ਚੰਡੀਗੜ੍ਹ ’ਚੋਂ ਪੰਜਾਬੀਆਂ ਦੇ ਸਫਾਏ ਦੀ ਡੂੰਘੀ ਸਾ&#25

ਚੰਡੀਗੜ੍ਹ ’ਚੋਂ ਪੰਜਾਬੀਆਂ ਦੇ ਸਫਾਏ ਦੀ ਡੂੰਘੀ ਸਾਜਿਸ਼,ਹਰਿਆਣਵੀਆਂ ਨੂੰ ਪਹਿਲ .

ਚੰਡੀਗੜ੍ਹ ਪ੍ਰਸ਼ਾਸਨ ਅਤੇ ਵਿਭਾਗਾਂ ਚੋਂ ਪੰਜਾਬੀਆਂ ਦਾ ਸਫਾਇਆ ਕਰਨ ਦੀ ਬੜੀ ਡੂੰਘੀ ਸਾਜਿਸ਼ ਰਚੀ ਗਈ ਸੀ। ਜਿਸ ਤਹਿਤ ਚੰਡੀਗੜ੍ਹ ਵਿਚ ਹੋਈਆਂ ਤਾਜ਼ਾ ਪੁਲਿਸ ਕਾਂਸਟੇਬਲਾਂ, ਥਾਣੇਦਾਰਾਂ, ਕੰਡਕਟਰਾਂ, ਡਰਾਈਵਰਾਂ ਅਤੇ ਅੱਗ ਬੁਝਾਊ ਮੁਲਾਜ਼ਮਾਂ ਦੀ ਭਰਤੀ ਵਿਚ ਥੋਕ ਵਿਚ ਹਰਿਆਣਵੀ ਨੌਜਵਾਨਾਂ ਨੂੰ ਭਰਤੀ ਕਰਨ ਦੇ ਮਾਮਲਿਆਂ ਦਾ ਇੱਕ ਇੱਕ ਕਰਕੇ ਪਰਦਾ ਫਾਸ਼ ਹੋ ਰਿਹਾ ਹੈ। ਏਨੀ ਵੱਡੀ ਪੱਧਰ ’ਤੇ ਹੋਈ ਇਸ ਘੱਪਲੇਬਾਜ਼ੀ ਵਿਚ ਹਰਿਆਣਵੀਂ ਗਠਜੋਡ ’ਤੇ ਪੱਖ ਪਾਤ ਦੇ ਦੋਸ਼ ਲੱਗ ਰਹੇ ਹਨ। ਇਸ ਘਪਲੇਬਾਜ਼ੀ ਵਿਚ ਸ਼ਾਮਿਲ ਹਰਿਆਣਵੀ ਗਿਰੋਹ ਦੇ ਕਈ ਮੈਂਬਰ ਪੁਲਿਸ ਅਤੇ ਸੀ.ਬੀ.ਆਈ. ਨੇ ਗ੍ਰਿਫ਼ਤਾਰ ਵੀ ਕੀਤੇ ਸਨ। ਇਸ ਘਪਲੇਬਾਜ਼ੀ ਬਾਰੇ ਇਹ ਸਵਾਲ ਉਠ ਰਹੇ ਹਨ ਕਿ ਇੰਨੀ ਵੱਡੇ ਪੱਧਰ ’ਤੇ ਇਹ ਕੰਮ ਅਧਿਕਾਰੀਆਂ ਦੀ ਮਿਲੀ ਭੁਗਤ ਤੋਂ ਬਿਨਾਂ ਸੰਭਵ ਨਹੀਂ ਹੈ। ਚੰਡੀਗੜ੍ਹ ਪੁਲਿਸ ਵਿਚ ਪਿੱਛਲੇ ਸਾਲ ਨਵੰਬਰ ਵਿਚ ਭਰਤੀ ਕੀਤੇ ਗਏ 2475 ਸਿਪਾਹੀਆਂ ਚੋਂ 2154 ਹਰਿਆਣਵੀ ਭਰਤੀ ਕਰ ਲਏ ਗਏ। ਸੀ.ਟੀ.ਯੂ. ਵਿਚ ਭਰਤੀ ਕੀਤੇ 128 ਡਰਾਈਵਰਾਂ ਵਿਚ 98 ਹਰਿਆਣਵੀ ਭਰਤੀ ਕੀਤੇ ਗਏ। ਭਰਤੀ ਕੀਤੇ ਗਏ 47 ਅੱਗ ਬੂਝਾਉ ਮੁਲਾਜ਼ਮਾਂ ਵਿਚ ਵੀ ਥੋਕ ਵਿਚ ਹਰਿਆਣਵੀ ਹੀ ਅੱਗੇ ਰੱਖੇ ਗਏ ਜਦਕਿ ਕੰਡਕਟਰਾਂ ਦੀ ਭਰਤੀ ਜੋ ਕਿ ਰੱਦ ਕਰਨੀ ਪਈ ਹੈ ਵਿਚ ਤਾਂ 144 ਚੋਂ 139 ਹਰਿਆਣਵੀ ਭਰਤੀ ਕਰ ਲਏ ਗਏ ਸਨ। ਉਸ ਵਿਚ ਵੀ ਬਹੁ ਗਿਣਤੀ ਵਿਚ ਹਰਿਆਣਵੀ ਹੀ ਰੱਖੇ ਗਏ ਸਨ। ਖ਼ਾਸ ਗੱਲ ਇਹ ਹੈ ਕਿ ਇਹ ਸਾਰੇ ਨੌਜਵਾਨ ਹਰਿਆਣੇ ਦੇ ਇੱਕ ਖ਼ਾਸ ਇਲਾਕੇ ਦੇ ਸਨ, ਜਿਥੋਂ ਦਾ ਕਿ ਰਹਿਣ ਵਾਲਾ ਇੱਕ ਉਚ ਅਧਿਕਾਰੀ ਚੰਡੀਗੜ੍ਹ ਵਿਚ ਤਾਇਨਾਤ ਸੀ

ਸਿਪਾਹੀ ਭਰਤੀ ਘਪਲਾ- ਸਿਪਾਹੀਆਂ ਦੀ ਭਰਤੀ ਦਾ ਪਰਦਾ ਉਦੋਂ ਫਾਸ਼ ਹੋਇਆ ਜਦੋਂ ਡੀ.ਐਸ.ਪੀ. (ਸੀ.ਆਈ.ਡੀ.) ਸ਼੍ਰੀ ਅਨਿਲ ਜੋਸ਼ੀ ਨੇ ਜਾਂਚ ਦੌਰਾਨ ਪਾਇਆ ਕਿ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਨਾਲ ਸਬੰਧਿਤ ਜਤਿੰਦਰ ਕੁਮਾਰ ਨਾਂਅ ਦੇ ਜਿਸ ਵਿਅਕਤੀ ਨੂੰ 10+2 ਦੇ ਤੌਰ ’ਤੇ ਭਰਤੀ ਕੀਤਾ ਗਿਆ ਹੈ ਉਹ ਤਾਂ ਅਨਪੜ੍ਹ ਹੈ, ਜਦਕਿ ਉਸ ਨੂੰ ਲਿਖਤੀ ਪ੍ਰੀਖਿਆ ਵਿਚ ਮੈਰਿਟ ਵਿਚ ਦਿਖਾਇਆ ਗਿਆ ਸੀ। ਅਸਲ ਵਿਚ ਉਸ ਵੱਲੋਂ ਜੋ ਮੱਧ ਪ੍ਰਦੇਸ਼ ਦੇ ਭਿੰਡ ਸ਼ਹਿਰ ਦੇ ਸਕੂਲ ਦਾ ਸਰਟੀਫਿਕੇਟ ਦਿਖਾਇਆ ਗਿਆ ਹੈ ਉਹ ਨਕਲੀ ਹੈ। ਇਸ ਪਿੱਛੋਂ ਮੀਡੀਆ ਵੱਲੋਂ ਮਾਮਲਾ ਚੁੱਕਣ ’ਤੇ 2 ਮਹੀਨੇ ਬਾਅਦ ਜਤਿੰਦਰ ਦੇ ਖਿਲਾਫ਼ ਕੱਲ੍ਹ ਮਾਮਲਾ ਦਰਜ ਕੀਤਾ ਗਿਆ। ਇਸੇ ਤਰਾਂ ਇੱਕ ਹਰਿਆਣਵੀ ਲੜਕੀ ਜਿਸ ਨੂੰ ਕਿ ਪਹਿਲੀ ਵਾਰ ਕੱਦ ਘੱਟ ਹੋਣ ਕਾਰਨ ਹੋਣ ਕਾਰਨ ਕੱਢ ਦਿੱਤਾ ਗਿਆ ਸੀ, 2 ਮਹੀਨੇ ਬਾਅਦ ਹੋਈ ਭਰਤੀ ਵਿਚ ਉਸ ਨੂੰ ਭਰਤੀ ਕਰ ਲਿਆ ਗਿਆ। ਕੀ 2 ਮਹੀਨੇ ਵਿਚ ਉਸ ਦਾ ਕੱਦ ਵੱਧ ਗਿਆ? ਇਨ੍ਹਾਂ ਗੱਲਾਂ ਕਾਰਨ ਇਹ ਸਵਾਲ ਉ¤ਠ ਖੜਾ ਹੋਇਆ ਹੈ ਕਿ ਬਾਕੀ ਭਰਤੀ ਹੋਏ ਨੌਜਵਾਨਾਂ ਦੀ ਵੀ ਜਾਂਚ ਹੋਵੇ। ਪਰ ਚੰਡੀਗੜ੍ਹ ਪ੍ਰਸ਼ਾਸਨ ਪੈਰਾਂ ’ਤੇ ਪਾਣੀ ਨਹੀਂ ਪੈਣ ਦੇ ਰਿਹਾ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਿਸਮਾਨੀ ਪ੍ਰੀਖਿਆ ਅਤੇ ਲਿਖਤੀ ਪ੍ਰੀਖਿਆ ਦੋਨਾਂ ਵਿਚ ਹੀ ਘਪਲੇਬਾਜ਼ੀ ਹੋਈ ਹੈ। ਮੀਡੀਆ ਕੋਲ ਸੂਚਨਾ ਅਧਿਕਾਰ ਐਕਟ ਤਹਿਤ ਜੋ ਇਸ ਪ੍ਰੀਖਿਆ ਦੀ ਵੀਡਿਓ ਪੁੱਜੀ ਹੈ ਉਸ ਵਿਚ ਨਜ਼ਰ ਆਉਂਦਾ ਹੈ ਕਿ ਉਮੀਦਵਾਰ ਇੱਕ ਦੂਜੇ ਨਾਲ ਇਵੇਂ ਫਸ ਕੇ ਬੈਠੇ ਹਨ ਜਿਵੇਂ ਕਿ ਧੁੱਪ ਸੈਕ ਰਹੇ ਹੋਣ। ਇੱਕ ਦੂਜੇ ਦੀ ਕਾਪੀ ਤੋਂ ਸ਼ਰੇਆਮ ਨਕਲ ਮਾਰੀ ਜਾ ਰਹੀ ਹੈ। ਦਿਲਚਸਪ ਗੱਲ ਇਹ ਵੀ ਹੈ ਕਿ ਜਿਸ ਜਤਿੰਦਰ ਕੁਮਾਰ ਨੂੰ ਮੈਰਿਟ ਵਿਚ ਦਿਖਾਇਆ ਗਿਆ ਉਹ ਪ੍ਰੀਖਿਆ ਦੀ ਪੂਰੀ ਵੀਡੀਓ ਵਿਚ ਕਿਤੇ ਨਜ਼ਰ ਨਹੀਂ ਆਉਂਦਾ। ਇਸ ਲਈ ਸਪੱਸ਼ਟ ਹੈ ਕਿ ਅਸਲ ਉਮੀਦਵਾਰਾਂ ਦੀ ਥਾਂ ਦੂਜਿਆਂ ਨੇ ਪ੍ਰੀਖਿਆ ਦਿੱਤੀ ਹੈ। ਜਿਹੜੇ ਹਰਿਆਣਵੀ ਨੌਜਵਾਨ ਭਰਤੀ ਹੋ ਕੇ ਡਿਊਟੀਆਂ ਉਪਰ ਵੀ ਲੱਗ ਚੁੱਕੇ ਹਨ, ਉਨ੍ਹਾਂ ਚੋਂ ਕਈਆਂ ਨੂੰ ਅੰਗ੍ਰੇਜ਼ੀ ਵਿਚ ਚੰਡੀਗੜ੍ਹ ਪੁਲਿਸ ਡਿਪਾਰਟਮੈਂਟ ਤੱਕ ਨਹੀਂ ਲਿਖਣਾ ਆਉਂਦਾ। ਉਨ੍ਹਾਂ ਦੇ ਭਰੇ ਹੋਏ ਫਾਰਮ ਅਜਿਹੇ ਹਨ ਜਿਵੇਂ ਕਿਸੇ ਤੀਜੀ ਜਮਾਤ ਦੇ ਬੱਚੇ ਨੇ ਭਰੇ ਹੋਣ। ਜਿਸਮਾਨੀ ਪ੍ਰੀਖਿਆ ਵਿਚ ਵੀ ਅਸਲ ਦੀ ਥਾਂ ਦੂਜੇ ਉਮੀਦਵਾਰਾਂ ਨੂੰ ਭੇਜਣ ਦੇ ਚਰਚੇ ਹਨ।

ਥਾਣੇਦਾਰ ਭਰਤੀ ਘਪਲਾ- ਇਸ ਸਾਲ ਭਰਤੀ ਕੀਤੇ ਗਏ ਏ.ਐਸ. ਆਈਜ਼ ਬਾਰੇ ਵੀ ਵਿਵਾਦ ਉ¤ਠ ਖੜ੍ਹਾ ਹੋਇਆ ਹੈ ਕਿਉਂਕਿ ਚੰਡੀਗੜ੍ਹ ਪੁਲਿਸ ਦੇ ਸਿਪਾਹੀ ਸੁਰੇਸ਼ ਪਾਲ ਨੇ ਆਈ.ਜੀ. ਨੂੰ ਸ਼ਿਕਾਇਤ ਦਿੱਤੀ ਹੈ ਕਿ ਜਿਸ ਹਰਿਆਣਵੀ ਨੌਜਵਾਨ ਕਮਲ ਵਰਮਾ ਨੂੰ ਏ.ਐਸ.ਆਈ. ਦੇ ਤੌਰ ’ਤੇ ਚੁਣਿਆ ਗਿਆ ਹੈ ਉਹ ਦੌੜ ਵਿਚ ਬੇਹਾਲ ਹੋ ਕੇ ਡਿੱਗ ਪਿਆ ਸੀ ਪਰ ਫ਼ਿਰ ਵੀ ਉਸ ਨੂੰ ਯੋਗ ਉਮੀਦਵਾਰਾਂ ਵਿਚ ਖੜ੍ਹਾ ਕਰ ਦਿੱਤਾ ਗਿਆ। ਜਦਕਿ ਉਸ ਨੇ ਪ੍ਰੀਖਿਆ ਪਾਸ ਕੀਤੀ ਸੀ ਪਰ ਉਸ ਨੂੰ ਵੇਟਿੰਗ ਸੂਚੀ ਵਿਚ ਪਾ ਦਿੱਤਾ ਗਿਆ ਅਤੇ ਹਾਰ ਕੇ ਉਸ ਨੂੰ ਸਿਪਾਹੀ ਭਰਤੀ ਹੋਣਾ ਪਿਆ। ਇਹ ਸਭ ਕੁਝ ਵੀਡੀਓ ਫੁਟੈਜ ਵਿਚ ਵੀ ਨਜ਼ਰ ਆਉਂਦਾ ਹੈ। ਇਸ ਦੀ ਜਾਂਚ ਐ¤ਸ਼ ਪੀ. ਆਪਰੇਸ਼ਨ ਸ.ਆਰ.ਐਸ. ਘੁੰਮਣ, ਐਸ.ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਅਤੇ ਡੀ.ਐਸ.ਪੀ. ਪ੍ਰੇਮ ਲਾਲ ਚੌਹਾਨ ’ਤੇ ਅਧਾਰਤ ਕਮੇਟੀ ਨੂੰ ਸੌਂਪੀ ਗਈ ਹੈ। ਜ਼ਿਕਰਯੋਗ ਹੈ ਕਿ 2007 ਵਿਚ ਇਹ ਭਰਤੀ ਸ਼ੁਰੂ ਕੀਤੀ ਗਈ ਸੀ ਪਰ ਪ੍ਰੀਖਿਆ ਦੌਰਾਨ ਵੱਡੀ ਗਿਣਤੀ ਵਿਚ ਕਿਸੇ ਹੋਰ ਦੀ ਥਾਂ ਪੇਪਰ ਦਿੰਦੇ ਫੜੇ ਜਾਣ ਕਾਰਨ ਮਾਮਲਾ ਅਦਾਲਤ ਤੱਕ ਪੁਜਿਆ ਸੀ ਤਾਂ ਅਦਾਲਤ ਨੇ ਸਾਫ਼ ਸੁਥਰੇ ਢੰਗ ਨਾਲ ਭਰਤੀ ਕਰਨ ਦੀ ਹਦਾਇਤ ਦਿੱਤੀ ਸੀ। ਪਰ 2011 ਵਿਚ ਦੁਬਾਰਾ ਹੋਈ ਭਰਤੀ ਵਿਚ ਵੀ ਉਹੀ ਕੁਝ ਦੇਣ ਨੂੰ ਮਿਲ ਰਿਹਾ ਹੈ।

ਡਰਾਈਵਰ ਭਰੱਤੀ ਘਪਲਾ- ਸੀ.ਟੀ.ਯੂ. ਵਿਚ 108 ਡਰਾਈਵਰਾਂ ਦੀ ਭਰਤੀ ਲਈ ਇਸ਼ਤਿਹਾਰ ਦਿੱਤਾ ਗਿਆ ਸੀ, ਪਰ ਭਰਤੀ ਕਰਨ ਵੇਲੇ ਮਰਜ਼ੀ ਨਾਲ ਹੀ ਇਸ ਨੂੰ ਵਧਾ ਕੇ 128 ਕਰ ਦਿੱਤਾ ਗਿਆ ਅਤੇ ਇਨ੍ਹਾਂ 128 ਡਰਾਈਵਰਾਂ ਚੋਂ 98 ਹਰਿਆਣਵੀ ਭਰਤੀ ਕਰ ਲਏ ਗਏ। ਭਰਤੀ ਕੀਤੇ ਇਨ੍ਹਾਂ ਡਰਾਈਵਰਾਂ ਕੋਲ ਨਾ ਤਾਂ ਯੋਗ ਡਰਾਈਵਿੰਗ ਲਾਈਸੈਂਸ ਹੀ ਸਨ ਅਤੇ ਨਾ ਹੀ ਸਕੂਲ ਸਰਟੀਫਿਕੇਟ। ਉਨ੍ਹਾਂ ਕੋਲ ਯੋਗਤਾ ਇਹੀ ਸੀ ਕਿ ਉਹ ਚੰਡੀਗੜ੍ਹ ਵਿਚ ਤਾਇਨਾਤ ਹਰਿਆਣਾ ਦੇ ਇੱਕ ਉ¤ਚ ਅਧਿਕਾਰੀ ਦੇ ਪਿੰਡ ਦੇ ਨੇੜੇ-ਤੇੜੇ ਦੇ ਰਹਿਣ ਵਾਲੇ ਸੀ। ਇਸ ਭਰਤੀ ਲਈ ਸ਼ਰਤ ਸੀ ਕਿ ਡਰਾਈਵਿੰਗ ਲਾਈਸੈਂਸ 5 ਸਾਲ ਪੁਰਾਣਾ ਹੋਵੇ ਅਤੇ ਉਸ ਉ¤ਪਰ ਛਪੀ ਜਨਮ ਤਰੀਕ ਅਤੇ ਦਸਵੀਂ ਦੇ ਸਕੂਲ ਸਰਟੀਫਿਕੇਟ ਉ¤ਪਰ ਛਪੀ ਜਨਮ ਤਰੀਕ ਇੱਕ ਹੋਵੇ। ਪਰ ਚੁਣੇ ਗਏ ਹਰਿਆਣਵੀ ਡਰਾਈਵਰਾਂ ’ਚੋਂ ਭੁਪਿੰਦਰ ਸਿੰਘ ਦਾ ਡਰਾਈਵਿੰਗ ਲਾਈਸੈਂਸ 4 ਸਾਲ ਪੁਰਾਣਾ ਅਤੇ ਰਾਜ ਕੁਮਾਰ ਦਾ 3 ਸਾਲ ਪੁਰਾਣਾ ਹੈ। ਪੁਰਸ਼ੋਤਮ ਚੰਦ ਦੀ ਜਨਮ ਤਰਿਕ ਸਕੂਲ ਸਰਟੀਫਿਕੇਟ ’ਤੇ 19 ਅਕਤੂਬਰ, 1976 ਜਦਕਿ ਲਾਈਸੈਂਸ ਉਪਰ 12 ਅਪ੍ਰੈਲ 1978 ਹੈ। ਓਮ ਪ੍ਰਕਾਸ਼ ਅਤੇ ਰਾਮ ਮੇਹਰ ਦੇ ਲਈਸੈਂਸਾਂ ਉਪਰ ਜਨਮ ਤਰੀਕ ਛਪੀ ਹੀ ਨਹੀਂ। ਜਿਸ ਤੋਂ ਲਗਦਾ ਹੈ ਕਿ ਉਹ ਫਰਜ਼ੀ ਹਨ। ਵੈਸੇ ਵੀ ਚੁਣੇ ਗਏ ਡਰਾਈਵਰਾਂ ਚੋਂ ਬਹੁਤਿਆਂ ਦੇ ਲਾਈਸੈਂਸ ਮਹਾਰਾਸ਼ਟਰ ਅਤੇ ਨਾਗਾਲੈਂਡ ਦੇ ਬਣੇ ਹੋਏ ਹਨ। ਜਿਨ੍ਹਾਂ ਉ¤ਪਰ ਕਿੱਤੇ ਵੀ ਹੈਵੀ ਲਾਈਸੈਂਸ ਨਹੀਂ ਲਿਖਿਆ ਹੋਇਆ ਹੈ। ਕਈਆਂ ਨੇ 10ਵੀਂ ਫੇਲ੍ਹ ਦੇ ਸਰਟੀਫਿਕੇਟ ਲਾਏ ਹੋਏ ਹਨ। ਇੱਕ ਨੇ ਤਾਂ ਅਮਰੀਕਾ ਤੋਂ ਅਟੈਸਟ ਹੋਏ ਸਰਟੀਫਿਕੇਟ ਲਾਏ ਹੋਏ ਹਨ ਜਦਕਿ ਉਹ ਕਦੇ ਹਰਿਆਣਾ ਜਾਂ ਚੰਡੀਗੜ੍ਹ ਤੋਂ ਬਾਹਰ ਨਹੀਂ ਗਿਆ। ਇਸ ਸਬੰਧੀ ਹਰਿਆਣਾ ਨਾਲ ਸੰਬੰਧਿਤ ਉਚ ਅਧਿਕਾਰੀ ਗ੍ਰਹਿ ਸਕੱਤਰ ਰਾਮ ਨਿਵਾਸ ਅਤੇ ਸਲਾਹਕਾਰ ਪ੍ਰਸ਼ਾਸਕ ਪ੍ਰਦੀਪ ਮੇਹਰਾ ਨੂੰ ਸ਼ਿਕਾਇਤ ਵੀ ਦਿੱਤੀ ਗਈ, ਪਰ ਕੁਝ ਨਹੀਂ ਹੋਇਆ। ਹੁਣ ਪੰਜਾਬ ਦੇ ਇੱਕ ਉਮੀਦਵਾਰ ਕੁਲਦੀਪ ਸਿੰਘ ਕੁੰਬੜਾ ਨੇ ’ਕੈਟ’ ਵਿਚ ਮਾਮਲਾ ਦਾਇਰ ਕੀਤਾ ਹੋਇਆ ਹੈ। ਜਿਸ ਵਿਚ ਗ੍ਰਹਿ ਸਕੱਤਰ ਰਾਮ ਨਿਵਾਸ ਨੂੰ ਪਾਰਟੀ ਬਣਾਇਆ ਗਿਆ ਹੈ। ਕੁਲਦੀਪ ਦਾ ਕਹਿਣਾ ਹੈ ਕਿ ਉਹ 2 ਵਾਰ ਪ੍ਰੀਖਿਆ ਪਾਸ ਕਰ ਚੁੱਕਾ ਹੈ ਪਰ ਉਸ ਨੂੰ ਇੰਟਰਵਿਊ ਵਿਚ ਕੱਢ ਦਿੱਤਾ ਜਾਂਦਾ ਹੈ ਅਤੇ ਇੰਟਰਵਿਊ ਵਿਚ ਸਿਰਫ਼ ਇਹੀ ਪੁੱਛਿਆ ਜਾਂਦਾ ਹੈ ਕਿ ਉਹ ਕਿਹੜੇ ਇਲਾਕੇ ਦਾ ਰਹਿਣ ਵਾਲਾ ਹੈ।

ਅੱਗ ਬੁਝਾਊ ਮੁਲਾਜ਼ਮ ਭਰਤੀ ਘਪਲਾ-ਇਸੇ ਤਰਾਂ ਅੱਗ ਬੁਝਾਉ ਮੁਲਾਜ਼ਮਾਂ ਦੀ ਭਰਤੀ ਵਿਚ ਵੀ ਹਰਿਆਣਵੀ ਹੀ ਥੋਕ ਵਿਚ ਭਰਤੀ ਕੀਤੇ ਗਏ। ਇੱਥੇ ਵੀ ਉਹੀ ਹਰਿਆਣਵੀ ਗਿਰੋਹ ਕੰਮ ਕਰਦਾ ਫੜਿਆ ਗਿਆ ਜੋ ਕਿ ਸੀ.ਟੀ.ਯੂ. ਭਰਤੀ ਵਿਚ ਗੜਬੜ ਕਰ ਰਿਹਾ ਸੀ। ਸੀ.ਬੀ.ਆਈ. ਨੇ ਤਿੰਨ ਹਰਿਆਣਵੀ ਨੌਜਵਾਨਾਂ ਸਤਬੀਰ, ਟਿੰਕੂ ਅਤੇ ਪਵਨ ਨੂੰ ਗ੍ਰਿਫ਼ਤਾਰ ਕੀਤਾ ਸੀ ਜੋ ਕਿ ਬਿਨਾਂ ਪ੍ਰੀਖਿਆ ਵਿਚ ਬੈਠਿਆ ਹੀ ਚੁਣ ਲਏ ਗਏ ਸਨ। ਇਨ੍ਹਾਂ ਨੂੰ ਚੁਨਣ ਉਪਰੰਤ ਸੈਕਟਰ 17 ਅਤੇ ਰਾਮ ਦਰਬਾਰ ਸਟੇਸ਼ਨਾਂ ’ਤੇ ਤਾਇਨਾਤ ਵੀ ਕਰ ਦਿੱਤਾ ਗਿਆ ਸੀ। ਇਹ ਤਿੰਨੋਂ ਸੋਨੀਪਤ ਦੇ ਰਹਿਣ ਵਾਲੇ ਸਨ। ਇਨ੍ਹਾਂ ਨੂੰ ਭਰਤੀ ਕਰਾਉਣ ਵਾਲੇ ਹਰਿਆਣਵੀ ਗਿਰੋਹਬਾਜ਼ ਸੰਜੇ ਭਾਰਦਵਾਜ ਅਤੇ ਰਾਜਕੁਮਾਰ ਵੀ ਸੀ.ਬੀ.ਆਈ. ਨੇ ਕਾਬੂ ਕਰ ਲਏ ਸਨ। ਇਸ ਭਰਤੀ ਦੀ ਵੀਡੀਓਗ੍ਰਾਫੀ ਵਿਚ ਚੁਣੇ ਉਮੀਦਵਾਰਾਂ ਦੇ ਚਿਹਰੇ ਅਤੇ ਪੈਰ ਨਜ਼ਰ ਹੀ ਨਹੀਂ ਆਉਂਦੇ। ਰੱਖੇ ਗਏ 9 ਡਰਾਈਵਰਾਂ ’ਚੋਂ ਵੀ ਜ਼ਿਆਦਾਤਰ ਹਰਿਆਣਵੀ ਹਨ, ਪਰ ਕਿਸੇ ਕੋਲ ਵੀ ਡਰਾਈਵਿੰਗ ਲਾਇਸੈਂਸ ਨਹੀਂ ਅਤੇ ਨਾ ਹੀ ਕਿਸੇ ਨੂੰ ਗੱਡੀ ਚਲਾਉਣੀ ਆਉਂਦੀ ਹੈ। ਇਸ ਦੇ ਖ਼ਿਲਾਫ਼ ਵੀ ਇੱਕ ਉਮੀਦਵਾਰ ਨੇ ਅਦਾਲਤ ਵਿਚ ਕੇਸ ਦਾਇਰ ਕੀਤਾ ਸੀ।

ਕੰਡਕਟਰ ਭਰਤੀ ਘਪਲਾ- ਸੀ.ਟੀ.ਯੂ. ਵਿਚ ਭਰਤੀ ਕੀਤੇ 144 ਕੰਡਕਟਰਾਂ ਚੋਂ 139 ਹਰਿਆਣਵੀ ਹੀ ਭਰਤੀ ਕਰ ਲਏ ਗਏ ਸਨ। ਪਰ ਇਸ ਸਬੰਧੀ ਜਿਆਦਾ ਵਿਵਾਦ ਉਠਣ ’ਤੇ ਭਰਤੀ ਨੂੰ ਰੱਦ ਕਰ ਦਿੱਤਾ ਗਿਆ ਅਤੇ 13 ਹਰਿਆਣਵੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
 

ลgǝи†.47

Codename 47
Re: ਚੰਡੀਗੜ੍ਹ ’ਚੋਂ ਪੰਜਾਬੀਆਂ ਦੇ ਸਫਾਏ ਦੀ ਡੂੰਘੀ ਸਾ

haryana waleya nu hi milni si Punjabi daru peke talli hoye hune
 
Top