Recipe ਡਬਲ ਰੋਟੀ ਦੇ ਕੋਫ਼ਤੇ

Parv

Prime VIP
ਸਮੱਗਰੀ.>>>
ਆਲੂ ਅੱਧਾ ਕਿਲੋ, ਪਿਆਜ਼ 100 ਗ੍ਰਾਮ, ਲੂਣ ਸੁਆਦ ਅਨੁਸਾਰ, ਵੱਡੀ ਡਬਲ ਰੋਟੀ 400 ਗ੍ਰਾਮ, ਮਟਰ ਦੇ ਦਾਣੇ 100 ਗ੍ਰਾਮ, ਗਰਮ ਮਸਾਲਾ ਇੱਕ ਛੋਟਾ ਚਮਚ, ਘਿਓ ਜ਼ਰੂਰਤ ਅਨੁਸਾਰ, ਅਮਚੂਰ ਇੱਕ ਚਮਚ, ਹਲਦੀ ਅੱਧਾ ਚਮਚ, ਲਾਲ ਮਿਰਚ ਇੱਕ ਚਮਚ, ਧਨੀਆ ਪਾਊਡਰ ਇੱਕ ਚਮਚ, ਜ਼ੀਰਾ ਇੱਕ ਚਮਚ।

ਵਿਧੀ>>>

ਆਲੂਆਂ ਨੂੰ ਉਬਾਲ ਕੇ, ਛਿਲ ਕੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਆਟੇ ਦੀ ਤਰ੍ਹਾਂ ਗੁੰਨ ਲਓ। ਪਿਆਜ਼ ਬਾਰੀਕ ਕੱਟ ਲਓ। ਪਤੀਲੇ ਵਿੱਚ ਘੀ ਗਰਮ ਕਰ ਕੇ ਗੁਲਾਬੀ ਹੋਣ ਤੱਕ ਭੁੰਨਦੇ ਰਹੋ। ਇਸ ਵਿੱਚ ਮਟਰ ਦੇ ਦਾਣੇ ਅਤੇ ਲੂਣ ਪਾ ਕੇ ਭੁੰਨ ਲਓ। ਡਬਲ ਰੋਟੀ ਦੀ ਸਲਾਇਸਾਂ ਨੂੰ ਪਾਣੀ ਵਿੱਚ ਭਿਉਂ ਕੇ ਨਿਚੋੜਨ ਤੋਂ ਬਾਅਦ ਇਸ ਵਿੱਚ ਭੁੰਨੇ ਹੋਏ ਆਲੂਆਂ ਦਾ ਮਿਸ਼ਰਨ ਭਰ ਕੇ ਗੋਲੀਆਂ ਬਣਾ ਲਓ। ਫ਼ਿਰ ਕੜਾਹੀ ਵਿੱਚ ਘਿਓ ਗਰਮ ਕਰ ਕੇ ਇਨ੍ਹਾਂ ਨੂੰ ਤਲਦੇ ਰਹੋ। ਫ਼ਿਰ ਇੱਕ ਪਤੀਲੇ ਵਿੱਚ ਘਿਓ ਗਰਮ ਕਰ ਕੇ ਜ਼ੀਰੇ ਦਾ ਤੜਕਾ ਲਗਾ ਕੇ ਲਾਲ ਮਿਰਚ, ਹਲਦੀ ਅਤੇ ਧਨੀਆ ਪਾਊਡਰ ਭੁੰਨੋ। ਭੁੰਨੇ ਹੋਏ ਮਸਾਲਿਆਂ ਵਿੱਚ ਪਾਣੀ ਪਾ ਕੇ ਇੱਕ ਉਬਾਲਾ ਆਉਣ 'ਤੇ ਕੋਫ਼ਤੇ ਪਾ ਦਿਓ। ਨਮਕ ਮਿਲਾ ਕੇ ਪਕਾਓ ਜਦ ਤੱਕ ਤਰੀ ਗਾੜ੍ਹੀ ਨਾ ਹੋ ਜਾਵੇ, ਉਸ ਨੂੰ ਪੱਕਣ ਦਿਓ। ਜਦ ਤਰੀ ਗਾੜ੍ਹੀ ਹੋ ਜਾਏ ਤਾਂ ਅਮਚੂਰ ਅਤੇ ਮਸਾਲਾ ਪਾ ਕੇ ਉਤਾਰ ਲਓ।
 
Top