕਾਰੀ’ ਤੇ ਪੂਰਨ ਗੁਰਸਿੱਖੀ ਪੋਸ਼ਾਕੇ ਦਾ ਧਰਣੀ ਸੀ | ਦੂਰੋਂ ਹੀ ਬੜਾ ਮਨਮੋਹਣਾ ਤੇ ਨਿੱਕੇ ਸਾਹਿਬਜ਼ਾਦੇ ਦਾ ਹਮਜ਼ੋਲੀ ਜਾਪਦਾ ਸੀ|
ਇੱਕ ਦਿਨ ਦੀਦਾਰ ਸਿੰਘ ਸਵੇਰ ਦੇ ਦੀਵਾਨ ਵਿੱਚ ਸ਼ਬਦੀ ਜੱਥੇ ਨਾਲ ਰੱਲ ਕੇ ਕੀਰਤਨ ਦਾ ਅਨੰਦ ਲੈ ਰਿਹਾ ਸੀ ਕ...ਿ ਅਚਾਨਕ ਉਹਦਾ ਧਿਆਨ ਮੱਥਾ ਟੇਕਣ ਆਏ ਇੱਕ ੨੦ ਕੁ ਸਾਲ ਦੇ ਨੌਜਵਾਨ ਤੇ ਪਈ | ਸਿਰ ਤੇ ਇੱਕ ਨਿੱਕਾ ਜਿਹਾ ਰੁਮਾਲ ਬੰਨ੍ਹਿਆ ਹੋਇਆ ਸੀ ਤੇ ਦਾੜੀ ਮੁੱਛਾਂ ਕਤਰੀਆਂ ਹੋਈਆਂ ਸੀ |ਦੀਦਾਰ ਸਿੰਘ ਬੜਾ ਹੈਰਾਨ ਸੀ ਕਿਉਂਕਿ ਉਹ ਨੌਜੁਆਨ ਬਾਕੀ ਗੁਰਸਿੱਖ ਨੌਜੁਆਨਾਂ ਨਾਲੋਂ ਬਹੁਤ ਅਲਗ ਜਿਹਾ ਸੀ |ਦੀਦਾਰ ਸਿੰਘ ਉਹਦੇ ਵਲੋਂ ਧਿਆਨ ਹਟਾ ਕੇ ਫ਼ੇਰ ਕੀਰਤਨ ਵਿੱਚ ਮੱਸਤ ਹੋ ਜਾਂਦਾ ਹੈ |ਇਧਰ ਨੌਜੁਆਨ ,ਪਰਮਜੀਤ ਸਿੰਘ, ਦਾ ਧਿਆਨ ਵੀ ਸ਼ਬਦੀ ਜੱਥੇ ਨਾਲ ਬੈਠੇ ਛੋਟੇ ਦਰਸ਼ਨੀ ਜਿਹੇ ਬੱਚੇ ਵਲ ਚਲਾ ਜਾਂਦਾ ਹੈ,ਉਹ ਵੀ ਥੋੜਾ ਹੈਰਾਨ ਤੇ ਮੋਹਿਤ ਜਿਹਾ ਹੋ ਜਾਂਦਾ ਹੈ |ਕੀਰਤਨ ਦੀ ਸਮਾਪਤੀ ਤੋਂ ਬਾਦ ਦੁਹਾਂ ਦੀ ਨਜ਼ਰ ਇੱਕ ਦੂਜੇ ਤੇ ਪੈਂਦੀ ਹੈ,ਦੋਵੇਂ ਮੁੱਸਕੁਰਾ ਪੈਂਦੇ ਹਨ | ਪਰਮਜੀਤ ਨੂੰ ਬੱਚਾ ਬਹੁਤ ਪਿਆਰਾ ਲਗਦਾ ਹੈ,ਉਹ ਇਸ਼ਾਰੇ ਨਾਲ ਦੀਦਾਰ ਸਿੰਘ ਨੂੰ ਆਪਣੇ ਕੋਲ ਬੁਲਾਂਦਾ ਹੈ | ਕੋਲ ਆਣ ਤੇ ਦੀਦਾਰ ਸਿੰਘ ਗੱਜ ਕੇ ਫ਼ਤਹਿ ਬੁਲਾਂਦਾ ਹੈ ਪਰ ਪਰਮਜੀਤ ਨੂੰ ਫ਼ਤਹਿ ਬੁਲਾਣ ਦੀ ਆਦਤ ਨਹੀਂ ਹੈ,ਇਸ ਲਈ ਉਹ ਖਿਸਿਆ ਜਿਹਾ ਜਾਂਦਾ ਹੈ ਪਰ ਫ਼ੇਰ ਵੀ ਕੋਸ਼ਿਸ਼ ਕਰ ਕੇ ਫ਼ਤਹਿ ਬੁਲਾ ਹੀ ਦਿੰਦਾ ਹੈ |ਇਸਤੋਂ ਬਾਦ ਦੋਨਾਂ ਦੀ ਵਾਰਤਾਲਾਪ ਇਉਂ ਸ਼ੁਰੂ ਹੁੰਦੀ ਹੈ-

ਪਰਮਜੀਤ:-"ਕਾਕਾ ਤੇਰਾ ਨਾਂ ਕੀ ਹੈ?"
ਦੀਦਾਰ ਸਿੰਘ(ਬੜੇ ਮਾਣ ਨਾਲ)"ਜੀ ,ਮੇਰਾ ਨਾਂ ਦੀਦਾਰ ਸਿੰਘ |"
ਪਰਮਜੀਤ :-(ਉਹਦੇ ਅਣਖੀਲੇ ਅੰਦਾਜ਼ ਤੋਂ ਪ੍ਰਭਾਵਿਤ ਹੁੰਦਾ ਹੋਇਆ)"ਭਈ ਵਾਹ ! ਤੂੰ ਤੇ ਸੱਚ੍ਮੁਚ ਹੀ ਦਰਸ਼ਨ ਦੀਦਾਰੇ ਦੇਣ ਜੋਗਾ ਹੈਂ |"
ਦੀਦਾਰ ਸਿੰਘ:-(ਬੜੇ ਅਦਬ ਨਾਲ)"ਵੀਰਜੀ, ਜੇ ਇਜ਼ਾਜਤ ਹੋਵੇ ਤਾਂ ਮੈਂ ਵੀ ਕੁੱਛ ਪੁੱਛਾਂ?"
ਪਰਮਜੀਤ:-(ਦੀਦਾਰ ਸਿੰਘ ਦੀ ਮਿੱਠੀ ਬੋਲੀ ਤੋਂ ਪਸੀਜ ਕੇ)"ਜੰਮ ਜੰਮ ਪੁੱਛੋ ਕਾਕਾ ਜੀ ਇਸ ਵਿੱਚ ਭਲਾ ਇਜ਼ਾਜਤ ਮੰਗਣ ਦੀ ਕੀ ਲੋੜ ਹੈ?"
ਦੀਦਾਰ ਸਿੰਘ :-" ਜੀ ਮੈਂ ਆਪਦਾ ਵੀ ਨਾਂ ਪੁੱਛਣਾ ਚਾਹੁੰਦਾ ਹਾਂ |"
ਪਰਮਜੀਤ:-"ਕਾਕੇ ਮੇਰਾ ਨਾਂ ਪਰਮਜੀਤ ਸਿੰਘ ਹੈ, ਪਰ ਤੂੰ ਇਹ ਕਿਉਂ ਪੁਛਣਾ ਚਾਹੁੰਦਾ ਸੀ?"

ਦੀਦਾਰ ਸਿੰਘ :-(ਥੋੜਾ ਝੱਕ ਕੇ)ਪਰਮਜੀਤ’ਸਿੰਘ’??ਪਰ ਸਿੰਘ ਤੇ ਸਿੱਖਾਂ ਦੇ ਨਾਂ ਨਾਲ ਹੀ ਲਗਦਾ ਹੈ ,ਕੀ ਤੁਸੀਂ ਵੀ ਸਿੱਖ ਹੋ? ਸਿੱਖ ਪਰਿਵਾਰ ਦੇ ਜੰਮੇ ਹੋਏ ਹੋ?"
ਪਰਮਜੀਤ:-(ਕੁੱਛ ਹੈਰਾਨ ਹੋ ਕੇ)"ਕੀ ਮੇਰੇ ਨਾਂ ਤੋਂ ਅੰਦਾਜ਼ਾ ਨਹੀਂ ਲੱਗ ਸਕਦਾ ਕਿ ਮੈਂ ਸਿੱਖ ਹਾਂ?ਮੇਰੇ ਸਿੱਖ ਹੋਣ ਤੇ ਤੈਨੂੰ ਸ਼ੱਕ ਕਿਉਂ ਹੋਇਆ ਹੈ ਮੇਰੇ ਵੀਰ?"
ਦੀਦਾਰ ਸਿੰਘ:-(ਬੜੀ ਮਾਸੂਮਿਅਤ ਨਾਲ)"ਕੀ ਸੱਚਮੁਚ ਦੇ ਸਿੱਖ?"
ਪਰਮਜੀਤ:-ਹਾਂ ਹਾਂ,ਸੱਚਮੁਚ ਦਾ ਸਿੱਖ ਹਾਂ ਭਾਈ ਜਿਹੋ ਜਿਹਾ ਤੂੰ ਆਪ ਹੈਂ|"

(ਦੀਦਾਰ ਸਿੰਘ ਕੁੱਛ ਅਸੰਤੁੱਸ਼ਟ ਤੇ ਨਿਰਾਸ਼ ਜਿਹਾ ਹੋ ਕੇ ਚੁੱਪ ਕਰ ਜਾਂਦਾ ਹੈ)
ਪਰਮਜੀਤ :-(ਉਸਨੂੰ ਨਿਰਾਸ਼ ਤੇ ਚੁੱਪ ਦੇਖ ਕੇ)"ਕੀ ਗੱਲ ਹੈ ਕਾਕਾ, ਤੂੰ ਚੁੱਪ ਕਿਉਂ ਕਰ ਗਿਆ?ਕੀ ਮੇਰੀ ਕਿਸੇ ਗੱਲ ਦਾ ਬੁਰਾ ਲੱਗ ਗਿਆ ਹੈ?"
ਦੀਦਾਰ ਸਿੰਘ":-(ਹੌਲੀ ਸੁਰ ਵਿੱਚ)"ਵੀਰਜੀ,ਜੇ ਮੈਂ ਇਕ ਗੱਲ ਪੁੱਛਾਂ ਤੁਸੀਂ ਨਰਾਜ਼ ਤੇ ਨਹੀਂ ਹੋਵੋਗੇ?"
ਪਰਮਜੀਤ:-(ਹੌਂਸਲਾ ਦਿੰਦਿਆਂ)"ਕਾਕਾ,ਤੂੰ ਮੈਨੂੰ ਸ਼ੁਰੂ ਤੋਂ ਹੀ ਬੜਾ ਪਿਆਰਾ ਲੱਗਿਆ ਹੈਂ,ਤੇਰੀਆਂ ਗੱਲਾਂ ਸੁਣ ਕੇ ਮੈਂ ਤੇਰਾ ਕਾਇਲ ਹੀ ਹੋ ਗਿਆ ਹਾਂ,ਭਲਾ ਮੈਂ ਆਪਣੇ ਇਸ ਨਿੱਕੇ ਜਿਹੇ ਬਾਬੇ ਵੀਰੇ ਨਾਲ ਕਿਉਂ ਨਰਾਜ਼ ਹੋਵਾਂਗਾ?ਕਾਕਾ ਤੂੰ ਝੱਕ ਨਹੀਂ,ਜੋ ਪੁੱਛਣਾ ਹੈ ਬੇਸ਼ਕ ਪੁੱਛ; ਮੈਂ ਬੱਚਿਆਂ ਨਾਲ ਵੈਸੇ ਵੀ ਨਰਾਜ਼ ਨਹੀਂ ਹੁੰਦਾ |"
(ਦੀਦਾਰ ਸਿੰਘ ਦਾ ਝਾਕਾ ਥੋੜਾ ਘੱਟ ਹੁੰਦਾ ਹੈ):-"ਵੀਰਜੀ ,ਤੁਸੀਂ ਆਪਣੇ ਨਾਂ ਨਾਲ ਸਿੰਘ ਲਗਾਇਆ ਹੋਇਆ ਹੈ,ਪਰ ਸਿੰਘ ਸਰਦਾਰ ਤਾਂ ਪੂਰੀ ਦਸਤਾਰ ਜਾਂ ਪੱਗ ਬੰਨ੍ਹਦੇ ਹਨ ਤੇ ਤੁਸੀਂ ਇਹ ਨਿੱਕਾ ਜਿਹਾ ਪਟਕਾ ਕਿਉਂ ਬੰਨ੍ਹਿਆ ਹੋਇਆ ਹੈ ਇਸ ਨਾਲ ਤਾਂ ਤੁਹਾਡੇ ਕੇਸ ਵੀ ਪੂਰੀ ਤਰ੍ਹਾਂ ਕੱਜੇ ਨਹੀਂ ਹੋਏ......?"
ਪਰਮਜੀਤ:-(ਖਿਸਿਆਨੀ ਜਿਹੀ ਹਾਸੀ ਹੱਸਦਾ ਹੋਇਆ)"ਓਹੋ,ਪੁੱਟਿਆ ਪਹਾੜ ਤੇ ਨਿਕਲਿਆ ਚੂਹਾ;ਮੈਂ ਤਾਂ ਸੋਚਿਆ ਸੀ ਕਿ ਸ਼ਾਇਦ ਮੇਰਾ ਨਿੱਕੜਾ ਜਿਹਾ ਵੀਰਾ ਮੇਰੀਆਂ ਠੁਲ੍ਹੀਆਂ ਗੱਲਾਂ ਤੋਂ ਨਰਾਜ਼ ਨਾ ਹੋ ਗਿਆ ਹੋਵੇ: ਉਹ ਕਾਕੇ ਇਹ ਰੁਮਾਲ ਤਾਂ ਮੈਂ ਇਸ ਲਈ ਬੰਨ੍ਹਿਆ ਹੋਇਆ ਹੈ ਕਿਉਂਕੀ ਇੱਕ ਤੇ ਪੱਗ ਬੰਨ੍ਹਣ ਵਿੱਚ ਟਾਈਮ ਬਹੁਤ ਲਗਦਾ ਹੈ,ਦੂਜਾ ਭਾਰੀ ਪੱਗ ਨਾਲ ਮੇਰਾ ਸਿਰ ਵੀ ਦੁੱਖਣ ਲਗਦਾ ਹੈ |"
ਦੀਦਾਰ ਸਿੰਘ:-’ਵੀਰਜੀ,ਇਸਦਾ ਮਤਲਬ ਹੈ ਕਿ ਤੁਸੀਂ ਅੱਜੇ ਤਕ ਪੱਗ ਬੰਨ੍ਹਣ ਦੀ ਆਦਤ ਹੀ ਨਹੀਂ ਪਾਈ?ਵੇਖੋ, ਮੈਂ ਵੀ ਤੇ ਪੰਜ ਮਿੰਟ ਵਿੱਚ ਇਹ ਸੁਹਣੀ ਦਸਤਾਰ ਬੰਨ੍ਹ ਲੈਂਦਾ ਹਾਂ |ਨਾਲੇ ਇਸਦਾ ਭਾਰ ਵੀ ਕਦੇ ਮਹਿਸੂਸ ਨਹੀਂ ਕਰਦਾ ਕਿਉਂਕਿ ਦਸਤਾਰ ਮੇਰੀ ਆਦਤ ਬਣ ਚੁੱਕੀ ਹੈ,ਜੇ ਮੈਂ ਇਹ ਨਾ ਬੰਨ੍ਹਾਂ ਤਾਂ ਸਗੋਂ ਮੇਰਾ ਸਿਰ ਦੁਖਦਾ ਹੈ |"

ਪਰਮਜੀਤ:-(ਪਿੱਛਾ ਛੁਡਾਉਣ ਦੇ ਖਿਆਲ ਨਾਲ)"ਚੰਗਾ ਜੀ ਫ਼ੇਰ ਮੈਂ ਵੀ ਕੱਲ੍ਹ ਤੋਂ ਰੋਜ਼ ਪੱਗ ਬੰਨ੍ਹਣ ਦੀ ਪ੍ਰੈੱਕਟਿਸ ਸ਼ੁਰੂ ਕਰ ਦਿਆਂਗਾ |"
ਦੀਦਾਰ ਸਿੰਘ:-(ਥੋੜੇ ਨਰਾਜ਼ ਜਿਹੇ ਲਹਿਜੇ ਵਿੱਚ)"ਪਰ ਤੁਸੀਂ ਇਹ ਦਾੜੀ ਮੁੱਛਾਂ ਕਿਉਂ ਕਟਾਈਆਂ ਹੋਈਆਂ ਨੇ?"
ਪਰਮਜੀਤ:-(ਕੁੱਝ ਝੇਂਪ ਕੇ)"ਓ ਕਾਕਾ ਤੂੰ ਕੀ ਲੈਣਾ ਪੁੱਛ ਕੇ?ਅਸਲ ਵਿੱਚ ਇਹ ਤਾਂ ਅੱਜ ਕੱਲ੍ਹ ਦਾ ਫੈਸ਼ਨ ਹੀ ਹੈ|"
ਦੀਦਾਰ ਸਿੰਘ:-"........ਤੇ ਤੁਸੀਂ ਸਿਰਫ ਫੈਸ਼ਨ ਦੇ ਪਿੱਛੇ ਹੀ ਆਪਣੀ ਵੱਡਮੂਲੀ ਸਿੱਖੀ ਤੋਂ ਕਿਨਾਰਾ ਕਰ ਲਿਆ??"
ਪਰਮਜੀਤ :-(ਨਕਲੀ ਜਿਹੇ ਰੋਹਬ ਨਾਲ)"ਓਏ,ਤੈਨੂੰ ਕਿੰਨ੍ਹੇ ਕਿਹਾ ਕਿ ਮੈਂ ਸਿੱਖੀ ਤੋਂ ਹੀ ਕਿਨਾਰਾ ਕਰ ਲਿਆ??"ਜੇ ਮੈਂ ਸਿੱਖ ਨਾ ਹੁੰਦਾ ਤਾਂ ਅੱਜ ਗੁਰਦੁਆਰੇ ਕਿਉਂ ਆਂਦਾ?ਕਿਸੇ ਮੰਦਰ ਜਾਂ ਮੱਸਜਿਦ ਵਿੱਚ ਨਾ ਜਾਂਦਾ?"
ਦੀਦਾਰ ਸੀੰਘ:-( ਨਰਾਜ਼ ਹੋਕੇ)"ਪਰ ਵੀਰਜੀ ਤੁਹਾਨੂੰ ਸ਼ੈਦ ਇਹ ਹੀ ਨਹੀਂ ਪਤਾ ਕਿ ਸਿੱਖੀ ਸਾਬਤ ਸੂਰਤ ਦੇ ਨਾਲ ਹੀ ਬਰਕਰਾਰ ਰਹਿੰਦੀ ਹੈ |ਇਸਦਾ ਮਤਲਬ ਹੈ ਕਿ ਤੁਸੀਂ ਸਿੱਖ ਤੇ ਪੂਰੇ ਰਹਿ ਨਹੀਂ ਸਕੇ,ਹਿੰਦੂ ਤੇ ਮੁਸਲਮਾਨ ਤੁਸੀਂ ਜਨਮ ਕਰਕੇ ਹੀ ਨਹੀਂ ਹੋ...ਹੁਣ ਤੁਸੀਂ ਆਪ ਹੀ ਦਸੋ ਕਿ ਤੁਹਾਡਾ ਕੋਈ ਧਰਮ ਹੈ ਵੀ??"
ਪਰਮਵੀਰ:-(ਸ਼ਰਮਿੰਦਾ ਜਿਹਾ ਹੋ ਕੇ)"ਕਾਕਾ ਮੇਰੀ ਗੱਲ ਤਾਂ ਮੇਰੇ ਤੱਕ ਹੀ ਰਹਿਣ ਦੇ ਪਰ ਤੂੰ ਮੈਨੂੰ ਇਹ ਦਸ ਕਿ ਤੂੰ ਇੰਨੀ ਨਿੱਕੀ ਜਿਹੀ ਊਮਰ ਵਿੱਚ ਏਡੀ ਵੱਡੀ ਪੱਗ ਤੇ ਕਿਰਪਾਨ ਦਾ ਬੋਝ ਕਿਉਂ ਚੁੱਕੀ ਫਿਰਦਾ ਹੈ...?"

ਦੀਦਾਰ ਸਿੰਘ:-"ਕੀ ਮੈਂ ਇਹਨਾਂ ਵਿੱਚ ਬੁਰਾ ਲਗਦਾ ਹਾਂ?ਤੁਸੀਂ ਆਪ ਹੀ ਤੇ ਕਿਹਾ ਸੀ ਕਿ ਤੂੰ ਤਾਂ ਦਰਸ਼ਨ ਦੀਦਾਰੇ ਦੇਣ ਜੋਗਾ ਹੈਂ..."ਇਹਦਾ ਮਤਲਬ ਇਹੀ ਸੀ ਨਾ ਕਿ ਮੈਂ ਇਸ ਸਿੱਖੀ ਪੁਸ਼ਾਕੇ ਵਿੱਚ ਚੰਗਾ ਲੱਗ ਰਿਹਾ ਹਾਂ??"
ਪਰਮਜੀਤ:-"ਨਾ ਭਾਈ, ਉਂਜ ਤੇ ਤੂੰ ਪੱਗ ਤੇ ਕਿਰਪਾਨ ਨਾਲ ਹੀ ਸੋਹਣਾ ਤੇ ਬਾਕੀ ਬੱਚਿਆਂ ਨਾਲੋਂ ਪਿਆਰਾ ਲੱਗ ਰਿਹਾ ਹੈਂ,ਪਰ ਬੋਝ ਤੇ ਤੈਨੂੰ ਚੁੱਕਣਾ ਹੀ ਪੈਂਦਾ ਹੈ ਨਾ???"
ਦੀਦਾਰ ਸਿੰਘ:-"ਵੀਰਜੀ ,ਮੇਰੇ ਪਿਤਾ ਜੀ ਕਹਿੰਦੇ ਨੇ ਕਿ ਸਿੱਖਾਂ ਦੀ ਪਛਾਣ ਹੀ ਸਾਬਤ ਸੂਰਤ ,ਦੱਸਤਾਰ ਤੇ ਕਿਰਪਾਨ ਨਾਲ ਹੀ ਹੁੰਦੀ ਹੈ | ਤਦੇ ਹੀ ਮੈਂ ਇਹ ਸਭ ਧਾਰਨ ਕੀਤਾ ਹੈ |"
ਪਰਮਜੀਤ ਸਿੰਘ:-"(ਖਿੱਝ ਕੇ)ਤੇਰੇ ਪਿਤਾ ਜੀ ਨੇ ਤਾਂ ਐਵੇਂ ਹੀ ਤੈਨੂੰ ਨਿੱਕੀ ਜਿਹੀ ਊਮਰ ਵਿਚ ਵੱਖਤ ਪਾਇਆ ਹੋਇਆ ਹੈ..."
ਦੀਦਾਰ ਸਿੰਘ "ਨਹੀਂ ਵੀਰਜੀ,ਉਨ੍ਹਾਂ ਨੇ ਕੋਈ ਵੱਖ਼ਤ ਨਹੀ ਪਾਇਆ ਹੋਇਆ ਪਰ ਉਨ੍ਹਾਂ ਨੇ ਮੈਨੂੰ ਛੋਟੇ ਸਾਹਿਬਜਾਦਿਆਂ ਦੀਆਂ ਸਾਖੀਆਂ ਸ੍ਣਾਈਆਂ ਹੋਈਆਂ ਨੇ,ਮੈਨੂੰ ਸਾਹਿਜਾਦੇ ਆਪਣੇ ਵੀਰਾਂ ਵਾਂਗ ਪਿਆਰੇ ਲਗਦੇ ਨੇ,ਮੈਂ ਵੀ ਉਨ੍ਹਾਂ ਵਰਗਾ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ |ਮੈਂ ਵੀ ਦਸ਼ਮੇਸ਼ ਪਿਤਾ ਦਾ ਲਾਡਲਾ ਬੱਚਾ ਬਣਨਾ ਚਾਹੁੰਦਾ ਹਾਂ |"
ਪਰਮਜੀਤ(ਕਾਫੀ ਪ੍ਰਭਾਵਿਤ ਹੋ ਕੇ ਸੋਚਦਾ ਹੈ"ਕਮਾਲ ਹੈ,ਇਹ ਨਿੱਕਾ ਜਿਹਾ ਬੱਚਾ ਕਿੰਨੇ ਵਿਸ਼ਾਲ ਤੇ ਸੋਹਣੇ ਵੀਚਾਰ ਰੱਖਦਾ ਹੈ... ਮੈਂ ਤਾਂ ਇਹਦੇ ਹਿਸਾਬ ਨਾਲ ਕੋਰਾ ਹੀ ਹਾਂ|"(ਪ੍ਰਗਟ ਵਿੱਚ) "ਕਾਕਾ ,ਤੂੰ ਕਿਸੇ ਬਾਲ ਸੈਨਿਕ ਤੋਂ ਘੱਟ ਤੇ ਨਹੀਂ ਲੱਗ ਰਿਹਾ...ਦੇਖੀਂ ਕਿਤੇ ਮੇਰੇ ਨਾਲ ਲੜਾਈ ਤਾਂ ਨਹੀਂ ਲੜਨ ਆਇਆ?"

ਦੀਦਾਰ ਸਿੰਘ:-ਨਹੀਂ ਵੀਰਜੀ, ਮੇਰੇ ਪਿਤਾ ਜੀ ਕਹਿੰਦੇ ਨੇ ਕਿ ਹਰ ਸਿੱਖ ਨੂੰ ਹਰ ਵੇਲੇ ਝੂਠ ਨਾਲ ਲੜਾਈ ਕਰਦੇ ਰਹਿਣਾ ਚਾਹੀਦਾ ਹੈ,ਤੇ ਸੱਚੀ ਵੀਰਜੀ ਮੈਂ ਝੂਠ ਕਦੇ ਨਹੀਂ ਬੋਲਦਾ | ਸਗੋਂ ਝੂਠ ਬੋਲਣ ਵਾਲਿਆਂ ਨਾਲ਼ ਲੜਾਈ ਕਰਦਾ ਹਾਂ |"
(ਪਰਮਜੀਤ ਹੁਣ ਤਕ ਦੀਦਾਰ ਸਿੰਘ ਦੀਆਂ ਗੱਲਾਂ ਤੋਂ ਕਾਫੀ ਪ੍ਰਭਾਵਿਤ ਹੋ ਚੁੱਕਾ ਹੈ ਸੋਚਦਾ ਹੈ ਇਹ ਹੈ ਤਾਂ ਨਿੱਕਾ ਜਿਹਾ ਬੱਚਾ ਹੀ ਪਰ ਗੱਲਾਂ ਕਿੰਨੀਆਂ ਖਰੀਆਂ ਕਰਦਾ ਹੈ | )
ਪ੍ਰਗਟ ਵਿੱਚ:-"ਤੂੰ ਹੈਂ ਤੇ ਬਾਲੜਾ ਜਿਹਾ ਪਰ ਗੱਲਾਂ ਪੂਰੇ ਬਾਬਿਆਂ ਬੁੱਢਿਆਂ ਵਰਗੀਆਂ ਕਰਦਾ ਹੈਂ,ਹੁਣ ਦਸ ਮੈਂ ਤੈਨੂੰ ਕੀ ਇਨਾਮ ਦੇਵਾਂ??"
ਦੀਦਾਰ ਸਿੰਘ:-(ਹੈਰਾਨ ਤੇ ਅਸੰਤੁੱਸ਼ਟ ਜਿਹਾ ਹੋ ਕੇ)"ਇਨਾਮ ?? ਨਾ ਜੀ ਨਾ ਮੈਂ ਤੁਹਾਡੇ ਤੋਂ ਕੋਈ ਇਨਾਮ ਨਹੀਂ ਲੈਣਾ ਕਿਉਂਕਿ ਤੁਸੀਂ ਮੈਨੂੰ ਚੰਗੇ ਨਹੀਂ ਲੱਗੇ |"
ਪਰਮਜੀਤ ਹੈਰਾਨ ਤੇ ਪ੍ਰੇਸ਼ਾਨ ਹੁੰਦਿਆਂ)ਕੀ ਕਿਹਾ, ਮੈਂ ਚੰਗਾ ਨਹੀਂ ਲੱਗਿਆ???ਕਿਉਂ ਭਲਾ ਮੇਰੇ ਵਿੱਚ ਕੀ ਕਮੀ ਹੈ?
ਦੀਦਾਰ ਸਿੰਘ(ਨਿਝੱਕ ਹੋ ਕੇ)"ਨਹੀਂ ਉਂਜ ਤੇ ਕੋਈ ਕਮੀ ਨਹੀਂ ਹੈ ਤੁਹਾਡੇ ਵਿੱਚ ਪਰ ਪਰ ਅਸਲ ਵਿੱਚ ਮੈਨੂੰ ਸਾਬਤ ਸੂਰਤ ਸਿੰਘ ਹੀ ਜਿਆਦਾ ਚੰਗੇ ਲਗਦੇ ਨੇ...ਪ੍ਰਕਾਸ਼ ਦਾਹੜੇ ਤੇ ਸੁਹਣੀ ਦੱਸਤਾਰ ਵਾਲੇ..|"
ਪਰਮਜੀਤ(ਆਪਣੇ ਵਿੱਚ ਕਸਰ ਤੇ ਕਮਜ਼ੋਰੀ ਮਹਿਸੂਸ ਕਰਦਿਆਂ)"ਅੱਛਾ ਦਸ ਕਾਕੇ ਜੇ ਮੈਂ ਤੇਰੇ ਵਰਗੀ ਵੱਡੀ ਭਾਰੀ ਪੱਗ ਬੰਨ੍ਹ ਲਵਾਂ ਫ਼ੇਰ ਮੈਂ ਤੈਨੂੰ ਚੰਗਾ ਲਗਾਂਗਾ??"

ਦੀਦਾਰ ਸਿੰਘ:-(ਥੋੜੇ ਰੋਹ ਨਾਲ)"ਪਰ ਤੁਹਾਡੀ ਦਾਹੜੀ ਮੁੱਛਾਂ ਤੇ ਕਤਰੀਆਂ ਹੋਈਆਂ ਨੇ ਇੰਝ ਕੋਈ ਸਿੱਖ ਸਾਬਤ ਸੂਰਤ ਥੋੜੀ ਦਿਸਦਾ ਹੈ...|"
ਪਰਮਜੀਤ(ਵਧੇਰੇ ਝੇਂਪਦਾ ਹੋਇਆ)"ਓਏ,ਬਾਬਿਆ...!!ਚਲ ਹੁਣ ਮੈਨ ਜੇ ਦਾਹੜੀ ਮੁੱਛਾਂ ਕਟਾਣੀਆਂ ਬੰਦ ਕਰ ਦਿਆਂਗਾ,ਫ਼ੇਰ ਤੇ ਕੋਈ ਕਮੀ ਨਹੀਂ ਦਸੇਂਗਾ ਨਾ..?"
ਦੀਦਾਰ ਸਿੰਘ (ਖੁਸ਼ ਹੋ ਕੇ ਬੜੇ ਉੱਤਸ਼ਾਹ ਨਾਲ)"ਸੱਚ!! ਅੱਛਾ ਫੇਰ ਤੇ ਤੁਸੀਂ ਅੰਮ੍ਰਿਤ ਛੱਕ ਕੇ ਪੰਜੇ ਕਕਾਰ ਵੀ ਧਾਰਨ ਕਰ ਲਵੋਗੇ...ਹੈ ਨ...?ਫੇਰ ਕੋਈ ਕਮੀ ਨਹੀਂ ਰਹੇਗੀ ..|"
ਪਰਮਜੀਤ:-(ਦੀਦਾਰ ਸਿੰਘ ਦੀਆਂ ਪੱਕੀਆਂ ਤੇ ਸਿਲਸਿਲੇਵਾਰ ਗੱਲਾਂ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ,ਮਨ ਵਿੱਚ ਸੱਚਮੁਚ ਗੁਰੂ ਵਾਲਾ ਬਣਨ ਦਾ ਫ਼ੈਸਲਾ ਕਰ ਲੈਂਦਾ ਹੈ)"ਉਏ,ਪੱਕੇ ਗੁਰੂਆ !!ਅੱਜ ਤਾਂ ਤੈਥੋਂ ਪਿਮ੍ਛਾ ਛੁਡਾਉਣਾ ਔਖਾ ਹੈ...ਚੰਗਾ ..ਜੇ ਮੈਂ ਤੇਰੀ ਇਹ ਗੱਲ ਵੀ ਮੰਨ ਲਈ..ਫੇਰ ਤੇ ਕੋਈ ਕਸਰ ਨਹੀਂ ਦਸੇਂਗਾ ਤੇ ਇਨਾਮ ਲੈਣ ਤੋਂ ਨਾਂਹ ਤੇ ਨਹੀਂ ਕਰੇਂਗਾ ਨਾ..??"
ਦੀਦਾਰ ਸਿੰਘ:-(ਖੁਸ਼ੀ ਨਾਲ ਉਛਲਦਾ ਹੋਇਆ)"ਵਾਹ ਵੀਰਜੀ...ਜੇ ਤੁਸੀਂ ਮੇਰੀਆਂ ਐਨੀਆਂ ਗੱਲਾਂ ਮੰਨ ਲਵੋਗੇ ਤਾਂ ਸਗੋਂ ਮੈਂ ਤੁਹਾਨੂੰ ਇਨਾਮ ਦੇਵਾਂਗਾ...|"
ਪਰਮਜੀਤ:-(ਹੈਰਾਨ ਹੋ ਕੇ)"ਭਈ ਵਾਹ !! ਉਏ ਸ਼ਾਵਾ ਤੇਰੇ ਸ਼ੇਰ ਦੇ... ਤੂੰ ਭਲਾ ਮੈਨੂੰ ਕੀ ਇਨਾਮ ਦੇਂਗਾ..?"
ਦੀਦਾਰ ਸਿੰਘ:-(ਫ਼ਖਰ ਨਾਲ)"ਵੀਰਜੀ,ਮੈਂ ਤੁਹਾਨੂੰ ਨਿਤਨੇਮ ਦੀਆਂ ਬਾਣੀਆਂ ਵਾਲਾ ਗੁਟਕਾ ਇਨਾਮ ਦੇਵਾਂਗਾ ਤਕਿ ਤੁਸੀਂ ਅੰਮ੍ਰਿਤ ਛੱਕ ਕੇ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਵੀ ਅਰਾਮ ਨਾਲ ਕਰ ਸਕੋ..|"
ਪਰਮਜੀਤ:-(ਪੂਰੀ ਤਰ੍ਹਾਂ ਪਸੀਜ ਕੇ)"ਵਾਹ ਭਈ ਵਾਹ !! ਨਿੱਕੇ ਸਿਆਣੇ ਪੜੋਪਿਆ !! ਅੱਜ ਤਾਂ ਤੂੰ ਸੱਚਮੁਚ ਮੈਨੂੰ ਅਨਦਾਹੜੀਆ ਬੁੱਢ ਮਿਲ [ਪਿਆ ਹੈ ਹੈਂ ਜਿਨੇ ਸ‘ਂਚਮੁਚ ਮੈਨੂੰ ਜਿੱਤ ਹੀ ਲਿਆ ਹੈ..ਚੰਗਾ ਮੈਂ ਪਹਿਲੇ ਤੇ ਸਭ ਮਜ਼ਾਕ ਹੀ ਕਰ ਰਿਹਾ ਸੀ ਪਰ ਹੁਣ ਤੇਰੇ ਨਾਲ ਪੱਕਾ ਵਾਇਦਾ ਕਰਦਾ ਹਾਂ ਕਿ ਜਿੰਨੀ ਵੀ ਜਲਦੀ ਹੋ ਸਕਿਆ ਅੰਮ੍ਰਿਤ ਛੱਕ ਕੇ ਸਿੰਘ ਸੱਜ ਜਾਵਾਂਗਾ..ਹੁਣ ਤੇ ਖੁਸ਼ ਹੈਂ ਨਾ..??ਸੱਚ ਦਸਾਂ ਨਿੱਕਿਆ ਵੀਰਿਆ, ਜੇ ਹੁਣੇ ਹੀ ਤੇਰੀਆਂ ਗੱਲਾਂ ਨਾਲ ਮੈਨੂੰ ਇੰਨਾ ਸੁਆਦ ਆ ਰਿਹਾ ਹੈ ਤਾਂ ਅੰਮ੍ਰਿਤ ਛੱਕ ਕੇ ਤੇਰੇ ਜਿਹੇ ਬਾਬੇ ਬੁੱਢੇ ਨੂੰ ਵੀਰ ਬਣਾ ਕੇ ਮੈਨੂੰ ਕਿੰਨਾ ਮਾਣ ਤੇ ਖੁਸ਼ੀ ਮਹਿਸੂਸ ਹੋਵੇਗੀ..?"
ਦੀਦਾਰ ਸਿੰਘ:"ਵੀਰਜੀ, ਇਹ ਖੁਸ਼ੀ ਸਿਰਫ਼ ਤੁਹਾਨੂੰ ਹੀ ਨਹੀਂ ਸਗੋਂ ਮੈਨੂੰ,ਤੁਹਾਡੇ ਮਾਤਾ ਪਿਤਾ ਨੂੰ ਤੇ ਗੁਰੂ ਦਸ਼ਮੇਸ਼ ਪਿਤਾ ਜੀ ਨੂੰ ਵੀ ਹੋਵੇਗੀ ..|"
ਪਰਮਜੀਤ:-"ਉਹ ਕਿਵੇਂ ਭਲਾ.?"
ਦੀਦਾਰ ਸਿੰਘ:-"ਤੁਹਾਨੂੰ ਇਸ ਲਈ ਕਿ ਤੁਹਾਨੂੰ ਇੱਕ ਵੱਡਾ ਤੋਹਫ਼ਾ’ਗੁਰ੍ਸਿੱਖੀ ਜੀਵਨ ਮਿਲ ਜਾਏਗਾ,ਮੈਨੂੰ ਇਸ ਲਈ ਕਿ ਮੇਰਾ ਵੱਡਾ ਵੀਰ ਸੋਹਣਾ ਤੇ ਪਿਆਰਾ ਨਜ਼ਰ ਆਏਗਾ ਤੇ ਦਸ਼ਮੇਸ਼ ਪਿਤਾ ਨੂੰ ਇਸ ਲਈ ਕਿ ਉਨ੍ਹਾਂ ਨੂੱ ਤੁਹਾਡੇ ਵਿੱਚ ਆਪਣੀ ਤੱਸਵੀਰ ਨਜ਼ਰ ਆਏਗੀ ਜਿਸਦੀ ਉਨ੍ਹਾਂ ਨੇ ਹਰ ਸਿੱਖ ਵਿੱਚ ਦੇਖਣ ਦੀ ਕੱਲ੍ਪਨਾ ਕੀਤੀ ਹੋਈ ਸੀ..ਜਿਵੇਂ ਕਿ:-
"ਖਾਲਸਾ ਮੇਰੋ ਰੂਪ ਹੈ ਖਾਸ ,ਖਾਲਸਾ ਮਹਿ ਹੋਂ ਕਰੋਂ ਨਿਵਾਸ ||"
ਪਰਮਜੀਤ:--ਚੰਗਾ ਫੇਰ ਕਾਕਾ ਜੀ! ਅੱਜ ਤੇ ਬਹੁਤ ਦੇਰ ਹੋ ਗੀ ਹੈ ਪਰ ਮੇਰਾ ਵਿਦਾ ਪੱਕਾ ਰਹੇਗਾ ਕਿ ਜਦ ਵੀ ਨੇੜੇ ਜੀ! ਅੱਜ ਤੇ ਬਹੁਤ ਦੇਰ ਹੋ ਗੀ ਹੈ ਪਰ ਮੇਰਾ ਵਿਦਾ ਪੱਕਾ ਰਹੇਗਾ ਕਿ ਜਦ ਵੀ ਨੇੜੇ ਤੇੜੇ ਕਦੀ ਮੋਕਾ ਮਿਲਿਆ ਮੈਂ ਅੰਮ੍ਰਿਤ ਛੱਕ ਕੇ ਤਿਆਰ-ਬਰ ਤਿਆਰ ਖਾਲਸਾ ਜਰੂਰ ਸੱਜਾਂਗਾ ਤੇ ਉਸ ਤੋਂ ਪਹਿਲੇ ਮੈਂ ਰੋਜ਼ ਗੁਰਦੁਆਰੇ ਆ ਕੇ ਗੁਰਸਿੱਖੀ ਜੀਵਨ ਜਾਚ ਸਿੱਖਾਂਗਾ..ਥੀਕ ਹੈ ਨਾ..???"
ਦੀਦਾਰ ਸਿੰਘ "ਹਾਂਜੀ ਵੀਰਜੀ ਇਸ ਬਹਾਨੇ ਮੈਨੂੰ ਵੀ ਰੋਜ਼ ਤੁਹਾਡੇ ਦਰਸ਼ਨ ਹੁੰਦੇ ਰਹਿਣਗੇ..."
( ਇਸਤੋਂ ਬਾਦ ਦੋਵੇਂ ਗੁਰਫਤਹਿ ਗਜ਼ਾ ਕੇ ਆਪੋ ਆਪਣੇ ਘਰਾਂ ਨੂੰ ਤੁਰ ਪੈਂਦੇ ਹਨ,ਪੜਦਾ ਗਿਰਦਾ ਹੈ)
ਸਮਾਪਤ
ਗੁਰਮੀਤ ਕੌਰ ’ਮੀਤ’ (ਨਵੀਂ ਦਿੱਲੀ)
 

rickybadboy

Well-known member
nice post verre... but inna gallan di asliyat ki hey sab nu pata.. yeh munde idha sab ban ghum rhe ne ta reason just "Girls".. koi kisse nu kehnda n.. bus ikk dujhe piche lagg ke eh sab kar rahe ne...

Bakki duja yeh Sikhi rakhi ta poori rakho ya ta bilkul bhi nhi..

choti jehi dastar bn lyi .. dadhi - mushha te machine lagwayi ah... oh sikhi ni.. oh ta mazak ah..

bakki yeh kisse nu burra lagya howe..
ta..

I AM SORRY
 
Top