ਸਿੱਖੀ.......

ਕਿਹੜੀ ਗੱਲੋਂ ਰੁੱਸਿਆਂ ਏਂ ਨਲੂਏ ਦੇ ਜਾਨਸ਼ੀਨਾਂ
ਸਿੱਖੀ ਤੇ ਸਿਧਾਂਤਾਂ ਵੱਲੋਂ ਮੁੱਖ ਕਾਹਤੋਂ ਫੇਰਿਆ
ਮਿਲੀ ਨਹੀਓਂ ਸਸਤੀ ਇਹ ਸਿਰ ਦੇ ਕੇ ਲਈ ਸਿੱਖੀ
ਤੇਰੇ ਬਾਝੋਂ ਪੰਥ ਅੱਜ, ਪਾਖੰਡੀਆਂ ਨੇ ਘੇਰਿਆ
ਗੁਰਾਂ ਦੇ ਪੰਜਾਬ ਵਿੱਚ, ਗੁਰਾਂ ਦੇ ਸਰੂਪ ਸਾੜੇ
ਖੂਨੀ ਪੰਜੇ ਅੱਡ ਲਏ ਨੇ ਫੇਰ ਨਰਕਧਾਰੀਆਂ
ਏਡੀ ਲੰਬੀ ਨੀਂਦ ਨਾਂ ਬਈ ਸ਼ੇਰਾਂ ਤਾਈਂ ਚੰਗੀਹੁੰਦੀ
ਉੱਠ ਜਾਗ ਹੁਣ ਖ਼ਾਲਸਾ ਤਿਆਗ ਇਹ ਖੁਮਾਰੀਆਂ
ਮਿਲੀ ਨਹੀਓਂ ਸਸਤੀ ਇਹ ਸਿਰ ਦੇ ਕੇ ਲਈ ਸਿੱਖੀ…..
ਗਾਫ਼ਲਾ ਉਏ ਵੇਖ ਸ਼ਾਨਾਮੱਤਾ ਇਤਿਹਾਸ ਤੇਰਾ
ਸੰਘ ਜਿਹੀਆਂ ਫ਼ਿਰਕੂ ਜਥੇਬੰਦੀਆ ਵਿਗਾੜਿਆ
ਕੌਮ ਦਾ ਜੋ ਮਾਣ, ਵੇਖ ਆਨ ਸ਼ਾਨ ਪੰਥ ਦੀ ਜੋ
ਪੁਤਲਾ ਬਣਾਕੇ ਇਥੇ ਗਿੱਦੜਾਂ ਨੇ ਸਾੜਿਆ
ਸਾਂਭੀਏ ਵਕਤ ਚੱਲ, ਵੈਰੀਆਂ ਨੇ ਛੇੜ ਛੇੜੀ
ਕੌਮ ਉੱਤੇ ਫੇਰ ਅੱਜ ਬਣੀਆਂ ਨੇ ਭਾਰੀਆਂ
ਏਡੀ ਲੰਬੀ ਨੀਂਦ ਨਾਂ ਬਈ ਸ਼ੇਰਾਂ ਤਾਈਂ ਚੰਗੀਹੁੰਦੀ
ਉੱਠ ਜਾਗ ਹੁਣ ਖ਼ਾਲਸਾ ਤਿਆਗ ਇਹ ਖੁਮਾਰੀਆਂ
ਮਿਲੀ ਨਹੀਓਂ ਸਸਤੀ ਇਹ ਸਿਰ ਦੇ ਕੇ ਲਈ ਸਿੱਖੀ…..
23 ਸਾਲ ਹੋਏ, ਦਿੱਲੀ ਵਿੱਚ ਨਿਰਦੋਸ਼ ਮਾਰੇ
ਬੜੀ ਚੰਗੀ ਤਰ੍ਹਾਂ ਅਸੀਂ, ਇਨਸਾਫ਼ ਵੇਖ ਲਿਆ ਏ
ਕਾਤਿਲ ਬਚਾ ਲਏ, ਇਨ੍ਹਾਂ ਪੰਥਕ ਹਿਤੈਸ਼ੀਆਂ ਨੇ
ਦੋਸ਼ੀਆਂ ਦਾ ਦਿੱਤਾ ਅਸੀਂ ਸਾਥ ਵੇਖ ਲਿਆ ਏ
ਲੜਨੀ ਪੈਣੀ ਇਹ ਲੜਾਈ, ਤੈਨੂੰ ਆਪਣੇ ਭਰੋਸੇ ਉੱਤੇ
ਆਸਾਂ ਤੇ ਉਮੀਦਾਂ ਛੱਡ, ਕਰੀਏ ਤਿਆਰੀਆਂ
ਵਫ਼ਾ ਦੀ ਨਾ ਆਸ ਰੱਖੀਂ, ਡੋਗਰਿਆਂ ਦੇ ਵਾਰਸਾਂਤੋਂ
ਮੁਰਦਾ ਜ਼ਮੀਰਾਂ ਨਾ, ਨਿਭਾਉਣ ਵਫ਼ਾਦਾਰੀਆਂ
ਏਡੀ ਲੰਬੀ ਨੀਂਦ ਨਾਂ ਬਈ ਸ਼ੇਰਾਂ ਤਾਈਂ ਚੰਗੀਹੁੰਦੀ
ਉੱਠ ਜਾਗ ਹੁਣ ਖ਼ਾਲਸਾ ਤਿਆਗ ਇਹ ਖੁਮਾਰੀਆਂ
ਮਿਲੀ ਨਹੀਓਂ ਸਸਤੀ ਇਹ ਸਿਰ ਦੇ ਕੇ ਲਈ ਸਿੱਖੀ…


 
Top