UNP

ਪਾਲਕ ਖਾਂਡਵੀ

Go Back   UNP > Chit-Chat > Gapp-Shapp > Recipes

UNP Register

 

 
Old 29-May-2010
qaswed
 
ਪਾਲਕ ਖਾਂਡਵੀਸਮੱਗਰੀ :

ਬੇਸਨ 1 ਕਟੋਰੀ, ਖੱਟਾ ਦਹੀਂ 1 ਕਟੋਰੀ, ਡੇਢ ਕਟੋਰੀ ਪਾਣੀ, ਪਾਲਕ ਦਾ ਪੇਸਟ 1/2 ਕਟੋਰੀ, ਅਦਰਕ ਲਸਣ, ਹਰੀ ਮਿਰਚ ਦਾ ਪੇਸਟ 1 ਟੀ ਸਪੂਨ, ਹਿੰਗ 1 ਚੁਟਕੀ, ਨਮਕ ਸਵਾਦ ਅਨੁਸਾਰ। ਤੜਕਣ ਲਈ : ਖੋਪੇ ਦਾ ਬੂਰਾ 1 ਵੱਡਾ ਚਮਚ, ਤੇਲ 1 ਚਮਚ, ਰਾਈ ਦੇ ਦਾਣੇ 1 ਛੋਟਾ ਚਮਚ, ਲਾਲ ਮਿਰਚ ਪਾਉਡਰ 1 ਛੋਟਾ ਚਮਚ।

ਵਿਧੀ :

ਬੇਸਨ ਨੂੰ ਛਾਣ ਕੇ ਦਹੀਂ ਵਿੱਚ ਮਿਲਾਉ। ਹੁਣ ਇਸ ਵਿੱਚ ਨਮਕ, ਪਾਣੀ ਅਤੇ ਹੋਰ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾ ਲਉ, ਤਾਂ ਕਿ ਗੁਠਲੀ ਨਾ ਪਵੇ। ਇਸ ਨੂੰ ਕੜਾਹੀ ਵਿੱਚ ਪਾ ਕੇ ਗੈਸ 'ਤੇ ਲਗਾਤਾਰ ਉਦੋਂ ਤੱਕ ਚਲਾਉ ਜਦੋਂ ਤੱਕ ਕਿ ਘੋਲ ਗਾੜ੍ਹਾ ਨਾ ਹੋ ਜਾਵੇ।

ਤਿਆਰ ਘੋਲ ਨੂੰ ਕੜਛੀ ਦੀ ਸਹਾਇਤਾ ਨਾਲ ਥਾਲੀ ਦੇ ਦੋਵੇਂ ਪਾਸੇ ਜਾਂ ਪਲੇਟਫਾਰਮ ਤੇ 1-1 ਇੰਚ ਦੀ ਪਤਲੀ ਸਟਿਪ ਵਿੱਚ ਫੈਲਾਉ। ਹੁਣ ਇਨ੍ਹਾਂ ਨੂੰ ਲਪੇਟਦੇ ਹੋਏ ਰੋਲ ਬਣਾਉ। ਜੇਕਰ ਰੋਲ ਅਸਾਨੀ ਨਾਲ ਬਣ ਜਾਵੇ ਤਾਂ ਖਾਂਡਵੀ ਤਿਆਰ ਹੈ। ਹੁਣ ਗਰਮ ਤੇਲ ਵਿੱਚ ਰਾਈ ਤੜਕ ਕੇ ਲਾਲ ਮਿਰਚ ਪਾਉ। ਇਸ ਨੂੰ ਪਲੇਟ ਵਿੱਚ ਸਜੇ ਤਿਆਰ ਰੋਲ 'ਤੇ ਫੈਲਾਉ। ਉੱਪਰੋਂ ਖੋਪੇ ਦਾ ਬੂਰਾ ਅਤੇ ਹਰਾ ਧਨੀਆ ਪਾ ਕੇ ਪਰੋਸੋ।

 
Old 08-Jun-2010
*Sippu*
 
Re: ਪਾਲਕ ਖਾਂਡਵੀ


Post New Thread  Reply

« ਅੰਗੂਰਾਂ ਦੀ ਠੰਡਾਈ | Peas Paratha »
X
Quick Register
User Name:
Email:
Human Verification


UNP