@@..ਸਭਾ ਲੱਗ ਗਈ ਰਾਜੇ ਨਾਗਰ ਮੱਲ ਦੀ..@@

ਸਭਾ ਲੱਗ ਗਈ ਰਾਜੇ ਨਾਗਰ ਮੱਲ ਦੀ
ਅਹਿਲਕਾਰ ਬਹਿ ਗਏ ਡੱਟ ਕੇ
ਸੱਚਾ ਪਾਤਸ਼ਾਹ ਕਚਿਹਰੀ ਵਿੱਚ ਖੜ ਕੇ ਸ਼ੇਰ ਵਾਗ ਇਉ ਗੱਜਿਆ
ਜੰਝੂ ਪਹਿਨਣੇ ਤਿਲਕ ਵੀ ਲਾਣਾ
ਠਾਕਰਾ ਨੂੰ ਨਿਤ ਪੂਜਣਾ
ਸਾਡਾ ਹੱਕ ਵੀ ਬਰਾਬਰ ਬਣਦਾ ਅਸੀ ਵੀ ਹਾ ਬੰਦੇ ਰੱਬ ਦੇ
ਗੁਰੂ ਰਵੀਦਾਸ ਨੇ ਮੋਢੇ ਰੰਬੀ ਮਾਰ ਕੇ ਸੋਨੇ ਦਾ ਜਨੇਊ ਕੱਢਿਆ
ਸਤਯੁਗ ਦਾ ਜਨੇਊ ਜਦੋ ਤੱਕਿਆ ਬਿਪਰਾ ਦੀ ਹਾਰ ਹੋ ਗਈ
ਚਿੱਟਾ ਚਾਂਦੀ ਦਾ ਜਨੇਊ ਜਦ ਕੱਢਿਆ ਬਾਬਾ ਜੀ ਨੇ ਹਿੱਕ ਚੀਰ ਕੇ
ਫਿਰ ਤੀਸਰਾ ਤਮੇਸਰੀ ਕੱਢਿਆ ਬਾਬਾ ਜੀ ਨੇ ਰੰਬੀ ਮਾਰ ਕੇ
ਕਲਯੁਗ ਦਾ ਜਨੇਊ ਫਿਰ ਕੱਢਿਆ ਤਿੰਨਾ ਨਾਲੋ ਇਹ ਵੱਖਰਾ
ਚਾਰੇ ਯੁੱਗਾ ਦੇ ਜਨੇਊ ਜਦ ਦੇਖੇ ਬਾਦਸ਼ਾਹ ਹੈਰਾਨ ਹੋ ਗਿਆ​
 
Top