all about ਕਰਨਲ ਬਰਾੜ plz read

Yaar Punjabi

Prime VIP
ਮੇਰੇ ਦਾਦੇ ਨੇ ਕਰਤਾਰ ਸਿੰਘ ਸਰਾਭਾ ਦੇ 18 ਸਾਥੀਆਂ ਨੂੰ ਗ੍ਰਿਫ਼ਤਾਰ ਕਰਵਾਇਆ ਅਤੇ ਮੇਰੇ ਪਿਤਾ ਜੀ ਨੇ ਬੱਬਰਾਂ ਨੂੰ ਟਿਕਾਣੇ ਲਾਇਆ - ਕਰਨਲ ਬਰਾੜ

ਜੂਨ 84 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਹਮਲਾਵਰ ਬਣਕੇ ਆਈਆਂ ਭਾਰਤੀ ਫੌਜਾਂ ਦੀ ਅਗਵਾਈ ਕਰਨ ਵਾਲੇ ਜਨਰਲ ਬਰਾੜ ਦਾ ਖਾਨਦਾਨ ਤਿੰਨ ਪੁਸ਼ਤਾਂ ਤੋਂ ਸਰਕਾਰ ਦਾ ਵਫਾਦਾਰ ਰਿਹਾ ਹੈ ਸਰਕਾਰ ਭਲਾ ਅੰਗਰੇਜ਼ਾਂ ਦੀ ਰਹੀ ਜਾਂ ਭਾਰਤੀਆ ਦੀ ਪਰਿਵਾਰ ਬਰਾੜ ਪਰਿਵਾਰ ਨੇ ਆਪਣੀ ਪੂਰੀ ਵਫਾਦਾਰੀ ਨਿਭਾਈ । ਆਪਣੀ ਕਿਤਾਬ ਸਾਕਾ ਨੀਲਾ ਤਾਰਾ ( ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ) ਦੇ ਮੁੱਖਬੰਦ ਵਿੱਚ ਉਹ ਲਿਖਦੇ ਹਨ ਮੇਰਾ ਜਨਮ 1934 ਵਿੱਚ ਲਾਹੌਰ ਵਿੱਚ ਹੋਇਆ ਹੈ। ਮੇਰੇ ਦਾਦਾ ਜੀ ਅੰਗਰੇਜ਼ਾਂ ਦੇ ਰਾਜ ਵਿੱਚ ਸੀ.ਆਈ.ਡੀ. ਦੀ ਬਰਾਂਚ ਵਿੱਚ ਕੰਮ ਕਰਦੇ ਸਨ । ਉਹਨਾਂ ਨੇ 1915 ਵਿੱਚ ਕਰਤਾਰ ਸਿੰਘ ਸਰਾਭਾ ਦੇ 18 ਸਾਥੀਆਂ ਨੂੰ ਬੜੀ ਚਤੁਰਾਈ ਗ੍ਰਿਫ਼ਤਾਰ ਕਰਵਾਇਆ, ਜਿਸ ਬਦਲੇ ਅੰਗਰੇਜ਼ ਸਰਕਾਰ ਨੇ ਇਨਾਮ ਵਜੋਂ ਵੱਡੀ ਜਗੀਰ ਦਿੱਤੀ ਅਤੇ ਮੇਰੇ ਪਿਤਾ ਜੀ ਨੂੰ ਉਸ ਸਮੇਂ ਦੇ ਲਾਹੌਰ ਦੇ ਡੀ ਸੀ ਖਾਨ ਸਾਹਿਬ ਦੇ ਨਾਲ ਸਰਕਾਰੀ ਨੌਕਰੀ ਦਿੱਤੀ । ਮੇਰੇ ਪਿਤਾ ਜੀ ਨੇ ਆਪਣੀ ਪੂਰੀ ਤਨਦੇਹੀ ਨਾਲ ਆਪਣੀ ਨੌਕਰੀ ਸੀ ਆਈ ਡੀ ਵਿੱਚ ਸੁਰੂ ਕੀਤੀ। ਉਹ ਹਮੇਸ਼ਾਂ ਆਪਣੀ ਸਰਕਾਰ ਦੇ ਪੂਰੇ ਵਫ਼ਾਦਾਰ ਰਹੇ ਅਤੇ ਉਹਨੇ ਨੇ 1927 ਵਿੱਚ 11 ਬੱਬਰਾਂ ਨੂੰ ਗ੍ਰਿਫ਼ਤਾਰ ਕਰਵਾਇਆ। ਮੇਰੇ ਪਿਤਾ ਜੀ ਸਿਰ ’ਤੇ ਕਫਨ ਬੰਨ ਕੇ ਪਹਿਲਾਂ ਬੱਬਰਾਂ ਦੀਆਂ ਪਾਰਟੀਆਂ ਵਿੱਚ ਸ਼ਾਮਿਲ ਹੋ ਗਏ ਅਤੇ ਮੌਕਾ ਮਿਲਦੇ ਹੀ ਜੇਕਰ ਰਾਜ ਜਾਂਦੇ ਉਹਨਾਂ ਨਾਲ ਇੱਕ ਜਾਂ ਦੋ ਬੱਬਰ ਹੁੰਦੇ ਤਾਂ ਬੱਬਰਾਂ ਵੱਲੋਂ ਹੀ ਦਿੱਤੀ ਪਿਸਤੌਲ ਨਾਲ ਜਹਾਨ ਵਿੱਚੋਂ ਤੌਰ ਦਿੰਦੇ ਜਾਂ ਚੋਰੀ –ਛਿਪੇ ਪੁਲੀਸ ਕੋਲ ਲੁਕੇ ਹੋਏ ਬੱਬਰਾਂ ਦੀ ਠਾਹਰ ਦੀ ਖ਼ਬਰ ਪਹੁੰਚਾ ਦਿੰਦੇ। ਇਸ ਤਰ੍ਹਾਂ ਬੱਬਰਾਂ ਦੇ ਮਰਨ ਜਾਂ ਪੁਲੀਸ ਕੋਲ ਫੜੇ ਜਾਣ ਦੀ ਖਬਰ ਨੇ ਬੱਬਰਾਂ ਵਿੱਚ ਘਬਰਾਹਟ ਪਾ ਦਿੱਤੀ । ਪਰ ਜਦੋਂ ਮੇਰੇ ਪਿਤਾ ਜੀ ਨੇ 11 ਬੱਬਰ ਫੜਾਏ ਤਾ ਮੇਰੇ ਪਿਤਾ ਜੀ ਦਾ ਰਾਜ਼ ਖੁੱਲ੍ਹ ਗਿਆ। ਮੇਰੇ ਪਿਤਾ ਜੀ ਮੇਰੀ ਮਾਤਾ ਨੂੰ ਲੈ ਕੇ ਪਿਸ਼ਾਵਰ ਚਲੇ ਗਏ । ਇੱਧਰ ਬੱਬਰਾਂ ਨੇ ਮੇਰੇ ਦਾਦਾ ਜੀ ਦੇ ਦੋਵੇ ਪੈਰ ਅਤੇ ਵੱਢ ਦਿੱਤਾ ।
ਬਰਾੜ ਅੱਗੇ ਲਿਖਦੇ ਹਨ ਜਿਸ ਗੌਰਮਿੰਟ ਵਿੱਚ ਤੁਸੀਂ ਕੰਮ ਕਰ ਰਹੇ ਉਸ ਨਾਲ ਪੂਰੀ ਵਫਾਦਾਰੀ ਨਿਭਾਉਣੀ ਤੁਹਾਡਾ ਪਹਿਲਾ ਫਰਜ਼ ਬਣਦਾ ਹੈ। ਜਿਸ ਕਰਕੇ 1984 ਵਿੱਚ ਮੈਨੂੰ ਵਫਾਦਾਰੀ ਦਾ ਪੂਰਾ ਸਬੂਤ ਦੇਣਾ ਪਿਆ ।
ਸਰਕਾਰ ਪ੍ਰਸਤ ਕਰਨਲ ਬਰਾੜ , ਬਰਾੜਾਂ ਦੇ ਘਰ ਜੰਮੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਬੰਧੀ ਲਿਖਦਾ ਹੈ ਕਿ ਮੈਂ ਭਿੰਡਰਾਂਵਾਲੇ ਦਾ ਹਮੇਸ਼ਾ ਵਿਰੋਧ ਕਰਾਂਗਾ , ਜਿਸ ਦੇ ਲੈਕਚਰਾਂ ਨੇ ਹਜ਼ਾਰਾਂ ਮੂੰਡਿਆਂ ਦੇ ਹੱਥਾਂ ਵਿੱਚ ਹਥਿਆਰ ਫੜਾ ਦਿੱਤੇ ਅਤੇ ਦੁਨੀਆਂ ਦੀਆਂ ਵੱਡੀਆਂ ਫੌਜਾਂ ਵਿੱਚ ਗਿਣੀ ਜਾਣ ਵਾਲੀ ਭਾਰਤੀ ਫੌਜ ਨਾਲ ਦੋ ਹੱਥ ਕੀਤੇ । ਜਿਸ ਨੇ ਦੁਨੀਆ ਦੇ ਮਹਾਨ ਲੀਡਰ ਮਹਾਤਮਾ ਗਾਂਧੀ ਦੇ ਅਸੂਲਾਂ ਦਾ ਘਾਣ ਕੀਤਾ ਹੈ। ਹਿੰਸਾ ਦਾ ਰਾਹ ਫੜਿਆ ਅਤੇ ਇਹ ਵਿਚਾਰ ਨਹੀਂ ਕੀਤਾ ਕਿ ਸਿੱਖ ਭਾਰਤ ਵਿੱਚ ਘੱਟ –ਗਿਣਤੀ ਹਨ । ਜਿਸ ਕਰਕੇ ਸਰਕਾਰ ਨਾਲ ਪੰਗ ਲੈਣਾ ਬੇਵਕੂਫੀ ਸੀ ।
ਮਹਾਤਮਾਂ ਗਾਂਧੀ ਦੇ ਅਸੂਲਾਂ ਤੇ ਚੱਲਦੇ ਤਾਂ ਜਰੂਰ ਸ੍ਰੀਮਤੀ ਇੰਦਰਾ ਗਾਂਧੀ ਕੋਲੋਂ ਦੋ ਚਾਰ ਮੰਗਾ ਮੰਨਚਾ ਲੈਂਦੇ । ਸੱਪ ਵੀ ਮਰ ਜਾਂਦਾ ਅਤੇ ਸੋਟੀ ਵੀ ਬਚ ਜਾਦੀ । ਅਖੀਰ ਵਿੱਚ ਮੈਂ ਕਹਾਂਗਾ ਭਿੰਡਰਾਵਾਲੇ ਨੇ ਜਿ਼ਆਦਾ ਗਰਮ ਸੁਭਾਅ ਅਤੇ ਬਹੁਤ ਜਿ਼ਆਦਾ ਦਲੇਰ ਹੋਣ ਕਾਰਨ ਐਸੇ ਹਾਲਤ ਪੈਦਾ ਕੀਤਾ। ਸਾਡੇ ਪੰਜਾਬੀ ਲੋਕ ਕਹਿੰਦੇ ਹਨ ਕਿ ਘਰ ਦੇ ਮੈਬਰ ਵੀ ਆਪਣੇ ਮਗਰ ਲਾਉਣੇ ਮੁਸ਼ਕਿਲ ਹਨ ਜਦਕਿ ਸਾਡੇ ਦੁਸ਼ਮਣ ਨੇ ਲੱਖਾ ਬੰਦੇ ਮਗਰ ਲਾਏ ਹੋਏ ਸਨ ।
ਸ੍ਰੀ ਅਕਾਲ ਤਖਤ ਸਾਹਿਬ ਉਪਰ ਹਮਲੇ ਨੂੰ ਵੱਡੇ ਮਾਅਰਕੇ ਵਜੋਂ ਪੇਸ਼ ਕਰਦੇ ਹੋਏ ਕਰਨਲ ਬਰਾੜ ਦੀ ਝਾਕ ਇਨਾਮ ਸਨਮਾਨਾਂ ਵੱਲ ਰਹੀ ਹੈ ਇਸਦੀ ਉਦਾਹਰਨ ਦੇਖੋ
ਬਲਿਊ ਸਟਾਰ ਖਤਮ ਹੋਇਆਤਾਂ ਕਿਸੇ ੜੀ ਜਵਾਨ ਨੂੰ ਖਾਸ ਇਨਾਮ ਨਹੀਂ ਦਿੱਤਾ ਅਤੇ ਜਿਹੜੇ ਸ਼ਹੀਦੀਆ ਪਾ ਗਏ , ਅੱਜ ਉਹਨਾਂ ਦੇ ਪਰਿਵਾਰ ਗਰੀਬੀ ਦੀ ਮਾਰ ਝ੍ਹੱਲ ਰਹੇ ਹਨ । ਸਰਕਾਰ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਜੇਕਰ ਕੋਈ ਖਾਸ ਇਨਾਮ ਦਿੱਤੇ ਗਏ ਤਾਂ ਸਿੱਖ ਹੋਰ ਭੜਕ ਉੁਠਣਗੇ ।
 
Top