UNP

ਸਾਰੇ ਸਿਖਾਂ ਨੂੰ ਮਾਰ ਦਿਓ'-ਕਾਂਗਰਸ ਹੈਂਡਕੁਆਟਰ ਤ

X
Quick Register
User Name:
Email:
Human Verification


Go Back   UNP > Contributions > Religion and Politics

UNP Register

 

 
Old 28-Feb-2011
pps309
 
ਸਾਰੇ ਸਿਖਾਂ ਨੂੰ ਮਾਰ ਦਿਓ'-ਕਾਂਗਰਸ ਹੈਂਡਕੁਆਟਰ ਤ

ਬਠਿੰਡਾ, 27 ਫਰਵਰੀ (ਕਿਰਪਾਲ ਸਿੰਘ): ਹਾਲ ਵਿਚ ਹੀ ਹਰਿਆਣਾ ਦੇ ਰੇਵਾੜੀ ਜਿਲ੍ਹੇ ਵਿਚ ਪਿਡ ਹੋਂਦ ਚਿੱਲੜ ਵਿਚ ਸਿੱਖਾਂ ਦੇ ਵਿਆਪਕ ਕਤਲੇਆਮ ਦਾ ਪਤਾ ਲੱਗਣ ਅਤੇ ਕਾਂਗਰਸੀ ਆਗੂ ਤੇ ਉਸ ਸਮੇਂ ਦੇ ਹਰਿਆਣਾ ਦੇ ਮੁੱਖ ਮੰਤਰੀ ਭਜਨ ਲਾਲ ਦੀ ਹਰਿਆਣਾ ਵਿਚ ਸਿੱਖਾਂ ਦੇ ਕਤਲੇਆਮ ਵਿਚ ਸਿੱਧੀ ਸ਼ਮੂਲੀਅਤ ਦੀਆਂ ਖ਼ਬਰਾਂ ਦੇ ਨਸ਼ਰ ਹੋਣ ਤੋਂ ਬਾਅਦ ਸਿਖਸ ਫਾਰ ਜਸਟਿਸ ਨੂੰ ਇੱਕ ਹਲਫ਼ੀਆ ਬਿਆਨ ਮਿਲਿਆ ਹੈ ਜਿਸ ਵਿੱਚ ਉਕਤ ਦੋਸ਼ਾਂ ਦੀ ਪੁਸ਼ਟੀ ਹੁੰਦੀ ਹੈ। ਸਹੁੰ ਖਾ ਕੇ ਇਹ ਬਿਆਨ ਦੇਣ ਵਾਲਾ ਕਾਂਗਰਸ ਦਾ ਇੱਕ ਸਾਬਕਾ ਵਿਦਿਆਰਥੀ ਆਗੂ ਹੈ, ਜੋ 31 ਅਕਤੂਬਰ 1984 ਨੂੰ ਅਕਬਰ ਰੋਡ ਦਿੱਲੀ ਵਿਖੇ ਕਾਂਗਰਸ ਦੇ ਉਸ ਨਾਪਾਕ ਇਰਾਦੇ ਵਾਲੀ ਮੀਟਿਗ ਵਿਚ ਸ਼ਾਮਿਲ ਹੋਇਆ ਸੀ ਜਿਸ ਵਿਚ ਕਾਂਗਰਸੀ ਆਗੂਆਂ ਨੇ ਸਿੱਖਾਂ ਨੂੰ ਸਮੁੱਚੇ ਭਾਰਤ ਵਿਚ ਮਾਰ ਮੁਕਾਉਣ ਦੀ ਸਾਜਿਸ਼ ਰਚੀ ਸੀ। ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਨਾਲ ਤੇ ਸਹੁੰ ਖਾ ਕੇ ਦਿੱਤਾ ਗਿਆ ਉਕਤ ਬਿਆਨ ਇਸ ਤਰਾਂ ਹੈ:-
ਮੈਂ ਕਾਲਜ ਦਿਨਾਂ ਤੋਂ ਹੀ ਕਾਂਗਰਸ (ਆਈ) ਪਾਰਟੀ ਨਾਲ ਜੁੜਿਆ ਹੋਇਆ ਸੀ। 1974 ਵਿਚ ਮੇਰੀ ਪਾਰਟੀ ਦੀ ਮਦਦ ਨਾਲ ਮੈਂ ਕਾਲਜ ਦੀ ਵਿਦਿਆਰਥੀ ਜਥੇਬਦੀ ਦੀ ਪ੍ਰਧਾਨਗੀ ਦੀ ਚੋਣ ਲੜੀ ਸੀ ਤੇ ਇਸ ਬਾਅਦ ਮੈਂ ਪਾਰਟੀ ਦੀਆਂ ਰੈਲੀਆਂ ਵਿਚ ਲਗਾਤਾਰ ਸ਼ਾਮਿਲ ਹੋਇਆ ਕਰਦਾ ਸੀ। 31 ਅਕਤੂਬਰ 1984 ਨੂੰ ਸ੍ਰੀਮਤੀ ਇਦਰਾ ਗਾਂਧੀ ਦੀ ਮੌਤ ਤੋਂ ਬਾਅਦ ਕਾਂਗਰਸ (ਆਈ) ਦੇ ਆਗੂਆਂ ਨੇ 24 ਅਕਬਰ ਰੋਡ ਨਵੀਂ ਦਿੱਲੀ ਸਥਿਤ ਮੁੱਖ ਦਫਤਰ ਵਿਚ ਇੱਕ ਮੀਟਿਗ ਬੁਲਾਈ। ਮੈਂ ਵੀ ਉਸ ਮੀਟਿਗ ਵਿਚ ਗਿਆ ਜਿਸ ਵਿਚ ਜਗਦੀਸ਼ ਟਾਈਟਲਰ, ਸੱਜਨ ਕੁਮਾਰ, ਲਲਿਤ ਮਾਕਨ, ਐਚ ਕੇ ਐਲ ਭਗਤ ਤੇ ਅਜਿਹੇ ਹੋਰ ਸਾਰੇ ਆਗੂ ਸ਼ਾਮਿਲ ਸਨ।
ਇਨ੍ਹਾਂ ਅਗੂਆਂ ਨੇ ਇਕ ਸਹਿਮਤੀ ਬਣਾਈ ਤੇ ਮੀਟਿਗ ਵਿਚ ਸ਼ਾਮਿਲ ਸਾਰੇ ਆਗੂਆਂ ਲਈ ਐਲਾਨ ਜਾਰੀ ਕੀਤਾ ਕਿ ਅਸੀਂ ਸ੍ਰੀਮਤੀ ਇਦਰਾ ਗਾਂਧੀ ਦੀ ਮੌਤ ਦਾ ਬਦਲਾ ਲਵਾਂਗੇ। ਉਨ੍ਹਾਂ ਨੇ ਮੈਂਬਰਾਂ ਨੂੰ ਭੜਕਾਇਆ ਕਿ ਸਿੱਖਾਂ ਨੇ ਇਦਰਾ ਗਾਂਧੀ ਦਾ ਕਤਲ ਕੀਤਾ ਹੈ ਤੇ ਸਾਨੂੰ ਵੀ ਸਾਰੇ ਸਿੱਖਾਂ ਨੂੰ ਮਾਰ ਮੁਕਾਉਣਾ ਚਾਹੀਦਾ ਹੈ ਤੇ ਉਨ੍ਹਾਂ ਦੇ ਘਰ ਤੇ ਜਾਇਦਾਦਾਂ ਨੂੰ ਸਾੜ ਦਿੱਤਾ ਜਾਣਾ ਚਾਹੀਦਾ ਹੈ। ਉਹ ਸਿੱਖਾਂ ਖਿਲਾਫ ਸਾਜਿਸ਼ ਰਚ ਰਹੇ ਸੀ ਜਿਸ ਨੂੰ ਮੈਂ ਬਰਦਾਸ਼ਤ ਨਹੀਂ ਕਰ ਸਕਿਆ--------'

ਸਿਖਸ ਫਾਰ ਜਸਟਿਸ ਨੂੰ ਇਕ ਹੋਰ ਗਵਾਹ ਤੋਂ ਹਲਫੀਆ ਬਿਆਨ ਪ੍ਰਾਪਤ ਹੋਇਆ ਹੈ ਜਿਸ ਨੇ ਇਸ ਗੱਲ ਦੀ ਤਸਦੀਕ ਕੀਤੀ ਹੈ ਕਿ ਹਰਿਆਣਾ ਦੀ ਪੁਲਿਸ ਨੇ ਨਵਬਰ 1984 ਵਿਚ ਸਿੱਖਾਂ ਦਾ ਕਤਲ ਕੀਤਾ ਤੇ ਸਿਖਾਂ 'ਤੇ ਹੋਏ ਹਮਲਿਆਂ ਵਿਚ ਸ਼ਮੂਲੀਅਤ ਕੀਤੀ। ਗਵਾਹ ਅਨੁਸਾਰ:-
'2 ਨਵਬਰ 1984 ਨੂੰ ਇਕ ਵਾਰ ਫੇਰ ਸਵੇਰੇ 11 ਵਜੇ ਇੱਕ ਰੇਲ ਗੱਡੀ ਆਈ ਤੇ ਸਾਡੀ ਕਾਲੋਨੀ ਦੇ ਨਾਲ ਲਗਦੀ ਪਟੜੀ 'ਤੇ ਖਲੋ ਗਈ ਜਿਸ ਵਿਚੋਂ ਵੱਡੀ ਗਿਣਤੀ ਵਿਚ ਗੁੱਜਰ ਉਂਤਰੇ। ਇਨ੍ਹਾਂ ਦੀ ਗਿਣਤੀ ਹਜ਼ਾਰਾਂ ਵਿੱਚ ਸੀ ਤੇ ਇਹ ਸਾਰੇ ਲਾਠੀਆਂ ਤੇ ਲੋਹੇ ਦੀਆਂ ਰਾਡਾਂ ਨਾਲ ਲੈਸ ਸਨ। ਇਨ੍ਹਾਂ ਨੇ ਤੁਰਤ ਵੱਖ ਵੱਖ ਗਰੁੱਪ ਬਣਾਏ ਤੇ ਸਿੱਖਾਂ ਤੇ ਉਨ੍ਹਾਂ ਦੀ ਸਪਤੀ ਨੂੰ ਸਾੜਣਾ ਲੁੱਟਣਾ ਸ਼ੁਰੂ ਕਰ ਦਿੱਤਾ। ਇਸ ਭੀੜ ਦੇ ਇੱਕ ਗੁੱਜਰ ਨੂੰ ਮੈਂ ਅਤੇ ਕੁਝ ਹੋਰ ਸਿੱਖਾਂ ਨੇ ਕਾਬੂ ਕਰ ਲਿਆ। ਫੜੇ ਜਾਣ ਤੋਂ ਬਾਅਦ ਉਸ ਕੋਲੋਂ ਹਰਿਆਣਾ ਪੁਲਿਸ ਦਾ ਇੱਕ ਪਛਾਣ ਪੱਤਰ ਮਿਲਿਆ ਜਿਸ ਤੋਂ ਇਹ ਸਪਸ਼ਟ ਸਾਬਿਤ ਹੁਦਾ ਸੀ ਕਿ ਉਕਤ ਭੀੜ ਵਿਚ ਹਰਿਆਣਾ ਦੇ ਕਰਨਾਲ ਨੇੜਲੇ ਮਧੂਬਨ ਪੁਲਿਸ ਸਿਖਲਾਈ ਸੈਂਟਰ ਦੇ ਮੈਂਬਰ ਸ਼ਾਮਿਲ ਸੀ ਤੇ ਇਨਾਂ ਨੂੰ ਤਬਾਹੀ, ਗੜਬੜੀ ਫੈਲਾਉਣ ਲਈ ਦਿੱਲੀ ਭੇਜਿਆ ਸੀ।'

Source: Register


 
Old 28-Feb-2011
bapu da laadla
 
Re: ਸਾਰੇ ਸਿਖਾਂ ਨੂੰ ਮਾਰ ਦਿਓ'-ਕਾਂਗਰਸ ਹੈਂਡਕੁਆਟਰ ਤ

sab da sanjha mulk........... hindu sikh bhai bhai....

Post New Thread  Reply

« read the history of this man Bhai Jugraj Singh | indra gandhi nu matha tekan to rokya gya »
UNP