ਸਿੱਖਾਂ ਦੇ ਜ਼ਖਮਾਂ ’ਤੇ ਲੂਣ ਛਿੜਕਿਆ!


‘ਹਰ ਭਾਰਤੀ ਪੁਸ਼ਤੈਨੀ ਤੌਰ (ਜੈਨੈਟੀਕਲੀ) ’ਤੇ ਭ੍ਰਿਸ਼ਟ ਹੈ – ਨੀਰਾਦ ਚੌਧਰੀ, ਪ੍ਰਸਿੱਧ ਹਿੰਦੂ ਲਿਖਾਰੀ
ਭਾਰਤ ਸਰਕਾਰ ਇੱਕ ‘ਭ੍ਰਿਸ਼ਟ ਡਿਪਲੋਮੈਟ’ ਲਈ ਅਮਰੀਕਾ ਨਾਲ ਸਬੰਧ ਖਰਾਬ ਕਰਨ ਨੂੰ ਤਿਆਰ!
ਚੰਗੀ ਗੱਲ ਹੈ ਅਮਰੀਕਨਾਂ ਨੂੰ ਅਸਲੀ ‘ਭਾਰਤੀ ਕਰੈਕਟਰ’ ਦੀ ਸਮਝ ਆਉਣੀ ਸ਼ੁਰੂ ਹੋਈ!
ਪ੍ਰਧਾਨ ਮੰਤਰੀ ਮਨਮੋਹਣ ਸਿੰਘ ਨੇ ਪੰਜਾਬ ਦੇ ਸਾਬਕਾ ਬੁੱਚੜ ਮੁੱਖ ਮੰਤਰੀ ਬੇਅੰਤ ਦੀ ਯਾਦ ਵਿੱਚ ਡਾਕ-ਟਿਕਟ ਜਾਰੀ ਕਰਕੇ ਸਿੱਖਾਂ ਦੇ ਜ਼ਖਮਾਂ ’ਤੇ ਲੂਣ ਛਿੜਕਿਆ!
‘ਸਿਆਸੀ ਖਰਾਬ ਮੌਸਮ’ ਵੇਖਦਿਆਂ ਗੁਜਰਾਤ ਦੇ ਬੁੱਚੜ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਆਉਣ ਤੋਂ ਵੱਟਿਆ ਟਾਲਾ!

Dr Amarjit Singh

ਵਾਸ਼ਿੰਗਟਨ (ਡੀ. ਸੀ.)( 17 ਦਸੰਬਰ, 2013,ਡਾ.ਅਮਰਜੀਤ ਸਿੰਘ) – ਇਸ ਹਫਤੇ ਦੌਰਾਨ ਭਾਰਤ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਬੜੇ ਦੂਰ-ਰਸ ਪ੍ਰਭਾਵਾਂ ਵਾਲੀਆਂ ਹਨ। ਭਾਈ ਗੁਰਬਖਸ਼ ਸਿੰਘ ਵਲੋਂ ਜੇਲਾਂ ਵਿੱਚ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ 14 ਨਵੰਬਰ ਤੋਂ ਜਾਰੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਨੇ ਜਿੱਥੇ ਸਿੱਖ ਕੌਮ ਦੀ ਜ਼ਮੀਰ ਨੂੰ ਝੰਜੋੜਨਾ ਸ਼ੁਰੂ ਕੀਤਾ ਹੈ, ਉ¤ਥੇ ਪੰਜਾਬ ਭਰ ਵਿੱਚੋਂ ਸਿੱਖ ਸੰਗਤਾਂ ਤੇ ਪੰਜਾਬੀ ਕਲਾਕਾਰ ਵਹੀਰਾਂ ਘੱਤ ਕੇ ਰੋਜ਼ਾਨਾ ਗੁਰਦੁਆਰਾ ਅੰਬ ਸਾਹਿਬ, ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) ਵਿਖੇ ਪਹੁੰਚ ਰਹੇ ਹਨ। ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਦੀ ਸਮਾਪਤੀ ਵਾਲੇ ਦਿਨ ਦੋਹਾਂ ਪੰਜਾਬਾਂ ਦੇ ਮੁੱਖ ਮੰਤਰੀਆਂ, 25 ਹਜ਼ਾਰ ਤੋਂ ਵੀ ਜ਼ਿਆਦਾ ਦਰਸ਼ਕਾਂ ਅਤੇ ਦੁਨੀਆਂ ਭਰ ਵਿੱਚ ਟੀ. ਵੀ. ਸਕਰੀਨਾਂ ਦੇ ਸਾਹਮਣੇ ਬੈਠੇ ਕਈ ਮਿਲੀਅਨ ਲੋਕਾਂ ਦੀਆਂ ਅੱਖਾਂ ਸਾਹਮਣੇ ਭਾਈ ਗੁਰਪ੍ਰੀਤ ਸਿੰਘ ਗੁਰੀ ਵਲੋਂ ‘ਖਾਲਸਈ ਅਣਖ’ ਦਾ ਵਿਖਾਇਆ ਗਿਆ ਚਮਤਕਾਰ, ਸਿੱਖ ਇਤਿਹਾਸ ਵਿਚਲੇ ਬਾਬਾ ਬੋਤਾ ਸਿੰਘ-ਗਰਜਾ ਸਿੰਘ ਦੇ ਕਾਰਨਾਮੇ ਦੀ ਯਾਦਦਹਾਨੀ ਕਰਾਉਂਦਾ ਪ੍ਰਤੀਤ ਹੁੰਦਾ ਹੈ।
ਇਹ ਹਫਤਾ ਭਾਰਤ ਦੇ ਲੋਕਾਂ, ਸਰਕਾਰ ਅਤੇ ਜੁਡੀਸ਼ੀਅਰੀ ਲਈ ਅੰਤਰਰਾਸ਼ਟਰੀ ਤੌਰ ’ਤੇ ਬੜੀ ਸ਼ਰਮ ਦਾ ਵਾਇਸ ਬਣਿਆ ਹੈ। ਨਿਊਯਾਰਕ ਵਿੱਚ ਭਾਰਤੀ ਕੌਂਸਲੇਟ ਦੀ 2 ਨੰਬਰ ਦੀ ਸੀਨੀਅਰ ਡਿਪਲੋਮੈਟ ਦੇਵਯਾਨੀ ਖੌਬਰਗੜੇ ਨੂੰ ‘ਵੀਜ਼ਾ ਫਰਾਡ’ ਦੇ ਸਿਲਸਿਲੇ ਵਿੱਚ ਨਿਊਯਾਰਕ ਪੁਲਿਸ ਨੇ ਹੱਥਕੜੀ ਲਾ ਕੇ ਫੜਿਆ ਅਤੇ ਕਾਫੀ ਜ਼ਿਆਦਾ ‘ਬਾਂਡ ਰਕਮ’ ’ਤੇ ਉਸ ਦੀ ਜ਼ਮਾਨਤ ਹੋਈ। ਭਾਰਤੀ ਸੁਪਰੀਮ ਕੋਰਟ ਵਲੋਂ ਸਮ¦ਿਗੀਆਂ ਦੇ ਮੁੱਦੇ ’ਤੇ ਦਿੱਲੀ ਹਾਈਕੋਰਟ ਦੇ ਇੱਕ ਫੈਸਲੇ ਨੂੰ ਉਲਟਾਏ ਜਾਣ ’ਤੇ ਭਾਰਤੀ ਲੋਕਾਂ ਵਿੱਚ ਇੱਕ ਬੇਮਾਅਨੀ ਬਹਿਸ ਸ਼ੁਰੂ ਹੋਈ, ਜਿਹੜੀ ਕਿ ਅੰਤਰਰਾਸ਼ਟਰੀ ਤੌਰ ’ਤੇ ਭਾਰਤ ਦੇ ਉਭਾਰੇ ਜਾ ਰਹੇ ‘ਉਦਾਰ ਇਮੇਜ’ ਨੂੰ ਭਾਰੀ ਠੇਸ ਪਹੁੰਚਾਉਣ ਵਾਲੀ ਹੈ। ਇਸ ਮੁੱਦੇ ’ਤੇ ਦਿੱਲੀ ਵਿੱਚ ਖੁਦ ਔਰਤਾਂ ਦੇ ਕੱਪੜੇ ਪਾ ਕੇ ਭਗੌੜਾ ਹੋਣ ਵਾਲੇ ਸਵਾਮੀ ਰਾਮਦੇਵ ਨੇ ਬਿਆਨ ਦਾਗਿਆ ਹੈ ਕਿ ਕਾਂਗਰਸ ਪਾਰਟੀ ਵਿੱਚ ਜ਼ਿਆਦਾਤਰ ਸਮ¦ਿਗੀ ਲੋਕ ਹਨ।
ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਹੋਣ ਦੇ ਬਾਵਜੂਦ ਅਨਿਸ਼ਚਿਤਾ ਦੀ ਸਥਿਤੀ ਬਣੀ ਹੋਈ ਹੈ ਅਤੇ ਉ¤ਥੇ ਰਾਸ਼ਟਰਪਤੀ ਰਾਜ ਲਾਗੂ ਹੋਣ ਦੀਆਂ ਕਾਫੀ ਸੰਭਾਵਨਾਵਾਂ ਹਨ। ਕੇਂਦਰ ਵਿੱਚ ਰਾਜ ਕਰ ਰਹੀ ਕਾਂਗਰਸ ਸਰਕਾਰ ਦੇ ਸਿੱਖ ਵਿਰੋਧੀ ਵਰਤਾਰੇ ਵਿੱਚ ਕੋਈ ਬਦਲਾਅ ਨਹੀਂ ਆਇਆ। ਇਸ ਦੀ ਛੇਕੜਲੀ ਉਦਾਹਰਣ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਵਲੋਂ ਪਿਛਲੇ ਦਿਨੀਂ ਪੰਜਾਬ ਦੇ ਬੁੱਚੜ ਮੁੱਖ ਮੰਤਰੀ ਬੇਅੰਤ ਦੀ ਯਾਦ ਵਿੱਚ ਜਾਰੀ ਕੀਤੀ ਡਾਕ ਟਿਕਟ ਤੋਂ ਮਿਲਦਾ ਹੈ। ਇਸ ਸਮਾਗਮ ਵਿੱਚ ਬੇਅੰਤ ਦੇ ਪਰਿਵਾਰ ਤੋਂ ਇਲਾਵਾ, ਪੰਜਾਬੀ ਦੀ ਸਿਖਰਲੀ ਕਾਂਗਰਸੀ ਲੀਡਰਸ਼ਿਪ ਅਤੇ ਕੇਂਦਰੀ ਕਾਂਗਰਸੀ ਲੀਡਰਸ਼ਿਪ ਸ਼ਾਮਲ ਹੋਈ। ਇਨਾਂ ਸਿਰਾਂ ’ਤੇ ਪੱਗਾਂ ਬੰਨਣ ਵਾਲੇ ਬੇਗੈਰਤ ਸਿੱਖਾਂ ਨੂੰ ਸ਼ਾਇਦ ਧਰਤੀ ਵੀ ਆਪਣੇ ਵਿੱਚ ਸਮੌਣ ਦੀ ਵਿਹਲ ਨਾ ਦੇਵੇ।

ਇੰਗਲੈਂਡ ਵਿੱਚ ਅਬਾਦ ਹੋਏ ਬੰਗਾਲੀ ਮੂਲ ਦੇ ਅੰਗਰੇਜ਼ੀ ਬਜ਼ੁਰਗ ਪ੍ਰਸਿੱਧ ਲਿਖਾਰੀ ਨੀਰਾਦ ਚੌਧਰੀ ਨੇ ਇੱਕ ਵਾਰ ਕਿਹਾ ਸੀ, ‘ਹਰ ਭਾਰਤੀ ਪੁਸ਼ਤੈਨੀ ਤੌਰ ’ਤੇ ਭ੍ਰਿਸ਼ਟ ਹੈ।’ (5ਵੲਰੇ 9ਨਦੳਿਨ ਸਿ 7ੲਨੲਟਚਿੳਲਲੇ 3ੁਰਰੁਪਟ.) ਬ੍ਰਿਟੇਨਵਾਸੀ ਗੋਰਿਆਂ ਨੂੰ ਤਾਂ ਇਸ ਭਾਰਤੀ ਫਿਤਰਤ ਦੀ ਚਿਰੋਕਣੀ ਸਮਝ ਹੈ ਕਿਉਂਕਿ ਉ¤ਥੇ ਉਨਾਂ ਨੇ 200 ਸਾਲ ਤੋਂ ਜ਼ਿਆਦਾ ਸਮਾਂ ਰਾਜ ਕੀਤਾ ਹੋਇਆ ਹੈ ਪਰ ਅਮਰੀਕਾ ਵਾਸੀਆਂ ਨੂੰ ਹੁਣ ਇਸ ਭਾਰਤੀ ਕਰੈਕਟਰ ਦੀ ਚੰਗੀ ਤਰਾਂ ਸਮਝ ਆਉਣੀ ਸ਼ੁਰੂ ਹੋਈ ਹੈ। ਕੋਈ ਵੀ ਇਮਾਨਦਾਰ ਸਟੇਟ ਹੁੰਦੀ ਤਾਂ ਭਾਰਤੀ ਡਿਪਲੋਮੈਟ ਦੇਵਯਾਨੀ ਦੀ ‘ਭ੍ਰਿਸ਼ਟ’ ਕਾਰਵਾਈ ਨੂੰ ਵੇਖਦਿਆਂ, ਉਸ ਨੂੰ ਨੌਕਰੀ ਤੋਂ ਮੁਅੱਤਲ ਕਰਕੇ ਉਸ ਦੇ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਜਾਂਦੀ! ਪਰ ਜਿਵੇਂ ਇੱਕ ‘ਡਾਕੂ’ ਆਪਣੇ ਸਾਥੀ ਡਾਕੂਆਂ ਦੇ ਬਚਾਅ ਲਈ ਕਿਸੇ ਹੱਦ ਤੱਕ ਵੀ ਕਾਰਵਾਈ ਕਰਨ ਤੱਕ ਜਾਂਦਾ ਹੈ, ਭਾਰਤੀ ਹਾਕਮਾਂ ਨੇ ਇਹ ਹੀ ਪਹੁੰਚ ਅਪਣਾਈ ਹੈ।
ਭਾਰਤੀ ਹਾਕਮਾਂ ਵਲੋਂ ਕੀਤੀ ਬਦਲਾ ਲਊ ਕਾਰਵਾਈ ਵਿੱਚ ਅਮਰੀਕੀ ਅੰਬੈਸਡਰ ਨੂੰ ਤਲਬ ਕਰਕੇ ਰੋਹ ਜਤਾਉਣਾ, ਭਾਰਤ ਵਿਚਲੇ ਅਮਰੀਕੀ ਡਿਪਲੋਮੇਟਾਂ ਨੂੰ ਕਹਿਣਾ ਕਿ ਉਹ ਆਪਣੀ ਸ਼ਨਾਖਤੀ ਕਾਰਡ ਅਤੇ ਏਅਰਪੋਰਟ ਪਾਸ ਜਮਾਂ ਕਰਵਾਉਣ, ਅਮਰੀਕਾ ਡਿਪਲੋਮੈਟਾਂ ਦੇ ਕੋਲ ਕੰਮ ਕਰਦੇ ਭਾਰਤੀ ਮੁਲਾਜ਼ਮਾਂ ਦੀਆਂ ਤਨਖਾਹਾਂ ਸਮੇਤ ਸਾਰੇ ਵੇਰਵਿਆਂ ਦੀ ਮੰਗ, ਭਾਰਤ ਵਿਚਲੇ ਅਮਰੀਕੀ ਸਕੂਲਾਂ ਦੇ ਟੀਚਰਾਂ ਦੀਆਂ ਤਨਖਾਹਾਂ ਦੇ ਵੇਰਵੇ, ਦਿੱਲੀ ਵਿਚਲੀ ਅਮਰੀਕਨ ਅੰਬੈਸੀ ਦੇ ਬਾਹਰ ਸੁਰੱਖਿਆ ਕਾਰਨਾਂ ਕਰਕੇ ਲਗਾਈਆਂ ਰੋਕਾਂ (ਬੈਰੀਕੇਡਜ਼) ਨੂੰ ਹਟਾਉਣਾ, ਅਮਰੀਕਨ ਅੰਬੈਸੀ ਵਲੋਂ ਇਮਪੋਰਟ ਕਲੀਅਰੈਂਸ ’ਤੇ ਪਾਬੰਦੀ ਲਾਉਣਾ ਆਦਿ ਸ਼ਾਮਲ ਹਨ।
ਪਿਛਲੇ ਦਿਨੀਂ ਭਾਰਤ ਦੇ ਦੌਰੇ ’ਤੇ ਗਏ ਅਮਰੀਕਨ ਕਾਂਗਰਸਮੈਨਾਂ ਦੇ ਇੱਕ ਵਫਦ ਨੂੰ ਭਾਰਤੀ ਲੋਕ ਸਭਾ ਦੀ ਸਪੀਕਰ, ਰਾਹੁਲ ਗਾਂਧੀ, ਨਰਿੰਦਰ ਮੋਦੀ, ਗ੍ਰਹਿ ਮੰਤਰੀ ਸੁਨੀਲ ਸ਼ਿੰਦੇ ਆਦਿ ਨੇ ਮਿਲਣ ਤੋਂ ਨਾਂਹ ਕਰ ਦਿੱਤਾ। ਬੀਜੇਪੀ ਦੇ ਸੀਨੀਅਰ ਨੇਤਾ ਤੇ ਸਾਬਕਾ ਕੇਂਦਰੀ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ਇੰਨਾ ਕਰਨਾ ਹੀ ਕਾਫੀ ਨਹੀਂ ਹੈ। ਉਸ ਅਨੁਸਾਰ, ‘ਸਾਨੂੰ ਅਮਰੀਕਨ ਡਿਪਲੋਮੈਟਾਂ ਦੇ ਸਮਲੈਂਗਿਕ ਸਾਥੀਆਂ (ਜਿਨਾਂ ਨੂੰ ਭਾਰਤ ਨੇ ਵੀਜ਼ਾ ਦਿੱਤਾ ਹੋਇਆ ਹੈ) ਨੂੰ ਫੜਕੇ ਜੇਲਵਿੱਚ ਤੁੰਨਣਾ ਚਾਹੀਦਾ ਹੈ ਅਤੇ ਮੁਕੱਦਮਾ ਚਲਾ ਕੇ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ ਕਿਉਂਕਿ ਭਾਰਤੀ ਸੁਪਰੀਮ ਕੋਰਟ ਵਲੋਂ ਸਮਲਿੰਗੀ ਸਬੰਧਾਂ ਦੇ ਖਿਲਾਫ ਆਏ ਫੈਸਲੇ ਤੋਂ ਬਾਅਦ ਇਹ ਕਾਰਵਾਈ ਗੈਰ-ਕਾਨੂੰਨੀ ਹੈ। ਜੇ ਅਮਰੀਕਾ ਵਿੱਚ ਇਕਰਾਰ ਤਨਖਾਹ ਤੋਂ ਘੱਟ ਦੇਣੀ ਗੈਰ-ਕਾਨੂੰਨੀ ਹੈ ਤਾਂ ਭਾਰਤ ਵਿੱਚ ਸਮ¦ਿਗੀ ਹੋਣਾ ਗੈਰ-ਕਾਨੂੰਨੀ ਹੈ।’
ਪਾਠਕਜਨ! ਭਾਰਤੀ ਹਾਕਮਾਂ ਦੇ ਆਚਰਣ ਦਾ ਇਹ ‘ਸਹੀ ਵਰਤਾਰਾ’ ਗੁਰਬਾਣੀ ਦੇ ਇਸ ਮਹਾਂਵਾਕ ਅਨੁਸਾਰ ਹੈ -
‘ਜੋ ਜੀਅ ਹੋਏ ਸੋ ਉਗਵੈ ਮੂੰਹ ਕਾ ਕਿਆ ਵਾਉ॥
ਬੀਜੈ ਬਿਖ ਮੰਗੇ ਅੰਮ੍ਰਿਤ ਵੇਖੋ ਇਹੁ ਨਿਆਉ॥’
ਹੁਣ ਤੱਕ ਭਾਰਤੀ ਹਾਕਮ ਅਤੇ ਉਨਾਂ ਦੇ ਦੁਮਛੱਲੇ, ਭੋਲੇ-ਭਾਲੇ ਅਮਰੀਕਨਾਂ ਨੂੰ ‘ਗਾਂਧੀ, ਸ਼ਾਂਤੀ, ਯੋਗਾ, ਹਿਮਾਲਿਆ ਪਹਾੜ ਦੀਆਂ ਗੁਫਾਵਾਂ, ਸਭ ਧਰਮਾਂ ਲਈ ਸਹਿਣਸ਼ੀਲਤਾ, ਅਹਿੰਸਾ, ਸੱਤਿਆਮੇਵ ਜਯਤੇ ਆਦਿ ਦੇ ਮੋਮੋਠਗਣੇ ਸ਼ਬਦਾਂ ਨਾਲ ਉ¤ਲੂ ਬਣਾ ਰਹੇ ਸਨ। ਪਰ ਜਿਉਂ ਹੀ ਇੱਕ ਭਾਰਤੀ ਡਿਪਲੋਮੈਟ, ਕਾਨੂੰਨ ਦੇ ਸ਼ਿਕੰਜੇ ਵਿੱਚ ਆਇਆ, ਭਾਰਤੀ ਹਾਕਮ ਵਿਰੋਧੀ ਧਿਰਾਂ ਇਉਂ ਵਰਤਾਰਾ ਕਰ ਰਹੀਆਂ ਹਨ, ਜਿਵੇਂ ਕਿ ਅਮਰੀਕਾ ਨੇ ਭਾਰਤ ’ਤੇ ਫੌਜੀ ਹਮਲਾ ਕਰ ਦਿੱਤਾ ਹੋਵੇ। ਇਹੋ ਜਿਹੀਆਂ ਕੋਝੀਆਂ ਕਾਰਵਾਈਆਂ ਕਰਦਿਆਂ, ਭਾਰਤੀ ਹਾਕਮਾਂ ਨੂੰ ਇਹ ਅਖਾਣ ਵੀ ਭੁੱਲ ਗਿਆ -
‘ਕਿਆ ਪਿੱਦੀ, ਕਿਆ ਪਿੱਦੀ ਕਾ ਸ਼ੋਰਬਾ।’
ਅਮਰੀਕਨ ਦ੍ਰਿਸ਼ਟੀਕੋਣ ਤੋਂ ਤਾਂ ਇਹ ਹੀ ਕਹਿਣਾ ਬਣਦਾ ਹੈ ਕਿ ਚਲੋ ਚੰਗਾ ਹੋਇਆ ‘ਭਾਰਤੀ ਲੋਕਤੰਤਰ’ ਦੀ ਅਸਲੀਅਤ ਸਾਨੂੰ ਸਮਝ ਆ ਗਈ। ਚੰਗਾ ਹੋਵੇ ਅਮਰੀਕਨ ਨੀਤੀ-ਘਾੜੇ, ਪੰਜਾਬੀ ਜ਼ੁਬਾਨ ਦਾ ਇਹ ਅਖਾਣ ਹੀ ਚੇਤੇ ਕਰ ਲੈਣ -
‘ਟਕੇ ਦੀ ਹਾਂਡੀ ਗਈ,
ਕੁੱਤੇ ਦੀ ਜ਼ਾਤ ਪਛਾਣੀ ਗਈ।’
ਅਮਰੀਕਨ ਇਮਾਨਦਾਰੀ ਤੇ ਭਾਰਤੀ ਬੇਈਮਾਨੀ ਦੋਹਾਂ ਲੋਕਤੰਤਰਾਂ ਦੇ ਵਿਲੱਖਣ ਗੁਣ ਬਣ ਕੇ ਸਾਹਮਣੇ ਆਏ ਹਨ।

ਪੰਜਾਬ ’ਚੋਂ ਮਿਲੀਆਂ ਖਬਰਾਂ ਅਨੁਸਾਰ ਨਰਿੰਦਰ ਮੋਦੀ ਅਤੇ ਉਸ ਦੇ ਪਿਛਲੱਗ ਬਾਦਲ ਅਕਾਲੀ ਦਲ ਨੇ 21 ਦਸੰਬਰ ਨੂੰ ਜਗਰਾਵਾਂ ਵਿੱਚ ਕੀਤੀ ਜਾਣ ਵਾਲੀ ‘ਮੋਦੀ ਫਤਹਿ ਰੈਲੀ’ ਰੱਦ ਕਰ ਦਿੱਤੀ ਹੈ। ਲਿਸ਼ਕਦੀ ਧੁੱਪ ਵਾਲੇ ਦਿਨਾਂ ਵਿੱਚ, ਇਸ ਨੂੰ ‘ਖਰਾਬ ਮੌਸਮ’ ਕਹਿ ਕੇ ਰੈਲੀ ਨੂੰ ਰੱਦ ਕੀਤਾ ਜਾ ਰਿਹਾ ਹੈ। ਅਸੀਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਵਧਾਈ ਦਿੰਦੇ ਹਾਂ ਕਿ ਉਨਾਂ ਨੇ ਮੋਦੀ ਦੇ ਬਰਾਬਰ ਰੈਲੀ ਰੱਖ ਕੇ, ਇਸ ‘ਗੁਜਰਾਤ ਦੇ ਬੁੱਚੜ’, ਜਿਹੜਾ ਇੱਕ ਕਾਇਰ ‘ਰੰਗਿਆ ਗਿੱਦੜ’ ਹੈ, ਨੂੰ ਦੁੰਮ-ਦਬਾ ਕੇ ਭੱਜਣ ’ਤੇ ਮਜਬੂਰ ਕਰ ਦਿੱਤਾ ਹੈ। ਬੀ. ਜੇ. ਪੀ.-ਬਾਦਲ ਦਲ ਦੇ ਇਸ ‘ਅਚਾਨਕ ਫੈਸਲੇ’ ਵਿੱਚ ਵੀਰ ਗੁਰਪ੍ਰੀਤ ਸਿੰਘ ਗੁਰੀ ਦੇ ‘ਅਣਖੀ ਕਾਰਨਾਮੇ’ ਦਾ ਵੀ ਵਿਸ਼ੇਸ਼ ਯੋਗਦਾਨ ਹੈ। ਹਾਲ ਦੀ ਘੜੀ ਇਸ ਅਖਾਣ ’ਚੋਂ ਸਵਾਦ ਲਿਆ ਜਾ ਸਕਦਾ ਹੈ -
‘ਮਾਰੇ ਨਾਲੋਂ, ਭਜਾਇਆ ਚੰਗਾ’।


 
Top