UNP

ਦੀਵਾਲੀ ਕੀ ਰਾਤ ਦੀਵੇ?

X
Quick Register
User Name:
Email:
Human Verification


Go Back   UNP > Contributions > Religion and Politics

UNP Register

 

 
Old 22-Oct-2011
Yaar Punjabi
 
ਦੀਵਾਲੀ ਕੀ ਰਾਤ ਦੀਵੇ?

ਦੀਵਾਲੀ ਕੀ ਰਾਤ ਦੀਵੇ? ਅਤੇ ਅਜੌਕੇ ਸਿੱਖ ਆਗੂ
ਦੀਵਾਲੀ ਕੀ ਰਾਤਿ, ਦੀਵੇ..? ਹੋਰ ਤਾਂ ਹੋਰ ਦਿਵਾਲੀ ਦੇ ਦਿਨਾਂ ਚ ਸਿੱਖ ਧਰਮ ਦੇ ਕੇਂਦਰ ਦਰਬਾਰ ਸਾਹਿਬ ਤੋਂ ਹੀ ਅਰੰਭ ਹੋ ਕੇ ਅੱਜ ਸਾਡੇ ਬਹੁਤੇ ਪ੍ਰਚਾਰਕ-ਰਾਗੀ-ਦੀਵਾਲੀ ਕੀ ਰਾਤਿ, ਦੀਵੇ ਬਾਲੀਅਨਿ ਪੰਕਤੀ ਨੂੰ ਮੂਲ ਅਰਥਾਂ ਦੇ ਬਿਲਕੁਲ ਉਲਟ ਪੇਸ਼ ਕਰ ਰਹੇ ਹੁੰਦੇ ਹਨ। ਅਸਲ ਚ ਭਾਈ ਗੁਰਦਾਸ ਜੀ ਦੀ ਵਾਰ ੧੯/੬ ਦੀ ਇਹ ਪਹਿਲੀ ਪੰਕਤੀ ਹੈ ਅਤੇ ਪਉੜੀ ਇਸ ਤਰ੍ਹਾਂ ਹੈ:

ਦੀਵਾਲੀ ਕੀ ਰਾਤਿ, ਦੀਵੇ ਬਾਲੀਅਨਿ ॥ ਤਾਰੇ ਜਾਤਿ ਸਨਾਤਿ, ਅੰਬਰ ਭਾਲੀਅਨਿ ॥
ਫੁਲਾਂ ਦੀ ਬਾਗਾਤਿ, ਚੁਣਿ ਚੁਨਿ ਚਾਲਿਆਣਿ॥ ਤੀਰਥ ਜਾਤੀ ਜਾਤਿ ਨੈਣਿ ਨਿਹਾਲੀਅਣਿ॥
ਹਰਿ ਚੰਦਉਰੀ ਝਾਤਿ, ਵਸਾਇ ਉਚਾਲੀਅਣਿ॥ ਗੁਰਮੁਖਿ ਸੁਖ ਫਲਦਾਤਿ, ਸਬਦਿ ਸਮਾਲੀਅਣਿ॥

ਅਰਥ :- ਜਿਵੇਂ ਦੀਵਾਲੀ ਦੀ ਰਾਤ ਨੂੰ ਲੋਕੀਂ ਦੀਵੇ ਬਾਲਦੇ ਹਨ ਪਰ ਇਹ ਰੌਸ਼ਨੀ ਕੁਝ ਦੇਰ ਲਈ ਹੀ ਹੁੰਦੀ ਹੈ। ਰਾਤ ਨੂੰ ਤਾਰੇ ਦਿਖਾਈ ਦੇਂਦੇ ਹਨ, ਕੇਵਲ ਦਿਨ ਚੜ੍ਹਣ ਤੀਕ। ਪੋਧਿਆਂ ਨਾਲ ਫੁਲ ਖਿੱੜਦੇ ਹਨ ਪਰ ਲੱਗੇ ਰਹਿਣ ਲਈ ਨਹੀਂ। ਤੀਰਥਾਂ ਤੇ ਜਾਣ ਵਾਲੇ ਯਾਤ੍ਰੀ ਦਿਖਾਈ ਤਾਂ ਦੇਂਦੇ ਹਨ, ਪਰ ਉਥੇ ਰਹਿਣ ਨਹੀਂ ਜਾਂਦੇ। ਬੱਦਲਾਂ ਦੇ ਆਕਾਸ਼ੀ ਮਹੱਲ ਨਜ਼ਰ ਆਉਂਦੇ ਹਨ ਪਰ ਉਨ੍ਹਾਂ ਦੀ ਹੋਂਦ ਨਹੀਂ ਹੁੰਦੀ।। ਅੰਤ ਫ਼ੈਸਲਾ ਦੇਂਦੇ ਹਨ-ਗੁਰਮੁਖ ਸੰਸਾਰ ਦੀ ਇਸ ਨਸ਼ਵਰਤਾ ਨੰ ਪਛਾਣ ਲੈਂਦੇ ਹਨ ਤੇ ਇਸ ਚ ਖੱਚਤ ਨਹੀਂ ਹੁੰਦੇ। ਗੁਰਮੁਖ ਪਿਅਰੇ, ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣੇ ਜੀਵਨ ਦੀ ਸੰਭਾਲ ਕਰਦੇ ਹਨ।ਅੰਦਾਜ਼ਾ ਲਗਾਓ! ਸਮਝਣਾ ਤਾਂ ਹੈ ਕਿ ਪਉੜੀ ਦਾ ਫ਼ੈਸਲਾ ਕੀ ਹੈ? ਉਲਟਾ ਪੳੜੀ ਚ ਆਏ ਪ੍ਰਮਾਣ ਨੂੰ ਟੇਕ ਬਣਾ ਰਹੇ ਹਾਂ। ਆਖਿਰ ਪ੍ਰਚਾਰ ਕਿਸ ਗੱਲ ਦਾ ਕਰ ਰਹੇ ਹਾਂ? ਗੁਰਮੱਤ ਦਾ ਜਾਂ ਅਨਮੱਤ ਦਾ?
ਇੰਨਾ ਹੀ ਨਹੀਂ, ਗੁਰਬਾਣੀ ਚ ਲਫ਼ਜ਼ ਦੀਵਾ ਹੋਰ ਵੀ ਬਹੁਤ ਵਾਰੀ ਆਇਆ ਹੈ, ਕਿਥੇ ਤੇ ਕਿਸ ਅਰਥ ਚ ਆਇਆ, ਕਿਸੇ ਨੂੰ ਇਸ ਨਾਲ ਲੈਣ-ਦੇਣਾ ਨਹੀਂ। ਦਿਵਾਲੀ ਦੇ ਦਿਹਾੜੇ ਸ਼ੰਬੰਧਤ ਸ਼ਬਦਾਂ ਨੂੰ ਇਸ ਪ੍ਰਭਾਵ ਚ ਲਿਆ ਜਾ ਰਿਹਾ ਹੁੰਦਾ ਹੈ ਕਿ ਸੰਗਤਾਂ ਨੂੰ ਗੁਰਬਾਣੀ ਵਿਚਾਰਧਾਰਾ ਤੋਂ ਤੋੜ ਕੇ ਅਨਮੱਤੀ ਵਿਸ਼ਵਾਸਾਂ ਚ ਉਲਝਾਇਆ ਜਾਵੇ। ਕੀ ਇਹੀ ਹੈ ਅੱਜ ਦਾ ਸਾਡਾ ਗੁਰਮੱਤ ਪ੍ਰਚਾਰ?
ਇਸ ਤਰ੍ਹਾਂ ਜਿੱਥੇ ਸਾਡੇ ਅਜੇਹੇ ਰਾਗੀ-ਪ੍ਰਚਾਰਕ, ਗੁਰਮੱਤ-ਗੁਰਬਾਣੀ ਵਿਰੁਧ ਪ੍ਰਚਾਰ ਦੇ ਦੋਸ਼ੀ ਹੁੰਦੇ ਹਨ ਉਥੇ ਨਾਲ ਹੀ ਭੋਲੀਆਂ ਭਾਲੀਆਂ ਸੰਗਤਾਂ ਨੂੰ ਗੁਮਰਾਹ ਕਰਣ ਦਾ ਵੀ ਕਾਰਨ ਬਣਦੇ ਹਨ। ਆਖਿਰ ਕਾਹਦੇ ਲਈ? ਜਾਣੇ-ਅਣਜਾਣੇ ਬਹੁਤਾ ਕਰਕੇ ਆਪਣੇ ਹੱਲਵੇ ਮਾਂਡੇ, ਨੋਟਾਂ-ਡਾਲਰਾਂ-ਪੌਂਡਾਂ ਲਈ। ਅਸਲ ਚ ਅਜੇਹੇ ਪ੍ਰਚਾਰਕ ਸੰਗਤਾਂ ਨੰੂ ਨਿਰੋਲ ਬ੍ਰਾਹਮਣੀ ਦਿਵਾਲੀਆਂ ਚ ਉਲਝਾਉਣ ਵਾਲਾ ਬਜਰ ਗੁਣਾਹ ਹੀ ਕਰ ਰਹੇ ਹੁੰਦੇ ਹਨ, ਗੁਰਮੱਤ ਪ੍ਰਚਾਰ ਨਹੀਂ। ਲੋੜ ਹੈ ਤਾਂ ਸੰਗਤਾਂ ਨੂੰ ਜਾਗਣ ਦੀ।

ਦੀਵਾਲੀ ਦਾ ਤਿਉਹਾਰ ਹੈ ਕੀ? ਦਿਵਾਲੀ ਜਾਂ ਦੀਪਾਵਲੀ- ਅਰਥ ਹੈ ਦੀਵਿਆਂ ਦਾ ਤਿਉਹਾਰ। ਜਿਨ੍ਹਾਂ ਦਿਨ੍ਹਾਂ ਚ ਇਸ ਦਾ ਅਰੰਭ ਹੋਇਆ, ਰੋਸ਼ਨੀ ਦਾ ਸਾਧਨ ਹੀ ਦੀਵੇ ਸਨ। ਵਹਿਮੀ ਤੇ ਤਿਉਹਾਰ ਨਾਲ ਸੰਬੰਧਤ ਲੋਕ ਅੱਜ ਵੀ ਰੌਸ਼ਨੀ ਦੇ ਅਨੇਕਾਂ ਮਾਧਮਾਂ ਦੇ ਹੁੰਦੇ ਦੀਵੇ ਬਾਲਣਾ, ਆਪਣਾ ਧਰਮ ਮੰਣਦੇ ਹਨ। ਦਿਵਾਲੀ ਦਾ ਪਿਛੌਕੜ ਹੈ-ਪਹਿਲਾ, ਬ੍ਰਾਹਮਣ ਨੇ ਸਮਾਜ ਨੂੰ ਚਾਰ ਵਰਣਾ ਚ ਵੰਡਿਆ ਹੋਇਆ ਹੈ-ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ। ਹੋਰ ਵਿੱਤਕਰਿਆ ਵਾਂਙ ਤਿਉਹਾਰ ਵੀ ਵੱਖ-ਵੱਖ ਵਰਣਾ ਲਈ ਮਿੱਥੇ ਹੋਏ ਸਨ। ਬ੍ਰਾਹਮਣਾ ਲਈ ਵਿਸਾਖੀ, ਖੱਤ੍ਰੀਆਂ ਲਈ ਦੁਸਿਹਰਾ, ਅਖੌਤੀ ਸ਼ੂਦਰਾਂ ਲਈ ਘੱਟਾ-ਮਿੱਟੀ ਉਡਾਉਣ-ਖੜਮੱਸਤੀਆਂ ਲਈ ਹੋਲੀਆਂ।ਵੈਸ਼ਾਂ ਭਾਵ ਕੀਰਤੀਆਂ, ਕਾਮਿਆਂ, ਬਾਬੂਆਂ ਲਈ ਦਿਵਾਲੀ। ਦਿਵਾਲੀ ਦੇ ਦਿਨ ਇਹ ਲੋਕ ਧੰਨ ਦੀ ਦੇਵੀ ਲੱਛਮੀ ਦੀ ਪੂਜਾ ਕਰਦੇ ਹਨ। ਦੂਜਾ- ਦਿਵਾਲੀ ਨਾਲ ਸ੍ਰੀ ਰਾਮ ਚੰਦ੍ਰ ਰਾਹੀਂ ਰਾਵਣ ਨੂੰ ਮਾਰ ਕੇ ਅਜੁਧਿਆ ਵਾਪਸ ਆਉਣ ਦੀ ਘੱਟਨਾ ਵੀ ਜੁੜੀ ਹੋਈ ਹੈ। ਇਸ ਤਰ੍ਹਾਂ ਇਹ ਤਿਉਹਾਰ ਸ੍ਰੀ ਰਾਮਚੰਦ੍ਰ ਨੰ ਅਵਤਾਰ ਮੰਨਣ (ਛੋਨਟਦ,.ਫੳਗੲ ੪) ਵਾਲਿਆਂ ਨਾਲ ਵੀ ਸੰਬੰਧਤ ਹੈ। ਸਾਰੇ ਦੇ ਉਲਟ ਗੁਰਬਾਣੀ ਨਾ ਹੀ ਬ੍ਰਾਹਮਣੀ ਵਰਣ-ਵੰਡ ਚ ਵਿਸ਼ਵਾਸ ਰਖਦੀ ਹੈ, ਨਾ ਧੰਨ ਆਦਿ ਦੇਵੀ-ਦੇਵ ਪੂਜਾ ਚ ਤੇ ਨਾ ਅਵਤਾਰ ਵਾਦ ਚ ।


ਦਿਵਾਲੀ ਵਿਸਾਖੀ ਦੇ ਪੰਥਕ ਇਕੱਠ- ਸਾਲ ਚ ਦਿਵਾਲੀ-ਵਿਸਾਖੀ ਦੋ ਦਿਨ ਹਨ, ਜਦੋਂ ਪੰਥ ਦੇ ਦੋ ਭਾਰੀ ਇਕੱਠ ਹੋਇਆ ਕਰਦੇ ਸਨ। ਗੁਰੂ ਨਾਨਕ ਸਾਹਿਬ ਦਾ ਆਗਮਨ ਵਿਸਾਖ ਸੁਦੀ ਦੂਜ (੧੫ ਅਪ੍ਰੈਲ) ਕਾਰਨ ਵਿਸਾਖੀ। ਚੂੰਕਿ ਸਾਲ ਦੀ ਵਿੱਥ ਲੰਮੀ ਸੀ, ਤੀਜੇ ਪਾਤਸ਼ਾਹ ਨੇ ਇਸ ਨੰ ਦਿਵਾਲੀ-ਵਿਸਾਖੀ ਚ ਬਦਲ ਦਿੱਤਾ। ਦੇਸੀ ਹਿਸਾਬ ਨਾਲ ਇਨ੍ਹਾਂ ਚ ਛੇ ਮਹੀਨੇ ਦਾ ਅੰਤਰ ਹੈ ਤੇ ਸੰਗਤਾ ਨੂੰ ਵੀ ਚੇਤੇ ਰਖਣਾ ਆਸਾਨ ਹੁੰਦਾ ਸੀ। ਉਂਝ ਸਿੱਖ ਧਰਮ ਚ, ਇਹ ਦੋਵੇਂ ਇਕੱਠ, ਬ੍ਰਾਹਮਣੀ ਤਿਉਹਾਰਾਂ ਵਜੋਂ ਕਦੇ ਨਹੀਂ ਸਨ ਜਿਵੇਂ ਪੰਥ ਅੱਜ ਇਸ ਜਿੱਲਣ ਚ ਫੱਸ ਕੇ, ਸਿੱਖ ਪਨੀਰੀ ਨੰ ਬ੍ਰਾਹਮਣੀ ਸਭਿਅਤਾ ਵੱਲ ਧੱਕਣ ਦਾ ਜਿੰਮੇਂਵਾਰ ਬਣਿਆ ਪਿਆ ਹੈ। ਦੋਨਾਂ ਸਮਾਗਮਾਂ ਸਮੇਂ, ਜਿੱਥੇ ਕਿੱਥੇ ਵੀ ਗੁਰੂ ਸਾਹਿਬ ਹੁੰਦੇ, ਸੰਗਤਾਂ ਉਥੇ ਪੁੱਜ ਕੇ ਅਗਵਾਈ ਲੈਂਦੀਆਂ। ਪਾਤਸ਼ਾਹ ਵੀ ਦੂਰੋਂ-ਪਾਰੋਂ ਪੁੱਜੀਆਂ ਸੰਗਤਾਂ ਦੀਆਂ ਤਕਲੀਫਾਂ-ਲੋੜਾਂ-ਦੁੱਖਾਂ-ਦਰਦਾਂ ਨੰ ਸੁੰਣਦੇ ਤੇ ਹਲ ਦੇਂਦੇ। ਸਿੱਖਾਂ ਲਈ ਦਿਵਾਲੀ-ਦੀਵਿਆਂ, ਮਠਿਆਈਆਂ, ਆਤਿਸ਼ਬਾਜ਼ੀਆਂ ਦਾ ਤਿਉਹਾਰ ਕਦੇ ਵੀ ਨਹੀਂ ਸੀ।


ਛੇਵੇਂ ਸਤਿਗੁਰੂ ਅਤੇ ਦਿਵਾਲੀ- ਜਿਵੇਂ ਗੁਰੂ ਨਾਨਕ ਸਾਹਿਬ ਵੀ ਬਾਬਰ ਦੀ ਕੈਦ ਚੋਂ ਤਾਂ ਹੀ ਬਾਹਰ ਆਏ ਜਦੋਂ ਉਸ ਨੇ ਸਾਰੇ ਕੈਦੀਆਂ ਨੂੰ ਰਿਹਾਅ ਕੀਤਾ। ਛੇਵੇਂ ਪਾਤਸ਼ਾਹ, ਗੁਰੂ ਹਰਿਗੋਬਿੰਦ ਜੀ ਛੇ ਮਹੀਨੇ ਦੀ ਕੈਦ ਬਾਅਦ ਅਗਸਤ ੧੬੨੧ ਨੂੰ ਗਵਾਲੀਅਰ ਦੀ ਜੇਲ੍ਹ ਚੋਂ ੫੨ ਪਹਾੜੀ ਹਿੰਦੂ ਰਾਜਿਆਂ ਨੰ ਆਪਣੇ ਨਾਲ ਰਿਹਾ ਕਰਵਾ ਕੇ ਲਿਆਏ। ਉਸ ਦਿਨ ਤੋਂ ਆਪ ਦਾ ਨਾਂ ਬੰਦੀ ਛੋੜ ਛੇਵੇਂ ਸਤਿਗੁਰੂ ਵੀ ਪ੍ਰਚਲਤ ਹੋ ਗਿਆ। ਰਿਹਾਈ ਬਾਅਦ ਦਿਵਾਲੀ, ਪੰਥ ਦਾ ਪਹਿਲਾ ਵੱਡਾ ਇਕੱਠ ਸੀ। ਪ੍ਰਚਲਣ ਹੈ, ਓਦੋਂ ਦਰਬਾਰ ਸਾਹਿਬ ਭਾਰੀ ਦੀਪਮਾਲਾ ਕੀਤੀ ਗਈ। ਫਿਰ ਜਦੋਂ ਇਸ ਦੀਪਮਾਲਾ ਨੰ ਵੀ ਬ੍ਰਹਮਗਿਆਨੀ ਬਾਬਾ ਬੁੱਢਾ ਜੀ ਨਾਲ ਜੋੜਿਆ ਜਾਂਦਾ ਹੈ ਤਾਂ ਉਹ ਬ੍ਰਾਹਮਣੀ ਮਿਲਾਵਟ ਹੀ ਸਾਬਤ ਹੁੰਦੀ ਹੈ। ਉਪ੍ਰੰਤ ਦਸਵੇਂਂ ਪਾਤਸ਼ਾਹ ਤੀਕ ਦਰਬਾਰ ਸਾਹਿਬ ਵਿਖੇ ਕਿਸੇ ਦਿਵਾਲੀ-ਦੀਪਮਾਲਾ ਦੀ ਸੂਚਨਾ ਨਹੀਂ ਅਤੇ ਨਾ ਹੀ ਅਠਵੇਂ ਤੇ ਦਸਵੇਂ ਪਾਤਸ਼ਾਹ ਕਦੇ ਅੰਮ੍ਰਿਤਸਰ ਪਧਾਰੇ ਹੀ। ਹੋਰ, ਜੇ ਕਰ ਰਿਹਾਈ ਹੀ ਪੰਥ ਲਈ ਵੱਡਾ ਖੁਸ਼ੀ ਦਾ ਵਿਸ਼ਾ ਸੀ ਤਾਂ ਉਨ੍ਹੀਂ ਦਿਨੀ ਹੋਈ ਪੰਜਵੇਂ ਪਾਤਸ਼ਾਹ ਦੀ, ਤਸੀਹੇ ਭਰਪੂਰ ਸ਼ਹਾਦਤ ਬਾਰੇ ਕੀ ਕਿਹਾ ਜਾਵੇਗਾ? ਊਪ੍ਰੰਤ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਬਾਰੇ ਪੰਥ ਦੀ ਕੀ ਸੋਚ ਹੋਵੇਗੀ? ਕਿਉਂਕਿ ਅਜੇਹੇ ਖੁਸ਼ੀ-ਗ਼ਮ ਦੇ ਉਚੇਚੇ ਪ੍ਰਗਟਾਵੇ ਗੁਰਬਾਣੀ ਸਿਧਾਂਤ ਨਾਲ ਵੀ ਮੇਲ ਨਹੀਂ ਖਾਂਦੇ। ਤਾਂ ਫ਼ਿਰ ਅੱਜ ਹਰ ਸਾਲ ਦਰਬਾਰ ਸਾਹਿਬ ਵਿਖੇ ਦੀਪਮਾਲਾ, ਆਤਿਸ਼ਬਾਜ਼ੀ ਕਿਉਂ?


ਭਾਈ ਮਨੀ ਸਿੰਘ ਤੇ ਦਿਵਾਲੀ- ਪਿਛਲੇ ਲੰਮੇਂ ਸਮੇਂ ਤੋਂ ਹੀ ਪੰਥ ਤੇ ਭੀੜਾ ਬਣੀ ਰਹਿਣ ਕਾਰਨ ਵਿਸਾਖੀ-ਦਿਵਾਲੀ ਦੇ ਇਕੱਠ ਨਹੀਂ ਸਨ ਹੋ ਸਕੇ। ਕਾਫੀ ਸਮਾਂ ਬਾਅਦ ਸੰਨ ੧੭੩੭ ਚ ਭਾਈ ਮਨੀ ਸਿੰਘ ਜੀ ਨੇ ਸਿੱਖਾਂ ਦੇ ਦਿਵਾਲੀ ਇਕੱਠ ਦਾ ਫ਼ੈਸਲਾ ਕੀਤਾ। ਇਹ ਇਕੱਠ, ਸਰਕਾਰੀ ਮਨਜ਼ੂਰੀ ਨਾਲ ਹੀ ਕੀਤਾ ਜਾ ਰਿਹਾ ਸੀ ਪਰ ਭੇਦ ਖੁੱਲਣ ਤੇ ਕਿ ਸਰਕਾਰ ਦੀ ਨੀਯਤ ਸਾਫ਼ ਨਹੀਂ; ਰੋਕ ਦਿੱਤਾ ਗਿਆ। ਭਾਈ ਮਨੀ ਸਿੰਘ ਜੀ ਨੇ ਆਪਣੇ ਬੰਦ ਬੰਦ ਤਾਂ ਕਟਵਾ ਲਏ ਪਰ ਸੰਗਤ ਦਾ ਇਕ ਪੈਸਾ ਵੀ ਸਰਕਾਰੀ ਖਜ਼ਾਨੇ ਚ ਟੈਕਸ-ਜੁਰਮਾਨੇ ਆਦਿ ਵਜੋਂ ਦੇਣ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਉਤੱਰ ਸੀ ਜੇ ਇਕੱਠ ਹੋ ਜਾਂਦਾ ਤਾਂ ਟੈਕਸ ਦੇਣਾ ਸੀ, ਜੇ ਇਕੱਠ ਹੀ ਨਹੀਂ ਤਾਂ ਟੈਕਸ ਦੇਣਾ ਸੰਗਤ ਦੇ ਪੈਸੇ ਦੀ ਕੁਵਰਤੋਂ ਹੈ। ਸੱਚਾਈ ਹੈ ਕਿ ਗੁਰੂ ਕੀ ਗੋਲਕ ਦੀ ਜੋ ਕੁਵਰਤੋਂ ਅੱਜ ਹੈ ਰਹੀ ਹੈ, ਉਸੇ ਦਾ ਨਤੀਜਾ ਹੈ ਕਿ ਪੰਥ ਪੂਰਨ ਤੱਬਾਹੀ ਵਾਲੀ ਹਾਲਤ ਚ ਪੁੱਜ ਚੁੱਕਾ ਹੈ, ਸਿੱਖੀ ਅਲੋਪ ਹੋ ਰਹੀ ਹੈ। ਚੰਗਾ ਹੁੰਦਾ, ਜੇਕਰ ਭਾਈ ਮਨੀ ਸਿੰਘ ਜੀ ਦੀ ਮਹਾਨ ਸ਼ਹਾਦਤ ਤੋਂ ਹੀ ਕੁਝ ਸਬਕ ਲੈ ਸਕਦੇ। ਖੈਰ! ਇਹ ਘੱਟਣਾ ਵੀ ਅਜੇਹੀ ਨਹੀਂ ਕਿ ਜਿਸ ਨਾਲ ਜੋੜ ਕੇ ਦਰਬਾਰ ਸਾਹਿਬ-ਅੰਮ੍ਰਿਤਸਰ ਵਿਖੇ ਪੰਥ ਹਰ ਸਾਲ ਦਿਵਾਲੀਆਂ ਮਨਾਏ ਤੇ ਦੀਪਮਾਲਾਵਾਂ, ਆਤਿਸ਼ਬਾਜ਼ੀਆਂ ਕਰੇ। ਯਕੀਨਣ ਦਿਵਾਲੀ ਵਜੋਂ ਇਨ੍ਹਾਂ ਦੀਪਮਾਲਾਵਾਂ, ਆਤਿਸ਼ਬਾਜ਼ੀਆਂ, ਮਠਿਆਈਂਆਂ ਆਦਿ ਨਾਲ਼ ਸਿੱਖ ਧਰਮ ਦਾ ਉੱਕਾ ਸੰਬੰਧ ਨਹੀਂ।Post New Thread  Reply

« Nusrat Fateh Ali Khan - Slough Gurdwara - Shabads VHS Vol 19 | What is this ... ? »
UNP