ਸ੍ਰੀ ਦਰਬਾਰ ਸਾਹਿਬ ਵਿਚ ਯਾਤਰੂਆਂ ਵਾਸਤੇ ਸਰਾਵਾ&#256

Saini Sa'aB

K00l$@!n!
ਇਸ ਵਰ੍ਹੇ, ਅਪ੍ਰੈਲ 2010 ਵਿਚ ਜਦੋਂ ਮੈ ਅੰਮ੍ਰਿਤਸਰ ਵਿਚ ਸਾਂ ਤਾਂ ਕਿ ਦਿਨ ਗਲਿਆਰੇ ਵਿਚ ਵਿਚਰਦਿਆਂ ਇਕ ਨੌਜਵਾਨ ਪਰਵਾਰ ਉਪਰ ਨਿਗਾਹ ਪਈ। ਸਵੇਰੇ ਸਵੇਰੇ ਭਰਾ ਦੇ ਘਰ ਦੇ ਨੇੜੇ, ਨਵੇ ਬਣੇ ਮੰਦਰ ਵਿਚਲੇ ਸਪੀਕਰ ਉਪਰ ਉਚੀ ਆਵਾਜ਼ ਵਿਚ ਲੱਗੇ ਭਜਨ ਹੋਣ ਕਰਕੇ, ਘਰ ਵਿਚ ਨਿਤਨੇਮ ਨਹੀ ਹੋ ਸਕਦਾ। ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿਚ ਕੀਰਤਨ ਦੀ ਦੁਨੀ ਕਰਕੇ ਵੀ ਨਹੀ ਹੋ ਸਦਕਾ। ਇਸ ਲਈ ਇਕ ਪੰਥ ਦੋ ਕਾਜ਼ ਅਨੁਸਾਰ ਨਿਤਨੇਮ ਗਲਿਆਰੇ ਵਿਚ ਤੁਰਦਿਆਂ ਪੂਰਾ ਹੋਣ ਉਪ੍ਰੰਤ ਹੀ ਸ੍ਰੀ ਦਰਬਾਰ ਸਾਹਿਬ ਵਿਚ ਜਾਂਦਾ ਹਾਂ। ਇਕ ਸ਼ਰਧਾਲੂ ਪਰਵਾਰ ਸਵੇਰੇ ਸਵੇਰੇ ਦੱਖਣੀ ਬਾਹੀ ਵਾਲ਼ੇ ਘੰਟਾ ਘਰ ਦੇ ਬਾਹਰਵਾਰ ਘਾਹ ਉਪਰ ਬਸਤਰ ਪਹਿਨ ਕੇ ਤਿਆਰ ਹੋਣ ਵਿਚ ਰੁਝਿਆ ਹੋਇਆ ਦਿਸਿਆ। ਨੌਜਵਾਨ ਦੰਪਤੀ ਅਤੇ ਨਾਲ਼ ਉਹਨਾਂ ਦੇ ਦੋ ਛੋਟੇ ਛੋਟੇ ਬੱਚੇ ਵੀ ਸਨ। ਮੈਨੂੰ ਸ਼ੱਕ ਪਿਆ ਕਿ ਸ਼ਾਇਦ ਰਾਤ ਵੀ ਇਹਨਾਂ ਨੇ ਏਥੇ ਘਾਹ ਉਪਰ ਹੀ ਕੱਟੀ ਹੋਵੇਗੀ। ਏਸੇ ਸੋਚ ਵਿਚ ਕੁਝ ਕਦਮ ਮੈ ਉਹਨਾਂ ਤੋਂ ਅੱਗੇ ਲੰਘ ਗਿਆ ਤੇ ਇਰਾਦਾ ਕਰਕੇ ਵਾਪਸ ਮੁੜ ਕੇ ਉਹਨਾਂ ਤੇ ਇਹ ਸਵਾਲ ਕੀਤਾ ਤਾਂ ਉਹਨਾਂ ਪਾਸੋਂ ਹਾਂ ਵਿਚ ਉਤਰ ਮਿਲ਼ਿਆ। ਮੈ ਕਿਹਾ ਕਿ ਸਰਾਂ ਵਿਚ ਕਿਉਂ ਨਹੀ ਰਾਤ ਕੱਟੀ। ਮੈ ਸਮਝਦਾ ਸੀ ਕਿ ਇਹ ਪਰਵਾਰ ਸਭ ਤੋਂ ਵਧ ਗੁਰੂ ਕੀ ਸਰਾਂ ਵਿਚ ਰਹਿਣ ਦਾ ਹੱਕਦਾਰ ਸੀ। ਦੋ ਛੋਟੇ ਬੱਚਿਆਂ ਸਣੇ ਦੰਪਤੀ ਤੇ ਦੂਰ ਫ਼ਤਿਹਗੜ੍ਹ ਸਾਹਿਬ ਦੇ ਜ਼ਿਲੇ ਵਿਚੋਂ ਸ੍ਰੀ ਦਰਬਾਰ ਸਾਹਿਬ ਜੀ ਦੀ ਯਾਤਰਾ ਲਈ ਆਏ ਸਨ। ਉਹਨਾਂ ਨੇ ਦੱਸਿਆ ਕਿ ਯਤਨ ਤਾਂ ਕੀਤਾ ਸੀ ਪਰ ਸਰਾਂ ਵਿਚ ਰਹਿਣ ਲਈ ਸਥਾਨ ਨਹੀ ਸੀ ਮਿਲ਼ ਸਕਿਆ ਇਸ ਲਈ ਏਥੇ ਖੁਲ੍ਹੀ ਛੱਤ ਹੇਠ ਘਾਹ ਉਪਰ ਹੀ ਡੇਰਾ ਲਾ ਲਿਆ ਤੇ ਗੁਰੂ ਦੀ ਕਿਰਪਾ ਸਦਕਾ ਰਾਤ ਗੁਜਰ ਗਈ। ਫਿਰ ਮੈ ਇਹ ਵੀ ਆਖਿਆ ਕਿ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਬਣਿਆ ਹੋਇਆ ਹੈ ਓਥੇ ਰਾਤ ਰਹਿ ਲੈਣਾ ਸੀ। ਫਰਸ਼ ਉਪਰ ਦਰੀ ਤੇ ਸਿਰ ਉਪਰ ਛੱਤ ਹੋਣ ਕਰਕੇ ਤੁਸੀਂ ਮੀਹ ਤਰੇਲ ਆਦਿ ਤੋਂ ਬਚ ਸਕਦੇ ਸੀ। ਏਥੇ ਬਾਹਰ ਖੁਲ੍ਹੇ ਵਿਚ ਰਾਤ ਨੂੰ ਕੋਈ ਤੁਹਾਡਾ ਨਿਕ ਸੁਕ ਵੀ ਚੁੱਕ ਕੇ ਭੱਜ ਸਕਦਾ ਹੈ ਤੇ ਮੀਹ ਨਾਲ਼ ਵੀ ਤੁਸੀਂ ਭਿੱਜ ਸਕਦੇ ਹੋ। ਇਸ ਬਾਰੇ ਉਹਨਾਂ ਨੇ ਦੱਸਿਆ ਕਿ ਯਤਨ ਕੀਤਾ ਸੀ ਪਰ ਓਥੇ ਜੰਗਲੇ ਨੂੰ ਜਿੰਦਰਾ ਲੱਗਾ ਹੋਇਆ ਸੀ। ਅਸੀਂ ਬਰਛੇ ਵਾਲ਼ੇ ਸੇਵਾਦਾਰ ਨੂੰ ਓਥੇ ਰਾਤ ਕੱਟਣ ਲਈ ਬੇਨਤੀ ਕੀਤੀ ਸੀ ਪਰ ਉਸ ਨੇ ਇਹ ਆਖ ਕੇ ਨਾਂਹ ਕਰ ਦਿਤੀ ਕਿ ਏਥੇ ਰਾਤ ਕੱਟਣ ਦਾ ਪ੍ਰਬੰਧਕਾਂ ਵੱਲੋਂ ਹੁਕਮ ਨਹੀ ਹੈ। ਸੋ ਅਸੀਂ ਏਥੇ ਆ ਗਏ।

ਸ਼ਾਇਦ ਮੈ ਕਿਸੇ ਲੇਖ ਵਿਚ ਇਸ ਦੀਵਾਨ ਸਥਾਨ ਦੇ ਸੰਗਤਾਂ ਦੀ ਸਹੂਲਤ ਵਾਸਤੇ ਪ੍ਰਯੋਗ ਬਾਰੇ ਲਿਖਿਆ ਵੀ ਸੀ। ਮੈਨੂੰ ਹੋਰ ਵੀ ਹੈਰਾਨੀ ਹੋਈ ਜਦੋਂ ਏਥੋਂ ਦੇ ਵਿਦਵਾਨ ਗ੍ਰੰਥੀ ਸਿੰਘ, ਭਾਈ ਜਸਵੰਤ ਸਿੰਘ ਜੀ ਨੇ, ਮੇਰੇ ਪੁੱਛਣ ਦੇ ਦੱਸਿਆ ਕਿ ਰਾਤ ਸਮੇ ਸੁੱਤੇ ਪਏ ਯਾਤਰੂਆਂ ਦਾ ਸਾਮਾਨ ਚੁੱਕ ਕੇ ਚੋਰ ਲੈ ਜਾਂਦੇ ਸਨ; ਇਸ ਲਈ ਏਥੇ ਰਾਤ ਨੂੰ ਸੰਗਤਾਂ ਦੇ ਸੌਣ ਵਾਲਾ ਸਿਲਸਿਲਾ ਬੰਦ ਕਰ ਦਿਤਾ ਗਿਆ ਹੈ। ਇਹ ਜਾਣ ਕੇ ਮੈਨੂੰ ਬੜਾ ਹੈਰਾਨੀ ਭਰਿਆ ਅਫ਼ਸੋਸ ਹੋਇਆ ਕਿ ਸਿੱਖਾਂ ਦੀ ਧਰਮ ਦੀ ਕਿਰਤ ਕਮਾਈ ਵਿਚੋਂ ਅਰਬਾਂ ਰੁਪਏ ਖ਼ਰਚ ਕਰਕੇ ਬਣੇ ਇਸ ਸਥਾਨ ਦੀ ਸੰਗਤਾਂ ਰੈਣ ਬਸੇਰੇ ਲਈ ਵਰਤ ਨਹੀ ਸਕਦੀਆਂ ਅਤੇ ਅਣਚਾਹੇ ਅਨਸਰਾਂ ਨੂੰ ਰੋਕਣ ਦੀ ਬਜਾਇ, ਸੰਗਤਾਂ ਨੂੰ ਹੀ ਇਸ ਸਹੂਲਤ ਤੋਂ ਵਾਂਝਾ ਕਰ ਦਿਤਾ ਗਿਆ ਹੈ। ਇਹ ਤਾਂ ਇਉਂ ਹੋਇਆ ਕਿ ਜੇ ਕਿਸੇ ਦੇ ਨੱਕ ਤੇ ਮੁੜ ਮੁੜ ਮੱਖੀ ਬਹਿ ਕੇ ਉਸ ਨੂੰ ਤੰਗ ਕਰੇ ਤਾਂ ਨੱਕ ਹੀ ਵਢਾ ਸੁੱਟੇ। ਇਹ ਹੋਰ ਵੀ ਹੈਰਾਨੀ ਤੇ ਨਾ ਮੰਨਣ ਯੋਗ ਗੱਲ ਹੈ ਕਿ ਏਡੀ ਵੱਡੀ ਸੰਸਥਾ, ਜਿਸ ਕੋਲ਼ ਏਨੇ ਸੇਵਾਦਾਰ ਹਨ, ਉਹ ਰਾਤ ਸਮੇ ਪਹਿਰਾ ਲਾ ਕੇ ਮਾੜੇ ਅਨੁਸਾਰ ਨੂੰ ਰੋਕ ਸੱਕਣ ਦੇ ਅਸਮਰਥ ਹੋਵੇ। ਕਿਸੇ ਸੇਵਾਦਾਰ ਦਾ ਪਹਿਰਾ ਲਾਉਣ ਦੀ ਥਾਂ, ਸਥਾਨ ਨੂੰ ਜਿੰਦਰਾ ਲਾਉਣ ਵਾਲਾ ਕਾਰਜ ਸੌਖਾ ਸਮਝਿਆ ਗਿਆ।

ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ, ਗੁਰੂ ਰਾਮਦਾਸ ਨਿਵਾਸ, ਗੁਰੂ ਨਾਨਕ ਨਿਵਾਸ, ਗੁਰੂ ਹਰਿ ਗੋਬਿੰਦ ਨਿਵਾਸ, ਗੁਰੂ ਅਰਜਨ ਦੇਵ ਨਿਵਾਸ, ਮਾਤਾ ਗੰਗਾ ਜੀ ਨਿਵਾਸ, ਗੁਰੂ ਗੋਬਿੰਦ ਸਿੰਘ ਨਿਵਾਸ ਨਾਮੀ ਛੇ ਵੱਡੀਆ ਸਰਾਵਾਂ ਹਨ। ਇਹਨਾਂ ਤੋਂ ਇਲਾਵਾ ਨਜ਼ਦੀਕ ਹੀ ਮਾਤਾ ਕੌਲਾਂ ਦੀ ਸਰਾਂ ਬਾਬਾ ਕੁੰਦਨ ਸਿੰਘ ਦੀ ਸਰਾਂ, ਨਿਸ਼ਕਾਮ ਸੇਵਕ ਜਥੇ ਦੀ ਸਰਾਂ, ਜਥਾ ਭਿੰਡਰਾਂ ਦੀ ਸਰਾਂ, ਅਖੰਡ ਕੀਰਤਨੀ ਜਥੇ ਦੀ ਸਰਾਂ ਅਤੇ ਲਾਗੇ ਚਾਗੇ ਹੋਰ ਵੀ ਸੰਤਾਂ ਦੇ ਬਥੇਰੇ ਡੇਰੇ ਤੇ ਰੈਣ ਬਸੇਰੇ ਹਨ। ਆਲ਼ੇ ਦੁਆਲ਼ੇ ਹੋਟਲ ਵੀ ਕਾਫ਼ੀ ਹਨ। ਏਨਾ ਕੁਝ ਹੋਣ ਦੇ ਬਾਵਜੂਦ ਵੀ ਯਾਤਰੂਆਂ ਨੂੰ ਰੈਣ ਬਸੇਰਾ ਲਭਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਕ ਦਿਨ ਮੈਨੂੰ ਹੋਰ ਵੀ ਹੈਰਾਨੀ ਹੋਈ। ਸ਼੍ਰੋਮਣੀ ਗੁ. ਪ੍ਰ. ਕਮੇਟੀ ਦੇ ਸਭ ਤੋਂ ਉਚੇ ਅਧਿਕਾਰੀ, ਇਸ ਦੇ ਸਕੱਤਰ ਸ. ਦਲਮੇਘ ਸਿੰਘ ਜੀ ਹੋਰਾਂ ਕੋਲ਼, ਉਹਨਾਂ ਦੇ ਦਫ਼ਤਰ ਵਿਚ ਬੈਠਾ ਸਾਂ। ਕਿਸੇ ਮਹੱਤਵਪੂਰਣ ਵਿਆਕਤੀ ਦਾ ਸਰਾਂ ਦੇ ਕਮਰੇ ਬਾਰੇ ਸਕੱਤਰ ਜੀ ਨੂੰ ਫ਼ੋਨ ਆਇਆ। ਇਸ ਵਿਚਾਰ ਆਈ ਕਿ ਏਨੇ ਨਿੱਕੇ ਕੰਮ ਲਈ ਇਸ ਸੱਜਣ ਵੇਡੇ ਵੱਡੇ ਅਧਿਕਾਰੀ ਨੂੰ ਕਿਉਂ ਖੇਚਲ ਦੇ ਰਿਹਾ ਹੈ! ਸਕੱਤਰ ਜੀ ਦੀ ਗੱਲ ਬਾਤ ਦਾ ਰੁਕ ਵੇਖ ਕੇ ਫਿਰ ਹੋਰ ਵੀ ਹੈਰਾਨੀ ਹੋਈ ਜਿਵੇਂ ਕਿ ਇਹ ਕਾਰਜ ਉਹਨਾਂ ਲਈ ਏਨਾ ਸੌਖਾ ਨਾ ਹੋਵੇ। ਉਹ ਬੜੀ ਨਿਮਰਤਾ ਸਹਿਤ ਫ਼ੋਨ ਕਰਨ ਵਾਲ਼ੇ ਸੱਜਣ ਨੂੰ ਯਤਨ ਕਰਨ ਦਾ ਭਰੋਸਾ ਵੀ ਦਿਵਾ ਰਹੇ ਸਨ ਪਰ ਸਕੱਤਰ ਜੀ ਦੇ ਬਚਨ ਕੋਈ ਬਹੁਤੇ ਉਤਸ਼ਾਹਜਨਕ ਨਹੀ ਸਨ। ਸਕੱਤਰ ਜੀ ਨੇ ਇਸ ਵੀ ਫ਼ੋਨ ਤ ਆਖਿਆ ਕਿ ਉਹ ਸੱਜਣ ਖ਼ੁਦ ਸਿਧਾ ਸੰਪਰਕ ਕਰ ਲੈਣ। ਮੈ ਸਕੱਤਰ ਜੀ ਦੇ ਕੋਲ਼ ਬੈਠਾ ਸੋਚ ਰਿਹਾ ਸਾਂ ਕਿ ਸਰਾਂ ਵਿਚ ਰਾਤ ਰਹਿਣ ਵਾਸਤੇ, ਕਮਰਾ ਲੈਣ ਲਈ ਏਡੇ ਵੱਡੇ ਬੰਦੇ ਦਾ ਇਹ ਹਾਲ ਹੈ ਤਾਂ ਆਮ ਯਾਤਰੂਆਂ ਨੂੰ ਏਥੇ ਕੌਣ ਪੁੱਛਦਾ ਹੋਊ!

ਇਕ ਦਿਨ ਇਕ ਹੋਰ ਬਹੁਤ ਮਹੱਤਵਪੂਰਣ ਵਿਅਕਤੀ ਜੀ ਨੂੰ, ਉਹਨਾਂ ਦੇ ਸੱਦੇ ਉਪਰ ਜਦੋਂ ਮੈ ਉਹਨਾਂ ਘਰ ਗਿਆ ਤਾਂ ਚੱਲਦੀ ਗੱਲ ਵਿਚ ਮੈ ਸਰਾਵਾਂ ਦੇ ਕਮਰਿਆਂ ਦੀ ਵੰਡ ਬਾਰੇ ਲੋਕਾਂ ਵਿਚ ਚੱਲ ਰਹੀਆਂ ਨਾ ਮੰਨਣ ਯੋਗ ਅਣਉਚਿਤ ਅਫ਼ਵਾਹਵਾਂ ਬਾਰੇ ਜ਼ਿਕਰ ਕੀਤਾ ਤਾਂ ਉਹਨਾਂ ਦਾ ਜਵਾਬ ਇਹਨਾਂ ਅਫ਼ਵਾਹਵਾਂ ਦੀ ਸਵੀਕਿਰਤੀ ਵਾਲ਼ਾ ਸੀ।

ਵੱਖ ਵੱਖ ਸੱਜਣਾਂ ਨਾਲ਼ ਇਸ ਬਾਰੇ ਵਿਚਾਰਾਂ ਕਰਨ ਤੇ ਸਭ ਨੇ ਮਜਬੂਰੀ ਹੀ ਦੱਸੀ। ਕੁਝ ਨੇ ਇਕ ਨੇ ਇਹ ਵੀ ਦੱਸਿਆ ਕਿ ਬਾਰਸੂਖ਼ ਆਗੂਆਂ ਦੀ ਅਗਵਾਈ ਹੇਠ ਦੂਰੋਂ ਦੂਰੋਂ ਜੋ ਲੰਗਰ ਦੀ ਸੇਵਾ ਵਾਸਤੇ ਜਥੇ ਆਉਂਦੇ ਹਨ, ਉਹਨਾਂ ਲਈ ਉਚੇਚੇ ਤੌਰ ਤੇ ਕਮਰੇ ਰਾਖਵੇਂ ਕੀਤੇ ਜਾਂਦੇ ਹਨ; ਇਸ ਲਈ ਵੀ ਕਮਰਿਆਂ ਦੀ ਥੁੜ ਹੋ ਜਾਂਦੀ ਹੈ। ਉਹਨਾਂ ਸੇਵਕਾਂ ਦਾ ਵੀ ਓਨਾ ਹੀ ਹੱਕ ਸਰਾਵਾਂ ਦੇ ਕਮਰਿਆਂ ਨੂੰ ਵਰਤਣ ਦਾ ਹੈ ਜਿੰਨਾ ਕਿ ਕਿਸੇ ਹੋਰ ਯਾਤਰੂ ਦਾ। ਇਸ ਦੇ ਬਾਵਜੂਦ ਵੀ ਪਰਵਾਰਾਂ ਸਮੇਤ ਦੂਰਾਡੇ ਥਾਂਵਾਂ ਤੋਂ ਆਏ ਸ਼ਰਧਾਲੂਆਂ ਦਾ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਹੈ।

ਵੈਸੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਲਈ ਜਾਣ ਵਾਲ਼ਿਆਂ ਨੂੰ ਓਥੇ ਰਿਹਾਇਸ਼ ਦੀ ਸੁਖ ਸਹੂਲਤ ਦੀ ਆਸ ਨਹੀ ਰੱਖਣੀ ਚਾਹੀਦੀ। ਇਹ ਯਾਤਰਾ ਤਾਂ ਆਪਣੀ ਧਾਰਮਿਕ ਸ਼ਰਧਾ ਦੇ ਅਸਰ ਅਧੀਨ ਹੀ ਅਸੀਂ ਕਰਦੇ ਹਾਂ ਤੇ ਇਉਂ ਹੀ ਕਰਨਾ ਚਾਹੀਦਾ ਹੈ। ਜੇਕਰ ਸੁੱਖਾਂ ਦੇ ਅਸੀਂ ਏਨੇ ਹੀ ਆਦੀ ਹਾਂ ਤਾਂ ਆਪਣੇ ਸੁਖਾਂ ਭਰਪੂਰ ਘਰਾਂ ਵਿਚ ਹੀ ਬੈਠੇ ਰਹੀਏ। ਇਸ ਸਭ ਕੁਝ ਦੇ ਬਾਵਜੂਦ ਵੀ ਜੇਕਰ ਅਜਿਹੇ ਯਾਤਰੂਆਂ ਦੁਆਰਾ, ਆਪਣੀ ਕਿਰਤ ਕਮਾਈ ਵਿਚੋਂ, ਸ਼ਰਧਾ ਸਹਿਤ ਭੇਟ ਕੀਤੀ ਗਈ ਮਾਇਆ ਨਾਲ਼, ਯਾਤਰਾ ਸਥਾਨ ਦਾ ਪ੍ਰਬੰਧ ਕਰਨ ਵਾਲ਼ੀ ਸੰਸਥਾ ਦਾ ਬਜਟ, ਅਰਬਾਂ ਵਿਚ ਬਣਦਾ ਹੋਵੇ ਅਤੇ ਉਸ ਬਜਟ ਸਦਕਾ, ਉਸ ਪਾਸ ਯਾਤਰੂਆਂ ਨੂੰ ਸਹੂਲਤਾਂ ਪ੍ਰਦਾਨ ਕਰਨ ਦੇ ਵਸੀਲੇ ਹੋਣ, ਤਾਂ ਫਿਰ ਉਹਨਾਂ ਦੀ ਵੰਡ ਸਹੀ ਤਰੀਕੇ ਨਾਲ ਹੀ ਕਰਨ ਦਾ ਯਤਨ ਹੋਣਾ ਚਾਹੀਦਾ ਹੈ। ਇਸ ਵੰਡ ਵਿਚ ਵਿਤਕਰਾ, ਭਾਈ ਭਤੀਜਾਵਾਦ, ਜਾਣ ਪਛਾਣ, ਅਣਗਹਿਲੀ, ਲਾਪਰਵਾਹੀ, ਝੂਠ ਆਦਿ ਵਰਤੇ ਜਾਣ ਤੋਂ, ਵਾਹ ਲੱਗਦੀ ਸੰਕੋਚ ਹੀ ਕਰਨਾ ਬਣਦਾ ਹੈ। ਜਿਸ ਸ਼ਰਧਾ ਭਾਵਨਾ ਨਾਲ਼ ਯਾਤਰੂ ਆਉਂਦੇ ਹਨ, ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਓਸੇ ਭਾਵਨਾ ਨਾਲ ਹੀ ਉਹਨਾਂ ਨੂੰ, “ਜੀ ਆਇਆਂ ਨੂੰ” ਆਖਿਆ ਜਾਵੇ।

ਇਹ ਤੱਥ ਤਾਂ ਸਵੀਕਾਰਨਾ ਹੀ ਪਵੇਗਾ ਕਿ ਅੰਮ੍ਰਿਤਸਰ ਵਿਚ ਯਾਤਰੂਆਂ ਦੀ ਬਹੁਤ ਆਵਾਜਾਈ ਹੈ ਤੇ ਸਾਰਿਆਂ ਵਾਸਤੇ ਯੋਗ ਰੈਣ ਬਸੇਰੇ ਦਾ ਪ੍ਰਬੰਧ ਕਰਨ ਦਾ ਕਾਰਜ ਏਨਾ ਸੌਖਾ ਨਹੀ ਪਰ ਫਿਰ ਵੀ ਪ੍ਰਬੰਧਕਾਂ ਵੱਲੋਂ ਇਸ ਪਾਸੇ ਕੁਝ ਵਧ ਧਿਆਨ ਦੇਣ ਨਾਲ਼, ਇਹ ਦਿੱਕਤ ਖਾਸੀ ਹੱਦ ਤੱਕ ਘਟਾਈ ਜਾ ਸਕਦੀ ਹੈ। ਅਸੰਭਵ ਸ਼ਾਇਦ ਕੋਈ ਕਾਰਜ ਵੀ ਨਾ ਹੋਵੇ! ਮੇਰੇ ਵੇਖਣ ਵਿਚ ਹੀ, ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਦੀ ਹਾਲਤ ਬਹੁਤ ਹੀ ਮਾੜੀ ਹੁੰਦੀ ਸੀ ਪਰ ਹੁਣ ਓਥੇ ਸਹੀ ਰੂਪ ਵਿਚ ਲੰਗਰ ਵਰਤਦਾ ਹੈ। ਇਸ ਤਰ੍ਹਾਂ ਸੁਚੱਜੇ ਪ੍ਰਬੰਧਕ ਧਿਆਨ ਦੇ ਕੇ ਲੰਗਰ ਵਾਂਗ ਹੀ ਸਰਾਵਾਂ ਦਾ ਮਸਲਾ ਵੀ ਹੱਲ ਕਰ ਸਕਦੇ ਹਨ।

ਬਿਨਾ ਤਜਰਬੇ ਅਤੇ ਜਾਣਕਾਰੀ ਤੋਂ ਹੀ ਕੁਝ ਸੁਝਾ ਹਨ ਜਿਨ੍ਹਾਂ ਵੱਲ ਧਿਆਨ ਦੇਣ ਨਾਲ਼ ਕੁਝ ਸੁਧਾਰ ਦੀ ਸੰਭਾਵਨਾ ਸੋਚੀ ਜਾ ਸਕਦੀ ਹੈ:

1. ਬਾਹਰੋਂ ਉਚੇਚੇ ਤੌਰ ਤੇ ਲੰਗਰ ਲਈ ਜਥੇਬੰਦਕ ਰੂਪ ਵਿਚ ਆਈਆਂ ਸੰਗਤਾਂ ਦੇ ਰੈਣ ਬਸੇਰੇ ਲਈ ਮੰਜੀ ਸਾਹਿਬ ਦਾ ਦੀਵਾਨ ਹਾਲ ਵਰਤਿਆ ਜਾਵੇ। ਜਥੇ ਵਿਚ ਆਈਆਂ ਬੀਬੀਆਂ ਲਈ ਸਰਾਂ ਦੇ ਕਿਸੇ ਇਕ ਹਾਲ ਦੀ ਵਰਤੋਂ ਕੀਤੀ ਜਾ ਸਕਦੀ ਹੈ।

2. ਗੁਰਦੁਆਰਾ ਮੰਜੀ ਸਾਹਿਬ ਦਾ ਦੀਵਾਨ ਹਾਲ ਯਾਤਰੂਆਂ ਲਈ ਸਦਾ ਹੀ ਖੁਲ੍ਹਾ ਰਖਿਆ ਜਾਵੇ।

3. ਇਸ ਵਿਚ ਪਹਿਲਾਂ ਹੋਈਆਂ ਮਾੜੀਆਂ ਘਟਨਾਵਾਂ ਨੂੰ ਰੋਕਣ ਲਈ ਸੇਵਾਦਾਰ ਦਾ ਪਹਿਰਾ ਲਾਇਆ ਜਾਵੇ।

4. ਸਾਰੀਆਂ ਸਰਾਵਾਂ ਦੇ ਕਮਰਿਆਂ ਦੀ ਲਿਸਟ ਸਰਾਵਾਂ ਦੇ ਕੇਂਦਰੀ ਦਫ਼ਤਰ ਦੇ ਦਰਵਾਜੇ ਉਪਰ ਲਾਈ ਜਾਵੇ ਤੇ ਲਿਖਿਆ ਜਾਵੇ ਕਿ ਕੇਹੜਾ ਕਮਰਾ ਕਿਸ ਯਾਤਰੂ ਪਾਸ ਹੈ ਤੇ ਕਿਸ ਤਰੀਕ ਤੋਂ।

5. ਕਮਰਾ ਮੰਗਣ ਵਾਲ਼ੇ ਯਾਤਰੂ ਵਾਸਤੇ ਇਹ ਲਿਸਟ ਵੇਖਣ ਯੋਗ ਹੋਵੇ।



ਗਿਆਨੀ ਸੰਤੋਖ ਸਿੰਘ
 

userid50966

Well-known member
Re: ਸ੍ਰੀ ਦਰਬਾਰ ਸਾਹਿਬ ਵਿਚ ਯਾਤਰੂਆਂ ਵਾਸਤੇ ਸਰਾਵਾ&

kamrea tn hundea nea but dekea nahi raji hundea , 2-3 wari hogeyea ennah de galh peana peanda fer sabh mil janda , gurudwarea ch jo eh nich harkatan kardea nea dasan to v dil darda, chor bethea nea sewadarh bahut kat nea
 

Mahaj

YodhaFakeeR
Re: ਸ੍ਰੀ ਦਰਬਾਰ ਸਾਹਿਬ ਵਿਚ ਯਾਤਰੂਆਂ ਵਾਸਤੇ ਸਰਾਵਾ&

pata kyu nai dinde............baharle hotels naal rulle hunde aa.....
othe te hor v barra kujj hunda........j mae dassa te lokaa ne othe jano ee hatt janna
"kaum" di ijjat lai chup ee rehna painda lol......
 
Re: ਸ੍ਰੀ ਦਰਬਾਰ ਸਾਹਿਬ ਵਿਚ ਯਾਤਰੂਆਂ ਵਾਸਤੇ ਸਰਾਵਾ&

bahuta veer new married yaan single couple nu room dinde hi nahi

ਸ਼ਾਇਦ ਮੈ ਕਿਸੇ ਲੇਖ ਵਿਚ ਇਸ ਦੀਵਾਨ ਸਥਾਨ ਦੇ ਸੰਗਤਾਂ ਦੀ ਸਹੂਲਤ ਵਾਸਤੇ ਪ੍ਰਯੋਗ ਬਾਰੇ ਲਿਖਿਆ ਵੀ ਸੀ। ਮੈਨੂੰ ਹੋਰ ਵੀ ਹੈਰਾਨੀ ਹੋਈ ਜਦੋਂ ਏਥੋਂ ਦੇ ਵਿਦਵਾਨ ਗ੍ਰੰਥੀ ਸਿੰਘ, ਭਾਈ ਜਸਵੰਤ ਸਿੰਘ ਜੀ ਨੇ, ਮੇਰੇ ਪੁੱਛਣ ਦੇ ਦੱਸਿਆ ਕਿ ਰਾਤ ਸਮੇ ਸੁੱਤੇ ਪਏ ਯਾਤਰੂਆਂ ਦਾ ਸਾਮਾਨ ਚੁੱਕ ਕੇ ਚੋਰ ਲੈ ਜਾਂਦੇ ਸਨ; ਇਸ ਲਈ ਏਥੇ ਰਾਤ ਨੂੰ ਸੰਗਤਾਂ ਦੇ ਸੌਣ ਵਾਲਾ ਸਿਲਸਿਲਾ ਬੰਦ ਕਰ ਦਿਤਾ ਗਿਆ ਹੈ। ਇਹ ਜਾਣ ਕੇ ਮੈਨੂੰ ਬੜਾ ਹੈਰਾਨੀ ਭਰਿਆ ਅਫ਼ਸੋਸ ਹੋਇਆ ਕਿ ਸਿੱਖਾਂ ਦੀ ਧਰਮ ਦੀ ਕਿਰਤ ਕਮਾਈ ਵਿਚੋਂ ਅਰਬਾਂ ਰੁਪਏ ਖ਼ਰਚ ਕਰਕੇ ਬਣੇ ਇਸ ਸਥਾਨ ਦੀ ਸੰਗਤਾਂ ਰੈਣ ਬਸੇਰੇ ਲਈ ਵਰਤ ਨਹੀ ਸਕਦੀਆਂ ਅਤੇ ਅਣਚਾਹੇ ਅਨਸਰਾਂ ਨੂੰ ਰੋਕਣ ਦੀ ਬਜਾਇ, ਸੰਗਤਾਂ ਨੂੰ ਹੀ ਇਸ ਸਹੂਲਤ ਤੋਂ ਵਾਂਝਾ ਕਰ ਦਿਤਾ ਗਿਆ ਹੈ। ਇਹ ਤਾਂ ਇਉਂ ਹੋਇਆ ਕਿ ਜੇ ਕਿਸੇ ਦੇ ਨੱਕ ਤੇ ਮੁੜ ਮੁੜ ਮੱਖੀ ਬਹਿ ਕੇ ਉਸ ਨੂੰ ਤੰਗ ਕਰੇ ਤਾਂ ਨੱਕ ਹੀ ਵਢਾ ਸੁੱਟੇ।
 
Re: ਸ੍ਰੀ ਦਰਬਾਰ ਸਾਹਿਬ ਵਿਚ ਯਾਤਰੂਆਂ ਵਾਸਤੇ ਸਰਾਵਾ&

Bro 2 tarah dey system hundey a.....


Open for all....which is how its currently it is

Closed (only for our people)



Hun jad har ik bandey nu allow kita janda tah chorian tah hon gian hi.....Kai tah kam hi eh karan aundey a. Jeh oh try v karan tah har ik bande nu kamra nahi dey sakdey kyunki bandey bahut aundey a. Baki management nu kai cheeza ch sodh karni chahidi a. I do agree with that.
 

Mahaj

YodhaFakeeR
Re: ਸ੍ਰੀ ਦਰਬਾਰ ਸਾਹਿਬ ਵਿਚ ਯਾਤਰੂਆਂ ਵਾਸਤੇ ਸਰਾਵਾ&

jado chor te kutti rull jaan fer rakhi kinne karni aa??????
rakhhe luttan vaarr hae fasslaa nu khaa rahio ...babbe oo kujj karde jo hun chor naa karey
 

'MANISH'

yaara naal bahara
Re: ਸ੍ਰੀ ਦਰਬਾਰ ਸਾਹਿਬ ਵਿਚ ਯਾਤਰੂਆਂ ਵਾਸਤੇ ਸਰਾਵਾ&

sahi gal ae g........ bus chup he bhali ae......
 

swiny

VIP
Re: ਸ੍ਰੀ ਦਰਬਾਰ ਸਾਹਿਬ ਵਿਚ ਯਾਤਰੂਆਂ ਵਾਸਤੇ ਸਰਾਵਾ&

yaar mere naal vi ik waari ho chuka aa ........
kamra nahi dindi kehnde hai nahi bahar hotel ch lai lo ......

lekin Othe ik saran hai piche nu jaake ohh sirf delhi waleya yaan mumbai waleya layi hi bani aa othe kadi vi chale jao kamra de dinde aa mana nahi karde .....
 

parmpreet

Member
Re: ਸ੍ਰੀ ਦਰਬਾਰ ਸਾਹਿਬ ਵਿਚ ਯਾਤਰੂਆਂ ਵਾਸਤੇ ਸਰਾਵਾ&

true a ji , bina sifarish ton room ni milda uthe. it happend with me also
 
Top