ਸਿਰੀ ਰਾਗ, ਮਹਲਾ 3

ਸਿਰੀ ਰਾਗ, ਮਹਲਾ 3




ਧਨੁ ਜਨਨੀ ਜਿਨ ਜਾਇਆ ਧੰਨ ਪਿਤਾ ਪਰਧਾਨੁ।। ਸਤਗੁਰੁ ਸੇਵਿ ਸੁਖੁ ਪਾਇਆ ਵਿਚਹੁ ਗਇਆ ਗੁਮਾਨੁ।। ਦਰਿ ਸੇਵਨਿ ਸੰਤ ਜਨ ਖੜੇ ਪਾਇਨਿ ਗੁਣੀ ਨਿਧਾਨੁ।। ਮੇਰੇ ਮਨ ਗੁਰ ਮੁਖਿ ਧਿਆਇ ਹਰਿ ਸੋਇ।। ਗੁਰ ਕਾ ਸਬਦੁ ਮਨਿ ਵਸੈ ਮਨੁ ਤਨੁ ਨਿਰਮਲੁ ਹੋਇ।। ਰਹਾਉ।। ਕਰਿ ਕਿਰਪਾ ਘਰਿ ਆਇਆ ਆਪੇ ਮਿਲਿਆ ਆਇ।। ਗੁਰਸਬਦੀ ਸਾਲਾਜੀਐ ਰੰਗੇ ਸਹਜਿ ਸੁਭਾਇ।। ਸਚੈ ਸਚਿ ਸਮਾਇਆ ਮਿਲਿ ਰਹੈ ਨ ਵਿਛੁੜਿ ਜਾਇ।। ਜੋ ਕਿਛੁ ਕਰਣਾ ਸੁ ਕਰਿ ਰਹਿਆ ਅਵਰੁ ਨ ਕਰਣਾ ਜਾਇ।। ਚਿਰੀ ਵਿਛੰਨੇ ਮੇਲਿਅਨੁ ਸਤਗੁਰ ਪੰਨੈ ਪਾਇ।। ਆਪੇ ਕਾਰ ਕਰਾਇਸੀ ਅਵਰੁ ਨ ਕਰਣਾ ਜਾਇ।। ਮਨੁ ਤਨੁ ਰਤਾ ਰੰਗ ਸਿਉ ਹੌਮੈ ਤਜਿ ਵਿਕਾਰ।। ਅਹਿਨਿਸਿ ਹਿਰਦੈ ਰਵਿ ਰਹੈ ਨਿਰਭਉ ਨਾਮੁ ਨਿਰੰਕਾਰ।। ਨਾਨਕ ਆਪਿ ਮਿਲਾਇਅਨੁ ਪੂਰੈ ਸਬਦਿ ਅਪਾਰ।।

ਅਰਥ: ਮੁਬਾਰਕ ਹੈ ਮਾਂ ਜਿਸ ਨੇ ਉਸ ਨੂੰ ਜਨਮ ਦਿੱਤਾ ਹੈ ਅਤੇ ਮੁਬਾਰਕ ਹਨ ਉਹ ਮੁਖੀਆ ਬਾਬਲ ਉਸਦਾ, ਜਿਸ ਨੇ ਸੱਚੇ ਗੁਰਾਂ ਦੀ ਟਹਿਲ ਕਮਾ ਕੇ ਆਰਾਮ ਪਾਇਆ ਹੈ, ਅਤੇ ਆਪਣੇ ਅੰਦਰੋ ਹੰਕਾਰ ਦੂਰ ਕੀਤਾ ਹੈ। ਨੇਕੀਆ ਦੇ ਖ਼ਜਾਨੇ ਭਗਵਾਨ ਦੇ ਬੂਹੇ ਉਤੇ ਖਲੋਤੇ ਹੋਏ, ਪਵਿੱਤਰ ਪੁਰਸ਼, ਉਸ ਨੂੰ ਸੇਵਦੇ ਤੇ ਪਰਾਪਤ ਕਰਦੇ ਹਨ। ਹੇ ਮੇਰੀ ਜਿੰਦੜੀਏ, ਗੁਰਾਂ ਦੁਆਰਾ, ਉਸ ਵਾਹਿਗੁਰੂ ਦਾ ਸਿਮਰਨ ਕਰ। ਜੇ ਕਰ ਗੁਰਾਂ ਦਾ ਸ਼ਬਦ ਤੇਰੇ ਅੰਤਰ-ਆਤਮੇ ਟਿਕ ਜਾਵੇ ਤਾਂ ਤੇਰਾ ਹਿਰਦਾ ਤੇ ਸਰੀਰ ਸਾਫ ਸੁਥਰੇ ਹੋ ਜਾਣਗੇ। ਠਹਿਰਾਉ।

ਆਪਣੀ ਰਹਿਮਤ ਨਿਛਾਵਰ ਕਰ ਕੇ ਮੇਰਾ ਸੁਆਮੀ ਆਪ ਹੀ ਮੇਰੇ ਗ੍ਰਹਿ ਵਿੱਚ ਆ ਕੇ ਮੈਨੂੰ ਮਿਲਿਆ ਹੈ। ਜੇ ਗੁਰਾਂ ਦੇ ਉਪਦ ਏਸ਼ ਦੁਆਰਾ ਬੰਦਾ ਵਾਹਿਗੁਰੂ ਦੀ ਅਰਾਧਨਾ ਕਰਨ ਲੱਗਦਾ ਹੈ ਤਾਂ ਵਾਹਿਗੁਰੂ ਸੁਭਾਵਕ ਹੀ ਉਸ ਨੂੰ ਆਪਣੀ ਪ੍ਰੀਤ ਅੰਦਰ ਰੰਗ ਲੈਂਦਾ ਹੈ। ਸੱਚਾ ਹੋ ਕੇ ਪ੍ਰਾਣੀ ਸਤਿਗੁਰੂ ਨਾਲ ਰਲ ਜਾਂਦਾ ਹੈ। ਉਸ ਵਿਚ ਲੀਨ ਹੋ ਜਾਂਦਾ ਹੈ ਅਤੇ ਫਿਰ ਉਸ ਤੋਂ ਜੁਦਾ ਨਹੀਂ ਹੁੰਦਾ।

ਜੋ ਕੁੱਝ ਉਸ ਸਾਹਿਬ ਨੇ ਕਰਨਾ ਹੈ ਉਹ ਕਰ ਰਿਹਾ ਹੈ ਹੋਰ ਕੋਈ ਕੁੱਝ ਨਹੀਂ ਕਰ ਸਕਦਾ। ਚਿਰ ਤੋਂ ਵਿਛੜੀ ਹੋਈ ਰੂਹਾਂ ਨੂੰ ਸਤਗੁਰੂ ਜੀ ਨੇ ਵਾਹਿਗੁਰੂ ਨਾਲ ਜੋੜ ਲਿਆ ਹੈ। ਉਹ ਆਪ ਹੀ ਜੀਵਾਂ ਨੂੰ ਵੱਖ ਵੱਖ ਕੰਮਾ ਤੇ ਲਗਾਉਂਦਾ ਹੈ। ਹੋਰ ਕੁੱਝ ਨਹੀਂ ਕੀਤਾ ਜਾ ਸਕਦਾ। ਜਿਸ ਦਾ ਮਨ, ਤਨ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਹਨ ਉਹ ਹੰਕਾਰ ਅਤੇ ਵਿਕਾਰਾਂ ਤੋਂ ਦੂਰ ਰਹਿੰਦੇ ਹਨ। ਉਹ ਦਿਨ ਰਾਤ ਨਿਰਭੈ ਵਾਹਿਗੁਰੂ ਦਾ ਨਾਮ ਉਚਾਰਨ ਕਰਦਾ ਰਹਿੰਦਾ ਹੈ। ਨਾਨਕ, ਵਾਹਿਗੁਰੂ ਉਸ ਨੂੰ ਪੂਰਨ ਸ਼ਬਦ ਦੁਆਰਾ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
 
Top