Recipe Dahhi Sabji - ਦਹੀ ਦਾ ਸਾਹੀ ਪਨੀਰ

JUGGY D

BACK TO BASIC
DSC00371o-1.jpg


ਸਮਾਨ :
੨ ਕਟੋਰੀ ਦਹੀ
੨ ਗਲਾਸ ਦੁੱਧ
੩-੪ ਸਿਮਲਾ ਮਿਰਚ
੩-੪ ਹਰੀ ਮਿਰਚ
੩-੨ ਭਿੰਡੀ ਤੋਰੀ
੨ ਗੰਡੇ(ਪਿਆਜ)
੧ ਛੋਟਾ ਅਦਰਕ
੧ ਗੰਡੀ ਲਾਸੁਨ
ਧਨੀਆਂ
੫-੬ ਚਮਚੇ ਤੇਲ
ਘਰ ਬਣੀ ਹੋਈ ਕੋਈ ਵੀ ਸਬਜੀ (ਫਿਲ ਕਰਨ ਲਈ)

ਸਬਾਦ ਅਨੁਸਾਰ : ਗਰਮ ਮਾਸਾਲਾ , ਨਾਮਕ , ਹਲਦੀ , ਲਾਲ ਮਿਰਚ , ਚਨਾ ਮਸਲਾ , ਸਰਸੋ (੧੦-੧੨ ਦਾਨੇ),ਜਲੇਬੀ ਰੰਗ (ਰੰਗ ਲਈ)

ਫ੍ਰੈਪੇਨ ਵਿਚ ਦਹੀ ਪਾ ਕੇ ਗਰਮ ਕਰੋ .. ਜਦੋ ਤਕ ਪਾਣੀ ਅਤੇ ਦਹੀ ਵਖ ਵਖ ਨਹੀ ਹੋ ਜਾਂਦੇ ..
ਗਰਮ ਹੋਣ ਤੋ ਬਾਅਦ ਇਕ ਕਟੋਰੀ ਵਿਚ ਕੱਡ ਲਵੋ .. ਠੰਡਾ ਹੋਣ ਦਿਓ
ਹੁਣ ਉਸੇ ਭਾਂਡੇ ਵਿਚ ੫-੬ ਚਮਚੇ ਤੇਲ ਪਾਕੇ ਗਰਮ ਕਰੋ ਅਤੇ ਸਰਸੋ ਪਾਓ ...ਇਸ ਨਾਲ ਸਵਾਦ ਵਧਿਆ ਆਵੇਗਾ !!

ਸਿਮਲਾ ਮਿਰਚ ਉਪਰੋ ਕਟ ਕੇ ਖਾਲੀ ਕਰਲੋ ਅਤੇ ਤੇਲ ਵਿਚ ਤਲੋ .. ਨਾਲ ਹੀ ਹਰੀ ਮਿਚਰ ਅਤੇ ਭਿੰਡੀ ਤੋਰੀ ਵੀ ... ਉਸ ਟਾਇਮ ਤਕ ਜਦੋ ਤਕ ਹਲਕਾ ਭੂਰਾ ਨਾ ਹੋ ਜਾਣ !!

ਹੁਣ ਭਾਂਡੇ ਵਿਚ ਤੁੜਕਾ ਲਾਉਣ ਲਈ ਤੇਲ ਰਖ ਬਾਕੀ ਕੱਡ ਲਵੋ .. ਉਸ ਵਿਚ ਬਾਰਿਕ ਕਾਟੇ ਗੰਡੇ,ਅਦਰਕ,ਲਾਸੁਨ ਜਾਂ ਜੋ ਤੁਸੀਂ ਪਾਉਣਾ ਚਾਹੁਦੇ .. ਪਾਕੇ ਭੂਨ ਲਵੋ ..

ਗੰਡੇ ਲਾਲ ਹੋਣ ਤੇ ਵਿਚ ਗਰਮ ਮਾਸਾਲਾ,ਹਲਦੀ, ਲਾਲ ਮਿਰਚ ਪਾਓ .. ਵਿਚ ਦਹੀ ਅਤੇ ਦੁਧ ਪਾਕੇ ਲਗਾਤਾਰ ਹਿਲਾਉਂਦੇ ਰਹੋ ...
ਅਖੀਰ ਵਿਚ ਨਾਮਕ (ਸਬਦ ਅਨੁਸਾਰ - ਦੁਧ ਦੇ ਕਰਕੇ ਕੁਝ ਮਿਠਾ ਲਗੇਗਾ ਇਸ ਲਈ ਨਾਮਕ ਅਤੇ ਮਿਰਚ ਤੇਜ ਰਖੋ ) ਅਤੇ ਰੰਗ ਪਾਓ ...

ਖਾਲੀ ਕੀਤੀ ਸਿਮਲਾ ਮਿਰਚ ਵਿਚ ਬਣੀ ਹੋਈ ਕੋਈ ਵੀ ਸਬਜੀ ਫਿਲ ਕਰਕੇ ,ਹਰੀ ਮਿਰਚ ਅਤੇ ਭਿੰਡੀ ਪਾਓ .. ਥੋਰਾ ਗਰਮ ਕਰਕੇ ਅੱਗ ਤੋ ਉਤਾਰ ਲਵੋ .. !!

ਧਨੀਆਂ ਬਾਰਿਕ ਕਟ ਕੇ ਉਪਰ ਪਾਓ ਅਤੇ ਸਵਾਦ ਨਾਲ ਖਾਓ !! ਇਹ ਦੇਖਣ ਨੂ "ਸਾਹੀ-ਪਨੀਰ" ਵਾਂਗ ਲਗੇਗੀ



ਚੂਲੇ ਵਿਚ ਅੱਗ ਬਾਲਣਾ ਨਾ ਭੁਲ ਜਾਣਾ :pop
ਕਿਸੇ ਨੂੰ ਲੁੰਨ ਮਿਰਚ ਘਟ ਲਗੇ ਤਾ ਪਾ ਲੈਣਾ .ਮੈਨੂ ਤਾ ਠੀਕ ਲਗਦਾ
 
Top