UNP

ਬੁੱਤ ਦੇ ਬੋਲ...ਭਗਤ ਸਿੰਘ

X
Quick Register
User Name:
Email:
Human Verification


Go Back   UNP > Contributions > Religion and Politics

UNP Register

 

 
Old 29-Sep-2011
bapu da laadla
 
ਬੁੱਤ ਦੇ ਬੋਲ...ਭਗਤ ਸਿੰਘ

ਠੀਕ ਹੈ ਮੇਰੇ ਲਈ ਤੁਹਾਡੇ ਸ਼ਹਿਰ ਦਾ ਇਹ ਚੌਂਕ,

ਇੱਥੋਂ ਮੈਂ ਤੱਕਦਾ ਰਹਿਣਾ, ਬੰਦੇ ਦਾ ਨਹੀਂ, ਬੱਤੀਆਂ ਦਾ ਕਹਿਣਾ ਮੰਨਦੀ,

ਸੜਕਾਂ 'ਤੇ ਉਲਝੀ ਹੋਈ ਜਿੰਦਗੀ ,

ਨਾਲੇ ਤੱਕਦਾ ਹਾਂ ਚੌਂਕ ਤੇ ਧਰਨਾ ਦੇਣ ਆਏ,

ਕਿਸਾਨਾਂ , ਕੰਮੀਆਂ ਤੇ ਬੇਰੁਜ਼ਗਾਰਾਂ 'ਤੇ ਉੱਲਰੀਆਂ ਸਰਕਾਰੀ ਡਾਗਾਂ....ਮੈਂ ਤੱਕਦਾ ਰਹਿਣਾ ਸਾਹਮਣੇ ਢਾਬੇ ਤੇ ਭਾਡੇਂ ਮਾਂਜਦੇ ਬੱਚੇ ਨੂੰ ,

ਜੋ ਤੁਹਾਡੇ 'ਬਾਲ-ਮਜ਼ਦੂਰੀ' ਵਿਰੋਧੀ ਨਾਅਰੇ ਨੂੰ ਚਿੜ੍ਹਾਂਉਦਾ ਰਹਿੰਦੈ,

ਮੇਰੇ ਖੱਬੇ ਪਾਸੇ 'ਬਿਰਧ ਆਸ਼ਰਮ' ਉਸਾਰ ਰਹੇ ਨੇ ਕੱਝ ਲੋਕ,

ਇਹ 'ਲੋਕ ਸੇਵਾ' ਹੈ ਜਾਂ ਮਾਪਿਆਂ ਦੀ ਸੇਵਾ ਤੋਂ ਖਿਸਕਣ ਦਾ ਉਪਰਾਲਾ?

ਇੱਥੋਂ ਮੈਂ ਤੱਕਦਾ ਰਹਿਣੈਂ ਇੱਕ ਸੁੰਨ ਸਾਨ ਹਸਪਤਾਲ,

ਜਿੱਥੇ ਬਹੁਤ ਸੋਹਣਾ ਲਿਖਿਆ "ਭਰੂਣ ਹੱਤਿਆ ਪਾਪ ਹੈ"

ਪਰ ਸ਼ਾਮ ਢਲਣ ਤੋਂ ਬਾਅਦ ਉੱਥੇ ਬਹੁਤ ਚਹਿਲ ਪਹਿਲ ਹੁੰਦੀ ਹੈ,

ਹਨੇਰੇ ਕਰਕੇ ਮੈਨੂੰ ਉਸਦਾ ਕਾਰਨ ਪਤਾ ਨਹੀਂ ਲੱਗਦਾ....ਕੁਝ ਲੋਕ 'ਠੇਕੇ' ਤੋਂ ਰੱਜਕੇ ਆ ਡਿੱਗਦੇ ਨੇ ਮੇਰੇ ਬੁੱਤ ਕੋਲ,

ਤੇ ਜੋ 'ਰੱਜਕੇ' ਰੱਜ ਚੁੱਕੇ ਨੇ, ਉਹ ਨਸ਼ਾ ਛੁਡਾਊ ਕੇਂਦਰ ਦਾ ਰਾਹ ਮੱਲਦੇ ਨੇ,

ਇਸਨੂੰ ਮੈਂ ਸਰਕਾਰ ਦੀ ਹੈਵਾਨਗੀ ਆਖਾਂ ਕਿ ਦਿਆਨਗੀ?

ਇੱਥੇ ਕੋਈ ਨਹੀਂ ਮੇਰੀ ਮਾਨਾਂ ਵਾਲੀ ਵਰਗੀ,

ਬਹੁਤੀਆਂ ਦੇ ਕੱਪੜੇ ਮੇਰੀ ਕੇਸਰੀ ਪੱਗ ਦੇ ਛੱਡੇ ਲੜ ਤੋਂ ਵੀ ਘੱਟ ਹੁੰਦੇ ਨੇ ...ਕਿਸੇ ਨੇ ਨਹੀਂ ਪੜੀ 'ਲੈਨਿਨ' ਦੀ ਉਹ ਅਧੂਰੀ ਸਤਰ,

ਜੋ ਮੈਂ ਫਾਂਸੀ ਤੋਂ ਕੁਝ ਮਿੰਟ ਪਹਿਲਾਂ ਛੱਡ ਗਿਆ ਸੀ,

ਮੇਰੇ ਸੁਪਨਿਆਂ ਦਾ ਕਤਲ ਕਰਕੇ ਨਾ ਚਿੜ੍ਹਾਉ

ਮੈਨੂੰ 'ਇਨਕਲਾਬ' ਦੇ ਨਾਅਰੇ ਸੁਣਾਕੇ,

ਜਾਉ 'ਤਾਰ ਆਉ ਮੇਰੇ ਬੁੱਤ ਨੂੰ ਸਤਲੁਜ ਦੇ ਪਾਣੀ ਵਿੱਚ...ਪਰ ਕੱਲ੍ਹ ਨੂੰ ਮੇਰੇ ਜਨਮ ਦਿਨ ਤੇ ,

ਮੇਰੇ ਹੋਰ ਨਵੇਂ ਬੁੱਤ ਤੋਂ ਉਤਾਰ ਦੇਣਗੇ ਪਰਦਾ,

ਤੁਹਾਡੇ ਨਿਪੁੰਸਕ ਲੋਕਤੰਤਰ ਦੇ ਆਗੂ,

ਮੇਰੇ ਬੁੱਤ ਤੋਂ ਪਰਦਾ ਹਟਾਉਣ ਵਾਲਿਆਂ ਦੇ

ਚਿਹਰੇ ਦਾ ਪਰਦਾ ਹਟਣ ਦਾ ਮੈਨੂੰ ਇੰਤਜ਼ਾਰ ਰਹੇਗਾ........ਭਗਤ ਸਿੰਘ.Wrttn By----ਅੰਮ੍ਰਿਤ ਪਾਲ ਸਿੰਘ


 
Old 29-Sep-2011
Mannu Gurdaspuria
 
Re: ਬੁੱਤ ਦੇ ਬੋਲ...ਭਗਤ ਸਿੰਘ

Nice ....

 
Old 06-Oct-2011
#Bullet84
 
Re: ਬੁੱਤ ਦੇ ਬੋਲ...ਭਗਤ ਸਿੰਘ

nice bhaji jiiii

 
Old 08-Oct-2011
#m@nn#
 
Re: ਬੁੱਤ ਦੇ ਬੋਲ...ਭਗਤ ਸਿੰਘ

very very nice

Post New Thread  Reply

« ਸਰਦਾਰ | ਸਿਖੀ ਦਾ ਹੈ ਇਹ ਸਭਿਆਚਾਰ »
UNP