ਐੱਸ. ਜੀ. ਪੀ. ਸੀ. ਚੋਣਾਂ ‘ਚ ਫਾਇਰਿੰਗ

Yaar Punjabi

Prime VIP
[***********"]ਐੱਸ. ਜੀ. ਪੀ. ਸੀ. ਚੋਣਾਂ ‘ਚ ਫਾਇਰਿੰਗ[/URL]






http://punjabiview.com/wp-content/uploads/2011/09/1.pngਸਰਕਾਰ ਅਤੇ ਪ੍ਰਸਾਸ਼ਨ ਵੱਲੋਂ ਸੂਬੇ ਅੰਦਰ ਐੱਸ. ਜੀ. ਪੀ. ਸੀ. ਦੀਆਂ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚਾੜਨ ਸਬੰਧੀ ਕੀਤੇ ਪ੍ਰਬੰਧਾਂ ਦੇ ਦਾਅਵਿਆ ਦੀ ਕਈ ਥਾਵਾਂ ਤੇ ਫੂਕ ਨਿਕਲ ਗਈ। ਪਿੰਡ ਕੁਰਾਈਵਾਲਾ ਵਿਖੇ ਨਾਜਾਇਜ਼ ਪੋਲਿੰਗ ਨੂੰ ਰੋਕਣ ਤੋਂ ਚੱਲੇ ਵਿਵਾਦ ਵਿਚ ਚੱਲੀਆਂ ਗੋਲੀਆਂ ਵਿਚ ਇਕ ਵਿਅਕਤੀ ਜਖ਼ਮੀ ਹੋ ਗਿਆ । ਮਲੋਟ ਸਰਕਾਰੀ ਹਸਪਤਾਲ ਵਿਚ ਜਖ਼ਮੀ ਚਰਨਾ ਸਿੰਘ ਪੁੱਤਰ ਰੱਤੀ ਰਾਮ ਸਿੰਘ ਪਿੰਡ ਕੁਰਾਈਵਾਲਾ ਨੇ ਦੱਸਿਆ ਕਿ ਉਹ ਪੀਪਲਜ਼ ਪਾਰਟੀ ਨਾਲ ਸਬੰਧਤ ਹੈ ਅਤੇ ਵੋਟਾਂ ਪਵਾਉਣ ਜਾ ਰਿਹਾ ਸੀ ਕਿ ਅਕਾਲੀ ਦਲ ਬਾਦਲ ਦੇ ਉਮੀਦਵਾਰ ਗੁਰਪਾਲ ਸਿੰਘ ਗੋਰਾ ਅਤੇ ਉਸ ਦੇ ਸੱਮਰਥਕਾਂ ਨੇ ਉਸ ਨੂੰ ਘੇਰ ਕਿ ਟਰੈਕਟਰ ਦੀ ਤੋੜ ਭੰਨ ਕੀਤੀ ਅਤੇ ਅੰਨ੍ਹੇਵਾਹ ਗੋਲੀਆਂ ਚਲਾਈਆ। ਇਸ ਦੌਰਾਨ ਭੱਜਦੇ ਸਮੇਂ ਉਸ ਦੇ ਇਕ ਗੋਲੀ ਲੱਗੀ। ਬਾਅਦ ਵਿਚ ਸੈਂਕੜੇ ਲੋਕਾਂ ਨੇ ਪੋਲਿੰਗ ਬੂਥ ਨੰਬਰ 70-71 ਤੇ ਤੋੜ ਭੰਨ ਕੀਤੀ। ਜਿਥੇ ਡਿਊਟੀ ਦੇ ਰਹੀਆਂ ਨਿੰਦਰ ਕੌਰ ਅਤੇ ਪ੍ਰਰਭਜੀਤ ਕੋਰ ਨੇ ਦੱਸਿਆ ਕਿ ਸ਼ਰੇਆਮ ਗੁੰਡਾਗਰਦੀ ਕਰਦਿਆਂ ਕੁਝ ਲੋਕਾਂ ਨੇ ਸਾਮਾਨ ਦੀ ਤੋੜ-ਭੰਨ ਕੀਤੀ ਪਰ ਪੁਲਸ ਨੇ ਕੁਝ ਨਹੀਂ ਕੀਤਾ। ਉਧਰ ਅਕਾਲੀ ਉਮੀਦਵਾਰ ਗੁਰਪਾਲ ਸਿੰਘ ਗੋਰਾ ਵੱਲੋਂ ਲਾਏ ਇਲਜਾਮਾਂ ਨੂੰ ਰੱਦ ਕੀਤਾ ਅਤੇ ਕਿਹਾ ਕਿ ਵਿਰੋਧੀ ਉਮੀਦਵਾਰ ਹਾਰ ਖਾਈ ਦੇਣ ਤੋਂ ਬਾਅਦ ਬੁਖਲਾ ਗਏ ਹਨ। ਸੰਬੰਧਤ ਡੀ. ਐੱਸ. ਪੀ. ਗਿੱਦੜਬਾਹਾ ਭੁਪਿੰਦਰ ਸਿੰਘ ਅਨੁਸਾਰ ਤੋੜ-ਭੰਨ ਲਈ ਪੰਥਕ ਮੋਰਚੇ ਦੇ ਉਮੀਦਵਾਰ ਦੇ ਹਮਾਇਤੀ ਜਿੰਮੇਵਾਰ ਹਨ। ਇਸ ਘਟਨਾ ਤੋਂ ਬਾਅਦ ਇਹਨਾਂ ਬੂਥਾਂ ਤੇ ਪੋਲਿੰਗ ਬੰਦ ਹੋ ਗਈ ਹੈ।
ਕੈਪਸ਼ਨ-ਗੋਲੀ ਲੱਗਣ ਨਾਲ ਜਖ਼ਮੀ ਮਲੋਟ ਹਸਪਤਾਲ ਵਿਚ ਬੂਥ ਤੇ ਪਾਟੇ ਹੋਏ ਬੈਲਟ ਪੈਪਰ ਅਤੇ ਜਾਣਕਾਰੀ ਦਿੰਦੇ ਬੂਥ ਕਰਮਚਾਰੀ
ਐੱਸ. ਜੀ. ਪੀ. ਸੀ. ਚੋਣਾਂ ‘ਚ ਕਤਰੇ ਕੇਸਾ ਵਾਲਿਆਂ ਨੇ ਵੀ ਪਾਈ ਵੋਟ
ਲੰਬੀ - ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾਂ ਵਿਚ ਵੱਡੇ ਪੱਧਰ ਤੇ ਜਾਅਲੀ ਬਣਾਈਆ ਗਈਆ ਵੋਟਾਂ ਦਾ ਪਰਦਾ ਅੱਜ ਜਨਤਾ ਦੇ ਸਾਹਮਣੇ ਆ ਗਿਆ ਹੈ ਜਿਸ ਦਾ ਅਕਾਲੀ ਸਰਕਾਰ ਮੁੱਢ ਤੋ ਸਾਫ ਮੁੱਕਰ ਰਹੀ ਸੀ ਅੱਜ ਪੋਲਿੰਗ ਸ਼ੁਰੂ ਹੋਣ ‘ਤੇ ਸਾਰਾ ਸੱਚ ਅਤੇ ਝੂਠ ਸਾਹਮਣੇ ਸਾਫ ਦਿੱਸ ਰਿਹਾ ਹੈ ਹਲਕੇ ਲੰਬੀ ਦੇ ਪਿੰਡ ਕੱਖਾਂ ਵਾਲੀ ਵਿਖੇ ਦੋ ਕਤਰੇ ਕੇਸਾ ਵਾਲੇ ਨੌਜਵਾਨ ਸ਼੍ਰੋੋਮਣੀ ਗੁਰਦੁਆਰਾ ਕਮੇਟੀ ਦੀਆ ਚੋਣਾਂ ‘ਚ ਵੋਟਾ ਪਾ ਕੇ ਸਾਬਤ ਕਰ ਰਹੇ ਹਨ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆ ਵੋਟਾਂ 60 ਪ੍ਰਤੀਸ਼ਤ ਤੋਂ ਵੱਧ ਸਹਿਜਧਾਰੀ ਤੇ ਕਤਰੇ ਕੇਸਾਂ ਵਾਲਿਆਂ ਦੀਆਂ ਵੀ ਵੋਟਾਂ ਬਣਾਈਆਂ ਹਨ । ਜਿਸ ਵਿੱਚ ਬੋਰੀਆ, ਬਾਜ਼ੀਗਰ ਜਾਤੀ ਦੀਆ ਵੀ ਵੋਟਾ ਬਣਾਈਆ ਗਈਆ ।
 
Last edited by a moderator:

pps309

Prime VIP
Gurdware di oss bheer ch mainu kai Sehajdhari, Ramgarhiye, Lubane, Amritdhari, Taksali, Missionary, Akhnad Kirtani Jathe wale mile, par afsos Guru ka Sikh koi na milya :(
 
Top