Recipe ਬਟਰ ਹਰਬ ਬੇਬੀ ਪੋਟੈਟੋ।

Parv

Prime VIP
ਜ਼ਰੂਰੀ ਸਮੱਗਰੀ
* 6 ਛੋਟੇ ਆਲੂ
* 2 ਚਮਚ ਲਸਣ ਪੀਸਿਆ ਹੋਇਆ
* ਅੱਧਾ ਚਮਚ ਤੁਲਸੀ ਦੇ ਪੱਤੇ ਸੁੱਕੇ ਹੋਏ
* ਇੱਕ ਵੱਡਾ ਚਮਚ ਜੈਤੁਨ ਦਾ ਤੇਲ
* ਲੂਣ ਸੁਆਦ ਅਨੁਸਾਰ
ਬਣਾਉਣ ਦੀ ਵਿਧੀ
1 ਸਭ ਤੋਂ ਪਹਿਲਾਂ ਆਲੂ ਨੂੰ ਧੋ ਕੇ ਕੁੱਕਰ 'ਚ ਪਾ ਕੇ ਉਬਾਲ ਲਓ ਅਤੇ ਘੱਟ ਸੇਕ 'ਤੇ ਉਬਾਲੋ।
2 ਹੁਣ ਆਲੂ ਛਿੱਲ ਲਓ ਅਤੇ ਪੈਨ 'ਚ ਮੱਖਣ ਪਾਓ ਅਤੇ ਗਰਮ ਕਰੋ ਇਸ ਤੋਂ ਬਾਅਦ ਲਸਣ ਪਾ ਕੇ ਫਰਾਈ ਕਰੋ।
3 ਫਿਰ ਪੈਨ 'ਚ ਆਲੂ ਪਾ ਕੇ ਉਨ੍ਹਾਂ 'ਤੇ ਲੂਣ ਅਤੇ ਤੁਲਸੀ ਦੇ ਸੁੱਕੇ ਪੱਤੇ ਮਸਲ ਕੇ ਛਿੜਕੋ ਅਤੇ ਇਨ੍ਹਾਂ ਚੰਗੀ ਤਰ੍ਹਾਂ ਨਾਲ ਮਿਲਾ ਕੇ ਗਰਮ-ਗਰਮ ਪਰੋਸੋ।
 
Top