ਨੇਜ਼ਿਆਂ ਤੇ ਟੰਗ ਦੇ....

ਨੇਜ਼ਿਆਂ ਤੇ ਟੰਗ ਦੇ,ਕੱਟ ਬੰਦ-ਬੰਦ ਦੇ,
ਭੱਠੀਆਂ 'ਚ ਝੋਂਕ ਦੇ,ਆਰਿਆਂ ਨੂੰ ਸੋਂਪ ਦੇ,
ਮੇਰੀ ਜਵਾਨੀ ਕੜ ਕੇ,ਮੇਰੀ ਜਵਾਨੀ ਬਲ ਕੇ,
ਗਾਵੇਗੀ ਇਕੋ ਰਾਗਣੀ,ਕਿ ਧਰਮ ਪਿਛੇ ਮਰਨ ਵਿਚ, ਦਸਮੇਸ਼ ਦੇ ਦੁਲਾਰਿਆਂ ਦੀ,ਜਿੰਦ ਲਈ ਸਕੂਨ ਹੈ

 
Top