ਅੱਜ ਤੱਕ ਸਦਾ, ਕ੍ਰਿਪਾਨ ਨੇ, ਮੌਤ ਵੰਡੀ,

ਅੱਜ ਤੱਕ ਸਦਾ, ਕ੍ਰਿਪਾਨ ਨੇ, ਮੌਤ ਵੰਡੀ,
ਵੰਡਣ ਆਈ ਹੈ, ਅੱਜ ਕ੍ਰਿਪਾਨ ਅੰਮ੍ਰਿਤ।
ਹੇਮ ਕੁੰਡ ਦੇ ਅੰਦਰ ਸੀ ਤਪ ਕਰਕੇ,
ਆਂਦਾ ਦਸਮੇਸ਼ ਨੇ ਬੜਾ ਮਹਾਨ ਅੰਮ੍ਰਿਤ।
ਆਇਆ ਗਿੱਦੜੋਂ ਸ਼ੇਰ ਬਨਾਉਣ ਅੰਮ੍ਰਿਤ,

ਆਇਆ ਮੁਰਦਿਆਂ 'ਚ ਪਾਣ ਹੈ ਜਾਨ ਅੰਮ੍ਰਿਤ।
ਹਿੰਦੂ ਕੌਮ ਉਤੇ, ਮਿਹਰਬਾਨ ਹੋ ਕੇ,
ਲਿਆਂਦਾ ਅੱਜ ਹੈ ਮਿਹਰਬਾਨ ਅੰਮ੍ਰਿਤ।
ਆਇਆ ਚਿੜੀਆਂ ਤੋਂ, ਬਾਜ਼ ਤੁੜਾਨ ਅੰਮ੍ਰਿਤ,
ਆਇਆ ਗਿੱਦੜੋਂ ਹੈ, ਸ਼ੇਰ ਬਣਾਉਣ ਅੰਮ੍ਰਿਤ।
ਔਰੰਗਜ਼ੇਬ ਸ਼ੈਤਾਨ ਦੀ, ਮੌਤ ਬਣ ਕੇ,

ਰੋਕਣ ਜ਼ੁਲਮ ਦੇ ਆਇਆ, ਤੂਫਾਨ ਅੰਮ੍ਰਿਤ।
ਦਇਆ ਧਰਮ, ਸਾਹਿਬ, ਹਿੰਮਤ ਤੇ ਮੋਹਕਮ,
ਸੀਸ ਦੇ ਕੇ ਸੀ ਅੰਮ੍ਰਿਤ ਦੀ ਦਾਤ ਮੰਗੀ।
ਆਨੰਦਪੁਰ ਦੇ ਭਰੇ ਮੈਦਾਨ ਅੰਦਰ,
ਕਲਗੀ ਵਾਲੇ ਤੋਂ ਆਬੇ ਹਯਾਤ ਮੰਗੀ।
ਜਿਹੜੀ ਗਿੱਦੜਾਂ ਤੋਂ, ਸ਼ੇਰ ਬਣਾ ਦੇਵੇ,
ਚੋਜੀ ਪ੍ਰੀਤਮ ਤੋਂ, ਐਸੀ ਬਰਸਾਤ ਮੰਗੀ।
ਹੇਮ ਕੁੰਡ ਵਿੱਚ, ਦਾਤੇ ਨੇ ਤਪ ਕਰਕੇ,
ਅਕਾਲ ਪੁਰਖ ਤੋਂ ਐਸੀ ਸੌਗ਼ਾਤ ਮੰਗੀ।
ਚੰਡੀ ਖਿੱਚ ਕੇ, ਦਾਤੇ ਮਿਆਨ ਵਿੱਚੋਂ,
ਸਭ ਨੂੰ ਰੱਤੜੇ ਰੰਗ, ਵਿੱਚ ਰੰਗ ਦਿੱਤਾ।
ਪੰਜਾਂ ਪਿਆਰਿਆਂ, ਅੰਮ੍ਰਿਤ ਦੀ ਲੈ ਸ਼ਕਤੀ।
ਜਬਰ ਜ਼ੁਲਮ ਨੂੰ ਸੂਲੀ 'ਤੇ ਟੰਗ ਦਿੱਤਾ।
ਦਾਤੇ ਬੈਠ ਕੇ, ਬਰਫ ਦੇ ਕੁੰਡ ਅੰਦਰ,
ਅਸਾਂ ਲਈ ਹੈ, ਅੰਮ੍ਰਿਤ ਦੀ ਦਾਤ ਆਂਦੀ।
ਪਹਿਲੇ ਪੁਰਖ ਅਕਾਲ ਦਾ ਪੁੱਤ ਬਣ ਕੇ,
ਸਾਡੇ ਲਈ ਹੈ ਨੂਰੀ ਬਰਸਾਤ ਆਂਦੀ।
ਸੁੱਤੀ ਕੌਮ ਦੀ ਅਣਖ ਜਗਾਉਣ ਖ਼ਾਤਰ,
ਅਕਾਲ ਪੁਰਖ ਤੋਂ ਰੱਬੀ ਸੌਗ਼ਾਤ ਆਂਦੀ।
ਡਿੱਗੇ ਢੱਠਿਆਂ ਨੂੰ, ਗਲੇ ਲਾਉਣ ਖ਼ਾਤਰ,
ਸੋਹਣੀ ਦਾਤੇ ਨੇ ਅੰਮ੍ਰਿਤ ਦੀ ਦਾਤ ਆਂਦੀ।
ਸੌਲਾਂ ਸੌ ਨੜਿਨਵੇਂ 'ਚ ਖ਼ਾਲਸਾ ਸਾਜ ਕੇ ਤੇ,
ਦਾਤੇ ਸਿੰਘਾਂ ਤੋਂ ਸੀਸ ਦੀ ਫੀਸ ਮੰਗੀ।
ਸਰਬੰਸ ਸਾਰਾ ਲੁਟਾਉਣ ਦਾ ਪ੍ਰਬੰਧ ਕਰਕੇ,
ਕਠਿਨ ਪ੍ਰੀਖਿਆ ਅਤੇ ਅਸੀਸ ਮੰਗੀ।
ਔਰੰਗਜ਼ੇਬ ਕਿਹਾ, ਇਸ ਜਹਾਨ ਉੱਤੇ,
ਮੈਂ ਦੂਸਰੀ ਕੌਮ ਨਹੀਂ ਰਹਿਣ ਦੇਣੀ।
ਹਰ ਪਾਸੇ ਮਸਜਿਦਾਂ 'ਤੇ ਹੋਏ ਅੱਲ੍ਹਾ,
ਮੂਰਤ ਰਾਮ ਦੀ, ਸਹਿਣੀ ਨਾ ਸਹਿਣ ਦੇਣੀ।
ਹੋਣ ਤਸਬੀਆਂ, ਲੋਕਾਂ ਦੇ ਹੱਥਾਂ ਦੇ ਵਿਚ,
ਮਾਲਾ ਕਿਸੇ ਦੇ ਗਲੇ, ਨਹੀਂ ਪੈਣ ਦੇਣੀ।
ਅੱਲ੍ਹਾ ਹੂ ਅਕਬਰ ਦੇ, ਲਾਓ ਸਭ ਨਾਅਰੇ,
ਮੈਂ ਨਹੀਂ ਆਰਤੀ ਕਿਸੇ ਨੂੰ ਕਹਿਣ ਦੇਣੀ।
ਔਰੰਗਜ਼ੇਬ ਸੀ ਚਾਹੁੰਦਾ, ਸਭ ਹੋਣ ਮੁਸਲਿਮ,
ਐਪਰ ਦਾਤੇ ਨੇ ਸਿੰਘ ਸਜਾ ਦਿੱਤੇ।
ਹੈ ਸੀ ਜਬਰ 'ਤੇ ਜ਼ੁਲਮ ਦੀ ਹਿੱਕ ਉਤੇ,
ਝੰਡੇ ਕੇਸਰੀ ਉਹਨੇ ਝੁਲਾ ਦਿੱਤੇ।

ਸਤਿਗੁਰ ਦਸਵੇਂ, ਦਾਤਾਰ ਦੀ ਮਿਹਰ ਸਦਕੇ,
ਸਿੰਘ ਫੈਲ ਗਏ ਸਾਰੇ ਜਹਾਨ ਅੰਦਰ।
ਹਰ ਥਾਂ ਪਿਤਾ, ਦਸਮੇਸ਼ ਦੇ ਪੁੱਤ ਮਿਲਦੇ,
ਅਮਰੀਕਾ, ਰੂਸ ਤੇ ਜਰਮਨ ਜਾਪਾਨ ਅੰਦਰ।
ਸਿੰਘਾਂ ਸੱਪਾਂ ਦੇ ਸਿਰਾਂ 'ਤੇ ਬਾਲ ਦੀਵੇ,
ਕੀਤੀ ਰੋਸ਼ਨੀ ਹਨੇਰ ਤੂਫਾਨ ਅੰਦਰ।

ਕਿਸੇ ਮਾਂ ਕੋਈ ਐਸੇ ਨਹੀਂ ਲਾਲ ਜੰਮੇ,
ਸਿੰਘਾਂ ਵਾਂਗ ਗੱਜਣ ਜੋ ਰਣ ਮੈਦਾਨ ਅੰਦਰ।
ਜਿਨ੍ਹਾਂ ਸਿੰਘਾਂ ਲਈ ਵਾਰੇ ਲਾਲ ਚਾਰੇ,
ਉਹ ਨੇ ਨਜ਼ਰ ਆਉਂਦੇ, ੧ੱਖ ਹਜ਼ਾਰ ਤੇਰੇ।
ਕਲਗੀ ਵਾਲਿਆ ਸਿੰਘ ਨੇ ਜੱਗ ਉਤੇ,​

:nerd
 
Top