“ਅਤਿਥੀ ਦੇਵਾ ਭਵੋ” ਜਾਂ “ਅਤਿਥੀ ਬਣੋ ਬੱਕਰੇ ..?”


“ਅਤਿਥੀ ਦੇਵਾ ਭਵੋ” ਜਾਂ “ਅਤਿਥੀ ਬਣੋ ਬੱਕਰੇ ..?”

http://punjabspectrum.net/wp-content/uploads/2013/06/17794481-95bb-42d5-9371-d57cb89e234ehires.jpg
ਕੁਝ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਉਤਰਾਖੰਡ ਵਿੱਚ ਫਸੇ ਲੋਕਾਂ ਲਈ ਖਾਣ ਪੀਣ ਦਾ ਪ੍ਰਬੰਧ ਕਰਨ ਦੀ ਜਰੂਰਤ ਹੈ ਕਿਓੰਕੇ ਸਥਾਨਿਕ ਲੋਕਾਂ ਵਲੋਂ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਖਾਣ ਪੀਣ ਦੀਆਂ ਚੀਜ਼ਾਂ ਦੀ ਕੀਮਤ ਵਿੱਚ ਤਕਰੀਬਨ 8-10 ਗੁਣਾ ਵਾਧਾ ਕਰ ਦਿੱਤਾ ਗਿਆ ਹੈ ।
ਕੁਦਰਤੀ ਮੁਸੀਬਤ ਵੇਲੇ ਤਾਂ ਕਈ ਵਾਰੀ ਦੁਸ਼ਮਣ ਵੀ ਨਾਲ ਆ ਖਲੋਂਦੇ ਨੇ, ਪਰ ਕੀ ਅੱਜ ਕੱਲ ਇਨਸਾਨੀਅਤ ਮਰ ਰਹੀ ਹੈ ? ਕੀ ਸਿਰਫ ਸਵੇਰੇ ਸ਼ਾਮ ਪਾਠ ਪੂਜਾ ਕਰਨਾ ਹੀ ਧਰਮ ਰਹਿ ਗਿਆ ਹੈ ? ਮੁਸੀਬਤ ਵਿੱਚ ਫਸੇ ਹੋਏ ਇਨਸਾਨਾ ਦਾ ਸ਼ੋਸ਼ਣ ਕਰਨਾ ਕਿੱਥੇ ਦੀ ਇਨਸਾਨੀਅਤ ਹੈ ..?
ਇੱਕ ਬਹੁਤ ਹੀ ਕਰੀਬੀ ਦੋਸਤ ਨੇ ਕੁਝ ਸਮਾਂ ਪਹਿਲਾਂ ਜਪਾਨ ਵਿੱਚ ਆਈ ਸੁਨਾਮੀ ਬਾਰੇ ਜਾਣਕਾਰੀ ਦਿੱਤੀ ਸੀ ਕੇ ਕਿਵੇਂ ਓਥੇ ਖਾਣ ਪੀਣ ਵਾਲੇ ਸਟੋਰਾਂ ਦੇ ਮਾਲਕਾਂ ਨੇ ਦਰਵਾਜੇ ਖੋਲ ਦਿੱਤੇ ਸਨ ਤੇ ਐਲਾਨ ਕਰ ਦਿੱਤਾ ਸੀ ਕੇ ਜਿਸ ਨੂੰ ਜੋ ਵੀ ਚਾਹੀਦਾ ਹੈ ਮੁਫਤ ਵਿੱਚ ਲਿਜਾ ਸਕਦਾ ਹੈ ਤੇ ਓਥੇ ਦੇ ਲੋਕਾਂ ਨੇ ਕੋਈ ਵੀ ਹੁੜਦੰਗ ਨਹੀਂ ਮਚਾਇਆ ਤੇ ਜੋ ਜੋ ਜਰੂਰਤ ਦੀਆਂ ਵਸਤਾਂ ਸਨ ਲੈ ਕੇ ਸਟੋਰਾਂ ਵਾਲਿਆਂ ਦਾ ਸ਼ੁਕਰੀਆ ਅਦਾ ਕਰਕੇ ਗਏ ।
ਭਾਰਤ ਦੀ ਸਭਿਅਤਾ ਹਜ਼ਾਰਾਂ ਸਾਲ ਪੁਰਾਣੀ ਸਭਿਅਤਾ ਹੈ । ਜਿਸ ਵਿੱਚ “ਅਤਿਥੀ ਦੇਵਾ ਭਵੋ “( ਮਹਿਮਾਨ ਦੇਵਤਾ ਬਰਾਬਰ ਹੈ ) ਦਾ ਬਹੁਤ ਪ੍ਰਚਾਰ ਕੀਤਾ ਜਾਂਦਾ ਹੈ । ਕੀ ਇਹ ਪ੍ਰਚਾਰ ਸਿਰਫ ਕਿਤਾਬਾਂ ਤੱਕ ਹੀ ਸੀਮਤ ਹੈ -……?
ਕੀ ਅਸੀਂ ਸਿਰਫ ਇਹੀ ਤਰੱਕੀ ਕੀਤੀ ਹੈ ਕੇ ਮੁਸੀਬਤ ਵਿੱਚ ਫਸੇ ਹੋਏ ਇਨਸਾਨ ਦਾ ਸੋਸ਼ਣ ਕਿਵੇਂ ਕਰਨਾ ਹੈ …?
 
Top