ਨਾਮ-ਖੁਮਾਰੀ ਨਾਨਕਾ, ਚੜ੍ਹੀ ਰਹੇ ਦਿਨ-ਰਾਤ..||

ਸਤਿਗੁਰੂ ਮਿਹਰ ਕਰ,
ਸਿਰ ਉੱਤੇ ਹੱਥ ਧਰ..
ਹਰ-ਇੱਕ ਵੇਲੇ ਲੈ ਕੇ ਆਵੀਂ,
ਖੁਸ਼ੀਆਂ ਦੀ ਪ੍ਰਭਾਤ..
ਨਾਮ-ਖੁਮਾਰੀ ਨਾਨਕਾ,
ਚੜ੍ਹੀ ਰਹੇ ਦਿਨ-ਰਾਤ..||

ਐਨਾਂ ਵਿਸ਼ਵਾਸ਼ ਭਰੀਂ,
ਪੈਰ ਥਿਰਕਾਵਾਂ ਨਾਂ..
ਤੇਰੇ ਦਰ ਬਾਝੋਂ ਦਾਤਾ,
ਹੋਰ ਕਿਤੇ ਜਾਵਾਂ ਨਾਂ..
ਹੋਰ ਨਾਂ ਕੁਝ ਵੀ ਮੰਗਾਂ ਮਾਲਿਕਾ,
ਦੇ-ਦੇ ਨਾਮ ਦੀ ਦਾਤ..
ਨਾਮ-ਖੁਮਾਰੀ ਨਾਨਕਾ,
ਚੜ੍ਹੀ ਰਹੇ ਦਿਨ-ਰਾਤ..||

ਲੋਕ-ਪਰਲੋਕ ਚ’,
ਸਹੇਲਾ ਹੋਵੀਂ ਮਾਲਿਕਾ..
ਐਬਾਂ ਤੇ ਗੁਨਾਹਾਂ ਵਾਲਾ,
ਦਰ ਢੋਵੀਂ ਮਾਲਿਕਾ..
ਆਪਣੇਂ ਰੰਗਾਂ ਦੇ ਵਿੱਚ ਰੰਗ ਲੈ,
ਰੰਗੀ ਜਿਓਂ ਕਾਇਨਾਤ..
ਨਾਮ-ਖੁਮਾਰੀ ਨਾਨਕਾ,
ਚੜ੍ਹੀ ਰਹੇ ਦਿਨ-ਰਾਤ..||
 
Top