ਇਕ ਜੋਤਿਸ਼ੀ ਨੂੰ ਸੰਬੋਧਿਨ

ਯਾਰ ਤੂੰ ਤਾਂ ਗਲਤ ਘਰ ਦਾ ਬੂਹਾ ਖੜਕਾ ਬੈਠਾ ,
ਅਸੀ ਤਾਂ ਕਦੇ ਸ਼ਨੀਵਾਰ ਵਾਲੇ ਦਿਨ
ਘਰੋਂ-ਘਰੀ ਗਰਿਹ ਟਾਲਦੇ ਫਿਰਦੇ ਪਾਂਡੇ ਨੂੰ ਤੇਲ ਨਹੀਂ ਪਇਆ...
ਫਿਰ ਤੈਨੂੰ ਕਿਵੇਂ 11 ਸੌ ਰੁਪਇਆ ਦੇ ਦਈਏ ?
ਆਪਣੀ ਕੁੰਡਲੀ ਬਣਾਉਣ ਦਾ..
ਮੈਨੂੰ ਤਾਂ ਜੰਮਦੇ ਨੂੰ ਹੀ ਮਾਰਕਸਵਾਦ ਪੜਾਕੇ
ਚੰਡੀ ਦੀ ਵਾਰ ਦੀ ਗੁੜਤੀ ਦੇ ਦਿੱਤੀ ਸੀ ..
ਮੇਰੀ ਤਾਂ ਬਚਪਨ 'ਚ ਹੀ ਬਾਪੂ ਨੇ
ਤਾਲਸਤਾਏ ਤੇ ਮਾਉ ਵਰਗਿਆਂ ਨਾਲ ਜਾਣ-ਪਹਿਚਾਣ ਕਰਵਾ ਦਿੱਤੀ ਸੀ ,
ਮੇਰੀ ਤਾਂ ਮਾਂ ਵੀ ਮੈਕਸਿਮ ਗੋਰਕੀ ਦੇ ਨਾਵਲ ਪੜਦੀ ਆ..
ਜੇ ਤੇਰੀ ਕੁੰਡਲੀ 'ਚ ਰਾਹੂ ਕੇਤੂ ਵਰਗੇ ਸੱਪ
ਕੁੰਡਲੀ ਮਾਰਕੇ ਬੈਠੇ ਆ ,
ਤਾਂ ਉਹਨਾਂ ਨੂੰ ਮੇਰੇ ਘਰ ਦਾ ਸਿਰਨਾਵਾਂ ਦੱਸ ਦੇ...
ਅਸੀ ਤਾਂ ਲਿਸ਼ਕਦੀਆਂ ਤੇਗਾਂ ਦੀ ਧਾਰ ਨਾਲ
ਕਿਸਮਤ ਘੜਨ ਵਾਲੇ ਬੰਦੇ ਆਂ...
ਅਸੀਂ ਨਹੀਂ ਜਾਣਦੇ ਜੋਤਿਸ਼ ਦੀ ਕਿਤਾਬ ਨੂੰ ..
ਅਸੀ ਤਾਂ 'ਅਸਲੀ ਇਨਸਾਨ ਦੀ ਕਹਾਣੀ' ਪੜਨ ਵਾਲੇ ਬੰਦੇ ਆਂ....

ਸਟਾਲਿਨਵੀਰ ਸਿੰਘ ਸਿੱਧੂ
 
Top