ਕਦੇ ਨਾ ਡੇਰੇ ਜਾਈਂ ਬੀਬਾ

ਕਦੇ ਨਾ ਡੇਰੇ ਜਾਈਂ ਬੀਬਾ, ਆਪਣਾ ਆਪ ਬਚਾਈਂ ਬੀਬਾ ।
ਪਿਛੋਂ ਨਾ ਪਛਤਾਈਂ ਬੀਬਾ ,ਕਦੇ ਨਾ ਡੇਰੇ ਜਾਈਂ ਬੀਬਾ ।
ਇਹ ਭੋਰੇ ਬਹਿ ਬਹਿ ਥੱਕ ਗਏ ਨੇ,ਕੱਲੇ ਰਹਿ ਰਹਿ ਅੱਕ ਗਏ ਨੇ ।
ਇਹ ਕਰਮ ਕਾਂਡਾਂ ਚ ਫਸ ਗਏ ਨੇ,ਗੁਰੂ ਗ੍ਰੰਥ ਨੂੰ ਛੱਡ ਗਏ ਨੇ ।
ਇਹ ਰੱਖਦੇ ਝਾਕ ਪਰਾਈ ਬੀਬਾ ,ਕਦੇ ਨਾ ਡੇਰੇ ਜਾਈਂ ਬੀਬਾ।
ਕਬਜੇ ਨਿਤ ਨਜਾਇਜ ਇਹ ਕਰਦੇ,ਪੁਲਿਸ ਪਤੰਦਰ ਇਨਾਂ ਤੋ ਡਰਦੇ।
ਗੈਰ ਕਨੁੰਨੀ ਇਹ ਧੰਦੇ ਕਰਦੇ , ਮੂਰਖ ਲੋਕੀ ਇਹਨਾ ਤੇ ਮਰਦੇ ।
ਇਹ ਰੱਖਦੇ ਅੱਖ ਚੜ੍ਹਾਈ ਬੀਬਾ ,ਕਦੇ ਨਾ ਡੇਰੇ ਜਾਈਂ ਬੀਬਾ ।
ਜਿਵੇਂ ਦੁਧ ਵਾਲੀ ਧੋੜੀ ਚੋਂ ਉਬਾਲ ਉਠਦੇ,ਉਵੇਂ ਧਰਤੀ ਪੰਜਾਬ ਵਿਚੋਂ ਸਾਧ ਊਗਦੇ
ਚੁੱਕ ਡੋਲਕੀਆਂ ਛੈਣੇ ਘੜਿਆਲ ਘੁਟਦੇ,ਜਿਵੇਂ ਖੁਸਰੇ ਵਿਆਹਾਂ ਚੋਂ ਵਧਾਈ ਪੁਛਦੇ
ਇਹ ਲੁੱਟਦੇ ਕੁਲ ਲੋਕਾਈ ਬੀਬਾ , ਆਪਣਾ ਆਪ ਬਚਾਈਂ ਬੀਬਾ ।
ਕਦੇ ਨਾ ਡੇਰੇ ਜਾਈਂ ਬੀਬਾ.........................................।
 

pps309

Prime VIP
very nice ji...............writer da naa v dass do....main FB te share karan lagga. Let writer get his due credit :)
 

saini2004

Elite
ਜਿਵੇਂ ਦੁਧ ਵਾਲੀ ਧੋੜੀ ਚੋਂ ਉਬਾਲ ਉਠਦੇ,ਉਵੇਂ ਧਰਤੀ ਪੰਜਾਬ ਵਿਚੋਂ ਸਾਧ ਊਗਦੇ
awesome....thxs for sharing
 

pps309

Prime VIP
^^ Punjab di dharti cho jo ugde oh ta haige hi, jehre jhone waangu baharo laya le plant kitte gaye aa (Ashutosh from Bihar, Beas aale from Agra, Sirse aala from Agra, Narakdhari from Delhi etc) oh jaade khatarnak ne.
 
Top