UNP

ਖੁੱਲੀ ਚਿਠੀ

X
Quick Register
User Name:
Email:
Human Verification


Go Back   UNP > Contributions > Religion and Politics

UNP Register

 

 
Old 25-Dec-2009
Und3rgr0und J4tt1
 
ਖੁੱਲੀ ਚਿਠੀ

ਪਿਆਰੇ ਸੁਖਬੀਰ ਬਾਦਲ,
ਭ੍ਰਿਸ਼ਟਾਚਾਰ ਨੂੰ ਉਤੋਂ ਪਰਮੋਟ ਕੀਤਾ ਜਾਂਦਾ ਹੈ, ਥੱਲਿਓਂ ਨਹੀਂ।
ਤੁਹਾਨੂੰ ਆਪਣੇ ਨਵੇਂ ਅਹੁਦੇ ਦੀ ਬਹੁਤ ਵਧਾਈ ਹੋਵੇ। ਮੈਨੂੰ ਯਕੀਨ ਹੈ ਕਿ ਤੁਸੀਂ ਪੰਜਾਬ ਵਿਧਾਨ ਸਭਾ ਚ ਆਪਣੇ ਨਾਲ ਆਪਣੇ ਸ਼ਾਨਦਾਰ ਸੰਸਦੀ ਜੀਵਨ ਦੀਆਂ ਮਿਸਾਲਾਂ, ਜਿਨ੍ਹਾਂ ਚ ਤੁਹਾਡੀ ਸਖਤ ਮਿਹਨਤ, ਉਦਾਹਰਨਯੋਗ ਹਾਜ਼ਰੀ ਰਿਕਾਰਡ ਅਤੇ ਤੁਹਾਡੇ ਵੱਲੋਂ ਗਾਹੇ ਬਗਾਹੇ ਪੁੱਛੇ ਜਾਣ ਵਾਲੇ ਸਵਾਲਾਂ ਦੀ ਬੌਛਾਰ ਦੇ ਨਾਲ ਨਾਲ ਡੂੰਘੀ ਸੂਠਬੂਝ ਤੇ ਤਿੱਖੀ ਬੁੱਧੀ ਵੀ ਸ਼ਾਮਲ ਹੈ, ਵੀ ਲਿਆਓਗੇ।
ਸਾਰੇ ਸਿਆਸੀ ਆਗੂ ਆਪਣਾ ਨਵਾਂ ਅਹੁਦਾ ਸੰਭਾਲਣ ਤੋਂ ਬਾਦ ਇਕ ਹਨੀਮੂਨ ਪੀਰੀਅਡ ਦੇ ਹੱਕਦਾਰ ਹੁੰਦੇ ਹਨ ਲੇਕਿਨ ਮੈਨੂੰ ਬੜੀ ਹੈਰਾਨੀ ਹੈ ਕਿ ਤੁਸੀਂ ਇਸ ਵਕਫੇ ਨੂੰ ਘਟ ਤੋਂ ਘਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਤੁਹਾਡੇ ਵੱਲੋਂ ਦਿੱਤਾ ਗਿਆ ਇਹ ਬਿਆਨ ਕਿ ਭ੍ਰਿਸ਼ਟਾਚਾਰ ਨਿਚਲੇ ਪੱਧਰ ਤੋਂ ਸ਼ੁਰੂ ਹੁੰਦਾ ਹੈ ਅਤੇ ਉਥੇ ਹੀ ਫੈਲਿਆ ਹੋਇਆ ਹੈ, ਸੱਚ ਤੋਂ ਕੋਹਾਂ ਦੂਰ ਹੈ। ਜਿਵੇਂ ਕਿ ਕੋਈ ਸਮਾਜਕ ਆਰਥਕ ਮਾਹਰ ਦੱਸ ਸਕਦਾ ਹੈ ਭ੍ਰਿਸ਼ਟਾਚਾਰ ਹਮੇਸ਼ਾ ਉਤੋਂ ਸ਼ੁਰੂ ਹੁੰਦਾ ਹੈ ਅਤੇ ਵਕਤ ਦੇ ਨਾਲ ਨਾਲ ਪ੍ਰਸ਼ਾਸਨ ਚ ਘਰ ਕਰ ਜਾਂਦਾ ਹੈ। ਸਿਆਸੀ ਆਗੂਆਂ ਦੀਆਂ ਨਕਾਮੀਆਂ ਦੇ ਕਾਰਨ ਇਕ ਅਜਿਹਾ ਸਿਸਟਮ ਵਿਕਾਸਤ ਹੋ ਜਾਂਦਾ ਹੈ ਜਿਸ ਵਿਚ ਭ੍ਰਿਸ਼ਟਾਚਾਰ ਦਾ ਧਨ ਉਤੋਂ ਤੋਂ ਲੈ ਕੇ ਥੱਲੇ ਤਕ ਫੈਲ ਜਾਂਦਾ ਹੈ। ਅਗਰ ਤੁਸੀਂ ਸਚਮੁੱਚ ਹੀ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਹੇਠ ਲਿਖੇ ਨੁਕਤਿਆਂ ਦੇ ਮੁਤਾਬਕ ਉਤੋਂ ਤੋਂ ਸ਼ੁਰੂਆਤ ਕਰਨੀ ਹੋਵੇਗੀ।
1. ਮੰਤਰੀ ਮੰਡਲ ਦੇ ਸਹਿਯੋਗੀ ਅਤੇ ਸੀਨੀਅਰ ਅਧਿਕਾਰੀਆਂ ਦੀਆਂ ਸਵੈਇਛਕ ਸ਼ਕਤੀਆਂ ਨੂੰ ਘਟ ਕਰਦੇ ਹੋਏ ਉਨ੍ਹਾਂ ਦੇ ਕੰਮ ਚ ਪਾਰਦਰਸ਼ਤਾ ਲਿਆਕੇ ਉਨ੍ਹਾਂ ਦੀਆਂ ਗਤੀਵਿਧੀਆਂ ਤੇ ਕੰਟਰੋਲ ਕਰਨਾ ਹੋਵੇਗਾ।
2. ਸਭ ਆਰ. ਟੀ. ਆਈ. ਅਰਜੀਆਂ ਦਾ ਸਮਾਂਬੱਧ ਢੰਗ ਨਾਲ ਨਿਪਟਾਰਾ ਕਰਨਾ ਹੋਵੇਗਾ।
3. ਸਭ ਸਰਕਾਰੀ ਪ੍ਰਕਿਰਿਆ ਕੰਪਿਊਟਰ ਅਧਾਰ ਟੈਂਡਰਾਂ ਦੇ ਜ਼ਰੀਏ ਸੁਨਿਸ਼ਚਤ ਕਰਨੀ ਹੋਵੇਗੀ
4. ਪੰਜਾਬ ਚ ਪਬਲਿਕ ਸਰਵੈਂਟ ਟਰਾਂਸਫਰ ਕਮਿਸ਼ਨ ਦਾ ਗਠਨ ਕਰਵਾਇਆ ਜਾਏ ਜੋ ਸਭ ਰਾਜ ਪੱਧਰੀ ਅਧਿਕਾਰੀਆਂ ਦੀ ਨਿਯੁਕਤੀ ਤੇ ਤਬਾਦਲੇ ਦੇ ਲਈ ਜਿੰਮੇਦਾਰ ਹੋਵੇ।
5. ਇਹ ਵੀ ਸੁਨਿਸ਼ਚਤ ਕੀਤਾ ਜਾਏ ਕਿ ਰਾਜ ਪ੍ਰਸ਼ਾਸਨ ਨਿਆਪਾਲਕਾ ਦੇ ਆਦੇਸ਼ਾਂ ਤੇ ਸਮੇਂਬਧ ਢੰਗ ਨਾਲ ਅਮਲ ਕਰੇ।
6.ਸਭ ਸਰਕਾਰੀ ਖਰਚੇ ਤੇ ਮਾਲੀਆ ਦਾ ਬਰਾਬਰ ਨਿਰਪੱਖ ਆਡਿਟ ਹੋਵੇ।
7. ਇੰਟਰਨੈਟ ਤੇ ਚੇਂਜ ਆਫ ਲੈਂਡ ਯੂਜ ਅਰਜ਼ੀਆਂ ਦੀ ਕਾਰਵਾਈ ਅਤੇ ਨੋਟ ਦੀ ਸਭ ਫਾਈਲਾਂ ਪ੍ਰਕਾਸ਼ਤ ਕੀਤੀਆਂ ਜਾਣ।
ਤੁਹਾਨੂੰ ਖੁਦ ਬਤੌਰ ਉਪ ਮੁੱਖ ਮੰਤਰੀ ਉਦਾਹਰਨ ਪੇਸ਼ ਕਰਦੇ ਹੋਏ ਇਹ ਸੁਨਿਸ਼ਚਤ ਕਰਨਾ ਚਾਹੀਦਾ ਹੈ ਕਿ
1. ਤੁਸੀਂ ਸਿਰਫ ਆਪਣੀ ਦ੍ਰਿਸ਼ਟੀ ਚ ਹੀ ਇਮਾਨਦਾਰ ਨਹੀਂ, ਬਲਕਿ ਜਨਤਾ ਦੀ ਨਜਰਾਂ ਚ ਵੀ ਇਮਾਨਦਾਰ ਹੋ।
2. ਸ਼ਾਹੀ ਸ਼ਾਨੋ ਸ਼ੌਕਤ ਦੀ ਜੀਵਨਸ਼ੈਲੀ ਦਾ ਤਿਆਗ ਕਰੋ।
3. ਕੋਈ ਵੀ ਸ਼ੱਕੀ ਪਿਛੋਕੜ ਵਾਲਾ ਅਧਿਕਾਰੀ ਨਾ ਤਾਂ ਤੁਹਾਡੇ ਸਮਰਥਕਾਂ ਚ ਸ਼ਾਮਲ ਹੋਵੇ ਅਤੇ ਨਾ ਹੀ ਤੁਹਾਡੇ ਤਕ ਪਹੁੰਚ ਪਾਏ।
4. ਨਸ਼ੀਲੀਆਂ ਦਵਾਈਆਂ ਦੀ ਤਸਕਰੀ, ਭੂਮੀ ਘੁਟਾਲਿਆਂ ਤੇ ਜਨਤਾ ਦੀਆਂ ਜੇਬਾਂ ਤੇ ਡਾਕਾ ਪਾਉਣ ਵਾਲੇ ਵਿਅਕਤੀ ਆਪ ਤਕ ਨਾ ਪਹੁੰਚ ਪਾਉਣ।
5. ਆਪਣੀ ਪਾਰਟੀ ਦੇ ਸਰੋਤਾਂ ਅਤੇ ਬਿਆਨਾਂ ਦੀ ਸੂਚੀ ਹਰ ਹਫਤੇ ਪ੍ਰਕਾਸ਼ਤ ਕਰੋ।
6. ਹਰਮੰਦਰ ਸਾਹਿਬ ਚ ਸਹੁੰ ਲਓ ਕਿ ਅੱਜ ਤੋਂ ਤੁਹਾਡੇ ਸਭ ਕਾਰਜ ਪਾਰਦਰਸ਼ੀ ਤੇ ਇਮਾਨਦਾਰ ਹੋਣਗੇ।
-ਜੱਸੀ ਖੰਗੂੜਾ, ਐਮ. ਐਲ. ਏ.,
ਅਰਦਾਸ
ਮੈਂ ਅਰਦਾਸ ਬਾਰੇ ਜਾਨਣਾ ਚਾਹੁੰਦੀ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਗੁਟਕਿਆਂ ਅਤੇ ਦਮਦਮੀ ਟਕਸਾਲ ਵੱਲੋਂ ਛਾਪੇ ਗੁਟਕਿਆਂ ਵਿਚ ਥੋੜ੍ਹਾ ਅੰਤਰ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਗੁਟਕਿਆਂ ਛਪਿਆ ਹੈ-
ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਿਰ ਦਾਨ, ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਕੀਆਂ, ਝੰਡੇ ਬੁੰਗੇ ਜੁੱਗੋ ਜੁੱਗ ਅਟੱਲ ਧਰਮ ਕਾ ਜੈਕਾਰ ਬੋਲਣਾ ਜੀ ਵਾਹਿਗੁਰੂ!
ਦਮਦਮੀ ਟਕਸਾਲ ਵੱਲੋਂ ਛਾਪੇ ਗੁਟਕਿਆਂ ਵਿਚ ਇਸ ਪ੍ਰਕਾਰ ਹੈ-
ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਕੀਆਂ, ਝੰਡੇ ਬੁੰਗੇ, ਜੁੱਗੋ ਜੁੱਗ ਅਟੱਲ ਧਰਮ ਕਾ ਜੈਕਾਰ ਬੋਲਣਾ ਜੀ ਵਾਹਿਗੁਰੂ।
ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗੁਟਕਿਆਂ ਵਿਚ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਅਤੇ ਦਮਦਮੀ ਟਕਸਾਲ ਵੱਲੋਂ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਛਾਪਿਆ ਗਿਆ ਹੈ। ਇਹ ਅੰਤਰ ਕਿਉਂ ਹੈ? ਇਸ ਬਾਰੇ ਰਾਇ ਦੇਣੀ।
ਪ੍ਰਮਾਤਮਾ ਕਰੇ ਸ਼ੇਰ-ਏ-ਪੰਜਾਬ ਦਿਨ ਦੁੱਗਣੀ, ਰਾਤ ਚੌਗੁਣੀ ਤਰੱਕੀ ਕਰੇ। ਤੁਸੀਂ ਸੱਚ ਦਾ ਪੱਲਾ ਫੜ ਕੇ ਪਾਠਕਾਂ ਨੂੰ ਸਹੀ ਤੇ ਉਤਮ ਮਾਰਗ ਦੱਸਣ ਦਾ ਉਪਰਾਲਾ ਕਰਦੇ ਹੋ। ਸੱਚ ਤੇ ਸਹੀ ਦਾ ਰਾਹ ਹਮੇਸ਼ਾਂ ਮਨੁੱਖ ਨੂੰ ਉਚੀਆਂ ਮੰਜ਼ਲਾਂ ਪ੍ਰਾਪਤ ਕਰਨ ਵਿਚ ਸਹਾਈ ਹੁੰਦਾ ਹੈ। ਸਹੀ ਸੋਚ ਨਾਲ ਹੀ ਮਨੁੱਖ ਬੁਦੀਆਂ ਪ੍ਰਾਪਤ ਕਰ ਸਕਦਾ ਹੈ।
ਸ਼ੇਰ-ਏ-ਪੰਜਾਬ ਸਾਰੇ ਤੱਥਾਂ ਤੇ ਭਰਪੂਰ ਜਾਣਕਾਰੀ ਦੇ ਰਿਹਾ ਹੈ ਜਿਵੇਂ ਸਮਾਜਿਕ, ਧਾਰਮਿਕ, ਪੰਜਾਬ ਦੀ ਸਿਆਸਤ, ਨਾਰੀ ਸੰਸਾਰ, ਕਵਿਤਾਵਾਂ, ਕਹਾਣੀਆਂ ਆਦਿ, ਪਰ ਇਸ ਵਾਰ ਲੋਹੜੀ ਬਾਰੇ ਅਤੇ ਮਾਘੀ ਬਾਰੇ ਜਾਣਕਾਰੀ ਦੇਣ ਤੋਂ ਵਾਂਝੇ ਰਹੇ। ਮਾਘੀ ਦਾ ਇਤਿਹਾਸ ਜੋ ਕਿ ਮਹਾਨ ਸ਼ਹੀਦ ਭਾਈ ਮਹਾਂ ਸਿੰਘ, ਚਾਲੀ ਮੁਕਤਿਆਂ ਦੀ ਗੁਰੂ ਗੋਬਿੰਦ ਸਿੰਘ ਜੀ ਦੇ ਦਸਵੇਂ ਪਾਤਸ਼ਾਹ ਵੱਲੋਂ ਮੁਕਤੀ, ਮੁਕਤਸਰ ਦੀ ਜੰਗ ਆਦਿ ਬਾਰੇ ਜਾਮਕਾਰੀ ਦੇਣੀ ਭੁੱਲ ਗਏ।
ਤੁਸੀਂ ਹੋਰ ਸਿੰਘ ਸ਼ਹੀਦਾਂ ਬਾਰੇ ਵੀ ਜਾਣਕਾਰੀ ਪਾਠਕਾਂ ਨੂੰ ਦਿੰਦੇ ਰਿਹਾ ਕਰੋ ਜਿਵੇਂ ਭਾਈ ਮਨੀ ਸਿੰਘ, ਭਗਤ ਸਿੰਘ, ਊਧਮ ਸਿੰਘ ਆਦਿ, ਜਿਹਨਾਂ ਨੇ ਸਿੱਖੀ ਸਿੱਦਕ ਜਾਂ ਦੇਸ਼ ਧਰਮ ਦੀ ਖਾਤਰ ਆਪਣੀਆਂ ਜਾਨਾਂ ਵਾਰੀਆਂ, ਸੀਸ ਦਿੱਤੇ, ਬੰਦ ਬੰਦ ਕਟਵਾੇ, ਪਰ ਸਿਦਕ ਨਹੀਂ ਹਾਰਿਆ। ਕੁਲਦੀਪ ਨਈਅਰ, ਖੁਸ਼ਵੰਤ ਸਿੰਘ ਅਤੇ ਅਮਨ ਹਾਮੀ ਦੇ ਲੇਖ ਤੁਹਾਡੇ ਅਖ਼ਬਾਰ ਨੂੰ ਹੋਰ ਵੀ ਰੌਚਕ ਬਣਾਉਂਦੇ ਹਨ।
-ਮਨਜੀਤ ਕੌਰ ਮਾਂਗਟ, ਪੈਨਸਲਵੇਨੀਆ।
ਲੇਖ ਲੜੀ
ਪਿਛਲੇ ਵਰ੍ਹੇ ਨੇ ਆਰੰਭ ਵਿਚ ਤੁਸੀਂ ਸੋਚ ਤੇ ਸਫਲਤਾ ਤੇ ਜੀਵਨ ਜਮਾਤ ਵਰਗੀਆਂ ਨਵੀਂ ਲੇਖ ਲੜੀਆਂ ਆਰੰਭ ਕੀਤੀਆਂ ਸਨ ਜੋ ਪਾਠਕਾਂ ਦਾ ਮਾਰਗ ਦਰਸ਼ਨ ਕਰਨ ਵਾਲੀਆਂ ਸਨ। ਇਸ ਵਾਰ ਤੁਸੀਂ ਭੇਦ ਵਣਜ ਵਪਾਰ ਦੀ ਲੜੀ ਆਰੰਭ ਕਰਕੇ ਸੋਚ ਤੇ ਸਫਲਤਾ ਵਾਲੀ ਲੜੀ ਨੂੰ ਹੀ ਅੱਗੇ ਤੋਰਿਆ ਹੈ, ਪਰ ਸੰਦਲੀ ਬੂਹਾ ਕਿਧਰ ਗਿਆ?


Post New Thread  Reply

« The Reason behind Chandi Di Vaar .... | Attack on Sikhs in Ludhiana »
UNP