Recipe ਪਨੀਰ ਮਨਚੂਰੀਅਰਨ।

Parv

Prime VIP
ਸਮੱਗਰੀ
-300 ਗ੍ਰਾਮ- ਪਨੀਰ
-4 ਵੱਡੇ ਚਮਚ- ਕਾਰਨਫਲਾਰ
- 2 ਵੱਡੇ ਚਮਚ- ਮੈਦਾ
- 1 ਚਮਚ- ਅਦਰਕ ਲਸਣ ਦਾ ਪੇਸਟ
- ਤੇਲ
ਗਰੇਵੀ ਬਣਾਉਣ ਲਈ
- 1 ਕੱਪ- ਪਿਆਜ਼
- 1 ਕੱਪ- ਸ਼ਿਮਲਾ ਮਿਰਚਾਂ
- 1 ਚਮਚ- ਅਦਰਕ ਲਸਣ ਦਾ ਪੇਸਟ
- 2 ਵੱਡੇ ਚਮਚ- ਟਮੈਟੋ ਸੋਸ
- 1ਵੱਡਾ ਚਮਚ- ਸੋਇਆ ਸੋਸ
- ਅੱਧਾ ਚਮਚ- ਚਿੱਲੀ ਸੋਸ
ਸੁਆਦ ਅਨੁਸਾਰ ਲੂਣ
ਬਣਾਉਣ ਦੀ ਵਿਧੀ
1 ਪਨੀਰ ਨੂੰ ਚੌਰਸ ਟੁਕੜਿਆ 'ਚ ਕੱਟ ਲਓ।
2 ਭਾਂਡੇ 'ਚ ਮੈਦਾ, ਕਾਰਨਫਲਾਰ, ਇਕ ਚਮਚ ਅਦਰਕ ਲਸਣ ਪੇਸਟ ਪਾ ਕੇ ਮਿਲਾਓ ਅਤੇ ਗੋਲ ਨੂੰ ਗਾੜ੍ਹਾ ਹੋਣ ਤੱਕ ਪਕਾਓ।
3 ਹੁਣ ਘੋਲ 'ਚ ਪਨੀਰ ਦੇ ਟੁਕੜੇ ਪਾ ਕੇ ਮੈਰੀਨੇਟ ਕਰੋ।
4 ਗੈਸ 'ਤੇ ਕੜਾਹੀ 'ਚ ਤੇਲ ਗਰਮ ਕਰੋ। ਹੁਣ ਮੈਰੀਨੇਟ ਕੀਤੇ ਹੋਏ ਪਨੀਰ ਨੂੰ ਫਰਾਈ ਕਰੋ।
ਗਰੇਵੀ ਤਿਆਰ ਕਰਨ ਲਈ
1 ਗੈਸ 'ਤੇ ਪੈਨ 'ਚ ਤੇਲ ਗਰਮ ਕਰੋ। ਉਸ 'ਚ ਅਦਰਕ ਲਸਣ ਦਾ ਪੇਸਟ ਪਾ ਕੇ ਘੱਟ ਸੇਕ 'ਤੇ ਸੁਨਹਿਰਾ ਹੋਣ ਤੱਕ ਭੁੰਨੋ।
2 ਹੁਣ ਸ਼ਿਮਲਾ ਮਿਰਚਾ, ਹਰੀਆਂ ਮਿਰਚਾਂ ਅਤੇ ਪਿਆਜ਼ ਪਾ ਕੇ 4 ਤੋਂ 5 ਮਿੰਟ ਤੱਕ ਪਕਾਓ।
3 ਇਸ ਤੋਂ ਬਾਅਦ ਟਮੈਟੋ ਸੋਸ, ਸੋਇਆ ਸੋਸ, ਚਿੱਲੀ ਸੋਸ ਅਤੇ ਲੂਣ ਪਾ ਕੇ ਮਿਕਸ ਕਰੋ।
4 ਫਿਰ ਇਸ 'ਚ ਫਰਾਈ ਕੀਤਾ ਹੋਇਆ ਪਨੀਰ ਅਤੇ ਹਰਾ ਪਿਆਜ਼ ਪਾ ਕੇ ਚੰਗੀ ਤਰ੍ਹਾਂ ਮਿਲਾਓ।
5 ਹੁਣ ਤੁਹਾਡੇ ਗਰਮ -ਗਰਮ ਮਨਚੂਰੀਅਰਨਸ ਤਿਆਰ ਹਨ ਪਰੋਸਣ ਲਈ।
 
Top