UNP

---ਵੈਲੇਂਟਾਈਨ ਡੇ ---

---ਵੈਲੇਂਟਾਈਨ ਡੇ --- * ਇੱਕ ਪਾਸੇ ਤਾਂ ਇੱਕ ਨੌਜਵਾਨ ਲੜਕਾ 14 ਫਰਵਰੀ ਨੂੰ ਹੱਥ ਵਿੱਚ 2-4 ਰੁਪਏ ਦਾ ਫੁੱਲ 100 .....


Go Back   UNP > Contributions > Religion and Politics

UNP

Register

 
Old February 9th, 2012
~Guri_Gholia~
 
Arrow ---ਵੈਲੇਂਟਾਈਨ ਡੇ ---

---ਵੈਲੇਂਟਾਈਨ ਡੇ ---
* ਇੱਕ ਪਾਸੇ ਤਾਂ ਇੱਕ ਨੌਜਵਾਨ ਲੜਕਾ 14 ਫਰਵਰੀ ਨੂੰ ਹੱਥ ਵਿੱਚ
2-4 ਰੁਪਏ ਦਾ ਫੁੱਲ 100 ਰੁਪਏ ਦਾ ਖ੍ਰੀਦਣ ਤੋਂ ਬਾਅਦ ਆਪਣੇ
ਹਾਣ ਦੀ ਕੁੜੀ ਨੂੰ ਦੇਣ ਲਈ ਬਿਹਬਲ ਹੋਇਆ
ਆਪਣੀ ਆਜ਼ਾਦੀ ਦੀ ਗੱਲ ਕਰਦਿਆਂ ਕਹਿੰਦਾ ਹੈ ਕਿ ਇਸ ਵਿੱਚ
ਬੁਰਾ ਹੀ ਕੀ ਹੈ? ਤਾਂ ਉਹੀ ਲੜਕਾ ਆਪਣੀ ਸਕੀ ਭੈਣ ਪ੍ਰਤੀ ਦੂਜੇ
ਲੜਕਿਆਂ ਦੇ ਉਸੇ ਤਰ੍ਹਾਂ ਦਾ ਵਤੀਰੇ ਤੇ ਡਾਂਗਾਂ ਕਿਉਂ ਚੁੱਕ ਲੈਂਦਾ ਹੈ?
* ਜੋ ਆਜ਼ਾਦੀ ਕਿਸੇ ਦੀ ਭੈਣ ਤੋਂ ਚਾਹੁੰਦਾ ਹੈ, ਉਹ
ਆਜ਼ਾਦੀ ਆਪਣੀ ਭੈਣ ਨੂੰ ਕਿਉਂ ਨਹੀਂ ਦਿੰਦਾ ?
...
* ਸੱਭ ਅਧਿਕਾਰ ਮੁੰਡਿਆਂ ਨੂੰ ਹੀ ਹਨ ਤਾਂ ਕੁੜੀਆਂ ਵੇਲੇ ਸਾਨੂੰ
ਕੀ ਤਕਲੀਫ ਹੈ ?
* ਮੁੰਡਾ ਲਵ-ਮੈਰਿਜ਼ ਕਰਵਾ ਲਵੇ ਤਾਂ ਜਾਇਜ਼ ਪਰ ਜੇ ਇਹ ਗੱਲ
ਕੁੜੀ ਚਾਹਵੇ ਤਾਂ ਗਲਤ ਕਿਉਂ ?
* ਇਹੀ ਹੈ ਸਾਡੀ ਪੜ੍ਹਾਈ ਲਿਖਾਈ ਅਤੇ ਮਾਡਰਨ ਪੁਣਾ ?
* ਦੂਜਿਆਂ ਦੀਆਂ ਧੀਆਂ ਭੈਣਾਂ ;'ਚੀਜ਼ੀਆਂ','ਪੁਰਜੇ', 'ਪਟੋਲੇ' ਤੇ ਫਿਰ
ਸਾਡੀਆਂ ਕੀ ਹਨ ?
* ਕੀ ਇਹ ਹੈ ਸਾਡਾ ਸੱਭਿਆਚਾਰ, ਸਾਡਾ ਪੰਜਾਬੀਪੁਣਾ? ਆਉ
ਪੰਜਾਬ ਦੀ ਪਵਿੱਤਰਤਾ ਬਹਾਲ ਕਰੀਏ! ਸੱਭਿਆਚਾਰ ਬਚਾਈਏ !!

unknwn

UNP