ਗਰੂ ਗੋਬਿੰਦ ਸਿੰਘ ਦੇ ਲਾਲਾ ਜਿਹਾ , ਕੋਈ ਲਾਲ ਨਹੀ

ਉਸ ਧਰਤੀ ਨੂੰ ਮੇਰਾ ਸਲਾਮ , ਜਿੱਥੇ ਪਿਤਾ ਖੁਦਾ ਦੇ ਨਾਂ ਤੇ ਲਾਲਾ ਨੂੰ ਵਾਰ ਗਿਆ!


ਉਸ ਧਰਤੀ ਨੂੰ ਮੇਰਾ ਸਲਾਮ , ਜਿੱਥੇ ਜ਼ਾਲਮ ਜ਼ੁਲਮ ਕਰਦਾ ਕਰਦਾ ਹਾਰ ਗਿਆ !


ਉਸ ਧਰਤੀ ਨੂੰ ਮੇਰਾ ਸਲਾਮ ਜਿੱਥੇ , ਨਿੱਕਾ ਬਾਲ ਵੱਡੇ ਸਾਕੇ ਸਹਾਰ ਗਿਆ !

ਉਸ ਧਰਤੀ ਨੂੰ ਮੇਰਾ ਸਲਾਮ ਜਿੱਥੇ , ਕੋਟਲੇ ਦਾ ਨਵਾਬ ਗੁਰੂ ਲਾਲਾ ਦੇ ਹੱਕ ਵਿੱਚ , ਨਾਅਰਾ ਮਾਰ ਗਿਆ !


ਉਸ ਧਰਤੀ ਨੂੰ ਮੇਰਾ ਸਲਾਮ ਜਿੱਥੇ , ਜ਼ੋਰਾਵਰ , ਫਤਿਹ ਸਿੰਘ , ਸਿੱਖੀ ਦਾ ਮਹਿਲ ਉਸਾਰ ਗਿਆ ! ...


ਉਸ ਧਰਤੀ ਮੇਰਾ ਸਲਾਮ ਜਿੱਥੇ , ਮੋਤੀ ਮਹਿਰਾ ਗੁਰੂ ਲਾਲਾ ਤੋ ਆਪਣੀ ਜਿੰਦੜੀ ਵਾਰ ਗਿਆ !


ਉਸ ਧਰਤੀ ਨੂੰ ਮੇਰਾ ਸਲਾਮ ਜਿੱਥੇ , ਗੁਰੂ ਲਾਲਾ ਨੇ ਲਾਲਚ ਤਿਆਗ ਦਿੱਤੇ !


ਨਾ ਦੁਨੀਆ ਦੀ ਕਿਸੇ ਕੌਮ ਕੋਲ ਹੋਣੇ , ਜੋ ਪੰਥ ਨੂੰ , ਰੱਬਾ ਤੈ ਚਿਰਾਗ ਦਿੱਤੇ ,


ਉਸ ਧਰਤੀ ਨੂੰ ਮੇਰਾ ਸਲਾਮ , ਜਿਸ ਦੀ ਕਿਤੇ ਮਿਸਾਲ ਨਹੀ !


ਲੱਖਾਂ ਪੈਦਾ ਹੋਏ , ਲੱਖਾਂ ਨੇ ਹੋਣਾ ਏਥੇ ! ਪਰ ਗਰੂ ਗੋਬਿੰਦ ਸਿੰਘ ਦੇ ਲਾਲਾ ਜਿਹਾ , ਕੋਈ ਲਾਲ ਨਹੀ


 
Top