UNP

ਕਿਥੇ ਖਤਮ ਕੀਤਾ ਗਿਆ ਸਾਰਾ ਵਿਰਸਾ

X
Quick Register
User Name:
Email:
Human Verification


Go Back   UNP > Contributions > Religion and Politics

UNP Register

 

 
Old 20-Jan-2013
Yaar Punjabi
 
ਕਿਥੇ ਖਤਮ ਕੀਤਾ ਗਿਆ ਸਾਰਾ ਵਿਰਸਾ

**ਕਿਥੇ ਖਤਮ ਕੀਤਾ ਗਿਆ ਸਾਰਾ ਵਿਰਸਾ***ਪੰਜ੍ਬਿਓ ਜਾਗੋ ***ਵੇਲਾ ਬੀਤ ਰਿਹਾ ***ਇੱਕ ਵਾਰੀ ਸਮਾ ਕੱਡ ਕੇ ਪੜਨਾ ਜਰੂਰ ...

ਸਿੱਖ ਰੈਫਰੈਂਸ ਲਾਇਬਰੇਰੀ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾਂ ਦੇ ਉਪਰ ਚੁਬਾਰੇ ਵਿੱਚ ਸਥਾਪਿਤ ਸੀ। ਪ੍ਰਾਪਤ ਰਿਕਾਰਡਾਂ ਅਨੁਸਾਰ ਇਸ ਵਿੱਚ 512 ਪੁਰਾਤਨ ਹੱਥ ਲਿਖਿਤ ਬੀੜਾਂ, 44 ਹੁਕਮਨਾਮੇ, ਨਿਸ਼ਾਨ, ਲਿਖਤੀ ਗੁੱਟਕੇ, ਇਤਿਹਾਸਕ ਖਤ ਤੇ 12581 ਦੁਰਲੱਭ ਪੁਸਤਕਾਂ ਸਮੇਤ ਕਈ ਦੁਰਲਭ ਵਸਤਾਂ ਵੀ ਸਨ। ਛੇ ਜੂਨ 1984 ਨੂੰ ਫੌਜ ਨੇ ਅਫਵਾਹ ਉਡਾਈ ਕਿ ਸਿੱਖ ਰੈਫਰੈਂਸ ਲਾਇਬਰੇਰੀ ਸੜ ਗਈ ਹੈ। ਨਮੂਨੇ ਵਜੋਂ ਉਨ੍ਹਾਂ ਨੇ 9 ਜੂਨ 1984 ਨੂੰ ਲਾਇਬਰੇਰੀ ਦੀ ਰਾਖ ਇਨਚਾਰਜ ਸ: ਜੋਗਿੰਦਰ ਸਿੰਘ ਦੁੱਗਲ ਨੂੰ ਹਵਾਲੇ ਕੀਤੀ। ਪਿੱਛੋਂ ਕੇਂਦਰੀ ਸਰਕਾਰਾਂ ਦੇ ਇੱਕ ਸਕੱਤਰ ਤੇ ਇੱਕ ਸੀ. ਆਈ. ਡੀ. ਇਨਸਪੈਕਟਰ ਨੇ ਖਬਰ ਦਿੱਤੀ ਕਿ ਗੁਰਬਾਣੀ ਦੇ ਗੁਟਕੇ ਤਾਂ ਦਿੱਲੀ ਵਿੱਚ ਰੁਲਦੇ ਹਨ ਜਿਨ੍ਹਾਂ ਵਿੱਚੋਂ ਇੱਕ ਗੁਟਕਾ ਇਹ ਸੀ. ਆਈ. ਡੀ. ਇਨਸਪੈਕਟਰ ਲੈ ਆਇਆ ਜਿਸ ਉੱਪਰ ਰੈਫਰੈਂਸ ਲਾਇਬਰੇਰੀ ਦਾ ਨੰਬਰ ਸੀ। ਡਾ: ਤਰਲੋਚਨ ਸਿੰਘ ਲੁਧਿਆਣਾ ਤੇ ਪ੍ਰੋ: ਲਾਭ ਸਿੰਘ ਸਿੱਖ ਮਿਸ਼ਨਰੀ ਕਾਲਿਜ ਨੇ ਇਹ ਗੱਲ ਸ: ਕਿਰਪਾਲ ਸਿੰਘ ਜੱਥੇਦਾਰ ਅਕਾਲ ਤਖਤ ਕੋਲ ਕੀਤੀ। ਜਦ ਸ: ਬੂਟਾ ਸਿੰਘ ਕੈਬਨਿਟ ਮੰਤਰੀ ਉਨ੍ਹਾਂ ਨੂੰ ਅਕਾਲ ਤਖਤ ਨੂੰ ਮੁੜ ਉਸਾਰਨ ਦੇ ਸਬੰਧ ਵਿੱਚ ਮਿਲੇ ਤਾਂ ਸ: ਕਿਰਪਾਲ ਸਿੰਘ ਨੇ ਸਿੱਖ ਰੈਫਰੈਂਸ ਲਾਇਬਰੇਰੀ ਦੀ ਗੱਲ ਜ਼ੋਰ ਨਾਲ ਉਠਾਈ, ਬੂਟਾ ਸਿੰਘ ਨੇ ਮੰਨਿਆ ਕਿ ਸਿੱਖ ਰੈਫਰੈਂਸ ਲਾਇਬਰੇਰੀ ਨੂੰ ਆਰਮੀ 125 ਕਿੱਟ ਬੈਗਾਂ ਵਿੱਚ ਭਰਕੇ ਦਿੱਲੀ ਲੈ ਗਈ ਹੈ। ਅਜੀਤ ਜਲੰਧਰ ਵਿੱਚ 11 ਜੂਨ 2000 ਨੂੰ ਇੱਕ ਸੀ. ਬੀ. ਆਈ ਇਨਸਪੈਕਟਰ ਸ: ਰਣਜੀਤ ਸਿੰਘ ਨੰਦਾ ਦਾ ਬਿਆਨ ਛਪਿਆ ਜਿਸ ਨੇ ਇਨਸਾਫ ਕੀਤਾ ਕਿ ਬਲਿਊ ਸਟਾਰ ਤੋਂ ਦੋ ਹਫਤੇ ਬਾਅਦ ਫੌਜ ਨੇ 190 ਕਿੱਟ ਬੈਗਾਂ ਤੇ ਟਰੰਕਾ ਵਿੱਚ ਸਾਨੂੰ ਸ: ਹਰਕਿਸ਼ਨ ਸਿੰਘ ਬਾਵਾ ਡਾਇਰੈਕਟਰ ਸੀ. ਬੀ. ਆਈ. ਦੀ ਦੇਖ ਰੇਖ ਵਿੱਚ ਅੰਮ੍ਰਿਤਸਰ ਹਵਾਈ ਅੱਡੇ ਤੇ ਸਿੱਖ ਰੈਫਰੈਂਸ ਲਾਇਬਰੇਰੀ ਦੇ ਦਸਤਾਵੇਜ ਸੌਂਪੇ ਜਿੰਨ੍ਹਾਂ ਦੀ ਉਨ੍ਹਾਂ ਨੇ ਯੂਥ ਹੋਸਟਲ (ਸੀ. ਬੀ. ਆਈ. ਹੈਡਕੁਆਟਰ) ਅੰਮ੍ਰਿਤਸਰ ਵਿੱਚ ਛਾਣ ਬੀਣ ਕੀਤੀ। ਹਰ ਬੈਗ ਉੱਤੇ ਕਾਲੀ ਸਿਆਹੀ ਨਾਲ ਨੰਬਰ ਲੱਗਿਆ ਹੋਇਆ ਸੀ। ਇਨ੍ਹਾਂ ਵਿੱਚ ਸੀ. ਬੀ. ਆਈ. ਦੀ ਪੰਜ ਮੈਂਬਰੀ ਟੀਮ ਜਿੰਨ੍ਹਾਂ ਵਿੱਚ ਸ: ਰਜਿੰਦਰ ਸਿੰਘ ਡੀ. ਆਈ. ਜੀ. ਤੇ ਡੀ. ਐਸ. ਪੀ. ਸ਼ਬਦਲ ਸਿੰਘ ਵੀ ਸਨ ਨੇ 160-65 ਬੈਗਾਂ ਦੀ ਤਲਾਸੀ ਕਰ ਲਈ ਸੀ ਬਾਕੀ 30-35 ਬੈਗ ਰਹਿ ਗਏ ਸਨ ਜਿਨ੍ਹਾਂ ਨੂੰ ਸਿੱਖ ਸੰਮੇਲਨ ਦੇ ਮੱਦੇ ਨਜ਼ਰ ਉਥੋਂ ਕਿਤੇ ਹੋਰ ਭੇਜ ਦਿੱਤਾ ਗਿਆ। ਧਾਰਮਿਕ ਪੁਸਤਕਾਂ 12 ਟਰੰਕਾਂ ਵਿੱਚ ਪਾ ਦਿੱਤੀਆਂ ਗਈਆਂ। ਇਸ ਤਲਾਸ਼ੀ ਦਾ ਮੁੱਖ ਮੁੱਦਾ ਕਿਸੇ ਆਪਤੀਜਨਕ ਖਤ-ਪੱਤਰ ਜਾਂ ਦਸਤਾਵੇਜ਼ ਨੂੰ ਅਲੱਗ ਕਰਨਾ ਸੀ ਤੇ ਖਾਸ ਮੁੱਦਾ ਇੰਦਰਾ ਗਾਧੀਂ ਦਾ ਉਹ ਖਤ ਲੱਭਣਾ ਸੀ ਜੋ ਉਸ ਨੇ ਭਿੰਡਰਾਂ ਵਾਲੇ ਨੂੰ ਲਿਖਿਆ ਸੀ। ਇਨ੍ਹਾਂ ਵਿੱਚ ਸੰਤ ਜਗਜੀਤ ਸਿੰਘ ਚੌਹਾਨ ਅਤੇ ਭਿੰਡਰਾਵਾਲੇ ਦੇ ਖਤ ਹੋਰ ਰਜਿਸਟਰ ਤੇ ਫਾਈਲਾਂ ਤੋਂ ਇਲਾਵਾ ਸਿੱਖ ਰੈਫਰੈਂਸ ਲਾਇਬਰੇਰੀ ਦੀਆਂ ਸਾਰੀਆਂ ਦਸਤਾਵੇਜ਼ਾਂ ਸਨ। ਰਿਟਾਇਰਮੈਂਟ ਪਿੱਛੋਂ ਨੰਦਾ ਸਾਹਿਬ ਨੇ ਹੁਕਮਨਾਮੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਬੀੜ ਤੇ ਟੌਹੜਾ ਸਾਹਿਬ ਨੂੰ ਮਿਲਿਆ ਮੌਮੈਂਟੋ ਸ: ਮਨਜੀਤ ਸਿੰਘ ਕਲਕੱਤਾ ਸਕੱਤਰ ਸ੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਨੂੰ ਪਿੱਛੋਂ ਭੇਟ ਕੀਤੇ। 12 ਜੂਨ 2000 ਨੂੰ ਅਜੀਤ ਵਿੱਚ ਇੱਕ ਹੋਰ ਖਬਰ ਰਾਹੀਂ ਸ: ਸਬਦਲ ਸਿੰਘ ਨੇ ਵੀ ਇਨ੍ਹਾਂ ਦਸਤਾਵੇਜਾਂ ਦੀ ਵਾਪਸੀ ਦੀ ਗੱਲ ਦੁਹਰਾਈ। ਡਿਫੈਂਸ ਮਨਿਸਟਰ ਜਾਰਜ਼ ਫਰਨੈਡੇਜ਼ ਨੇ 27 ਮਾਰਚ 2000 ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਿਆ ਕਿ ਲਾਇਬਰੇਰੀ ਦੀਆਂ ਦਸਤਾਵੇਜਾਂ ਸੀ. ਬੀ. ਆਈ. ਨੂੰ ਦੇ ਦਿੱਤੀਆਂ ਹਨ। ਸੀ. ਬੀ. ਆਈ. ਨੇ ਅੱਗੋਂ ਇਹ ਜਵਾਬ ਦਿੱਤਾ ਕਿ ਉਨ੍ਹਾਂ ਨੇ ਇਹ ਦਸਤਾਵੇਜਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇ ਦਿੱਤੀਆਂ ਹਨ ਤੇ ਉਨ੍ਹਾਂ ਕੋਲ ਕੋਈ ਡਾਕੂਮੈਂਟ ਨਹੀਂ। ਸ: ਸਤਿਨਾਮ ਸਿੰਘ ਸਪੁੱਤਰ ਸ: ਮੇਲਾ ਸਿੰਘ ਨੇ ਦਸਤਾਵੇਜ ਨਾ ਮੋੜੇ ਜਾਣ ਬਾਰੇ ਕੇਸ (ਸੀ. ਡਬਲਿਊ. ਪੀ. ਨੰ: 11301/2003) ਪੰਜਾਬ ਹਰਿਆਣਾ ਹਾਈਕੋਰਟ ਵਿੱਚ ਦਾਇਰ ਕਰ ਦਿੱਤਾ ਜਿਸ ਦੇ ਜਵਾਬ ਵਿੱਚ ਹੋਮ ਮਨਿਸਟਰੀ ਨੇ ਮਿਸਟਰ ਵੀ. ਕੇ. ਗੁਪਤਾ ਅੰਡਰ ਸੈਕਟਰੀ ਰਾਹੀਂ ਜਵਾਬ ਫਾਈਲ ਕਰਕੇ ਕਿਹਾ ਕਿ ਫੌਜ ਨੇ 4000 ਦਸਤਾਵੇਜਾਂ ਸੀ. ਬੀ. ਆਈ. ਨੂੰ ਦੇ ਦਿੱਤੀਆਂ ਹਨ ਜੋ ਉਨ੍ਹਾਂ ਨੇ ਗੋਲਡਨ ਟੈਂਪਲ ਤੋਂ ਲਿਆਦੀਆਂ ਸਨ। ਬਾਕੀ ਦੀਆਂ ਜਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਰਕਾਰੀ ਅਹੁਦੇਦਾਰਾਂ ਨੂੰ ਤਬਦੀਲ ਕਰ ਦਿੱਤੀਆਂ। ਸੀ. ਬੀ. ਆਈ. ਨੂੰ 56 ਵੱਡੇ ਤੇ 84 ਛੋਟੇ ਬੈਗਾਂ ਵਿੱਚ ਜੁਲਾਈ 1984 ਤੇ ਮਾਰਚ 1985 ਵਿੱਚ ਦਸਤਾਵੇਜਾਂ ਦਿੱਤੀਆਂ ਗਈਆਂ। ਸੀ. ਬੀ. ਆਈ. ਨੇ ਐਸ. ਪੀ. ਕੰਵਰ ਰਾਹੀਂ ਜਵਾਬ ਦਾਇਰ ਕੀਤਾ ਜਿਸ ਅਨੁਸਾਰ ਉਨ੍ਹਾਂ ਨੇ 4000 ਦਸਤਾਵੇਜਾਂ ਮਿਲੀਆਂ ਸਵੀਕਾਰੀਆਂ ਪਰ ਇਹ ਵੀ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਨੀਆਂ ਕੁ ਦਸਤਾਵੇਜਾਂ ਕਲੇਮ ਕੀਤੀਆਂ ਉਹ ਸੰਨ 1988-90 ਵਿੱਚ ਮੋੜ ਦਿੱਤੀਆਂ ਗਈਆਂ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਚੈਕ ਕਰਨ ਤੇ ਉਨ੍ਹਾਂ ਦੇ ਰਿਕਾਰਡ ਅਨੁਸਾਰ 44 ਵਿੱਚੋਂ 28 ਹੁਕਮਨਾਮੇ 512 ਬੀੜਾ ਵਿੱਚ 205 ਬੀੜਾਂ ਤੇ 12581 ਕਿਤਾਬਾਂ ਵਿੱਚੋਂ 95 ਪੁਸਤਕਾਂ 29 ਬੈਗਾਂ ਵਿੱਚ ਪ੍ਰਾਪਤ ਹੋਈਆਂ। ਬਾਕੀ ਹੋਰ ਜੋ ਸੀ. ਬੀ. ਆਈ. ਨੇ ਦਿੱਤਾ ਉਹ ਪੁਰਾਣੇ ਅਖਬਾਰ ਹੀ ਸਨ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹੀ ਸਚ ਕੀ ਹੈ ਇਹ ਤਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਦਸ ਸਕਦੀ ਹੈ। ਉਂਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਵੀ ਉਗਲਾਂ ਉਠ ਰਹੀਆਂ ਹਨ. । ਪੰਜਾਬ ਹਰਿਆਣਾ ਹਾਈਕੋਰਟ ਨੇ ਵਾਪਸ ਨਾ ਹੋਈਆਂ ਵਸਤਾਂ ਬਾਰੇ ਫੈਸਲਾ ਦਿੱਤਾ ਹੈ ਕਿ ਭਾਰਤ ਸਰਕਾਰ ਨੂੰ ਸੀ. ਬੀ. ਆਈ. ਤੇ ਫੌਜ ਨੂੰ ਹੁਕਮ ਦੇਣਾ ਚਾਹੀਦਾ ਹੈ ਕਿ ਉਹ ਬਾਕੀ ਦਸਤਾਵੇਜ ਵਾਪਸ ਕਰਨ। ਭਾਰਤ ਸਰਕਾਰ ਵੱਲੋਂ ਅਜੇ ਤੱਕ ਹਾਈਕੋਰਟ ਦੇ ਇਸ ਆਦੇਸ਼ ਦੀ ਪਾਲਣਾ ਨਹੀਂ ਹੋਈ। ਜੋ ਦਸਤਾਵੇਜ਼ਾਂ ਫੌਜ ਕੋਲ ਹਨ ੳਹ ਹਨ 12581-4000 = 8581 ਜੋ ਸੀ. ਬੀ. ਆਈ. ਕੋਲ ਬਾਕੀ ਹਨ ਉਹ 4000-300 = 3700 ਹਨ। ਇਨ੍ਹਾਂ ਵਿੱਚ 307 ਹੱਥ ਲਿਖਤ ਬੀੜਾਂ ਤੇ 16 ਹੁਕਮਨਾਮੇ ਵੀ ਹਨ। ਇਹ ਦੁਰਲਭ ਦਸਤਾਵੇਜ਼ਾਂ ਵਿੱਚ ਪੁਰਾਤਨ ਬੀੜਾਂ, ਹੁਕਮਨਾਮੇ, ਪੱਤਰ, ਹਦਾਇਤਾਂ ਤੋਂ ਬਿਨਾਂ ਦੁਰਲਭ ਤੇ ਨਾਯਾਬ ਪੁਸਤਕਾਂ ਹਨ ਜੋ ਸਿੱਖ ਇਤਿਹਾਸ ਹੀ ਨਹੀਂ ਸਮੁੱਚੇ ਵਿਸ਼ਵ ਇਤਿਹਾਸ ਲਈ ਬੜਾ ਮਹੱਤਵ ਰੱਖਦੀਆਂ ਹਨ। ਇਸ ਲਈ ਭਾਰਤ ਸਰਕਾਰ ਨੂੰ ਫੌਜ ਅਤੇ ਸੀ. ਬੀ. ਆਈ. ਨੂੰ ਬਾਕੀ ਦਸਤਾਵੇਜ਼ਾਂ ਮੋੜਣ ਲਈ ਹੁਕਮ ਦੇਣ ਵਿੱਚ ਢਿੱਲ ਨਹੀਂ ਲਾਉਣੀ ਚਾਹੀਦੀ।


 
Old 20-Jan-2013
Arun Bhardwaj
 
Re: ਕਿਥੇ ਖਤਮ ਕੀਤਾ ਗਿਆ ਸਾਰਾ ਵਿਰਸਾ

..

Post New Thread  Reply

« Bulleh Shah Gal Taiyon Mukdi | Shlok Sheikh Farid Ji »
UNP