ਕਉਣ ਸਾਨੂੰ ਬਹੁੜਿਆ? ______ mahakawi (ਭਾਈ ਵੀਰ ਸਿੰਘ ਜੀ)

gunnu13

Member
ਕਉਣ ਸਾਨੂੰ ਬਹੁੜਿਆ?

ਰਿਖੀ, ਮੁਨੀ, ਤਪੀ, ਹਠੀ,
ਜਤੀ, ਸਤੀ, ਸਿੱਧ ਸਾਧ
ਜੋਗੀ ਤੇ ਜੰਗਮ ਕੋਈ
ਸਾਨੂੰ ਨਾ ਸੀ ਅਹੁੜਿਆ।

ਫੜੇ ਜਾਈਏ ਚਿੜੀਆਂ ਵਾਂਗੂੰ,
ਬੱਧੇ ਜਾਈਏ ਬਿਨਾਂ ਪਾਪ,
ਮਾਰੇ ਜਾਈਏ ਬਿਨਾਂ ਦੋਸ਼,
ਘਰ ਘਾਟ ਚਉੜਿਆ।

ਓਸ ਵੇਲੇ ਧਰਾ ਨਾਥ
ਬਡੇ ਲੋਗ ਚੁੱਪ ਭਏ
ਮੰਦਰ ਨਾਥ ਮੰਦਰਾਂ ਤੋਂ
ਕੋਈ ਨਾਹੀਂ ਦਉੜਿਆ।

ਇੱਕੋ ਸ਼੍ਰੀ ਗੁਬਿੰਦ ਸਿੰਘ
ਸੱਚਾ ਆਤਮ ਵੇਤਾ ਗੁਰ
ਦੁਖੀ ਦੀਨ ਪ੍ਰਜਾ ਤਾਈਂ
ਇੱਕੋ ਏਹੋ ਬਹੁੜਿਆ।

(ਭਾਈ ਵੀਰ ਸਿੰਘ ਜੀ)
 
Top